ਰਾਤ ਨੂੰ ਖੀਰਾ ਖਾਣਾ ਸਿਹਤ ਲਈ ਚੰਗਾ ਜਾਂ ਮਾੜਾ? ਜਾਣੋ ਐਕਸਪਰਟ ਦੀ ਰਾਏ
ਖੀਰੇ 'ਚ ਵਿਟਾਮਿਨ ਬੀ, ਵਿਟਾਮਿਨ ਸੀ, ਵਿਟਾਮਿਨ ਕੇ, ਪੋਟਾਸ਼ੀਅਮ ਅਤੇ ਕਾਪਰ ਭਰਪੂਰ ਮਾਤਰਾ 'ਚ ਹੁੰਦਾ ਹੈ ਇਸ ਲਈ ਇਸ ਨੂੰ ਖਾਣ ਤੋਂ ਬਾਅਦ ਤੁਸੀਂ ਪੂਰੇ ਸਮੇਂ ਲਈ ਹਾਈਡ੍ਰੇਟਿਡ ਰਹਿੰਦੇ ਹੋ।
Health Care Tips : ਖੀਰੇ 'ਚ ਬਹੁਤ ਸਾਰਾ ਪਾਣੀ ਹੁੰਦਾ ਹੈ, ਇਸ ਲਈ ਗਰਮੀਆਂ 'ਚ ਲੋਕ ਅਕਸਰ ਖੀਰੇ ਨੂੰ ਸਲਾਦ ਜਾਂ ਸ਼ਾਮ ਦੇ ਸਨੈਕਸ ਦੇ ਨਾਲ ਖਾਂਦੇ ਹਨ। ਸਿਹਤ ਮਾਹਿਰਾਂ ਅਨੁਸਾਰ ਸਰੀਰ ਨੂੰ ਹਾਈਡਰੇਟ ਰੱਖਣ ਲਈ ਖੀਰਾ ਖਾਣਾ ਬਹੁਤ ਜ਼ਰੂਰੀ ਹੈ। ਖੀਰੇ 'ਚ ਵਿਟਾਮਿਨ ਬੀ, ਵਿਟਾਮਿਨ ਸੀ, ਵਿਟਾਮਿਨ ਕੇ, ਪੋਟਾਸ਼ੀਅਮ ਅਤੇ ਕਾਪਰ ਭਰਪੂਰ ਮਾਤਰਾ 'ਚ ਹੁੰਦਾ ਹੈ ਇਸ ਲਈ ਇਸ ਨੂੰ ਖਾਣ ਤੋਂ ਬਾਅਦ ਤੁਸੀਂ ਪੂਰੇ ਸਮੇਂ ਲਈ ਹਾਈਡ੍ਰੇਟਿਡ ਰਹਿੰਦੇ ਹੋ। ਸਰੀਰ ਨੂੰ ਪੋਸ਼ਕ ਤੱਤਾਂ ਦੀ ਕਮੀ ਦੇ ਨਾਲ-ਨਾਲ ਬਿਮਾਰੀਆਂ ਤੋਂ ਵੀ ਛੁਟਕਾਰਾ ਮਿਲਦਾ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਇਸ ਨੂੰ ਖਾਣ ਦੇ ਕਈ ਨੁਕਸਾਨ ਵੀ ਹਨ। ਇਸੇ ਲਈ ਅਕਸਰ ਰਾਤ ਨੂੰ ਖੀਰਾ ਖਾਣ ਦੀ ਮਨਾਹੀ ਹੁੰਦੀ ਹੈ।
ਖੀਰਾ ਰਾਤ ਨੂੰ ਖਾਣਾ ਸਹੀ ਹੈ ਜਾਂ ਗਲਤ?
ਖੀਰਾ ਦੁਨੀਆ ਭਰ ਵਿੱਚ ਖਾਧਾ ਜਾਣ ਵਾਲਾ ਇੱਕ ਸਨੈਕ ਹੈ, ਨਾਲ ਹੀ ਪੌਸ਼ਟਿਕ ਤੱਤਾਂ ਨਾਲ ਭਰਪੂਰ ਖੀਰਾ ਅਕਸਰ ਲੋਕ ਕੱਚਾ ਹੀ ਖਾਧਾ ਜਾਂਦਾ ਹੈ। ਇਸ ਨੂੰ ਸਲਾਦ ਵਿੱਚ ਹੋਰ ਸਬਜ਼ੀਆਂ ਦੇ ਨਾਲ ਮਿਲਾ ਕੇ ਖਾਧਾ ਜਾਂਦਾ ਹੈ। ਖੀਰਾ ਵਿਟਾਮਿਨ ਤੇ ਐਂਟੀਆਕਸੀਡੈਂਟਸ ਨਾਲ ਭਰਪੂਰ ਹੁੰਦਾ ਹੈ। ਇਸ ਲਈ ਇਹ ਖਾਣੇ ਵਿੱਚ ਬਹੁਤ ਠੰਡਾ ਹੁੰਦਾ ਹੈ। ਇਸ ਵਿੱਚ ਕਈ ਤਰ੍ਹਾਂ ਦੇ ਪੋਸ਼ਕ ਤੱਤ ਹੁੰਦੇ ਹਨ, ਜੋ ਸਰੀਰ ਤੇ ਦਿਮਾਗ ਨੂੰ ਠੰਡਾ ਰੱਖਦੇ ਹਨ। ਅਜਿਹੇ 'ਚ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਕੀ ਰਾਤ ਨੂੰ ਖੀਰਾ ਖਾਣਾ ਸਹੀ ਹੈ?
ਰਾਤ ਨੂੰ ਨਾ ਖਾਓ ਖੀਰਾ
ਕਈ ਲੋਕ ਅਜਿਹੇ ਹਨ ਜੋ ਰਾਤ ਦੇ ਖਾਣੇ ਵਿੱਚ ਖੀਰਾ ਖਾਂਦੇ ਹਨ। ਪਰ ਬਹੁਤ ਸਾਰੇ ਲੋਕ ਅਜਿਹੇ ਹਨ ਜੋ ਰਾਤ ਨੂੰ ਖੀਰਾ ਖਾਣ ਤੋਂ ਇਨਕਾਰ ਕਰਦੇ ਹਨ। Nutrition Experts ਅਨੁਸਾਰ ਸਾਨੂੰ ਰਾਤ ਨੂੰ ਖੀਰਾ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਆਓ ਤੁਹਾਨੂੰ ਦੱਸਦੇ ਹਾਂ ਇਸਦੇ ਪਿੱਛੇ ਦਾ ਕਾਰਨ।
ਨੀਂਦ ਉੱਤੇ ਪੈਂਦਾ ਹੈ ਅਸਰ
ਖੀਰੇ ਨੂੰ ਪਚਣ 'ਚ ਕਾਫੀ ਸਮਾਂ ਲੱਗਦਾ ਹੈ ਤੇ ਇਹ ਪੇਟ ਦੇ ਲਿਹਾਜ਼ ਨਾਲ ਇਹ ਕਾਫੀ ਜ਼ਿਆਦਾ ਭਾਰੀ ਹੁੰਦਾ ਹੈ, ਅਜਿਹੇ 'ਚ ਇਸ ਦਾ ਸਿੱਧਾ ਅਸਰ ਤੁਹਾਡੀ ਨੀਂਦ 'ਤੇ ਪੈਂਦਾ ਹੈ। ਖੀਰੇ 'ਚ ਪਾਣੀ ਦੀ ਭਰਪੂਰ ਮਾਤਰਾ ਹੋਣ ਕਾਰਨ ਜੇ ਤੁਸੀਂ ਇਸ ਨੂੰ ਰਾਤ ਨੂੰ ਖਾ ਕੇ ਸੌਂ ਜਾਂਦੇ ਹੋ ਤਾਂ ਤੁਹਾਨੂੰ ਕਈ ਵਾਰ ਬਾਥਰੂਮ ਜਾਣ 'ਚ ਪਰੇਸ਼ਾਨੀ ਹੋ ਸਕਦੀ ਹੈ।
ਹੋ ਸਕਦੀਆਂ ਨੇ ਪੇਟ ਸਬੰਧੀ ਸਮੱਸਿਆਵਾਂ
ਜਿਨ੍ਹਾਂ ਲੋਕਾਂ ਨੂੰ ਪੇਟ ਨਾਲ ਜੁੜੀਆਂ ਸਮੱਸਿਆਵਾਂ ਰਹਿੰਦੀਆਂ ਹਨ, ਉਨ੍ਹਾਂ ਲਈ ਖੀਰਾ ਨੁਕਸਾਨਦੇਹ ਹੈ। ਉਨ੍ਹਾਂ ਨੂੰ ਇਸ ਨੂੰ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਖੀਰੇ 'ਚ cucurbitacin ਨਾਂ ਦਾ ਸ਼ਕਤੀਸ਼ਾਲੀ ਤੱਤ ਪਾਇਆ ਜਾਂਦਾ ਹੈ, ਜੋ ਪੇਟ ਦੀਆਂ ਸਮੱਸਿਆਵਾਂ ਦਾ ਕਾਰਨ ਬਣ ਸਕਦਾ ਹੈ। ਜੇ ਪਾਚਨ ਕਿਰਿਆ 'ਚ ਥੋੜ੍ਹੀ ਜਿਹੀ ਸਮੱਸਿਆ ਹੈ ਤਾਂ ਗੈਸ ਦੀ ਸਮੱਸਿਆ ਹੋ ਜਾਂਦੀ ਹੈ। ਸਿਹਤ ਮਾਹਿਰ ਉਨ੍ਹਾਂ ਲੋਕਾਂ ਨੂੰ ਸਲਾਹ ਦਿੰਦੇ ਹਨ ਜਿਨ੍ਹਾਂ ਨੂੰ Irritable Bowel Syndrome (IBS) ਹੈ, ਉਹ ਆਪਣੀ ਖੁਰਾਕ ਵਿੱਚ ਖੀਰੇ ਨੂੰ ਸ਼ਾਮਲ ਨਾ ਕਰਨ।
ਰਾਤ ਦੇ ਖਾਣੇ ਤੋਂ ਪਹਿਲਾਂ ਖਾ ਸਕਦੇ ਹੋ ਖੀਰਾ
ਅਸੀਂ ਤੁਹਾਨੂੰ ਖੀਰਾ ਨਾ ਖਾਣ ਲਈ ਨਹੀਂ ਕਹਿ ਰਹੇ, ਸਗੋਂ ਅਸੀਂ ਤੁਹਾਨੂੰ ਦੱਸ ਰਹੇ ਹਾਂ ਕਿ ਤੁਸੀਂ ਰਾਤ ਦੇ ਖਾਣੇ ਤੋਂ ਪਹਿਲਾਂ ਖੀਰਾ ਖਾ ਸਕਦੇ ਹੋ। ਰਾਤ ਦੇ ਖਾਣੇ ਤੋਂ 20-30 ਮਿੰਟ ਪਹਿਲਾਂ ਖੀਰਾ ਖਾਓ। ਰਾਤ ਨੂੰ ਹਲਕਾ ਅਤੇ ਸਿਹਤਮੰਦ ਭੋਜਨ ਖਾਓ।
Disclaimer: ਇਸ ਲੇਖ ਵਿਚ ਦੱਸੇ ਤਰੀਕਿਆਂ ਤੇ ਸੁਝਾਵਾਂ ਦੀ ਪਾਲਣਾ ਕਰਨ ਤੋਂ ਪਹਿਲਾਂ, ਕਿਸੇ ਡਾਕਟਰ ਜਾਂ ਸਬੰਧਤ ਮਾਹਰ ਨਾਲ ਸਲਾਹ ਕਰੋ।
Check out below Health Tools-
Calculate Your Body Mass Index ( BMI )