ਪੇਸ਼ਾਬ ਕਰਨ ਤੋਂ ਤੁਰੰਤ ਬਾਅਦ ਪਾਣੀ ਪੀਣਾ ਠੀਕ ਹੈ ਜਾਂ ਨਹੀਂ? ਜਾਣੋ ਕੀ ਕਹਿੰਦੇ ਨੇ ਐਕਸਪਰਟ
ਅਸੀਂ ਹਰ ਰੋਜ਼ ਬਿਨਾਂ ਸੋਚੇ-ਸਮਝੇ ਕੁਝ ਗਲਤੀਆਂ ਕਰ ਲੈਂਦੇ ਹਾਂ, ਜੋ ਸਾਨੂੰ ਬਿਮਾਰ ਕਰ ਸਕਦੀਆਂ ਹਨ। ਜੀ ਹਾਂ, ਉਹਨਾਂ ਵਿੱਚੋਂ ਇੱਕ ਗਲਤੀ ਹੈ ਪੇਸ਼ਾਬ ਕਰਨ ਤੋਂ ਤੁਰੰਤ ਬਾਅਦ ਪਾਣੀ ਪੀਣਾ। ਪਰ ਕੀ ਤੁਸੀਂ ਕਦੇ ਸੋਚਿਆ ਹੈ ਕਿ ਇਹ ਆਦਤ ਤੁਹਾਡੀ...

ਅਸੀਂ ਹਰ ਰੋਜ਼ ਬਿਨਾਂ ਸੋਚੇ-ਸਮਝੇ ਕੁਝ ਗਲਤੀਆਂ ਕਰ ਲੈਂਦੇ ਹਾਂ, ਜੋ ਸਾਨੂੰ ਬਿਮਾਰ ਕਰ ਸਕਦੀਆਂ ਹਨ। ਜੀ ਹਾਂ, ਉਹਨਾਂ ਵਿੱਚੋਂ ਇੱਕ ਗਲਤੀ ਹੈ ਪੇਸ਼ਾਬ ਕਰਨ ਤੋਂ ਤੁਰੰਤ ਬਾਅਦ ਪਾਣੀ ਪੀਣਾ। ਪਰ ਕੀ ਤੁਸੀਂ ਕਦੇ ਸੋਚਿਆ ਹੈ ਕਿ ਇਹ ਆਦਤ ਤੁਹਾਡੀ ਸਿਹਤ ਲਈ ਠੀਕ ਹੈ ਜਾਂ ਨਹੀਂ? ਜੇ ਨਹੀਂ, ਤਾਂ ਅਸੀਂ ਤੁਹਾਨੂੰ ਦੱਸ ਦਈਏ ਕਿ ਤੁਹਾਡੀ ਇਹ ਗਲਤੀ ਕਿਡਨੀ ਸਟੋਨ ਦਾ ਕਾਰਣ ਬਣ ਸਕਦੀ ਹੈ। ਆਓ ਜਾਣਦੇ ਹਾਂ ਇਸਦਾ ਕਾਰਣ ਕੀ ਹੈ।
ਕੀ ਸਾਨੂੰ ਪਾਣੀ ਪੀਣਾ ਚਾਹੀਦਾ ਹੈ?
ਬਿਲਕੁਲ ਨਹੀਂ, ਸਾਨੂੰ ਪੇਸ਼ਾਬ ਕਰਨ ਤੋਂ ਤੁਰੰਤ ਬਾਅਦ ਪਾਣੀ ਨਹੀਂ ਪੀਣਾ ਚਾਹੀਦਾ। ਦਰਅਸਲ, ਜਦੋਂ ਅਸੀਂ ਪੇਸ਼ਾਬ ਕਰ ਲੈਂਦੇ ਹਾਂ ਤਾਂ ਉਸ ਤੋਂ ਬਾਅਦ ਸਾਡਾ ਯੂਰੀਨਰੀ ਬਲੈਡਰ ਖਾਲੀ ਹੋ ਜਾਂਦਾ ਹੈ। ਇਸਦੇ ਖਾਲੀ ਹੋਣ ਤੋਂ ਬਾਅਦ ਉੱਥੇ ਕੁਝ ਕੰਪਾਊਂਡ ਬਚ ਜਾਂਦੇ ਹਨ। ਅਜਿਹੇ ਵਿੱਚ ਜਿਵੇਂ ਹੀ ਅਸੀਂ ਪੇਸ਼ਾਬ ਕਰਨ ਤੋਂ ਤੁਰੰਤ ਬਾਅਦ ਪਾਣੀ ਪੀ ਲੈਂਦੇ ਹਾਂ ਤਾਂ ਉਹ ਕੰਪਾਊਂਡ ਪਾਣੀ ਦੇ ਨਾਲ ਮਿਲ ਕੇ ਯੂਰੀਨ ਵਾਲੇ ਹਿੱਸਿਆਂ ਅਤੇ ਕਿਡਨੀ ਦੇ ਆਲੇ-ਦੁਆਲੇ ਇਕੱਠੇ ਹੋਣ ਲੱਗ ਪੈਂਦੇ ਹਨ।
ਕਿਡਨੀ ਸਟੋਨ ਕਿਵੇਂ ਬਣਦੇ ਹਨ?
ਡਾਕਟਰ ਮਨੋਜ ਦਾਸ ਦੱਸਦੇ ਹਨ ਕਿ ਕੁਝ ਗੱਲਾਂ ਦਾ ਸਾਨੂੰ ਧਿਆਨ ਜ਼ਰੂਰ ਰੱਖਣਾ ਚਾਹੀਦਾ ਹੈ, ਜਿਵੇਂ ਕਿ ਪਾਣੀ ਕਦੋਂ ਪੀਣਾ ਹੈ ਤੇ ਕਦੋਂ ਨਹੀਂ। ਸਭ ਲੋਕ ਇਹ ਤਾਂ ਜਾਣਦੇ ਹਨ ਕਿ ਖਾਣੇ ਤੋਂ ਬਾਅਦ ਪਾਣੀ ਨਹੀਂ ਪੀਣਾ, ਪਰ ਅਜੇ ਵੀ ਲੋਕ ਨਹੀਂ ਜਾਣਦੇ ਕਿ ਪੇਸ਼ਾਬ ਕਰਨ ਤੋਂ ਬਾਅਦ ਕਦੇ ਵੀ ਪਾਣੀ ਨਹੀਂ ਪੀਣਾ ਚਾਹੀਦਾ। ਖਾਲੀ ਬਲੈਡਰ ਵਿੱਚ ਮੌਜੂਦ ਤੱਤ ਪਾਣੀ ਦੇ ਨਾਲ ਮਿਲ ਕੇ ਜੰਮਣ ਲੱਗਦੇ ਹਨ, ਜੋ ਕਿ ਸਟੋਨ ਬਣਾਉਣ ਦਾ ਕਾਰਣ ਬਣਦੇ ਹਨ।
ਕੀ ਪੇਸ਼ਾਬ ਕਰਨ ਤੋਂ ਪਹਿਲਾਂ ਪਾਣੀ ਪੀ ਸਕਦੇ ਹਾਂ?
ਜੀ ਹਾਂ, ਜੇ ਤੁਹਾਨੂੰ ਪੇਸ਼ਾਬ ਆ ਰਿਹਾ ਹੈ ਤਾਂ ਉਸ ਤੋਂ ਪਹਿਲਾਂ ਥੋੜ੍ਹਾ ਪਾਣੀ ਪੀਣਾ ਠੀਕ ਹੁੰਦਾ ਹੈ। ਇਸ ਨਾਲ ਬਲੈਡਰ ਵਿੱਚ ਮੌਜੂਦ ਹਾਨੀਕਾਰਕ ਖਣਿਜ ਵੀ ਬਾਹਰ ਨਿਕਲ ਜਾਂਦੇ ਹਨ। ਇਸ ਆਦਤ ਨੂੰ ਅਪਣਾਉਣ ਨਾਲ ਤੁਹਾਨੂੰ ਯੂਰੀਨ ਇਨਫੈਕਸ਼ਨ ਦੀ ਸਮੱਸਿਆ ਨਹੀਂ ਹੁੰਦੀ।
ਕਦੋਂ-ਕਦੋਂ ਪਾਣੀ ਪੀਣਾ ਚਾਹੀਦਾ ਹੈ?
ਸਵੇਰੇ ਉੱਠਦੇ ਹੀ ਪਾਣੀ ਪੀਓ।
ਖਾਣਾ ਖਾਣ ਤੋਂ ਅੱਧਾ ਘੰਟਾ ਪਹਿਲਾਂ ਪਾਣੀ ਪੀਓ।
ਵਰਜ਼ਿਸ਼ ਕਰਨ ਤੋਂ ਬਾਅਦ ਪਾਣੀ ਪੀਓ।
ਰਾਤ ਨੂੰ ਸੌਣ ਤੋਂ 1 ਘੰਟਾ ਪਹਿਲਾਂ ਪਾਣੀ ਪੀਣਾ ਠੀਕ ਹੁੰਦਾ ਹੈ।
Disclaimer: ਖ਼ਬਰਾਂ ਵਿੱਚ ਦਿੱਤੀ ਗਈ ਕੁਝ ਜਾਣਕਾਰੀ ਮੀਡੀਆ ਰਿਪੋਰਟਾਂ 'ਤੇ ਅਧਾਰਤ ਹੈ। ਕਿਸੇ ਵੀ ਸੁਝਾਅ ਨੂੰ ਲਾਗੂ ਕਰਨ ਤੋਂ ਪਹਿਲਾਂ, ਤੁਹਾਨੂੰ ਸਬੰਧਤ ਮਾਹਿਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।
Check out below Health Tools-
Calculate Your Body Mass Index ( BMI )






















