ਕਾਲੇ ਦਾਗ ਵਾਲੇ ਪਿਆਜ਼ ਖਾਣ ਸੁਰੱਖਿਅਤ ਹੁੰਦੇ ਜਾਂ ਨਹੀਂ? ਜਾਣੋ ਮਾਹਿਰਾਂ ਦੀ ਰਾਏ
ਕਈ ਵਾਰ ਜਦੋਂ ਅਸੀਂ ਪਿਆਜ਼ ਕੱਟਦੇ ਹਾਂ ਤਾਂ ਛਿੱਲਣ ਸਮੇਂ ਕਾਲੇ ਦਾਗ਼ ਨਜ਼ਰ ਆਉਂਦੇ ਹਨ, ਪਰ ਅਸੀਂ ਇਸ ਚੀਜ਼ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਾਂ...ਪਰ ਇਹ ਤੁਹਾਡੇ ਸਿਹਤ ਲਈ ਨੁਕਸਾਨਦਾਇਕ ਸਾਬਿਤ ਹੋ ਸਕਦੀ ਹੈ। ਆਓ ਜਾਣਦੇ ਹਾਂ ਸਹੀ ਵਰਤੋਂ ਬਾਰੇ...

ਸਲਾਦ ਦੀ ਪਲੇਟ ਸਜਾਉਣੀ ਹੋਵੇ ਜਾਂ ਗਰੇਵੀ ਵਾਲੀ ਸਬਜ਼ੀ ਦਾ ਸਵਾਦ ਵਧਾਉਣਾ ਹੋਵੇ, ਪਿਆਜ਼ ਤੋਂ ਬਿਨਾਂ ਦੋਵੇਂ ਕੰਮ ਅਧੂਰੇ ਲੱਗਦੇ ਹਨ। ਪਿਆਜ਼ ਲਗਭਗ ਹਰ ਭਾਰਤੀ ਰਸੋਈ ਦਾ ਇੱਕ ਜ਼ਰੂਰੀ ਹਿੱਸਾ ਹੁੰਦਾ ਹੈ। ਪਰ ਜੇ ਇਸ 'ਤੇ ਕਾਲੇ ਦਾਗ਼ ਨਜ਼ਰ ਆ ਜਾਣ, ਤਾਂ ਮਨ ਵਿੱਚ ਇਹ ਸਵਾਲ ਆਉਣਾ ਲਾਜ਼ਮੀ ਹੈ ਕਿ ਕੀ ਇਹ ਪਿਆਜ਼ ਵਾਕਈ ਖਾਣ ਦੇ ਯੋਗ ਹੈ? ਜੇ ਤੁਹਾਡੇ ਮਨ ਵਿੱਚ ਵੀ ਇਹ ਸਵਾਲ ਆਉਂਦਾ ਹੈ, ਤਾਂ ਜਾਣੋ - ਇਸਦਾ ਜਵਾਬ ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਉਹ ਕਾਲੇ ਦਾਗ ਕਿਉਂ ਪਏ ਹਨ।
ਪਿਆਜ਼ ‘ਤੇ ਕਾਲੇ ਨਿਸ਼ਾਨ ਕਿਉਂ ਦਿਖਾਈ ਦਿੰਦੇ ਹਨ?
ਸੀ.ਕੇ. ਬਿੜਲਾ ਹਸਪਤਾਲ ਦੀ ਕਲਿਨੀਕਲ ਨਿਊਟ੍ਰਿਸ਼ਨਿਸਟ ਡਾ. ਦੀਪਾਲੀ ਸ਼ਰਮਾ ਦੱਸਦੇ ਹਨ ਕਿ ਜ਼ਿਆਦਾਤਰ ਮਾਮਲਿਆਂ ਵਿੱਚ ਪਿਆਜ਼ ‘ਤੇ ਕਾਲੇ ਨਿਸ਼ਾਨ ਫਫੂੰਦੀ (mold) ਕਾਰਨ ਬਣਦੇ ਹਨ, ਜੋ ਅਕਸਰ Aspergillus niger ਨਾਮ ਦੇ ਫੰਗਸ ਕਰਕੇ ਹੁੰਦੀ ਹੈ। ਇਹ ਫੰਗਸ ਗਰਮ ਅਤੇ ਨਮੀ ਵਾਲੇ ਮਾਹੌਲ ਵਿੱਚ ਪਲਦੀ ਹੈ ਅਤੇ ਪਿਆਜ਼ ਦੀ ਬਾਹਰੀ ਪਰਤ ‘ਤੇ ਕਾਲੇ ਜਾਂ ਭੂਰੇ ਦਾਗਾਂ ਦੇ ਰੂਪ ਵਿੱਚ ਨਜ਼ਰ ਆਉਂਦੀ ਹੈ।
ਕੀ ਕਾਲੇ ਦਾਗਾਂ ਵਾਲਾ ਪਿਆਜ਼ ਖਾਣ ਲਈ ਸੁਰੱਖਿਅਤ ਹੈ?
ਪਿਆਜ਼ ‘ਤੇ ਨਜ਼ਰ ਆਉਣ ਵਾਲੇ ਕਾਲੇ ਦਾਗ ਭਾਵੇਂ ਅੰਦਰ ਤੱਕ ਨਾ ਪੁੱਜੇ ਹੋਣ, ਪਰ ਅਜਿਹਾ ਪਿਆਜ਼ ਖਾਣ ਲਈ ਸੁਰੱਖਿਅਤ ਨਹੀਂ ਮੰਨਿਆ ਜਾਂਦਾ। ਇਹ ਫਫੂੰਦੀ ਮਾਇਕੋਟੌਕਸਿਨ (mycotoxin) ਨਾਮ ਦਾ ਜ਼ਹਿਰੀਲਾ ਤੱਤ ਤਿਆਰ ਕਰ ਸਕਦੀ ਹੈ, ਜੋ ਐਲਰਜੀ, ਸਾਂਹ ਲੈਣ ਵਿੱਚ ਤਕਲੀਫ਼ ਜਾਂ ਪੇਟ ਦੀਆਂ ਸਮੱਸਿਆਵਾਂ ਪੈਦਾ ਕਰ ਸਕਦਾ ਹੈ। ਭਾਵੇਂ ਤੁਸੀਂ ਉੱਪਰੋਂ ਖਰਾਬ ਹਿੱਸਾ ਕੱਟ ਵੀ ਦਿਉ, ਪਰ ਫਫੂੰਦੀ ਦੇ ਬਹੁਤ ਸੁਖਣੇ ਕਣ ਪਿਆਜ਼ ਦੇ ਅੰਦਰ ਤੱਕ ਪਹੁੰਚ ਸਕਦੇ ਹਨ।
ਹਰ ਕਾਲਾ ਨਿਸ਼ਾਨ ਫਫੂੰਦੀ ਨਹੀਂ ਹੁੰਦਾ
ਜੀ ਹਾਂ, ਇਹ ਸਹੀ ਹੈ ਕਿ ਪਿਆਜ਼ ‘ਤੇ ਦਿਖਾਈ ਦੇਣ ਵਾਲਾ ਹਰ ਕਾਲਾ ਨਿਸ਼ਾਨ ਫਫੂੰਦੀ ਨਹੀਂ ਹੁੰਦਾ। ਕਈ ਵਾਰ ਮਿੱਟੀ, ਧੂੜ ਜਾਂ ਰਾਖ ਵਰਗੀਆਂ ਚੀਜ਼ਾਂ ਪਿਆਜ਼ ਨਾਲ ਚਿਪਕ ਜਾਣ ਕਰਕੇ ਵੀ ਇਸ ‘ਤੇ ਕਾਲੇ ਦਾਗ਼ ਦਿਖਣ ਲੱਗਦੇ ਹਨ। ਜੇਕਰ ਅਜਿਹੇ ਦਾਗ ਆਸਾਨੀ ਨਾਲ ਪੋਂਛੇ ਜਾਂ ਧੋਏ ਜਾ ਸਕਣ, ਪਿਆਜ਼ ਅੰਦਰੋਂ ਸਖ਼ਤ ਹੋਵੇ, ਉਸ ਵਿਚ ਕੋਈ ਗੰਧ ਜਾਂ ਚਿਪਚਿਪਾਹਟ ਨਾ ਹੋਵੇ, ਤਾਂ ਇਸਨੂੰ ਧੋ ਕੇ, ਛਿੱਲ ਕੇ ਅਤੇ ਪਕਾ ਕੇ ਵਰਤਿਆ ਜਾ ਸਕਦਾ ਹੈ।
ਪਿਆਜ਼ ਨੂੰ ਕਿਵੇਂ ਸੰਭਾਲ ਕੇ ਰੱਖਣਾ ਚਾਹੀਦਾ ਹੈ
ਪਿਆਜ਼ ‘ਤੇ ਫਫੂੰਦੀ ਨਾ ਲੱਗੇ, ਇਸ ਲਈ ਇਸਨੂੰ ਹਮੇਸ਼ਾ ਠੰਡੀ, ਸੁੱਕੀ, ਧੁੱਪ ਤੋਂ ਦੂਰ ਅਤੇ ਹਵਾ ਵਾਲੀ ਥਾਂ ‘ਤੇ ਰੱਖੋ। ਪਿਆਜ਼ ਨੂੰ ਕਦੇ ਵੀ ਪਲਾਸਟਿਕ ਦੇ ਥੈਲੇ ਵਿੱਚ ਨਾ ਰੱਖੋ, ਕਿਉਂਕਿ ਇਸ ਨਾਲ ਉਸ ਦੀ ਨਮੀ ਅੰਦਰ ਹੀ ਫਸ ਜਾਂਦੀ ਹੈ ਅਤੇ ਪਿਆਜ਼ ਜਲਦੀ ਖਰਾਬ ਹੋਣ ਲੱਗਦਾ ਹੈ।
ਸਲਾਹ
ਜੇ ਪਿਆਜ਼ ‘ਤੇ ਕਾਲੇ ਨਿਸ਼ਾਨ ਫਫੂੰਦੀ ਵਰਗੇ ਦਿਖਾਈ ਦੇ ਰਹੇ ਹੋਣ, ਜਾਂ ਪਿਆਜ਼ ਨਰਮ, ਨਮੀ ਵਾਲਾ ਜਾਂ ਬਦਬੂਦਾਰ ਲੱਗ ਰਿਹਾ ਹੋਵੇ, ਤਾਂ ਇਸਨੂੰ ਫੈਂਕ ਦੇਣਾ ਹੀ ਸਭ ਤੋਂ ਵਧੀਆ ਵਿਕਲਪ ਹੈ। ਪਰ ਜੇ ਨਿਸ਼ਾਨ ਸਿਰਫ ਮਿੱਟੀ ਜਾਂ ਧੂੜ ਦੇ ਹੋਣ ਅਤੇ ਪਿਆਜ਼ ਅੰਦਰੋਂ ਠੀਕ ਹੋਵੇ, ਤਾਂ ਇਸਨੂੰ ਚੰਗੀ ਤਰ੍ਹਾਂ ਧੋ ਕੇ ਅਤੇ ਸਾਫ਼ ਕਰਕੇ ਆਰਾਮ ਨਾਲ ਵਰਤਿਆ ਜਾ ਸਕਦਾ ਹੈ। ਆਖ਼ਰਕਾਰ, ਸਿਹਤ ਇੱਕ ਪਿਆਜ਼ ਨਾਲੋਂ ਕਈ ਗੁਣਾ ਜ਼ਿਆਦਾ ਕੀਮਤੀ ਹੈ।
Check out below Health Tools-
Calculate Your Body Mass Index ( BMI )






















