ਜੇ ਤੁਹਾਡੇ ਕੋਲ ਦੋਨੋਂ ਕਿਡਨੀਆਂ ਨਾ ਹੋਣ? ਤਾਂ ਤੁਸੀਂ ਜ਼ਿਉਂਦੇ ਰਹਿ ਸਕੋਗੇ, ਜਾਣੋ ਕੀ ਕਹਿੰਦੇ ਡਾਕਟਰ
ਕਿਡਨੀ ਸਰੀਰ ਦਾ ਬਹੁਤ ਜ਼ਰੂਰੀ ਅੰਗ ਮੰਨਿਆ ਜਾਂਦਾ ਹੈ। ਬਹੁਤ ਸਾਰੇ ਲੋਕ ਦੋ ਕਿਡਨੀਆਂ ਨਾਲ ਜਨਮ ਲੈਂਦੇ ਹਨ ਪਰ ਕੁਝ ਲੋਕ ਅਜਿਹੇ ਵੀ ਹਨ ਜਿਹੜੇ ਇੱਕ ਕਿਡਨੀ ਨਾਲ ਜਨਮ ਲੈਂਦੇ ਹਨ।
It is possible to live without kidney: ਮਨੁੱਖ ਦੇ ਸਰੀਰ ਵਿੱਚ 2 ਕਿਡਨੀਆਂ ਹੁੰਦੀਆਂ ਹਨ। ਜੇਕਰ ਇੱਕ ਕਿਡਨੀ ਕੱਢ ਦਿੱਤੀ ਜਾਵੇ ਤਾਂ ਵੀ ਦੂਜੀ ਕਿਡਨੀ ਸਰੀਰ ਦੇ ਸਾਰੇ ਕੰਮ ਸਹੀ ਢੰਗ ਨਾਲ ਕਰਦੀ ਹੈ। ਹਾਲਾਂਕਿ, ਜਦੋਂ ਇੱਕ ਕਿਡਨੀ ਨੂੰ ਸਰੀਰ ਦੀ ਸਫਾਈ ਦਾ ਕੰਮ ਦਿੱਤਾ ਜਾਂਦਾ ਹੈ, ਤਾਂ ਬਾਅਦ ਵਿੱਚ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਸ਼ੁਰੂ ਹੋ ਸਕਦੀਆਂ ਹਨ।
ਕੀ ਵਿਅਕਤੀ ਲੰਮੇ ਸਮੇਂ ਤੱਕ ਜ਼ਿਉਂਦਾ ਰਹਿ ਸਕਦਾ ਹੈ?
ਹਾਂ, ਗੁਰਦੇ ਤੋਂ ਬਿਨਾਂ ਰਹਿਣਾ ਸੰਭਵ ਹੈ। ਨੈੱਟਵਰਕ 18 'ਚ ਛਪੀ ਰਿਪੋਰਟ ਮੁਤਾਬਕ ਜੇਕਰ ਕਿਸੇ ਵਿਅਕਤੀ ਦੇ ਦੋਵੇਂ ਗੁਰਦੇ (kidney) ਨਹੀਂ ਹਨ ਤਾਂ ਉਸ ਦਾ ਲੰਬੇ ਸਮੇਂ ਤੱਕ ਜ਼ਿੰਦਾ ਰਹਿਣਾ ਮੁਸ਼ਕਿਲ ਹੋ ਜਾਂਦਾ ਹੈ। ਇਹ ਉਦੋਂ ਤੱਕ ਸੰਭਵ ਹੁੰਦਾ ਹੈ ਜਦੋਂ ਤੱਕ ਉਹ ਵਿਅਕਤੀ ਡਾਇਲਸਿਸ ਕਰਵਾਉਣਾ ਜਾਰੀ ਰੱਖਦਾ ਹੈ। ਡਾਇਲਸਿਸ ਤੋਂ ਬਿਨਾਂ ਲੰਬੇ ਸਮੇਂ ਤੱਕ ਜ਼ਿਉਂਦਾ ਰਹਿਣਾ ਮੁਸ਼ਕਲ ਹੁੰਦਾ ਹੈ। ਡਾਇਲਸਿਸ ਹੁੰਦਾ ਰਹੇਗਾ ਤਾਂ ਬਿਨਾਂ ਕਿਡਨੀਆਂ ਤੋਂ ਮਰੀਜ਼ ਕੁਝ ਦਿਨਾਂ ਤੱਕ ਜਿਉਂਦਾ ਰਹਿ ਸਕੇਗਾ ਕਿਉਂਕਿ ਕਿਡਨੀ ਦਾ ਕੰਮ ਹੁੰਦਾ ਹੈ ਤੁਹਾਡੇ ਸਰੀਰ ਨੂੰ ਪਿਊਰੀਫਾਈ ਕਰਨਾ ਭਾਵ ਕਿ ਸਰੀਰ ਦੀ ਗੰਦਗੀ ਨੂੰ ਟਾਇਲਟ ਰਾਹੀਂ ਬਾਹਰ ਕੱਢਣਾ। ਇਸ ਦੁਨੀਆਂ ਵਿੱਚ ਕਈ ਅਜਿਹੇ ਲੋਕ ਹਨ ਜਿਹੜੇ ਇੱਕ ਕਿਡਨੀ ਦੇ ਨਾਲ ਹੀ ਜਨਮ ਲੈਂਦੇ ਹਨ ਅਤੇ ਸਾਰੀ ਜ਼ਿੰਦਗੀ ਇੱਕ ਕਿਡਨੀ ਦੇ ਸਹਾਰੇ ਹੀ ਕੱਢ ਦਿੰਦੇ ਹਨ।
ਕਿਡਨੀ ਤੋਂ ਬਿਨਾਂ ਜਿਉਣਾ ਸੰਭਵ?
ਤੁਹਾਡੀ ਜਾਣਕਾਰੀ ਲਈ ਅਸੀਂ ਦੱਸ ਦਈਏ ਕਿ ਜਿਨ੍ਹਾਂ ਲੋਕਾਂ ਕੋਲ ਦੋ ਕਿਡਨੀਆਂ ਨਹੀਂ ਹੁੰਦੀਆਂ ਉਨ੍ਹਾਂ ਦੀ ਜ਼ਿੰਦਗੀ ਬਹੁਤ ਮੁਸ਼ਕਿਲ ਨਾਲ ਲੰਘਦੀ ਹੈ। ਇਸ ਦੇ ਨਾਲ ਹੀ ਉਨ੍ਹਾਂ ਦਾ ਲੰਮੇ ਸਮੇਂ ਤੱਕ ਜ਼ਿਉਂਦਾ ਰਹਿਣਾ ਮੁਸ਼ਕਿਲ ਹੁੰਦਾ ਹੈ। ਸਿਰਫ ਡਾਇਲਸਿਸ ਰਾਹੀਂ ਹੀ ਬਿਨਾਂ ਕਿਡਨੀ ਵਾਲੇ ਲੋਕਾਂ ਨੂੰ ਜ਼ਿਉਂਦਾ ਰੱਖਿਆ ਜਾ ਸਕਦਾ ਹੈ। ਡਾਇਲਸਿਸ ਮਰੀਜ਼ ਦੀ ਯੋਗਤਾ 'ਤੇ ਵੀ ਨਿਰਭਰ ਕਰਦਾ ਹੈ ਕਿ ਉਹ ਕਿਵੇਂ ਅਡਜਸਟ ਕਰਦਾ ਹੈ। ਕਿੰਨੇ ਕੁ ਸਮੇਂ ਤੱਕ ਡਾਇਲਸਿਸ ਕਰਵਾ ਸਕਦਾ ਹੈ। ਕਈ ਵਾਰ ਮਰੀਜ਼ ਡਾਇਲਸਿਸ ਰਾਹੀਂ ਸਾਲਾਂ ਤੱਕ ਜਿਉਂਦਾ ਰਹਿੰਦਾ ਹੈ। ਪਰ ਇਸ ਦੌਰਾਨ ਮਰੀਜ਼ ਨੂੰ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਇਹ ਵੀ ਪੜ੍ਹੋ: ਪੁਰਸ਼ਾਂ ਨੂੰ ਪੇਟ ਦੇ ਕੈਂਸਰ ਦਾ ਖਤਰਾ ਕਿਉਂ ਵੱਧ ਹੁੰਦਾ? ਜਾਣੋ ਇਸ ਦਾ ਕਾਰਨ
Check out below Health Tools-
Calculate Your Body Mass Index ( BMI )