ਪੀਲੀਆ ਦੇ ਮਰੀਜ਼ ਨੂੰ ਰਾਹਤ ਦੇਣਗੇ ਇਹ ਨੈਚੂਰਲ ਡ੍ਰਿੰਕਸ, ਪਰ ਇਨ੍ਹਾਂ ਚੀਜ਼ਾਂ ਤੋਂ ਕਰਨਾ ਹੋਵੇਗਾ ਪਰਹੇਜ਼
Jaundice Food: ਪੀਲੀਆ ਤੋਂ ਪੀੜਤ ਲੋਕਾਂ ਨੂੰ ਅਕਸਰ ਭੋਜਨ ਅਤੇ ਤਰਲ ਚੀਜ਼ਾਂ ਦਾ ਸੇਵਨ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ ਜੋ ਪਾਚਨ ਅਤੇ ਪਾਚਕ ਕਿਰਿਆ ਨੂੰ ਬਿਹਤਰ ਬਣਾਉਣ ਅਤੇ ਲੀਵਰ ਦੀ ਰੱਖਿਆ ਕਰਨ ਵਿੱਚ ਮਦਦ ਕਰਦੇ ਹਨ।
ਪੀਲੀਆ ਸਭ ਤੋਂ ਆਮ ਲੀਵਰ ਦੀਆਂ ਬਿਮਾਰੀਆਂ ਵਿੱਚੋਂ ਇੱਕ ਹੈ। ਖੂਨ ਵਿੱਚ ਬਿਲੀਰੂਬਿਨ ਦੀ ਮਾਤਰਾ ਵਧਣ ਕਾਰਨ ਸਕਿਨ ਪੀਲੀ ਹੋ ਜਾਂਦੀ ਹੈ। ਇਹ ਇਸ ਬਿਮਾਰੀ ਦਾ ਸਭ ਤੋਂ ਆਮ ਲੱਛਣ ਹੈ। ਪੀਲੀਆ ਜ਼ਿਆਦਾਤਰ ਨਵਜੰਮੇ ਬੱਚਿਆਂ, ਛੋਟੇ ਬੱਚਿਆਂ ਅਤੇ ਕਮਜ਼ੋਰ ਪ੍ਰਤੀਰੋਧਕ ਸ਼ਕਤੀ ਵਾਲੇ ਨੌਜਵਾਨਾਂ ਵਿੱਚ ਦੇਖਿਆ ਜਾਂਦਾ ਹੈ। ਪੀਲੀਆ ਤੋਂ ਪੀੜਤ ਲੋਕਾਂ ਨੂੰ ਅਕਸਰ ਭੋਜਨ ਅਤੇ ਤਰਲ ਚੀਜ਼ਾਂ ਦਾ ਸੇਵਨ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ ਜੋ ਪਾਚਨ ਅਤੇ ਪਾਚਕ ਕਿਰਿਆ ਨੂੰ ਬਿਹਤਰ ਬਣਾਉਣ ਵਿੱਚ ਮਦਦ ਕਰਦੇ ਹਨ। ਇਸ ਤੋਂ ਇਲਾਵਾ, ਲੀਵਰ ਨੂੰ ਪ੍ਰੋਟੈਕਟ ਅਤੇ ਡੀਟੌਕਸਫਾਈ ਕਰਦਾ ਹੈ। ਹੇਠਾਂ ਅਸੀਂ ਤੁਹਾਨੂੰ ਕੁਝ ਅਜਿਹੀਆਂ ਖਾਣ ਵਾਲੀਆਂ ਚੀਜ਼ਾਂ ਅਤੇ ਜੂਸ ਬਾਰੇ ਦੱਸਣ ਜਾ ਰਹੇ ਹਾਂ, ਜਿਨ੍ਹਾਂ ਦਾ ਸੇਵਨ ਪੀਲੀਆ ਦੇ ਮਰੀਜ਼ ਕਰ ਸਕਦੇ ਹਨ।
ਪੀਲੀਆ ਦੇ ਮਰੀਜ਼ ਨੂੰ ਦਿਓ ਇਹ ਜੂਸ
1. ਮੂਲੀ ਦਾ ਜੂਸ: ਮੂਲੀ ਦਾ ਜੂਸ ਸਾਡੇ ਸਿਸਟਮ ਤੋਂ ਵਾਧੂ ਬਿਲੀਰੂਬਿਨ ਨੂੰ ਬਾਹਰ ਕੱਢਣ ਵਿੱਚ ਮਦਦ ਕਰਦਾ ਹੈ। ਇਸ ਨੂੰ ਬਣਾਉਣ ਲਈ ਇੱਕ ਵੱਡੀ ਮੂਲੀ ਨੂੰ ਪੀਸ ਕੇ ਉਸ ਦਾ ਰਸ ਕੱਢ ਲਓ ਜਾਂ ਮੂਲੀ ਦੇ ਤਾਜ਼ੇ ਪੱਤਿਆਂ ਨੂੰ ਪਾਣੀ ਵਿੱਚ ਉਬਾਲ ਲਓ। ਫਿਰ ਇਸ ਨੂੰ ਸਾਫ਼ ਮਲਮਲ ਦੇ ਕੱਪੜੇ ਵਿੱਚ ਛਾਣ ਲਓ। ਰੋਜ਼ਾਨਾ 2 ਤੋਂ 3 ਗਲਾਸ ਇਸ ਮੂਲੀ ਦੇ ਜੂਸ ਦਾ ਸੇਵਨ ਕਰੋ।
2. ਗਾਜਰ ਦਾ ਜੂਸ: ਕਿਸੇ ਵੀ ਬਿਮਾਰੀ ਵਿਚ ਫਲਾਂ ਅਤੇ ਸਬਜ਼ੀਆਂ ਦਾ ਜੂਸ ਸਰੀਰ ਲਈ ਬਹੁਤ ਫਾਇਦੇਮੰਦ ਸਾਬਤ ਹੁੰਦਾ ਹੈ। ਜੇਕਰ ਤੁਹਾਨੂੰ ਪੀਲੀਆ ਦੀ ਸ਼ਿਕਾਇਤ ਹੈ ਤਾਂ ਗਾਜਰ ਅਤੇ ਚੁਕੰਦਰ ਦਾ ਰਸ ਸਿਹਤ ਲਈ ਚੰਗਾ ਹੈ।
3. ਗੰਨੇ ਦਾ ਰਸ: ਜਦੋਂ ਪੀਲੀਆ ਤੋਂ ਜਲਦੀ ਠੀਕ ਹੋਣ ਦੀ ਗੱਲ ਆਉਂਦੀ ਹੈ, ਤਾਂ ਗੰਨੇ ਦਾ ਰਸ ਸਭ ਤੋਂ ਵਧੀਆ ਵਿਕਲਪ ਮੰਨਿਆ ਜਾਂਦਾ ਹੈ। ਰੋਜ਼ਾਨਾ ਦੋ ਵਾਰ ਇਸ ਦਾ ਸੇਵਨ ਕਰਨ ਨਾਲ ਲੀਵਰ ਨੂੰ ਮਜ਼ਬੂਤ ਬਣਾਉਣ ਅਤੇ ਇਸ ਦੀ ਗਤੀਵਿਧੀ ਨੂੰ ਬਹਾਲ ਕਰਨ ਵਿੱਚ ਮਦਦ ਮਿਲਦੀ ਹੈ।
4. ਟਮਾਟਰ ਦਾ ਜੂਸ: ਟਮਾਟਰ ਸਿਹਤ ਲਈ ਪੌਸ਼ਟਿਕ ਮੰਨਿਆ ਜਾਂਦਾ ਹੈ। ਇਸ 'ਚ ਲਾਈਕੋਪੀਨ ਨਾਂ ਦਾ ਤੱਤ ਪਾਇਆ ਜਾਂਦਾ ਹੈ, ਜੋ ਲੀਵਰ ਨੂੰ ਸਿਹਤਮੰਦ ਰੱਖਦਾ ਹੈ, ਅਜਿਹੇ 'ਚ ਪੀਲੀਆ ਦੇ ਮਰੀਜ਼ਾਂ ਲਈ ਇਸ ਦਾ ਸੇਵਨ ਕਰਨਾ ਫਾਇਦੇਮੰਦ ਸਾਬਤ ਹੋ ਸਕਦਾ ਹੈ।
5. ਨਿੰਬੂ ਦਾ ਰਸ: ਨਿੰਬੂ ਵਿਚ ਡੀਟੌਕਸੀਫਾਇੰ ਕੈਪੀਸਿਟੀ ਹੁੰਦੀ ਹੈ। ਇਹ ਪੀਲੀਆ ਤੋਂ ਛੁਟਕਾਰਾ ਪਾਉਣ ਵਿਚ ਬਹੁਤ ਮਦਦ ਕਰ ਸਕਦਾ ਹੈ। ਇਸ ਦੇ ਐਂਟੀਆਕਸੀਡੈਂਟ ਗੁਣ ਸਾਡੇ ਪੂਰੇ ਸਿਸਟਮ ਨੂੰ ਸਾਫ਼ ਕਰ ਸਕਦੇ ਹਨ।
ਇਹ ਵੀ ਪੜ੍ਹੋ: Fatty Liver Disease: ਸ਼ਰਾਬ ਨਾ ਪੀਣ ਵਾਲਿਆਂ ਨੂੰ ਵੀ ਹੋ ਸਕਦੀ ਹੈ ਇਹ ਬਿਮਾਰੀ, ਇਹ ਸੰਕੇਤ ਨਜ਼ਰ ਆਉਣ ਤਾਂ ਹੋ ਜਾਓ ਸਾਵਧਾਨ
ਪੀਲੀਆ ਵਿੱਚ ਕੀ-ਕੀ ਖਾ ਸਕਦੇ ਹਾਂ
1. ਸਾਬੂਤ ਅਨਾਜ
2. ਤਾਜ਼ੇ ਫਲ ਅਤੇ ਸਬਜ਼ੀਆਂ
3. ਮੇਵੇ ਅਤੇ ਫਲ਼ੀਆਂ
4. ਕੌਫੀ ਅਤੇ ਹਰਬਲ ਟੀ
5. ਲੀਨ ਪ੍ਰੋਟੀਨ
6. ਬਹੁਤ ਸਾਰਾ ਪਾਣੀ ਪੀਓ
ਪੀਲੀਆ ਵਿੱਚ ਕੀ ਨਹੀਂ ਖਾਣਾ ਚਾਹੀਦਾ?
- ਡੱਬਾਬੰਦ ਅਤੇ ਸਮੋਕਡ ਫੂਡ ਆਈਟਮ
- ਸੈਚੂਰੇਟਿਡ ਅਤੇ ਟ੍ਰਾਂਸ ਫੈਟ ਵਾਲਾ ਖਾਣਾ
- ਸ਼ਰਾਬ
- ਰਿਫਾਇੰਡ ਕਾਰਬੋਹਾਈਡਰੇਟ ਵਾਲਾ ਖਾਣਾ
ਇਹ ਵੀ ਪੜ੍ਹੋ: Chocolate Day ਮਨਾਓਣ ਦੇ ਨਾਲ ਖਾਓ ਵੀ ਜ਼ਰੂਰ, ਚਾਕਲੇਟ ਖਾਣ ਨਾਲ ਸਿਹਤ ਨੂੰ ਮਿਲਣਗੇ ਇਹ 4 ਫਾਇਦੇ
Check out below Health Tools-
Calculate Your Body Mass Index ( BMI )