ਪੜਚੋਲ ਕਰੋ
Advertisement
ਬੱਚਿਆਂ ਦੇ ਪਾਊਡਰ 'ਚ ਕੈਂਸਰ ਤੱਤ, 30 ਸਾਲਾਂ ਤਕ ਸੱਚ ਲੁਕਾਈ ਰਹੀ ਜੌਹਨਸਨ ਐਂਡ ਜੌਹਨਸਨ
ਵਾਸ਼ਿੰਗਟਨ: ਅਮਰੀਕੀ ਫਾਰਮਾ ਕੰਪਨੀ ਜੌਹਨਸਨ ਐਂਡ ਜੌਹਨਸਨ ਬਾਰੇ ਵੱਡਾ ਖੁਲਾਸਾ ਹੋਇਆ ਹੈ। ਬੱਚਿਆਂ ਲਈ ਵਰਤੇ ਜਾਣ ਵਾਲੇ ਪਾਊਡਰ ਵਿੱਚ ਕੈਂਸਰ ਲਈ ਜ਼ਿੰਮੇਵਾਰ ਤੱਤ ਸ਼ਾਮਲ ਹੋਣ ਬਾਰੇ ਕੰਪਨੀ ਨੂੰ ਕਾਫੀ ਸਮਾਂ ਪਹਿਲਾਂ ਦਾ ਪਤਾ ਸੀ।
ਖ਼ਬਰ ਏਜੰਸੀ ਰਾਇਟਰਜ਼ ਮੁਤਾਬਕ ਕੰਪਨੀ ਨੂੰ ਸੰਨ 1971 ਤੋਂ ਲੈ ਕੇ 2000 ਤਕ ਬੇਬੀ ਪਾਊਡਰਰ ਵਿੱਚ ਕਈ ਵਾਰ ਅਸਬੇਸਟਸ ਮਿਲਿਆ ਸੀ, ਪਰ ਕੰਪਨੀ ਨੇ ਇਸ ਨੂੰ ਦੂਰ ਨਹੀਂ ਕੀਤਾ। ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਜੌਹਨਸਨ ਐਂਡ ਜੌਹਨਸਨ ਨੇ ਅਧਿਕਾਰੀਆਂ, ਪ੍ਰਬੰਧਕਾਂ, ਵਿਗਿਆਨੀਆਂ, ਡਾਕਟਰਾਂ ਤੇ ਵਕੀਲਾਂ ਨੂੰ ਇਹ ਗੱਲ ਪਤਾ ਸੀ, ਪਰ ਉਨ੍ਹਾਂ ਗੱਲ ਲੁਕੋਈ ਰੱਖੀ।
ਹਾਲਾਂਕਿ, ਜੌਹਨਸਨ ਐਂਡ ਜੌਹਨਸਨ ਨੇ ਇਹ ਇਲਜ਼ਾਮ ਨਕਾਰ ਦਿੱਤੇ ਹਨ। ਕੰਪਨੀ ਦਾ ਕਹਿਣਾ ਹੈ ਕਿ ਪਟੀਸ਼ਨਕਰਤਾਵਾਂ ਦੇ ਵਕੀਲਾਂ ਨੇ ਆਪਣੇ ਫਾਇਦੇ ਲਈ ਦਸਤਾਵੇਜ਼ਾਂ ਨਾਲ ਛੇੜਛਾੜ ਕੀਤੀ ਹੈ ਤਾਂ ਜੋ ਅਦਾਲਤ ਵਿੱਚ ਭਰਮ ਪੈਦਾ ਕੀਤਾ ਜਾ ਸਕੇ। ਉਨ੍ਹਾਂ ਦਾਅਵਾ ਕੀਤਾ ਹੈ ਕਿ ਸਾਡੇ ਪਾਊਡਰ ਵਿੱਚ ਕੋਈ ਵੀ ਹਾਨੀਕਾਰਕ ਤੱਤ ਮੌਜੂਦ ਨਹੀਂ।
ਜ਼ਿਕਰਯੋਗ ਹੈ ਕਿ ਜੌਹਨਸਨ ਐਂਡ ਜੌਹਨਸਨ ਉੱਪਰ ਬੇਬੀ ਪਾਊਡਰ ਵਿੱਚ ਹਾਨੀਕਾਰਕ ਕੈਮੀਕਲ ਅਸਬੇਸਟਸ ਹੋਣ ਦੇ ਇਲਜ਼ਾਮ ਕਈ ਵਾਰ ਲੱਗੇ ਹਨ। ਅਮਰੀਕੀ ਅਦਾਲਤ ਨੇ ਜੌਹਨਸਨ ਐਂਡ ਜੌਹਨਸਨ ਉੱਪਰ 4.7 ਅਰਬ ਡਾਲਰ (ਤਕਰੀਬਨ 34,000 ਕਰੋੜ ਰੁਪਏ) ਦਾ ਜ਼ੁਰਮਾਨਾ ਵੀ ਲਾਇਆ ਸੀ। ਇਹ ਰਕਮ 22 ਔਰਤਾਂ ਤੇ ਉਨ੍ਹਾਂ ਦੇ ਪਰਿਵਾਰ ਨੂੰ ਦਿੱਤੀ ਗਈ ਸੀ, ਜਿਨ੍ਹਾਂ ਪਾਊਡਰ ਕਾਰਨ ਕੈਂਸਰ ਹੋਣ ਦਾ ਦਾਅਵਾ ਕੀਤਾ ਸੀ। ਇਹ ਮਾਮਲਾ ਉਦੋਂ ਰੌਸ਼ਨੀ ਵਿੱਚ ਆਇਆ ਸੀ ਜਦ ਅਸਬੇਸਟਸ ਦੇ ਕੈਂਸਰ ਹੋਣ ਦਾ ਕਾਰਨ ਬਣਨ ਦਾ ਪਤਾ ਲੱਗਾ ਸੀ।
Check out below Health Tools-
Calculate Your Body Mass Index ( BMI )
Follow ਲਾਈਫਸਟਾਈਲ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਲੁਧਿਆਣਾ
ਪੰਜਾਬ
ਸਪੋਰਟਸ
ਅੰਮ੍ਰਿਤਸਰ
Advertisement