Tea: ਸਵੇਰੇ ਖਾਲੀ ਪੇਟ ਚਾਹ ਪੀਣਾ ਸਿਹਤ ਲਈ ਹੋ ਸਕਦਾ ਖਤਰਨਾਕ? ਜਾਣੋ ਸਿਹਤ ਮਾਹਿਰਾਂ ਤੋਂ ਪੀਣ ਦਾ ਸਹੀ ਸਮੇਂ ਅਤੇ ਨਿਯਮ
drinking tea on empty stomach: ਬਹੁਤ ਸਾਰੇ ਲੋਕ ਦਿਨ ਦੇ ਵਿੱਚ ਕਈ ਕੱਪ ਚਾਹ ਪੀਂਦੇ ਹਨ। ਪਰ ਕੀ ਤੁਸੀਂ ਜਾਣਦੇ ਹੋ, ਚਾਹ ਪੀਣ ਦਾ ਇੱਕ ਸਮਾਂ ਅਤੇ ਨਿਯਮ ਹੁੰਦਾ ਹੈ।
Health news: ਭਾਰਤ ਵਿੱਚ ਚਾਹ ਪ੍ਰੇਮੀਆਂ ਦੀ ਕੋਈ ਕਮੀ ਨਹੀਂ ਹੈ। ਇਸ ਲਈ ਸਵੇਰ ਦੀ ਸ਼ੁਰੂਆਤ ਚਾਹ ਦੇ ਨਾਲ ਹੀ ਹੁੰਦੀ ਹੈ। ਭਾਰਤੀ ਰਸੋਈਆਂ ਦੇ ਵਿੱਚ ਸਵੇਰੇ-ਸਵੇਰੇ ਚਾਹ ਦੀ ਮਹਿਕ ਆਉਂਦੀ ਹੈ। ਬਹੁਤ ਸਾਰੇ ਲੋਕਾਂ ਦੀ ਅੱਖ ਤਾਂ ਤੱਦ ਹੀ ਖੁੱਲ੍ਹਦੀ ਹੈ ਜਦੋਂ ਉਹ ਚਾਹ ਦੀ ਚੁਸਕੀ ਲੈ ਲੈਂਦੇ ਹਨ। ਕਈ ਲੋਕ ਦਿਨ ਵਿੱਚ ਕਈ ਵਾਰ ਚਾਹ ਪੀਂਦੇ ਹਨ। ਪਰ ਕੀ ਤੁਸੀਂ ਜਾਣਦੇ ਹੋ, ਚਾਹ ਪੀਣ ਦਾ ਇੱਕ ਸਮਾਂ ਅਤੇ ਨਿਯਮ ਹੁੰਦਾ ਹੈ। ਜਿਸ ਨੂੰ ਕੋਈ ਵਿਰਲਾ ਹੀ ਜਾਣਦਾ ਹੈ। ਅਜਿਹੇ 'ਚ ਕਈ ਲੋਕ ਸਵੇਰੇ ਖਾਲੀ ਪੇਟ ਚਾਹ ਦਾ ਸੇਵਨ ਕਰਦੇ ਹਨ। ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਖਾਲੀ ਪੇਟ ਚਾਹ ਪੀਣਾ ਸਹੀ ਹੈ ਜਾਂ ਨਹੀਂ। ਚਾਹ ਵਿੱਚ ਕੈਫੀਨ ਅਤੇ ਕੈਫੀਨ ਮੌਜੂਦ ਹੁੰਦਾ ਹੈ, ਜੋ ਪੇਟ ਵਿੱਚ ਐਸੀਡਿਟੀ ਅਤੇ ਬਦਹਜ਼ਮੀ ਵਰਗੀਆਂ ਸਮੱਸਿਆਵਾਂ ਪੈਦਾ ਕਰਦਾ ਹੈ।
ਜਾਣੋ ਕੀ ਹਨ ਨੁਕਸਾਨ
- ਸਵੇਰੇ ਖਾਲੀ ਪੇਟ ਚਾਹ ਪੀਣਾ ਸਿਹਤ ਲਈ ਖਤਰਨਾਕ ਹੋ ਸਕਦਾ ਹੈ। ਚਾਹ ਤੁਹਾਡੇ ਸਰੀਰ ਵਿੱਚ ਪੌਸ਼ਟਿਕ ਤੱਤ ਬਰਕਰਾਰ ਰੱਖਣ ਦਾ ਕੰਮ ਕਰਦੀ ਹੈ।
- ਚਾਹ ਉਨ੍ਹਾਂ ਲੋਕਾਂ ਲਈ ਜ਼ਿਆਦਾ ਖ਼ਤਰਨਾਕ ਸਾਬਤ ਹੋ ਸਕਦੀ ਹੈ ਜਿਨ੍ਹਾਂ ਨੂੰ ਪੇਟ ਨਾਲ ਜੁੜੀਆਂ ਸਮੱਸਿਆਵਾਂ ਹਨ।
- ਖਾਲੀ ਪੇਟ ਚਾਹ ਪੀਣ ਨਾਲ ਦੰਦਾਂ ਨੂੰ ਨੁਕਸਾਨ ਹੁੰਦਾ ਹੈ, ਇਸ ਨਾਲ ਦੰਦ ਸੜਨ ਅਤੇ ਮਸੂੜਿਆਂ ਦੀ ਸਮੱਸਿਆ ਹੋ ਜਾਂਦੀ ਹੈ।
- ਇਸ ਤੋਂ ਇਲਾਵਾ ਚਾਹ ਪੀਣ ਨਾਲ ਪਿਸ਼ਾਬ ਆਉਣ ਦੀ ਸਮੱਸਿਆ ਹੋ ਸਕਦੀ ਹੈ। ਚਾਹ ਤੁਹਾਨੂੰ ਡੀਹਾਈਡ੍ਰੇਟ ਕਰ ਸਕਦੀ ਹੈ।
ਹੋਰ ਪੜ੍ਹੋ : ਭਾਰ ਘਟਾਉਣ ਤੋਂ ਲੈ ਕੇ ਡਾਇਬਿਟੀਜ਼ ਤੱਕ ਫਾਇਦੇਮੰਦ ਕੱਚੇ ਕੇਲੇ ਦਾ ਸੇਵਨ
ਆਪਣੇ ਆਪ ਨੂੰ ਇਸ ਤਰ੍ਹਾਂ ਬਚਾਓ
ਸਵੇਰੇ ਚਾਹ ਪੀਣ ਦੀ ਆਦਤ ਹਰ ਕਿਸੇ ਨੂੰ ਹੁੰਦੀ ਹੈ ਪਰ ਜੇਕਰ ਤੁਸੀਂ ਖਾਲੀ ਪੇਟ ਚਾਹ ਪੀਣ ਤੋਂ ਬਚਣਾ ਚਾਹੁੰਦੇ ਹੋ ਤਾਂ ਸਵੇਰੇ ਹਲਕਾ ਨਾਸ਼ਤਾ ਕਰੋ ਅਤੇ ਫਿਰ ਚਾਹ ਦਾ ਸੇਵਨ ਕਰੋ। ਜੇਕਰ ਤੁਹਾਨੂੰ ਪੇਟ ਦੀ ਸਮੱਸਿਆ ਹੈ ਤਾਂ ਚਾਹ 'ਚ ਦੁੱਧ ਅਤੇ ਚੀਨੀ ਘੱਟ ਮਿਲਾ ਕੇ ਪੀਓ। ਸਵੇਰੇ ਚਾਹ ਪੀਣ ਦੀ ਬਜਾਏ ਤੁਸੀਂ ਗ੍ਰੀਨ ਟੀ ਜਾਂ ਹਰਬਲ ਟੀ ਪੀ ਸਕਦੇ ਹੋ। ਇਨ੍ਹਾਂ ਚਾਹਾਂ 'ਚ ਕੈਫੀਨ ਘੱਟ ਹੁੰਦੀ ਹੈ, ਜੋ ਸਿਹਤ ਲਈ ਫਾਇਦੇਮੰਦ ਹੁੰਦੀ ਹੈ। ਜੇਕਰ ਤੁਹਾਨੂੰ ਖਾਲੀ ਪੇਟ ਚਾਹ ਪੀਣ ਤੋਂ ਬਾਅਦ ਕੋਈ ਸਮੱਸਿਆ ਆਉਂਦੀ ਹੈ ਤਾਂ ਡਾਕਟਰ ਦੀ ਸਲਾਹ ਜ਼ਰੂਰ ਲਓ।
Disclaimer: ਖ਼ਬਰਾਂ ਵਿੱਚ ਦਿੱਤੀ ਗਈ ਕੁਝ ਜਾਣਕਾਰੀ ਮੀਡੀਆ ਰਿਪੋਰਟਾਂ 'ਤੇ ਅਧਾਰਤ ਹੈ। ਕਿਸੇ ਵੀ ਸੁਝਾਅ ਨੂੰ ਲਾਗੂ ਕਰਨ ਤੋਂ ਪਹਿਲਾਂ, ਤੁਹਾਨੂੰ ਸਬੰਧਤ ਮਾਹਿਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।
Check out below Health Tools-
Calculate Your Body Mass Index ( BMI )