(Source: ECI/ABP News)
Morning Headache : ਸਵੇਰੇ ਉੱਠਦੇ ਹੀ ਸਿਰ ਦਰਦ ਹੋਣ ਲੱਗਦੈ ? ਜਾਣੋ ਇਸ ਦੇ ਕਾਰਨਾਂ ਤੇ ਰੋਕਥਾਮ ਦੇ ਤਰੀਕੇ
ਸਿਰ ਦਰਦ ਦੀ ਸਮੱਸਿਆ ਕਾਫੀ ਆਮ ਹੈ। ਜ਼ੁਕਾਮ ਹੋਵੇ ਜਾਂ ਕਿਸੇ ਤਰ੍ਹਾਂ ਦਾ ਤਣਾਅ, ਸਿਰਦਰਦ ਹੋਣਾ ਆਮ ਗੱਲ ਹੈ। ਹਰ ਵਿਅਕਤੀ ਨੂੰ ਕਿਸੇ ਨਾ ਕਿਸੇ ਸਮੇਂ ਸਿਰ ਦਰਦ ਦੀ ਸਮੱਸਿਆ ਦਾ ਸਾਹਮਣਾ ਕਰਨਾ ਪਿਆ ਹੈ।
![Morning Headache : ਸਵੇਰੇ ਉੱਠਦੇ ਹੀ ਸਿਰ ਦਰਦ ਹੋਣ ਲੱਗਦੈ ? ਜਾਣੋ ਇਸ ਦੇ ਕਾਰਨਾਂ ਤੇ ਰੋਕਥਾਮ ਦੇ ਤਰੀਕੇ Morning Headache: Do you get a headache as soon as you wake up in the morning? Know its causes and prevention methods Morning Headache : ਸਵੇਰੇ ਉੱਠਦੇ ਹੀ ਸਿਰ ਦਰਦ ਹੋਣ ਲੱਗਦੈ ? ਜਾਣੋ ਇਸ ਦੇ ਕਾਰਨਾਂ ਤੇ ਰੋਕਥਾਮ ਦੇ ਤਰੀਕੇ](https://feeds.abplive.com/onecms/images/uploaded-images/2022/08/29/d826f96fef0e48c74fd58dc37f4100d11661761510955498_original.jpg?impolicy=abp_cdn&imwidth=1200&height=675)
Morning Headache : ਸਿਰ ਦਰਦ ਦੀ ਸਮੱਸਿਆ ਕਾਫੀ ਆਮ ਹੈ। ਜ਼ੁਕਾਮ ਹੋਵੇ ਜਾਂ ਕਿਸੇ ਤਰ੍ਹਾਂ ਦਾ ਤਣਾਅ, ਸਿਰਦਰਦ ਹੋਣਾ ਆਮ ਗੱਲ ਹੈ। ਹਰ ਵਿਅਕਤੀ ਨੂੰ ਕਿਸੇ ਨਾ ਕਿਸੇ ਸਮੇਂ ਸਿਰ ਦਰਦ ਦੀ ਸਮੱਸਿਆ ਦਾ ਸਾਹਮਣਾ ਕਰਨਾ ਪਿਆ ਹੈ। ਪਰ ਇਹ ਇੱਕ ਵੱਡੀ ਸਮੱਸਿਆ ਬਣ ਜਾਂਦੀ ਹੈ ਜਦੋਂ ਤੁਹਾਡਾ ਸਵੇਰੇ ਉੱਠਦੇ ਹੀ ਸਿਰਦਰਦ ਸ਼ੁਰੂ ਹੋ ਜਾਂਦਾ ਹੈ, ਜੇਕਰ ਤੁਸੀਂ ਵੀ ਸਵੇਰੇ ਉੱਠਦੇ ਹੀ ਸਿਰ ਦਰਦ ਜਾਂ ਭਾਰਾਪਣ ਮਹਿਸੂਸ ਕਰਦੇ ਹੋ, ਤਾਂ ਅਜਿਹੀ ਸਥਿਤੀ ਵਿੱਚ ਇਸਦਾ ਇਲਾਜ ਕਰਨਾ ਜ਼ਰੂਰੀ ਹੈ। ਸਵੇਰ ਸਮੇਂ ਤੇਜ਼ ਸਿਰਦਰਦ ਦਾ ਕਾਰਨ ਲੀਵਰ 'ਚ ਕਿਸੇ ਤਰ੍ਹਾਂ ਦੀ ਸਮੱਸਿਆ ਹੋ ਸਕਦੀ ਹੈ। ਇਸ ਤੋਂ ਇਲਾਵਾ ਇਸ ਦੇ ਹੋਰ ਵੀ ਕਈ ਕਾਰਨ ਹੋ ਸਕਦੇ ਹਨ। ਆਓ ਜਾਣਦੇ ਹਾਂ ਇਸ ਦੇ ਕਾਰਨ ਅਤੇ ਰੋਕਥਾਮ ਦੇ ਤਰੀਕੇ ਕੀ ਹਨ।
ਸਵੇਰ ਦੇ ਸਿਰ ਦਰਦ ਦਾ ਕਾਰਨ ?
- ਅਨੀਮੀਆ ਜਾਂ ਕਿਸੇ ਹੋਰ ਕਾਰਨਾਂ ਕਰਕੇ ਖੂਨ ਵਿੱਚ ਆਕਸੀਜਨ ਦੀ ਕਮੀ ਹੋਣ ਕਾਰਨ ਸਵੇਰੇ ਸਿਰ ਦਰਦ ਜਾਂ ਚੱਕਰ ਆਉਣ ਦੀ ਭਾਵਨਾ ਹੋ ਸਕਦੀ ਹੈ। ਇਸ ਕਾਰਨ ਸਵੇਰੇ ਉੱਠਣ 'ਚ ਮਨ ਨਹੀਂ ਲੱਗਦਾ ਅਤੇ ਕਮਜ਼ੋਰੀ ਵੀ ਮਹਿਸੂਸ ਹੁੰਦੀ ਹੈ।
- ਖੂਨ ਵਿੱਚ ਸ਼ੂਗਰ ਦੇ ਪੱਧਰ ਦੇ ਵਧਣ ਜਾਂ ਘਟਣ ਕਾਰਨ ਸਵੇਰ ਨੂੰ ਸਿਦਰਦਰ ਦੀ ਬਿਮਾਰੀ ਵੀ ਹੋ ਸਕਦੀ ਹੈ। ਇਸ ਕਾਰਨ ਸਵੇਰੇ ਉੱਠਣ ਸਮੇਂ ਬਹੁਤ ਜ਼ਿਆਦਾ ਬੇਚੈਨੀ ਅਤੇ ਕਮਜ਼ੋਰੀ ਮਹਿਸੂਸ ਹੁੰਦੀ ਹੈ।
- ਸਰੀਰ 'ਚ ਪਾਣੀ ਦੀ ਕਮੀ ਕਾਰਨ ਕੁਝ ਲੋਕਾਂ ਨੂੰ ਸਵੇਰੇ ਉੱਠਦੇ ਸਮੇਂ ਸਿਰ ਦਰਦ ਵੀ ਹੁੰਦਾ ਹੈ।
ਸਵੇਰ ਦੇ ਸਿਰ ਦਰਦ ਤੋਂ ਕਿਵੇਂ ਛੁਟਕਾਰਾ ਪਾਓ
ਸਵੇਰ ਦੇ ਸਿਰ ਦਰਦ ਦੀ ਸਮੱਸਿਆ ਨੂੰ ਘੱਟ ਕਰਨ ਲਈ ਇਸ ਦੇ ਕਾਰਨਾਂ ਨੂੰ ਜਾਣਨਾ ਅਤੇ ਇਸ ਦਾ ਇਲਾਜ ਕਰਨਾ ਜ਼ਰੂਰੀ ਹੈ। ਇਸ ਤੋਂ ਇਲਾਵਾ ਕੁਝ ਹੋਰ ਉਪਾਵਾਂ ਦਾ ਵੀ ਸਹਾਰਾ ਲਿਆ ਜਾ ਸਕਦਾ ਹੈ। ਜਿਵੇਂ:-
- ਸਵੇਰੇ ਸਿਰਦਰਦ ਦੀ ਬਿਮਾਰੀ ਹੋਣ 'ਤੇ ਸਵੇਰੇ ਨਿੰਬੂ ਪਾਣੀ ਦਾ ਸੇਵਨ ਕਰੋ। ਇਸ ਨਾਲ ਤੁਹਾਨੂੰ ਕਮਜ਼ੋਰੀ ਮਹਿਸੂਸ ਨਹੀਂ ਹੋਵੇਗੀ।
- ਨਿੰਬੂ ਪਾਣੀ ਪੀਣ ਤੋਂ ਬਾਅਦ, ਲਗਭਗ 10 ਤੋਂ 15 ਮਿੰਟ ਤੱਕ ਸੈਰ ਕਰੋ।
- ਸਵੇਰੇ ਨਿੰਬੂ ਵਾਲੀ ਚਾਹ ਪੀਣ ਨਾਲ ਸਿਰ ਦਰਦ ਦੀ ਸਮੱਸਿਆ ਦੂਰ ਹੋ ਜਾਂਦੀ ਹੈ।
- ਇਸ ਤੋਂ ਇਲਾਵਾ ਸਵੇਰੇ ਜਲਦੀ ਇਸ਼ਨਾਨ ਕਰੋ। ਇਸ ਨਾਲ ਤੁਹਾਨੂੰ ਕਮਜ਼ੋਰੀ ਅਤੇ ਸਿਰ ਦਰਦ ਦੀ ਸਮੱਸਿਆ ਨਹੀਂ ਹੋਵੇਗੀ।
Check out below Health Tools-
Calculate Your Body Mass Index ( BMI )
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)