ਪੜਚੋਲ ਕਰੋ

Benefits of drinking Beer: ਬਹੁਤੇ ਲੋਕ ਨਹੀਂ ਜਾਣਦੇ ਬੀਅਰ ਪੀਣ ਦੇ ਫਾਇਦੇ, ਖੋਜੀਆਂ ਨੇ ਕੀਤੇ ਵੱਡੇ ਖੁਲਾਸੇ

ਬੀਅਰ ਦੇ ਫ਼ਾਇਦਿਆਂ 'ਚ ਸਭ ਤੋਂ ਪਹਿਲਾਂ ਗੁਰਦੇ ਦੀ ਪੱਥਰੀ ਦਾ ਜ਼ਿਕਰ ਆਉਂਦਾ ਹੈ। ਜੇ ਤੁਹਾਡੇ ਗੁਰਦੇ 'ਚ ਪੱਥਰੀ ਹੈ ਤਾਂ ਇਹ ਸੰਭਵ ਹੈ ਕਿ ਰੋਜ਼ਾਨਾ ਇੱਕ ਬੀਅਰ ਪੀਣ ਨਾਲ ਪੱਥਰੀ ਹੌਲੀ-ਹੌਲੀ ਪਿਸ਼ਾਬ ਦੇ ਰਸਤੇ ਬਾਹਰ ਨਿਕਲ ਜਾਵੇਗੀ।

Benefits of drinking Beer: ਸ਼ਰਾਬ ਸਿਹਤ ਲਈ ਹਾਨੀਕਾਰਕ ਹੈ। ਇਹ ਸ਼ਰਾਬ ਦੀਆਂ ਬੋਤਲਾਂ ਤੇ ਕੰਟੇਨਰਾਂ ਉੱਪਰ ਲਿਖਿਆ ਹੁੰਦਾ ਹੈ। ਇਸ ਦੇ ਬਾਵਜੂਦ ਦੁਨੀਆ ਭਰ ਵਿੱਚ ਸਦੀਆਂ ਤੋਂ ਲੋਕ ਸ਼ਰਾਬ ਪੀਂਦੇ ਆ ਰਹੇ ਹਨ। ਬਹੁਤ ਸਾਰੀਆਂ ਖੋਜਾਂ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਭਗੋਲਿਕ ਹਾਲਾਤ ਮੁਤਾਬਕ ਅਨੁਸਾਸ਼ਨ ਨਾਲ ਸ਼ਰਾਬ ਪੀਤੀ ਜਾਵੇ ਤਾਂ ਇਹ ਸਿਹਤ ਲਈ ਚੰਗੀ ਵੀ ਸਾਬਤ ਹੋ ਸਕਦੀ ਹੈ।

ਅੱਜ ਗੱਲ ਬੀਅਰ ਦੀ ਹੋ ਰਹੀ ਹੈ ਜਿਸ ਨੂੰ ਬਹੁਤੇ ਲੋਕ ਸ਼ਰਾਬ ਨਹੀਂ ਮੰਨਦੇ। ਬੇਸ਼ੱਕ ਇਹ ਵੀ ਸ਼ਰਾਬ ਹੀ ਹੈ ਪਰ ਇਸ ਵਿੱਚ ਅਲਕੋਹਲ ਦੀ ਮਾਤਰਾ ਕਾਫੀ ਘੱਟ ਹੁੰਦੀ ਹੈ। ਗਰਮੀਆਂ ਵਿੱਚ ਅਕਸਰ ਲੋਕ ਬੀਅਰ ਪੀਂਦੇ ਹਨ। ਬੇਸ਼ੱਕ ਵੱਧ ਬੀਅਰ ਪੀਣ ਦੇ ਵੀ ਅਨੇਕਾਂ ਨੁਕਸਾਨ ਹਨ ਪਰ ਜੇਕਰ ਇਸ ਨੂੰ ਵੀ ਸੀਮਤ ਮਾਤਰਾ ਵਿੱਚ ਪੀਤਾ ਜਾਵੇ ਤਾਂ ਇਸ ਦੇ ਫਾਇਦੇ ਵੀ ਕਾਫੀ ਹਨ।


ਆਓ ਜਾਣਦੇ ਹਾਂ ਬੀਅਰ ਦੇ ਫਾਇਦੇ-

1. ਬੀਅਰ ਦੇ ਫ਼ਾਇਦਿਆਂ 'ਚ ਸਭ ਤੋਂ ਪਹਿਲਾਂ ਗੁਰਦੇ ਦੀ ਪੱਥਰੀ ਦਾ ਜ਼ਿਕਰ ਆਉਂਦਾ ਹੈ। ਜੇ ਤੁਹਾਡੇ ਗੁਰਦੇ 'ਚ ਪੱਥਰੀ ਹੈ ਤਾਂ ਇਹ ਸੰਭਵ ਹੈ ਕਿ ਰੋਜ਼ਾਨਾ ਇੱਕ ਬੀਅਰ ਪੀਣ ਨਾਲ ਪੱਥਰੀ ਹੌਲੀ-ਹੌਲੀ ਪਿਸ਼ਾਬ ਦੇ ਰਸਤੇ ਬਾਹਰ ਨਿਕਲ ਜਾਵੇਗੀ। ਫਿਨਲੈਂਡ ਦੀ ਰਾਜਧਾਨੀ ਹੇਲਸਿੰਕੀ 'ਚ 27,000 ਲੋਕਾਂ 'ਤੇ ਕੀਤੀ ਗਈ ਖੋਜ 'ਚ ਇਹ ਪਾਇਆ ਗਿਆ ਕਿ ਰੋਜ਼ਾਨਾ ਬੀਅਰ ਪੀਣ ਨਾਲ ਗੁਰਦੇ 'ਚ ਪੱਥਰੀ ਹੋਣ ਦਾ ਖ਼ਤਰਾ 40% ਘੱਟ ਹੋ ਜਾਂਦਾ ਹੈ। ਕਾਰਨ ਇਹ ਹੈ ਕਿ ਬੀਅਰ 'ਚ ਪਾਣੀ ਤੇ ਅਲਕੋਹਲ ਦੋਵੇਂ ਹੁੰਦੇ ਹਨ, ਜਿਸ ਨਾਲ ਪਿਸ਼ਾਬ ਪਤਲਾ ਤੇ ਵਹਾਅ ਤੇਜ਼ ਹੁੰਦਾ ਹੈ। ਇਹ ਪੱਥਰੀ ਬਣਨ ਦੇ ਜ਼ੋਖ਼ਮ ਨੂੰ ਘਟਾਉਂਦਾ ਹੈ।


2. ਜਦੋਂ ਦਿਲ ਦੀ ਅੰਦਰੂਨੀ ਪਰਤ 'ਤੇ ਕੋਲੈਸਟ੍ਰੋਲ ਤੇ ਹੋਰ ਚਰਬੀ ਪਦਾਰਥ ਇਕੱਠੇ ਹੋ ਕੇ ਜੰਮ ਜਾਂਦੇ ਹਨ ਤਾਂ ਡਾਰਕ ਜਾਂ ਸਟਰੌਂਗ ਬੀਅਰ ਪੀਣ ਨਾਲ ਦਿਲ ਦਾ ਦੌਰਾ ਪੈਣ ਦੀ ਸੰਭਾਵਨਾ ਘੱਟ ਹੁੰਦੀ ਹੈ। ਇਹ ਗੱਲ ਅਮਰੀਕਾ ਦੇ ਪੈਨਸਿਲਵੇਨੀਆ ਦੀ ਇੱਕ ਯੂਨੀਵਰਸਿਟੀ 'ਚ ਹੋਈ ਰਿਸਰਚ 'ਚ ਸਾਹਮਣੇ ਆਈ ਹੈ।


3. ਸਟਰੋਕ ਬਾਰੇ ਤੁਸੀਂ ਜਾਣਦੇ ਹੋਵੋਗੇ। ਇਹ ਦਿਮਾਗ ਨਾਲ ਜੁੜਿਆ ਮਾਮਲਾ ਹੈ। ਆਮ ਤੌਰ 'ਤੇ ਲੋਕਾਂ ਨੂੰ ਸਟ੍ਰੋਕ ਉਦੋਂ ਆਉਂਦਾ ਹੈ, ਜਦੋਂ ਉਨ੍ਹਾਂ ਦੇ ਦਿਮਾਗ 'ਚ ਖੂਨ ਦਾ ਥੱਕਾ ਬਣ ਜਾਂਦਾ ਹੈ ਤੇ ਉਹ ਦਿਮਾਗ 'ਚ ਖੂਨ ਤੇ ਆਕਸੀਜ਼ਨ ਦੇ ਪ੍ਰਵਾਹ ਨੂੰ ਰੋਕ ਦਿੰਦੇ ਹਨ। ਜਿੰਨੇ ਜ਼ਿਆਦਾ ਥੱਕੇ ਹੋਣਗੇ, ਹਾਲਤ ਓਨੀ ਖਰਾਬ ਹੁੰਦੀ ਜਾਵੇਗੀ ਪਰ ਬੀਅਰ ਪੀਣ ਨਾਲ ਖੂਨ ਨੂੰ ਸੰਚਾਰਿਤ ਕਰਨ ਵਾਲੀਆਂ ਨਾੜੀਆਂ ਲਚੀਲੀ ਬਣ ਜਾਂਦੀਆਂ ਹਨ ਤੇ ਖੂਨ ਦਾ ਗੇੜ ਤੇਜ਼ ਹੋ ਜਾਂਦਾ ਹੈ। ਇਹ ਖੂਨ ਨੂੰ ਜੰਮਣ ਦੇ ਜ਼ੋਖ਼ਮ ਨੂੰ ਘਟਾਉਂਦਾ ਹੈ।


4. ਕੁਝ ਸੂਝਵਾਨ ਲੋਕਾਂ ਨੇ ਕਿਹਾ ਹੈ ਕਿ ਬਹੁਤ ਸਾਰੀਆਂ ਚੀਜ਼ਾਂ ਮਾੜੀਆਂ ਹੁੰਦੀਆਂ ਹਨ। ਇਹ ਗੱਲ ਬੀਅਰ 'ਤੇ ਵੀ ਲਾਗੂ ਹੁੰਦੀ ਹੈ। ਬੀਅਰ 'ਚ ਸਿਲੀਕਾਨ ਨਾਂ ਦਾ ਤੱਤ ਭਰਪੂਰ ਮਾਤਰਾ 'ਚ ਹੁੰਦਾ ਹੈ। ਇਹ ਉਹੀ ਤੱਤਾ ਹੈ, ਜੋ ਹੱਡੀਆਂ ਦੇ ਵਿਕਾਸ 'ਚ ਮਦਦ ਕਰਦਾ ਹੈ ਪਰ ਮੈਸੇਚਿਊਸੇਟਸ ਦੀ ਇੱਕ ਯੂਨੀਵਰਸਿਟੀ 'ਚ ਕੀਤੀ ਗਈ ਰਿਸਰਚ ਮੁਤਾਬਕ ਜੇ ਤੁਸੀਂ ਇੱਕ ਦਿਨ 'ਚ ਇੱਕ ਤੋਂ ਦੋ ਗਿਲਾਸ ਬੀਅਰ ਪੀਓਗੇ ਤਾਂ ਤੁਹਾਡੀਆਂ ਹੱਡੀਆਂ 'ਚ ਫਰੈਕਚਰ ਦੀ ਸੰਭਾਵਨਾ ਘੱਟ ਹੁੰਦੀ ਹੈ ਪਰ ਜੇ ਤੁਸੀਂ ਇਸ ਤੋਂ ਵੱਧ ਬੀਅਰ ਪੀਓਗੇ ਤਾਂ ਫ੍ਰੈਕਚਰ ਜਾਂ ਹੱਡੀ ਟੁੱਟਣ ਦਾ ਜ਼ੋਖ਼ਮ ਵਧ ਜਾਂਦਾ ਹੈ।


5. ਸ਼ੂਗਰ ਭਾਰਤ 'ਚ ਤੇਜ਼ੀ ਨਾਲ ਵਧ ਰਹੀ ਬਿਮਾਰੀ ਹੈ, ਜੋ ਸਰੀਰ ਨੂੰ ਸਿਊਂਕ ਵਾਂਗ ਚੱਟ ਜਾਂਦੀ ਹੈ। 2011 'ਚ ਹਾਵਰਡ ਵਿੱਚ 38,000 ਲੋਕਾਂ 'ਤੇ ਹੋਈ ਰਿਸਰਚ 'ਚ ਇਹ ਨਤੀਜਾ ਸਾਹਮਣੇ ਆਇਆ ਕਿ ਅਧੇੜ ਉਮਰ ਦੇ ਜਿਹੜੇ ਲੋਕ ਰੋਜ਼ਾਨਾ ਇਕ ਤੋਂ ਦੋ ਗਿਲਾਸ ਬੀਅਰ ਪੀਂਦੇ ਹਨ, ਉਨ੍ਹਾਂ 'ਚ ਟਾਈਪ-2 ਸ਼ੂਗਰ ਦੇ ਖਤਰੇ ਦੀ ਸੰਭਾਵਨਾ 25% ਘੱਟ ਹੋ ਜਾਂਦੀ ਹੈ। ਕਾਰਨ ਇਹ ਹੈ ਕਿ ਬੀਅਰ 'ਚ ਮੌਜੂਦ ਸ਼ਰਾਬ ਸਰੀਰ 'ਚ ਇਨਸੁਲਿਨ ਦੀ ਸੰਵੇਦਨਸ਼ੀਲਤਾ ਨੂੰ ਵਧਾਉਂਦੀ ਹੈ, ਜੋ ਸ਼ੂਗਰ ਤੋਂ ਬਚਾਅ 'ਚ ਮਦਦ ਕਰਦੀ ਹੈ।


6. ਅਲਜ਼ਾਈਮਰ ਦਾ ਮਤਲਬ ਦਿਮਾਗ ਦੀ ਉਹ ਅਵਸਥਾ, ਜਦੋਂ ਇਹ ਚੀਜ਼ਾਂ ਨੂੰ ਭੁੱਲਣ ਦੇ ਨਾਲ-ਨਾਲ ਬਹੁਤ ਸਾਰੇ ਕੰਮ ਬੰਦ ਕਰ ਦਿੰਦਾ ਹੈ। ਦੁਨੀਆਂ ਦੇ ਕਈ ਦੇਸ਼ਾਂ ਵਿੱਚ ਕੀਤੀ ਗਈ ਖੋਜ 'ਚ ਇਹ ਗੱਲ ਸਾਹਮਣੇ ਆਈ ਹੈ ਕਿ ਉਹ ਲੋਕ ਜੋ ਨਿਯਮਿਤ ਤੌਰ 'ਤੇ ਬੀਅਰ ਪੀਂਦੇ ਹਨ, ਉਨ੍ਹਾਂ ਨੂੰ ਅਲਜ਼ਾਈਮਰ ਜਾਂ ਹੋਰ ਤਰ੍ਹਾਂ ਦੀ ਦਿਮਾਗੀ ਕਮਜ਼ੋਰੀ ਹੋਣ ਦੀ ਸੰਭਾਵਨਾਵਾਂ 'ਚ 23% ਦੀ ਕਮੀ ਆਉਂਦੀ ਹੈ।

7. ਇਨਸੋਮੀਨਿਆ ਮਤਲਬ ਨੀਂਦ ਨਾ ਆਉਣ ਦੀ ਸਮੱਸਿਆ ਹੈ। ਜੇ ਤੁਸੀਂ ਜਾਗਦੇ ਰਹਿੰਦੇ ਰਹੋ, ਨੀਂਦ ਨਹੀਂ ਆਉਂਦੀ ਤਾਂ ਅਜਿਹੀ ਸਥਿਤੀ 'ਚ ਡਾਕਟਰ ਤੁਹਾਨੂੰ ਬੀਅਰ ਪੀਣ ਦੀ ਸਲਾਹ ਵੀ ਦੇਣਗੇ। ਕਾਰਨ ਇਹ ਹੈ ਕਿ ਬੀਅਰ ਕੁਦਰਤੀ ਨਾਈਟਕੈਪ ਹੈ। ਨਾਈਟਕੈਪ ਦਾ ਮਤਲਬ ਭੋਜਨ ਤੋਂ ਬਾਅਦ ਜਾਂ ਸੌਣ ਤੋਂ ਪਹਿਲਾਂ ਪੀਣ ਵਾਲੀ ਚੀਜ਼। ਦੂਜਾ ਕਾਰਨ ਇਹ ਹੈ ਕਿ ਬੀਅਰ ਪੀਣ ਨਾਲ ਦਿਮਾਗ 'ਚ ਡੋਪਾਮੀਨ ਦਾ ਪ੍ਰਵਾਹ ਵੱਧਦਾ ਹੈ। ਡੋਪਾਮੀਨ ਸਰੀਰ ਨੂੰ ਆਰਾਮ ਦਿੰਦੀ ਹੈ।


8. ਲੰਡਨ ਤੇ ਕੈਨੇਡਾ ਦੀ ਵੈਸਟਰਨ ਓਨਟਾਰੀਓ ਯੂਨੀਵਰਸਿਟੀ ਵਿਖੇ ਕੀਤੀ ਗਈ ਖੋਜ 'ਚ ਪਾਇਆ ਗਿਆ ਕਿ ਬੀਅਰ 'ਚ ਪਾਈ ਜਾਣ ਵਾਲੀ ਐਂਟੀਆਕਸੀਡੈਂਟਸ ਮਾਇਟੋਕੌਂਡਰੀਆ ਨੂੰ ਨੁਕਸਾਨ ਤੋਂ ਬਚਾਉਂਦੇ ਹਨ। ਮਾਇਟੋਕੌਂਡਰੀਆ ਸਰੀਰ ਦਾ ਉਹ ਅੰਗ ਹੈ ਜੋ ਗਲੂਕੋਜ਼ ਨੂੰ ਊਰਜਾ 'ਚ ਬਦਲਦਾ ਹੈ। ਜਦੋਂ ਅੱਖ ਦੇ ਬਾਹਰੀ ਲੈਂਜ਼ 'ਤੇ ਮਾਇਟੋਕੌਂਡਰੀਆ ਡੈਮੇਜ਼ ਹੋ ਜਾਂਦਾ ਹੈ ਤਾਂ ਉਸ ਸ਼ਖ਼ਸ ਨੂੰ ਮੋਤੀਆ ਬਿੰਦ ਹੋ ਜਾਂਦਾ ਹੈ। ਬੀਅਰ ਦੇ ਐਂਟੀ ਆਕਸੀਡੈਂਟਸ ਮਾਇਟੋਕੌਂਡਰੀਆ ਨੂੰ ਮਜ਼ਬੂਤੀ ਦਿੰਦੇ ਹਨ।

9. ਹੁਣ ਕੈਂਸਰ ਬਾਰੇ ਕੀ ਕਹੀਏ? ਕੋਈ ਨਹੀਂ ਕਹਿ ਸਕਦਾ ਕਿ ਕਿਹੜੀ ਚੀਜ਼ ਨਾਲ ਕੈਂਸਰ ਠੀਕ ਹੋ ਸਕਦਾ ਹੈ। ਹਾਂ, ਇਡਾਹੋ ਯੂਨੀਵਰਸਿਟੀ ਦੇ ਵਿਗਿਆਨੀ ਮੰਨਦੇ ਹਨ ਕਿ ਬੀਅਰ ਦੀ ਵਰਤੋਂ ਕੈਂਸਰ ਨਾਲ ਲੜਨ ਲਈ ਕੀਤੀ ਜਾ ਸਕਦੀ ਹੈ। ਬੀਅਰ ਬਣਾਉਣ ਲਈ ਹਾਪਸ ਨਾਂ ਦਾ ਪੌਦਾ ਵਰਤਿਆ ਜਾਂਦਾ ਹੈ। ਇਸ 'ਚ ਪਾਏ ਜਾਣ ਵਾਲੇ ਹਿਉਮੂਲੋਨਸ ਤੇ ਲਿਉਪੂਲੋਨਜ਼ ਨਾਂ ਦੇ ਐਸਿਡ ਬੈਕਟੀਰੀਆ ਬਿਮਾਰੀਆਂ ਦੇ ਵਾਧੇ ਨੂੰ ਰੋਕ ਸਕਦੇ ਹਨ। ਅਜਿਹੀ ਸਥਿਤੀ 'ਚ ਮਾਹਿਰ ਮਹਿਸੂਸ ਕਰਦੇ ਹਨ ਕਿ ਬੀਅਰ ਨਾਲ ਕੈਂਸਰ ਦੇ ਇਲਾਜ 'ਚ ਮਦਦ ਮਿਲ ਸਕਦੀ ਹੈ।

Check out below Health Tools-
Calculate Your Body Mass Index ( BMI )

Calculate The Age Through Age Calculator

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਮਰਿਆਂ 'ਤੇ ਨਹੀਂ ਮੁੱਕੀ ਸਿਆਸਤ ! ਡਾ. ਮਨਮੋਹਨ ਸਿੰਘ ਦੇ ਅੰਤਿਮ ਸੰਸਕਾਰ 'ਚ ਸ਼ਾਮਲ ਹੋਏ 100 ਤੋਂ ਘੱਟ ਲੋਕ, ਜਾਣੋ ਸੱਚਾਈ ?
ਮਰਿਆਂ 'ਤੇ ਨਹੀਂ ਮੁੱਕੀ ਸਿਆਸਤ ! ਡਾ. ਮਨਮੋਹਨ ਸਿੰਘ ਦੇ ਅੰਤਿਮ ਸੰਸਕਾਰ 'ਚ ਸ਼ਾਮਲ ਹੋਏ 100 ਤੋਂ ਘੱਟ ਲੋਕ, ਜਾਣੋ ਸੱਚਾਈ ?
Farmers Protest:  ਸ਼ੰਭੂ ਬਾਰਡਰ 'ਤੇ ਵਾਪਰੀ ਦਿਲ ਦਹਿਲਾਉਣ ਵਾਲੀ ਘਟਨਾ! ਸਰਕਾਰ ਦੇ ਰਵੱਈਏ ਤੋਂ ਨਿਰਾਸ਼ ਕਿਸਾਨ ਨੇ ਚੁੱਕਿਆ ਭਿਆਨਕ ਕਦਮ
ਸ਼ੰਭੂ ਬਾਰਡਰ 'ਤੇ ਵਾਪਰੀ ਦਿਲ ਦਹਿਲਾਉਣ ਵਾਲੀ ਘਟਨਾ! ਸਰਕਾਰ ਦੇ ਰਵੱਈਏ ਤੋਂ ਨਿਰਾਸ਼ ਕਿਸਾਨ ਨੇ ਚੁੱਕਿਆ ਭਿਆਨਕ ਕਦਮ
Farmers Protest: ਡੱਲੇਵਾਲ ਦੀ ਹਾਲਤ ਨਾਜ਼ੁਕ, ਕਿਸਾਨਾਂ ਨੂੰ ਸੁਨੇਹਾ...ਮੇਰੇ ਮਰਨ ਤੋਂ ਬਾਅਦ ਵੀ ਮੋਰਚਾ ਇਸੇ ਤਰ੍ਹਾਂ ਚੱਲਦਾ ਰਹੇ... 
ਡੱਲੇਵਾਲ ਦੀ ਹਾਲਤ ਨਾਜ਼ੁਕ, ਕਿਸਾਨਾਂ ਨੂੰ ਸੁਨੇਹਾ...ਮੇਰੇ ਮਰਨ ਤੋਂ ਬਾਅਦ ਵੀ ਮੋਰਚਾ ਇਸੇ ਤਰ੍ਹਾਂ ਚੱਲਦਾ ਰਹੇ... 
Punjab News: ਅੰਮ੍ਰਿਤਪਾਲ ਸਿੰਘ ਅਤੇ ਗੈਂਗਸਟਰ ਅਰਸ਼ ਡੱਲਾ 'ਤੇ ਲੱਗਿਆ UAPA, ਇਸ ਕਤਲ ਕਾਂਡ 'ਚ ਸੀ ਸ਼ਾਮਲ...
Punjab News: ਅੰਮ੍ਰਿਤਪਾਲ ਸਿੰਘ ਅਤੇ ਗੈਂਗਸਟਰ ਅਰਸ਼ ਡੱਲਾ 'ਤੇ ਲੱਗਿਆ UAPA, ਇਸ ਕਤਲ ਕਾਂਡ 'ਚ ਸੀ ਸ਼ਾਮਲ...
Advertisement
ABP Premium

ਵੀਡੀਓਜ਼

Khanauri Border|ਡੱਲੇਵਾਲ ਦੀ ਸਿਹਤ ਨੂੰ ਲੈ ਕੇ ਡਾਕਟਰ ਵੀ ਹੋਏ ਹੈਰਾਨ,ਚੈੱਕਅਪ ਕਰਨ ਪਹੁੰਚੀ ਡਾਕਟਰ ਨੇ ਕੀਤੇ ਖੁਲਾਸੇShambhu Border Kisan Death | ਨਹੀਂ ਹੋਏਗਾ ਸ਼ਹੀਦ ਕਿਸਾਨ ਦਾ ਅੰਤਿਮ ਸੰਸਕਾਰ, ਪੰਧੇਰ ਨੇ ਕਹੀ ਵੱਡੀ ਗੱਲਦਿਲਜੀਤ ਦੀ ਫਿਲਮ ਨਾਲ ਆਹ ਕਿਉਂ ਕੀਤਾ , ਫਿਲਮ ਨੂੰ ਕਿਉਂ ਨਹੀਂ ਮਿਲਿਆ Oscar ਦਾ ਚਾਂਸਹਰ ਭਾਸ਼ਾ 'ਚ ਦਿਲ ਜਿੱਤ ਲੈਂਦੇ ਸਰਤਾਜ , Live ਸੁਣਕੇ ਵੇਖੋ ਕਿੱਦਾਂ ਚਲਦਾ ਜਾਦੂ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਮਰਿਆਂ 'ਤੇ ਨਹੀਂ ਮੁੱਕੀ ਸਿਆਸਤ ! ਡਾ. ਮਨਮੋਹਨ ਸਿੰਘ ਦੇ ਅੰਤਿਮ ਸੰਸਕਾਰ 'ਚ ਸ਼ਾਮਲ ਹੋਏ 100 ਤੋਂ ਘੱਟ ਲੋਕ, ਜਾਣੋ ਸੱਚਾਈ ?
ਮਰਿਆਂ 'ਤੇ ਨਹੀਂ ਮੁੱਕੀ ਸਿਆਸਤ ! ਡਾ. ਮਨਮੋਹਨ ਸਿੰਘ ਦੇ ਅੰਤਿਮ ਸੰਸਕਾਰ 'ਚ ਸ਼ਾਮਲ ਹੋਏ 100 ਤੋਂ ਘੱਟ ਲੋਕ, ਜਾਣੋ ਸੱਚਾਈ ?
Farmers Protest:  ਸ਼ੰਭੂ ਬਾਰਡਰ 'ਤੇ ਵਾਪਰੀ ਦਿਲ ਦਹਿਲਾਉਣ ਵਾਲੀ ਘਟਨਾ! ਸਰਕਾਰ ਦੇ ਰਵੱਈਏ ਤੋਂ ਨਿਰਾਸ਼ ਕਿਸਾਨ ਨੇ ਚੁੱਕਿਆ ਭਿਆਨਕ ਕਦਮ
ਸ਼ੰਭੂ ਬਾਰਡਰ 'ਤੇ ਵਾਪਰੀ ਦਿਲ ਦਹਿਲਾਉਣ ਵਾਲੀ ਘਟਨਾ! ਸਰਕਾਰ ਦੇ ਰਵੱਈਏ ਤੋਂ ਨਿਰਾਸ਼ ਕਿਸਾਨ ਨੇ ਚੁੱਕਿਆ ਭਿਆਨਕ ਕਦਮ
Farmers Protest: ਡੱਲੇਵਾਲ ਦੀ ਹਾਲਤ ਨਾਜ਼ੁਕ, ਕਿਸਾਨਾਂ ਨੂੰ ਸੁਨੇਹਾ...ਮੇਰੇ ਮਰਨ ਤੋਂ ਬਾਅਦ ਵੀ ਮੋਰਚਾ ਇਸੇ ਤਰ੍ਹਾਂ ਚੱਲਦਾ ਰਹੇ... 
ਡੱਲੇਵਾਲ ਦੀ ਹਾਲਤ ਨਾਜ਼ੁਕ, ਕਿਸਾਨਾਂ ਨੂੰ ਸੁਨੇਹਾ...ਮੇਰੇ ਮਰਨ ਤੋਂ ਬਾਅਦ ਵੀ ਮੋਰਚਾ ਇਸੇ ਤਰ੍ਹਾਂ ਚੱਲਦਾ ਰਹੇ... 
Punjab News: ਅੰਮ੍ਰਿਤਪਾਲ ਸਿੰਘ ਅਤੇ ਗੈਂਗਸਟਰ ਅਰਸ਼ ਡੱਲਾ 'ਤੇ ਲੱਗਿਆ UAPA, ਇਸ ਕਤਲ ਕਾਂਡ 'ਚ ਸੀ ਸ਼ਾਮਲ...
Punjab News: ਅੰਮ੍ਰਿਤਪਾਲ ਸਿੰਘ ਅਤੇ ਗੈਂਗਸਟਰ ਅਰਸ਼ ਡੱਲਾ 'ਤੇ ਲੱਗਿਆ UAPA, ਇਸ ਕਤਲ ਕਾਂਡ 'ਚ ਸੀ ਸ਼ਾਮਲ...
TMKOC ਦੇ ਗੁਰੂਚਰਨ ਸਿੰਘ ਹਸਪਤਾਲ ਭਰਤੀ, ਵੀਡੀਓ ਸ਼ੇਅਰ ਕਰ ਬੋਲੇ- ਹਾਲਾਤ ਬਹੁਤ ਖਰਾਬ; ਫੈਨਜ਼ ਦੀ ਵਧੀ ਚਿੰਤਾ...
TMKOC ਦੇ ਗੁਰੂਚਰਨ ਸਿੰਘ ਹਸਪਤਾਲ ਭਰਤੀ, ਵੀਡੀਓ ਸ਼ੇਅਰ ਕਰ ਬੋਲੇ- ਹਾਲਾਤ ਬਹੁਤ ਖਰਾਬ; ਫੈਨਜ਼ ਦੀ ਵਧੀ ਚਿੰਤਾ...
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 09-01-2025
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 09-01-2025
Punjab News: ਪੰਜਾਬੀਆਂ ਨੂੰ ਮਿਲੇਗਾ 25000 ਰੁਪਏ ਦਾ ਇਨਾਮ, ਇੰਝ ਕਰ ਸਕਦੇ ਹੋ ਹਾਸਿਲ 
Punjab News: ਪੰਜਾਬੀਆਂ ਨੂੰ ਮਿਲੇਗਾ 25000 ਰੁਪਏ ਦਾ ਇਨਾਮ, ਇੰਝ ਕਰ ਸਕਦੇ ਹੋ ਹਾਸਿਲ 
Punjab News: ਅਲਰਟ 'ਤੇ ਪੰਜਾਬ ਸਿਹਤ ਵਿਭਾਗ, ਦੇਸ਼ 'ਚ ਫੈਲ ਰਹੀ ਜਾਨਲੇਵਾ ਬਿਮਾਰੀ ਨੂੰ ਲੈ ਹਦਾਇਤਾਂ ਜਾਰੀ
Punjab News: ਅਲਰਟ 'ਤੇ ਪੰਜਾਬ ਸਿਹਤ ਵਿਭਾਗ, ਦੇਸ਼ 'ਚ ਫੈਲ ਰਹੀ ਜਾਨਲੇਵਾ ਬਿਮਾਰੀ ਨੂੰ ਲੈ ਹਦਾਇਤਾਂ ਜਾਰੀ
Embed widget