Mpox strains: ਜਾਣੋ ਕਿੰਨਾ ਖਤਰਨਾਕ ਹੈ ਮੌਂਕੀਪੌਕਸ ਦਾ ਨਵਾਂ ਸਟ੍ਰੇਨ, WHO ਨੇ ਵੀ ਕੀਤਾ ਸਾਵਧਾਨ!
Mpox strains: ਮੌਂਕੀਪੌਕਸ ਦਾ ਅਜਿਹਾ ਨਵਾਂ ਖ਼ਤਰਨਾਕ ਸਟ੍ਰੇਨ ਸਾਹਮਣੇ ਆਇਆ ਹੈ ਜਿਸ ਵਿਚ ਪੂਰੀ ਦੁਨੀਆ ਵਿਚ ਮਹਾਂਮਾਰੀ ਫੈਲਾਉਣ ਦੀ ਸਮਰੱਥਾ ਹੈ
Mpox strains: ਮੌਂਕੀਪੌਕਸ ਦਾ ਅਜਿਹਾ ਨਵਾਂ ਖ਼ਤਰਨਾਕ ਸਟ੍ਰੇਨ ਸਾਹਮਣੇ ਆਇਆ ਹੈ ਜਿਸ ਵਿਚ ਪੂਰੀ ਦੁਨੀਆ ਵਿਚ ਮਹਾਂਮਾਰੀ ਫੈਲਾਉਣ ਦੀ ਸਮਰੱਥਾ ਹੈ। ਇਸ ਦੌਰਾਨ ਵਿਸ਼ਵ ਸਿਹਤ ਸੰਗਠਨ (WHO) ਨੇ ਵੀ ਚੌਕਸੀ ਵਰਤਣ ਦੀ ਸਲਾਹ ਦਿੱਤੀ ਹੈ।
WHO ਦੇ ਡੀਜੀ Tedros Adhanom Ghebreyesus ਨੇ ਕਿਹਾ ਕਿ ਵਿਗਿਆਨੀਆਂ ਦੁਆਰਾ ਹੁਣ ਤੱਕ ਕੀਤੀ ਗਈ ਖੋਜ ਤੋਂ ਅਜਿਹਾ ਲੱਗਦਾ ਹੈ ਕਿ ਮੌਂਕੀਪੌਕਸ ਦਾ ਇਹ ਸਟ੍ਰੇਨ ਬਹੁਤ ਘਾਤਕ ਹੈ ਅਤੇ ਅਫਰੀਕਾ ਵਿੱਚ ਇਸ ਦੇ ਫੈਲਣ ਦੀ ਸੰਭਾਵਨਾ ਹੈ। ਜੇਕਰ ਇਹ ਅਫਰੀਕਾ ਤੋਂ ਬਾਹਰ ਜਾਂਦਾ ਹੈ ਤਾਂ ਇਸ ਦੀ ਦੁਨੀਆਂ ਵਿਚ ਫੈਲਣ ਦੀ ਸੰਭਾਵਨਾ ਹੋਰ ਵਧ ਜਾਵੇਗੀ।
ਮੌਂਕੀਪੌਕਸ ਵਾਇਰਸ ਦੀ ਇੱਕ ਨਵੀਂ ਕਿਸਮ
ਇਸ ਸਾਲ ਅਪ੍ਰੈਲ ਵਿਚ democratic republic of congo ਵਿੱਚ ਮੌਂਕੀਪੌਕਸ ਵਾਇਰਸ ਦੀ ਇੱਕ ਨਵੀਂ ਕਿਸਮ ਦੀ ਖੋਜ ਕੀਤੀ ਗਈ ਸੀ। ਇਹ ਇੰਨਾ ਖ਼ਤਰਨਾਕ ਹੈ ਕਿ ਇਹ 10 ਸੰਕਰਮਿਤ ਮਰੀਜ਼ਾਂ ਵਿੱਚੋਂ ਇੱਕ ਨੂੰ ਮਾਰਦਾ ਹੈ। ਇਹ ਬਿਮਾਰੀ ਹੁਣ ਕਾਂਗੋ ਤੋਂ ਬਾਹਰ ਵੀ ਫੈਲਣ ਲੱਗੀ ਹੈ। ਇਸ ਲਈ, WHO ਨੇ ਇੱਕ ਮੀਟਿੰਗ ਬੁਲਾਈ ਹੈ ਕਿ ਕੀ ਇਹ ਵਾਇਰਸ ਦੁਨੀਆ ਵਿੱਚ ਐਮਰਜੈਂਸੀ ਸਥਿਤੀ ਪੈਦਾ ਕਰ ਸਕਦਾ ਹੈ।
ਨਵੇਂ ਸਟ੍ਰੇਨ ਦਾ ਖਤਰਾ
ਡੇਲੀ ਮੇਲ ਦੀ ਰਿਪੋਰਟ ਦੇ ਅਨੁਸਾਰ democratic republic ਕਾਂਗੋ ਬਹੁਤ ਸੰਘਣੀ ਆਬਾਦੀ ਵਾਲਾ ਦੇਸ਼ ਹੈ ਜਿਸ ਦੀਆਂ ਕਈ ਹੋਰ ਦੇਸ਼ਾਂ ਨਾਲ ਸਰਹੱਦਾਂ ਸਾਂਝੀਆਂ ਹਨ। ਇਨ੍ਹਾਂ ਦੇਸ਼ਾਂ ਵਿਚਕਾਰ ਨਿਯਮਤ ਆਵਾਜਾਈ ਹੁੰਦੀ ਹੈ। ਇਸ ਲਈ ਇਹ ਖਦਸ਼ਾ ਹੈ ਕਿ ਹੁਣੇ ਜਾਂ ਬਾਅਦ ਵਿੱਚ ਇਹ ਬਿਮਾਰੀ ਇਨ੍ਹਾਂ ਗੁਆਂਢੀ ਦੇਸ਼ਾਂ ਵਿੱਚ ਫੈਲ ਸਕਦੀ ਹੈ।
ਡਬਲਯੂਐਚਓ ਦਾ ਕਹਿਣਾ ਹੈ ਕਿ ਵਾਇਰਸ ਦਾ ਨਵਾਂ ਸਟ੍ਰੇਨ ਕਾਂਗੋ ਦੇ ਉਨ੍ਹਾਂ ਹਿੱਸਿਆਂ ਵਿੱਚ ਵੀ ਫੈਲਣਾ ਸ਼ੁਰੂ ਹੋ ਗਿਆ ਹੈ ਜਿੱਥੇ ਇਹ ਬਿਮਾਰੀ ਪਹਿਲਾਂ ਨਹੀਂ ਸੀ। ਪਿਛਲੇ ਮਹੀਨੇ, ਕਾਂਗੋ ਦੇ ਨਾਲ ਲੱਗਦੇ ਚਾਰ ਹੋਰ ਦੇਸ਼ਾਂ ਵਿੱਚ ਮੌਂਕੀਪੌਕਸ ਦੇ 50 ਨਵੇਂ ਕੇਸ ਪਾਏ ਗਏ ਸਨ। ਹਾਲਾਂਕਿ, ਇਸ ਤੋਂ ਪਹਿਲਾਂ ਇਨ੍ਹਾਂ ਦੇਸ਼ਾਂ ਵਿੱਚ ਮੌਂਕੀਪੌਕਸ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ ਸੀ।
ਇਨ੍ਹਾਂ ਦੇਸ਼ਾਂ ਵਿਚ ਬੁਰੂੰਡੀ, ਕੀਨੀਆ, ਰਵਾਂਡਾ ਅਤੇ ਯੂਗਾਂਡਾ ਸ਼ਾਮਲ ਹਨ। ਡਬਲਯੂਐਚਓ ਨੇ ਕਿਹਾ ਕਿ ਉਹ ਬਿਮਾਰੀ ਤੋਂ ਪ੍ਰਭਾਵਿਤ ਦੇਸ਼ਾਂ ਦੀਆਂ ਸਰਕਾਰਾਂ ਨਾਲ ਕੰਮ ਕਰ ਰਿਹਾ ਹੈ ਅਤੇ ਇਸ ਨਾਲ ਨਜਿੱਠਣ ਲਈ ਉਪਾਵਾਂ ਵੱਲ ਵਧ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਬਿਮਾਰੀ ਨੂੰ ਫੈਲਣ ਤੋਂ ਰੋਕਣ ਲਈ ਕਮਿਊਨਿਟੀ ਪੱਧਰ 'ਤੇ ਇੱਕ ਸੰਪੂਰਨ ਰਣਨੀਤੀ ਦੀ ਲੋੜ ਹੈ। ਹਾਲਾਂਕਿ ਹੁਣ ਤੱਕ ਕਾਂਗੋ ਤੋਂ ਆਵਾਜਾਈ ਬੰਦ ਕਰਨ ਦੀ ਸਲਾਹ ਨਹੀਂ ਦਿੱਤੀ ਗਈ ਹੈ, ਪਰ ਪ੍ਰਭਾਵਿਤ ਦੇਸ਼ਾਂ ਵਿੱਚ ਸਖ਼ਤ ਨਿਗਰਾਨੀ ਦੀ ਲੋੜ ਹੈ। ਇਸ ਦੇ ਲਈ ਅਮਰੀਕਾ ਤੋਂ 15 ਮਿਲੀਅਨ ਡਾਲਰ ਦੀ ਮਦਦ ਵੀ ਮੰਗੀ ਗਈ ਹੈ।
Check out below Health Tools-
Calculate Your Body Mass Index ( BMI )