Munakka Benefits: ਸਿਹਤ ਲਈ ਕਿਸੇ ਵਰਦਾਨ ਤੋਂ ਘੱਟ ਨਹੀਂ 'ਮੁਨੱਕੇ', ਰੋਜ਼ਾਨਾ ਇੰਝ ਕਰੋ ਆਪਣੀ ਡਾਈਟ ‘ਚ ਸ਼ਾਮਿਲ, ਮਿਲਣਗੇ ਚਮਤਕਾਰੀ ਫਾਇਦੇ
Health News:ਸਰੀਰ ਦੀ ਇਮਿਊਨਟੀ ਨੂੰ ਸਹੀ ਕਰਨ ਦੇ ਲਈ ਕੁੱਝ ਅਜਿਹੇ ਫੂਡ ਹਨ, ਜਿਨ੍ਹਾਂ ਨੂੰ ਸਾਨੂੰ ਆਪਣੀ ਡਾਈਟ ਦੇ ਵਿੱਚ ਜ਼ਰੂਰ ਸ਼ਾਮਿਲ ਕਰਨਾ ਚਾਹੀਦਾ ਹੈ। ਜਿਸ ਨਾਲ ਸਰੀਰ ਬਿਮਾਰੀਆਂ ਨਾਲ ਲੜ ਸਕਦਾ ਹੈ।ਅਜਿਹੀ ਸਥਿਤੀ ਵਿੱਚ ਮੁਨੱਕਾ ਸਭ ਤੋਂ ਵਧੀਆ
Munakka Benefits: ਠੰਡ ਦੇ ਮੌਸਮ ਦੇ ਵਿੱਚ ਸਾਡੀ ਰੋਗ ਪ੍ਰਤੀਰੋਧਕ ਸ਼ਕਤੀ ਦੇ ਵਿੱਚ ਕਮੀ ਆ ਜਾਂਦੀ ਹੈ। ਜਿਸ ਕਰਕੇ ਅਸੀਂ ਜਲਦ ਹੀ ਮੌਸਮੀ ਬਿਮਾਰੀਆਂ ਜਿਵੇਂ ਖੰਘ, ਜ਼ੁਕਾਮ, ਫਲੂ ਆਦਿ ਦੇ ਸ਼ਿਕਾਰ ਹੋ ਜਾਂਦੇ ਹਾਂ। ਅਜਿਹੇ 'ਚ ਕਈ ਤਰ੍ਹਾਂ ਦੇ ਇਨਫੈਕਸ਼ਨ ਦਾ ਖਤਰਾ ਵੱਧ ਜਾਂਦਾ ਹੈ। ਹਰ ਦੂਜਾ ਵਿਅਕਤੀ ਖਾਂਸੀ, ਜ਼ੁਕਾਮ, ਬੰਦ ਨੱਕ ਅਤੇ ਗਲੇ ਦੀ ਖਰਾਸ਼ ਵਰਗੀਆਂ ਸਮੱਸਿਆਵਾਂ ਤੋਂ ਪ੍ਰੇਸ਼ਾਨ ਹੈ। ਸਰੀਰ ਦੀ ਇਮਿਊਨਟੀ ਨੂੰ ਸਹੀ ਕਰਨ ਦੇ ਲਈ ਕੁੱਝ ਅਜਿਹੇ ਫੂਡ ਹਨ, ਜਿਨ੍ਹਾਂ ਨੂੰ ਸਾਨੂੰ ਆਪਣੀ ਡਾਈਟ ਦੇ ਵਿੱਚ ਜ਼ਰੂਰ ਸ਼ਾਮਿਲ ਕਰਨਾ ਚਾਹੀਦਾ ਹੈ। ਜਿਸ ਨਾਲ ਸਰੀਰ ਬਿਮਾਰੀਆਂ ਨਾਲ ਲੜ ਸਕਦਾ ਹੈ।
ਅਜਿਹੀ ਸਥਿਤੀ ਵਿੱਚ ਮੁਨੱਕਾ (Munakka) ਸਭ ਤੋਂ ਵਧੀਆ ਹੈ, ਇਹ ਤੁਹਾਨੂੰ ਕਈ ਤਰ੍ਹਾਂ ਦੀਆਂ ਮੌਸਮੀ ਬਿਮਾਰੀਆਂ ਤੋਂ ਬਚਾਉਂਦਾ ਹੈ ਅਤੇ ਇਸਦੇ ਨਾਲ ਹੀ ਇਹ ਸਰੀਰ ਲਈ ਫਾਇਦੇਮੰਦ ਹੁੰਦਾ ਹੈ, ਤਾਂ ਆਓ ਜਾਣਦੇ ਹਾਂ ਇਸਨੂੰ ਡਾਈਟ ਵਿੱਚ ਸ਼ਾਮਿਲ ਕਰਨ ਦੇ ਫਾਇਦਿਆਂ ਬਾਰੇ...
ਅਨੀਮੀਆ ਨੂੰ ਦੂਰ ਕਰਦਾ
ਇਸ ਨੂੰ ਖਾਣ ਨਾਲ ਸਰੀਰ 'ਚ ਖੂਨ ਦੀ ਕਮੀ ਦੂਰ ਹੁੰਦੀ ਹੈ। ਜੋ ਲੋਕ ਅਨੀਮੀਆ ਤੋਂ ਪੀੜਤ ਹਨ, ਉਨ੍ਹਾਂ ਨੂੰ ਇਸ ਨੂੰ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ। ਇਹ ਖੂਨ ਵਿੱਚ ਨਾਈਟ੍ਰਿਕ ਆਕਸਾਈਡ ਨੂੰ ਵਧਾਉਂਦਾ ਹੈ, ਜਿਸ ਨਾਲ ਖੂਨ ਦਾ ਸੰਚਾਰ ਸਹੀ ਢੰਗ ਨਾਲ ਹੋ ਜਾਂਦਾ ਹੈ। ਇਸ ਤੋਂ ਇਲਾਵਾ ਇਸ ਨੂੰ ਖਾਣ ਨਾਲ ਤੁਹਾਡਾ ਬਲੱਡ ਪ੍ਰੈਸ਼ਰ ਵੀ ਕੰਟਰੋਲ 'ਚ ਰਹਿੰਦਾ ਹੈ।
ਪਾਚਨ ਪ੍ਰਣਾਲੀ ਲਈ ਗੁਣਕਾਰੀ
ਮੁਨੱਕੇ ਪੇਟ ਲਈ ਬਹੁਤ ਫਾਇਦੇਮੰਦ ਹੁੰਦੇ ਹਨ। ਇਸ ਨੂੰ ਖਾਣ ਨਾਲ ਤੁਹਾਡੀ ਇਮਿਊਨ ਸਿਸਟਮ ਮਜ਼ਬੂਤ ਹੁੰਦੀ ਹੈ, ਨਾਲ ਹੀ ਇਸ ਵਿੱਚ ਆਇਰਨ ਅਤੇ ਮੈਗਨੀਸ਼ੀਅਮ ਭਰਪੂਰ ਮਾਤਰਾ ਵਿੱਚ ਹੁੰਦਾ ਹੈ, ਜੋ ਕਿ ਤੁਹਾਨੂੰ ਕਬਜ਼ ਤੋਂ ਰਾਹਤ ਦਿਵਾਉਂਦਾ ਹੈ ਅਤੇ ਇਹ ਐਸੀਡਿਟੀ ਨੂੰ ਕੰਟਰੋਲ ਕਰਨ ਵਿੱਚ ਵੀ ਮਦਦ ਕਰਦਾ ਹੈ।
ਅੱਖਾਂ ਦੀ ਰੌਸ਼ਨੀ ਲਈ ਫਾਇਦੇਮੰਦ
ਮੁਨੱਕੇ ਦਾ ਸੇਵਨ ਕਰਨ ਨਾਲ ਅੱਖਾਂ ਦੀ ਰੋਸ਼ਨੀ ਵਧਦੀ ਹੈ ਅਤੇ ਮੋਤੀਆਬਿੰਦ ਦੇ ਖ਼ਤਰੇ ਨੂੰ ਵੀ ਰੋਕਦਾ ਹੈ। ਇਸ ਵਿਚ ਮੌਜੂਦ ਵਿਟਾਮਿਨ ਏ ਅਤੇ ਬੀਟਾ ਕੈਰੋਟੀਨ ਅੱਖਾਂ ਲਈ ਬਹੁਤ ਵਧੀਆ ਹੈ।
ਹੱਡੀਆਂ ਦੀ ਸਿਹਤ ਲਈ ਵਧੀਆ ਵਿਕਲਪ
ਕੈਲਸ਼ੀਅਮ ਨਾਲ ਭਰਪੂਰ ਮੁਨੱਕੇ ਤੁਹਾਡੀਆਂ ਹੱਡੀਆਂ ਅਤੇ ਦੰਦਾਂ ਨੂੰ ਵੀ ਤਾਕਤ ਦਿੰਦੇ ਹਨ। ਇਸ ਵਿਚ ਮੌਜੂਦ ਬੋਰਾਨ ਪੋਸ਼ਕ ਤੱਤ ਕੈਲਸ਼ੀਅਮ ਨੂੰ ਸੋਖ ਕੇ ਸਾਡੇ ਸਰੀਰ ਦੀਆਂ ਹੱਡੀਆਂ ਤੱਕ ਪਹੁੰਚਾਉਣ ਵਿਚ ਮਦਦ ਕਰਦੇ ਹਨ।
ਚਮੜੀ ਅਤੇ ਵਾਲਾਂ ਲਈ ਵਰਦਾਨ
ਐਂਟੀਆਕਸੀਡੈਂਟਸ ਅਤੇ ਵਿਟਾਮਿਨ ਸੀ ਨਾਲ ਭਰਪੂਰ, ਇਹ ਮੁਨੱਕੇ ਚਮੜੀ ਨੂੰ ਫ੍ਰੀ ਰੈਡੀਕਲ ਡੈਮਜ ਤੋਂ ਬਚਾਉਂਦੇ ਅਤੇ ਸਰੀਰ ਵਿੱਚੋਂ ਜ਼ਹਿਰੀਲੇ ਪਦਾਰਥਾਂ ਨੂੰ ਦੂਰ ਕਰਦੇ ਹਨ। ਇਸ ਨੂੰ ਖਾਣ ਨਾਲ ਤੁਸੀਂ ਨਾ ਸਿਰਫ ਮੁਹਾਂਸੇ ਮੁਕਤ ਚਮੜੀ ਪ੍ਰਾਪਤ ਕਰੋਗੇ, ਸਗੋਂ ਇਹ ਤੁਹਾਡੇ ਵਾਲਾਂ ਨੂੰ ਸਿਹਤਮੰਦ ਰੱਖਦਾ ਹੈ ਅਤੇ ਸਿਰ ਦੀ ਚਮੜੀ ਨੂੰ ਐਲਰਜੀ ਤੋਂ ਬਚਾਉਂਦਾ ਹੈ।
Disclaimer: ਇਸ ਲੇਖ ਵਿਚ ਦੱਸੇ ਗਏ ਤਰੀਕਿਆਂ ਅਤੇ ਸੁਝਾਵਾਂ ਨੂੰ ਅਪਣਾਉਣ ਤੋਂ ਪਹਿਲਾਂ,ਕਿਸੇ ਡਾਕਟਰ ਜਾਂ ਸਬੰਧਤ ਮਾਹਰ ਦੀ ਸਲਾਹ ਜ਼ਰੂਰ ਲਓ।
Check out below Health Tools-
Calculate Your Body Mass Index ( BMI )