(Source: ECI/ABP News/ABP Majha)
Nail Biting- ਤੁਸੀਂ ਵੀ ਮੂੰਹ ਨਾਲ ਟੁਕਦੇ ਹੋ ਆਪਣੇ ਨਹੁੰ ਤਾਂ ਸਾਵਧਾਨ!, ਲੱਗ ਸਕਦੇ ਹਨ ਇਹ ਰੋਗ
ਕੁਝ ਲੋਕ ਅਕਸਰ ਦੰਦਾਂ ਨਾਲ ਆਪਣੇ ਨਹੁੰ ਟੁੱਕਦੇ ਰਹਿੰਦੇ ਹਨ। ਇਸ ਆਦਤ ਨੂੰ ਨੇਲ ਬਾਈਟਿੰਗ (Nail Biting) ਕਿਹਾ ਜਾਂਦਾ ਹੈ। ਵੱਡੀ ਗਿਣਤੀ ਵਿੱਚ ਲੋਕ ਇਸ ਭੈੜੀ ਆਦਤ ਦਾ ਸ਼ਿਕਾਰ ਹੋ ਜਾਂਦੇ ਹਨ
Nail Biting- ਕੁਝ ਲੋਕ ਅਕਸਰ ਦੰਦਾਂ ਨਾਲ ਆਪਣੇ ਨਹੁੰ ਟੁੱਕਦੇ ਰਹਿੰਦੇ ਹਨ। ਇਸ ਆਦਤ ਨੂੰ ਨੇਲ ਬਾਈਟਿੰਗ (Nail Biting) ਕਿਹਾ ਜਾਂਦਾ ਹੈ। ਵੱਡੀ ਗਿਣਤੀ ਵਿੱਚ ਲੋਕ ਇਸ ਭੈੜੀ ਆਦਤ ਦਾ ਸ਼ਿਕਾਰ ਹੋ ਜਾਂਦੇ ਹਨ ਅਤੇ ਕੋਸ਼ਿਸ਼ਾਂ ਦੇ ਬਾਵਜੂਦ ਇਸ ਆਦਤ ਤੋਂ ਛੁਟਕਾਰਾ ਨਹੀਂ ਪਾ ਸਕਦੇ।
ਇਹ ਆਦਤ ਬੱਚਿਆਂ ਅਤੇ ਕਿਸ਼ੋਰਾਂ ਵਿਚ ਸਭ ਤੋਂ ਆਮ ਹੁੰਦੀ ਹੈ, ਪਰ ਇਹ ਕਿਸੇ ਵੀ ਉਮਰ ਦੇ ਲੋਕਾਂ ਨੂੰ ਹੋ ਸਕਦੀ ਹੈ। ਸਿਹਤ ਮਾਹਿਰਾਂ ਅਨੁਸਾਰ Nail Biting ਸਾਡੀ ਸਿਹਤ ਲਈ ਹਾਨੀਕਾਰਕ ਹੋ ਸਕਦਾ ਹੈ। ਇਸ ਤੋਂ ਬਚਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਕੀ ਤੁਸੀਂ ਜਾਣਦੇ ਹੋ ਕਿ ਲੋਕ ਕਦੋਂ Nail Biting ਸ਼ੁਰੂ ਕਰ ਦਿੰਦੇ ਹਨ?
ਆਓ ਜਾਣਦੇ ਹਾਂ ਇਸ ਬਾਰੇ…
WebMD ਦੀ ਰਿਪੋਰਟ ਮੁਤਾਬਕ Nail Biting ਦੀ ਆਦਤ ਤੁਹਾਡੀ ਸਿਹਤ ਨਾਲ ਜੁੜੇ ਸੰਕੇਤ ਦੇ ਸਕਦੀ ਹੈ। ਅਕਸਰ ਲੋਕ ਤਣਾਅ ਅਤੇ ਚਿੰਤਾ ਵਿੱਚ ਹੋਣ ਉਤੇ Nail Biting ਸ਼ੁਰੂ ਕਰ ਦਿੰਦੇ ਹਨ। ਕਈ ਵਾਰ ਲੋਕ ਤਣਾਅਪੂਰਨ ਸਥਿਤੀਆਂ ਜਿਵੇਂ ਪ੍ਰੀਖਿਆਵਾਂ, ਕੰਮ ਦੇ ਬੋਝ ਜਾਂ ਹੋਰ ਸਮੱਸਿਆਵਾਂ ਕਾਰਨ Nail Biting ਸ਼ੁਰੂ ਕਰ ਸਕਦੇ ਹਨ।
ਇਹ ਵੀ ਪੜ੍ਹੋ: ਕੀ ਦਿਲ ਦੇ ਮਰੀਜਾਂ ਨੂੰ ਜ਼ਿਆਦਾ ਪਾਣੀ ਨਹੀਂ ਪੀਣਾ ਚਾਹੀਦਾ, ਜਾਣੋ ਕੀ ਹੈ ਸੱਚਾਈ
ਬਹੁਤ ਸਾਰੇ ਲੋਕ ਜਦੋਂ ਬੋਰ ਜਾਂ ਉਦਾਸ ਹੁੰਦੇ ਹਨ ਤਾਂ Nail Biting ਸ਼ੁਰੂ ਕਰਦੇ ਹਨ। ਕੁਝ ਸਮੇਂ ਬਾਅਦ Nail Biting ਲੋਕਾਂ ਦੀ ਆਦਤ ਬਣ ਜਾਂਦੀ ਹੈ। ਜਦੋਂ ਇਹ ਆਦਤ ਬਣ ਜਾਂਦੀ ਹੈ ਤਾਂ ਲੋਕ ਬਿਨਾਂ ਸੋਚੇ ਸਮਝੇ ਜਾਂ ਕਿਸੇ ਖਾਸ ਕਾਰਨ ਤੋਂ Nail Biting ਕਰਨ ਲੱਗ ਜਾਂਦੇ ਹਨ।
ਇਹ ਵੀ ਪੜ੍ਹੋ: ਨੌਜਵਾਨਾਂ ਨੂੰ ਕਿਉਂ ਹੋ ਰਹੇ ਸਟ੍ਰੋਕ? ਇੰਝ ਬਚਾਈ ਜਾ ਸਕਦੀ ਜਾਨ
ਕੀ ਇਹ ਇੱਕ ਜੈਨੇਟਿਕ ਬਿਮਾਰੀ ਹੈ?
ਕਈ ਖੋਜਾਂ ਤੋਂ ਪਤਾ ਲੱਗਾ ਹੈ ਕਿ ਕਿਸ਼ੋਰ ਅਵਸਥਾ ਦੌਰਾਨ ਹਾਰਮੋਨਲ ਬਦਲਾਅ ਅਤੇ ਸਰੀਰਕ ਬਦਲਾਅ ਵੀ Nail Biting ਦੀ ਆਦਤ ਨੂੰ ਵਧਾ ਸਕਦੇ ਹਨ। ਇਸ ਮਿਆਦ ਦੇ ਦੌਰਾਨ ਮਾਨਸਿਕ ਅਤੇ ਭਾਵਨਾਤਮਕ ਉਤਾਰ-ਚੜ੍ਹਾਅ ਆਮ ਹੁੰਦੇ ਹਨ, ਜੋ ਇਸ ਆਦਤ ਨੂੰ ਪ੍ਰਭਾਵਿਤ ਕਰ ਸਕਦੇ ਹਨ। ਕੁਝ ਖੋਜਾਂ ਦੇ ਅਨੁਸਾਰ Nail Biting ਇੱਕ ਜੈਨੇਟਿਕ ਆਦਤ ਹੋ ਸਕਦੀ ਹੈ। ਜੇਕਰ ਪਰਿਵਾਰ ਦੇ ਕਿਸੇ ਵੀ ਮੈਂਬਰ ਨੂੰ ਇਹ ਆਦਤ ਹੈ ਤਾਂ ਦੂਜੇ ਮੈਂਬਰ ਵੀ ਇਸ ਤੋਂ ਪ੍ਰਭਾਵਿਤ ਹੋ ਸਕਦੇ ਹਨ।
ਹੱਥਾਂ ਤੇ ਮੂੰਹ ਵਿਚ ਇਨਫੈਕਸ਼ਨ ਦਾ ਖ਼ਤਰਾ
ਸਿਹਤ ਮਾਹਿਰਾਂ ਅਨੁਸਾਰ Nail Biting ਨਾਲ ਹੱਥਾਂ ਅਤੇ ਮੂੰਹ ਵਿੱਚ ਇਨਫੈਕਸ਼ਨ ਦਾ ਖ਼ਤਰਾ ਵੱਧ ਸਕਦਾ ਹੈ। ਲਗਾਤਾਰ ਚਬਾਉਣ ਨਾਲ ਨਹੁੰਆਂ ਦੀ ਕੁਆਲਿਟੀ ਖਰਾਬ ਹੋ ਸਕਦੀ ਹੈ ਅਤੇ ਆਲੇ-ਦੁਆਲੇ ਦੀ ਸਕਿਨ ‘ਚ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ। Nail Biting ਇੱਕ ਆਮ ਆਦਤ ਹੈ, ਜੋ ਕਈ ਕਾਰਨਾਂ ਕਰਕੇ ਹੋ ਸਕਦੀ ਹੈ। Nail Biting ਨਾਲ ਸਿਹਤ ‘ਤੇ ਮਾੜਾ ਅਸਰ ਪੈਂਦਾ ਹੈ ਅਤੇ ਕਈ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ। ਲੋਕਾਂ ਨੂੰ ਇਸ ਭੈੜੀ ਆਦਤ ਤੋਂ ਛੁਟਕਾਰਾ ਪਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।
(Disclaimer: ਉੱਪਰ ਦਿੱਤੇ ਤੱਥ-ਜਾਣਕਾਰੀ ਆਮ ਜਾਣਕਾਰੀ ‘ਤੇ ਅਧਾਰਿਤ ਹਨ। ਇਨ੍ਹਾਂ ਨੂੰ ਅਜ਼ਮਾਉਣ ਤੋਂ ਪਹਿਲਾਂ ਸਬੰਧਤ ਮਾਹਿਰਾਂ ਦੀ ਸਲਾਹ ਲਵੋ।)
Check out below Health Tools-
Calculate Your Body Mass Index ( BMI )