(Source: ECI/ABP News/ABP Majha)
ਸ਼ਰਾਬ ਪੀਣ ਤੋਂ ਬਾਅਦ ਕਦੇ ਨਾ ਖਾਓ ਇਹ ਚੀਜ਼ਾਂ, ਨਹੀਂ ਤਾਂ ਸਰੀਰ ਚ ਬਣ ਜਾਵੇਗਾ ਜ਼ਹਿਰ...ਜਾ ਸਕਦੀ ਹੈ ਜਾਨ!
ਅਜੋਕੇ ਸਮੇਂ ਵਿੱਚ ਖਾਸ ਕਰਕੇ ਨੌਜਵਾਨਾਂ 'ਚ ਸ਼ਰਾਬ ਪੀਣ ਦਾ ਰੁਝਾਨ ਬਹੁਤ ਵੱਧ ਗਿਆ ਹੈ। ਅਕਸਰ ਲੋਕ ਸ਼ਰਾਬ ਦੇ ਨਾਲ-ਨਾਲ ਕੁਝ ਨਾ ਕੁਝ ਖਾਂਦੇ ਹਨ। ਪਰ ਕੀ ਤੁਸੀਂ ਜਾਣਦੇ ਹੋ ਕਿ ਸ਼ਰਾਬ ਪੀਣ ਤੋਂ ਬਾਅਦ ਕੀ ਨਹੀਂ ਖਾਣਾ ਚਾਹੀਦਾ?
Never Eat These Things After Drinking Alcohol : ਅਜੋਕੇ ਸਮੇਂ ਵਿੱਚ ਖਾਸ ਕਰਕੇ ਨੌਜਵਾਨਾਂ ਵਿੱਚ ਸ਼ਰਾਬ ਪੀਣ ਦਾ ਰੁਝਾਨ ਬਹੁਤ ਵੱਧ ਗਿਆ ਹੈ। ਪੀਣ ਵਾਲਿਆਂ ਲਈ ਬੱਸ ਇੱਕ ਬਹਾਨਾ ਚਾਹੀਦਾ ਹੈ ਕਿਉਂਕਿ ਅੱਜ-ਕੱਲ੍ਹ ਇਹ ਇੱਕ ਆਮ ਗੱਲ ਹੋ ਗਈ ਹੈ। ਬਜ਼ਾਰ ਵਿੱਚ ਸ਼ਰਾਬ ਦੀਆਂ ਇੰਨੀਆਂ ਕਿਸਮਾਂ ਉਪਲਬਧ ਹਨ ਕਿ ਹਰ ਕੋਈ ਆਪਣੀ ਪਸੰਦ ਅਨੁਸਾਰ ਸ਼ਰਾਬ ਪੀਣਾ ਪਸੰਦ ਕਰਦਾ ਹੈ।
ਤੁਸੀਂ ਇੱਕ ਗੱਲ ਜ਼ਰੂਰ ਨੋਟ ਕੀਤੀ ਹੋਵੇਗੀ ਕਿ ਘਰ ਦੀ ਪਾਰਟੀ, ਬਾਰ, ਪੱਬ ਜਾਂ ਹੋਟਲ ਵਿੱਚ ਸ਼ਰਾਬ ਦੇ ਨਾਲ ਕਈ ਖਾਣ-ਪੀਣ ਦੀਆਂ ਚੀਜ਼ਾਂ ਵੀ ਪਰੋਸੀਆਂ ਜਾਂਦੀਆਂ ਹਨ। ਲੋਕ ਖਾਂਦੇ ਵੀ ਹਨ। ਲੋਕ ਅਕਸਰ ਸ਼ਰਾਬ ਦੇ ਨਾਲ-ਨਾਲ ਖਾਣ-ਪੀਣ ਦੀਆਂ ਚੀਜ਼ਾਂ ਦਾ ਆਰਡਰ ਦਿੰਦੇ ਹਨ। ਪਰ ਕੀ ਤੁਸੀਂ ਜਾਣਦੇ ਹੋ ਕਿ ਕੁੱਝ ਅਜਿਹੇ ਭੋਜਨ ਪਦਾਰਥ ਹਨ ਜਿਨ੍ਹਾਂ ਨੂੰ ਸ਼ਰਾਬ ਦੇ ਨਾਲ ਜਾਂ ਸ਼ਰਾਬ ਪੀਣ ਤੋਂ ਬਾਅਦ ਨਹੀਂ ਖਾਣਾ ਚਾਹੀਦਾ ਹੈ। ਇਸ ਕਾਰਨ ਤੁਹਾਨੂੰ ਸਿਹਤ ਸੰਬੰਧੀ ਸਮੱਸਿਆਵਾਂ ਹੋ ਸਕਦੀਆਂ ਹਨ।
ਸ਼ਰਾਬ ਪੀਣ ਤੋਂ ਬਾਅਦ ਡੇਅਰੀ ਪ੍ਰੋਡਕਟ ਜਾਂ ਦੁੱਧ ਨਾ ਪੀਓ
ਸ਼ਰਾਬ ਪੀਣ ਤੋਂ ਬਾਅਦ ਦੁੱਧ ਨਹੀਂ ਪੀਣਾ ਚਾਹੀਦਾ। ਅਜਿਹੇ ਕਈ ਸਵਾਲ ਤੁਹਾਡੇ ਮਨ 'ਚ ਜ਼ਰੂਰ ਉੱਠਣਗੇ ਕਿ ਸ਼ਰਾਬ ਪੀਣ ਤੋਂ ਬਾਅਦ ਕੀ ਕਰਨਾ ਚਾਹੀਦਾ ਹੈ ਜਾਂ ਨਹੀਂ? ਜੇ ਤੁਸੀਂ ਵੀ ਪੀਂਦੇ ਹੋ ਸ਼ਰਾਬ ਤਾਂ ਜਾਣੋ ਇਸ ਤੋਂ ਬਾਅਦ ਕੀ ਖਾਣਾ ਹੈ ਤੇ ਕੀ ਨਹੀਂ।
ਕੀ ਸਾਨੂੰ ਸ਼ਰਾਬ ਪੀਣ ਤੋਂ ਬਾਅਦ ਕਾਜੂ ਜਾਂ ਮੂੰਗਫਲੀ ਖਾਣੀ ਚਾਹੀਦੀ ਹੈ?
ਅਕਸਰ ਲੋਕ ਸ਼ਰਾਬ ਪੀਂਦੇ ਹੋਏ ਮੂੰਗਫਲੀ ਜਾਂ ਕਾਜੂ ਖਾਣਾ ਪਸੰਦ ਕਰਦੇ ਹਨ। ਪਰ ਦੱਸ ਦੇਈਏ ਕਿ ਇਹ ਸਿਹਤ ਲਈ ਬਹੁਤ ਮਾੜਾ ਹੈ। ਇਨ੍ਹਾਂ ਦੋਵਾਂ ਨੂੰ ਸ਼ਰਾਬ ਪੀਣ ਦੇ ਤੁਰੰਤ ਬਾਅਦ ਜਾਂ ਸ਼ਰਾਬ ਪੀਂਦੇ ਸਮੇਂ ਨਹੀਂ ਖਾਣਾ ਚਾਹੀਦਾ। ਇਸ ਨੂੰ ਖਾਣ ਦੀ ਮਨਾਹੀ ਹੈ ਕਿਉਂਕਿ ਇਹ ਸਰੀਰ ਵਿੱਚ ਕੋਲੈਸਟ੍ਰੋਲ ਦਾ ਪੱਧਰ ਵਧਾਉਂਦਾ ਹੈ। ਜੋ ਸਰੀਰ ਲਈ ਬੇਹੱਦ ਹਾਨੀਕਾਰਕ ਹੈ।
ਸੋਡਾ ਜਾਂ ਕੋਲਡ ਡਰਿੰਕ ਹੈ ਖਤਰਨਾਕ
ਜੇ ਤੁਸੀਂ ਸੋਡਾ ਜਾਂ ਕੋਲਡ ਡਰਿੰਕ ਦੇ ਨਾਲ ਸ਼ਰਾਬ ਮਿਲਾ ਕੇ ਪੀਂਦੇ ਹੋ ਤਾਂ ਇਹ ਸਭ ਤੁਹਾਡੇ ਸਰੀਰ ਲਈ ਹਾਨੀਕਾਰਕ ਹੈ। ਇਸ ਲਈ ਇਨ੍ਹਾਂ ਦੀ ਬਜਾਏ ਤੁਸੀਂ ਸ਼ਰਾਬ ਦੇ ਨਾਲ ਪਾਣੀ ਜਾਂ ਬਰਫ਼ ਮਿਲਾ ਕੇ ਪੀ ਸਕਦੇ ਹੋ।
ਸ਼ਰਾਬ ਪੀਂਦੇ ਸਮੇਂ ਚਿਪਸ ਜਾਂ ਕੁਰਕੁਰੇ ਨਾ ਖਾਓ
ਸ਼ਰਾਬ ਪੀਣ ਦੇ ਦੌਰਾਨ ਜਾਂ ਬਾਅਦ ਵਿੱਚ ਕੁਰਕੁਰੇ ਜਾਂ ਚਿਪਸ ਨਾ ਖਾਓ। ਜਾਂ ਤਲੇ ਹੋਏ ਮੋਮੋ ਜਾਂ ਚਿਕਨ ਤੋਂ ਪਰਹੇਜ਼ ਕਰੋ। ਕਿਉਂਕਿ ਇਹ ਤੁਹਾਡੇ ਪੇਟ ਵਿੱਚ ਗੜਬੜੀ ਪੈਦਾ ਕਰ ਸਕਦਾ ਹੈ।
ਸ਼ਰਾਬ ਪੀਣ ਤੋਂ ਬਾਅਦ ਨਾ ਖਾਓ ਮਿਠਾਈਆਂ
ਕਿਹਾ ਜਾਂਦਾ ਹੈ ਕਿ ਮਿੱਠਾ ਨਸ਼ਾ ਵਧਾਉਂਦਾ ਹੈ। ਅਜਿਹੇ 'ਚ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਸ਼ਰਾਬ ਪੀਣ ਤੋਂ ਬਾਅਦ ਮਿਠਾਈ ਨਾ ਖਾਣ। ਕਿਉਂਕਿ ਸ਼ਰਾਬ ਤੋਂ ਬਾਅਦ ਮਿੱਠਾ ਖਾਣਾ ਜ਼ਹਿਰ ਵਾਂਗ ਹੈ।
Check out below Health Tools-
Calculate Your Body Mass Index ( BMI )