Coronavirus: ਡਰਨ ਦੀ ਲੋੜ ਨਹੀਂ, ਕੋਰੋਨਾਵਾਇਰਸ ਹੋਣ 'ਤੇ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ, ਕੁਝ ਦਿਨਾਂ 'ਚ ਹੀ ਹੋ ਜਾਓਗੇ ਤੰਦਰੁਸਤ
ਸਿਹਤ ਮਾਹਰਾਂ ਦਾ ਮੰਨਣਾ ਹੈ ਕਿ ਕੋਰੋਨਾ ਦੇ ਮਰੀਜ਼ 'ਚ 1-2 ਮਹੀਨੇ ਲਈ ਕਮਜੋਰੀ ਹੁੰਦੀ ਹੈ। ਹਾਲਾਂਕਿ, ਤੁਸੀਂ ਆਪਣੇ ਖਾਣ-ਪੀਣ ਨਾਲ ਤੁਰੰਤ ਰਿਕਵਰੀ 'ਚ ਮਦਦ ਕਰ ਸਕਦੇ ਹੋ।
ਨਵੀਂ ਦਿੱਲੀ: ਕੋਰੋਨਾ ਵਾਇਰਸ ਤੇਜ਼ੀ ਨਾਲ ਲੋਕਾਂ ਨੂੰ ਆਪਣੀ ਚਪੇਟ 'ਚ ਲੈ ਰਿਹਾ ਹੈ। ਅਜਿਹੀ ਸਥਿਤੀ ਵਿੱਚ ਜੇ ਤੁਸੀਂ ਸੰਕਰਮਿਤ ਹੋ ਗਏ ਹੋ ਤਾਂ ਤੁਹਾਨੂੰ ਬਹੁਤ ਚੌਕਸ ਰਹਿਣ ਦੀ ਲੋੜ ਹੈ। ਸਭ ਤੋਂ ਪਹਿਲਾਂ ਕੋਰੋਨਾ ਦੇ ਲੱਛਣ ਨਜ਼ਰ ਆਉਣ ਤੋਂ ਬਾਅਦ ਤੁਸੀਂ ਆਪਣੇ ਆਪ ਨੂੰ ਵੱਖ ਕਰ ਲਓ।
ਇਸ ਤੋਂ ਬਾਅਦ ਤੁਹਾਨੂੰ ਆਪਣਾ ਟੈਸਟ ਕਰਵਾਉਣਾ ਲਾਜ਼ਮੀ ਹੈ। ਜੇ ਤੁਸੀਂ ਸੰਕਰਮਿਤ ਹੋ ਗਏ ਹੋ ਤਾਂ ਡਾਕਟਰ ਦੀ ਸਲਾਹ ਲਓ, ਦਵਾਈ ਖੁਦ ਨਾ ਖਾਓ। ਇਸ ਤੋਂ ਇਲਾਵਾ ਤੁਹਾਨੂੰ ਕੁਝ ਚੀਜ਼ਾਂ ਦਾ ਵਿਸ਼ੇਸ਼ ਧਿਆਨ ਰੱਖਣਾ ਹੋਵੇਗਾ। ਕੋਰੋਨਾ ਵਿੱਚ ਆਪਣੀ ਸੁਰੱਖਿਆ ਦਾ ਖਿਆਲ ਰੱਖਦਿਆਂ ਤੁਹਾਨੂੰ ਪੋਸ਼ਣ, ਤੰਦਰੁਸਤੀ ਤੇ ਸਿਹਤ ਵੱਲ ਪੂਰਾ ਧਿਆਨ ਦੇਣ ਦੀ ਲੋੜ ਹੈ।
ਸਿਹਤ ਮਾਹਰਾਂ ਦਾ ਮੰਨਣਾ ਹੈ ਕਿ ਕੋਰੋਨਾ ਦੇ ਮਰੀਜ਼ 'ਚ 1-2 ਮਹੀਨੇ ਲਈ ਕਮਜੋਰੀ ਹੁੰਦੀ ਹੈ। ਹਾਲਾਂਕਿ, ਤੁਸੀਂ ਆਪਣੇ ਖਾਣ-ਪੀਣ ਨਾਲ ਤੁਰੰਤ ਰਿਕਵਰੀ 'ਚ ਮਦਦ ਕਰ ਸਕਦੇ ਹੋ। ਤੁਹਾਨੂੰ ਜ਼ਰੂਰੀ ਨਿਊਟ੍ਰੀਸ਼ੀਅਨ, ਫਿਟਨੈਸ ਤੇ ਆਪਣੀ ਸਿਹਤ ਦਾ ਵਿਸ਼ੇਸ਼ ਧਿਆਨ ਰੱਖਣ ਦੀ ਜ਼ਰੂਰਤ ਹੈ।
1. ਸਵੇਰੇ ਧੁੱਪ ਵਿਚ ਬੈਠੋ - ਤੁਹਾਨੂੰ ਸਵੇਰ ਧੁੱਪ ਵਿੱਚ ਬੈਠਣ ਨਾਲ ਵਿਟਾਮਿਨ ਡੀ ਤੇ ਊਰਜਾ ਮਿਲਦੀ ਹੈ। ਇਸ ਲਈ ਤੁਹਾਨੂੰ ਹਰ ਰੋਜ਼ ਸਵੇਰੇ 30 ਮਿੰਟ ਲਈ ਧੁੱਪ ਲੈਣੀ ਚਾਹੀਦੀ ਹੈ। ਸਵੇਰ ਦੀ ਧੁੱਪ ਤੇਜ਼ ਵੀ ਨਹੀਂ ਹੁੰਦੀ, ਜੇ ਤੁਸੀਂ ਚਾਹੋ ਤਾਂ ਧੁੱਪ ਵਿਚ ਹਲਕੀ ਕਸਰਤ ਜਾਂ ਯੋਗਾ ਕਰ ਸਕਦੇ ਹੋ।
2. ਪ੍ਰਾਣਾਯਾਮ ਕਰੋ - ਜੇਕਰ ਤੁਸੀਂ ਕੋਰੋਨਾ ਨਾਲ ਸੰਕਰਮਿਤ ਹੋ ਗਏ ਤਾਂ ਤੁਹਾਨੂੰ ਹੌਲੀ ਹੌਲੀ ਹਲਕੀ ਕਸਰਤ ਨਾਲ ਸ਼ੁਰੂਆਤ ਕਰਨੀ ਚਾਹੀਦੀ ਹੈ। ਤੁਸੀਂ ਆਪਣੇ ਆਕਸੀਜ਼ਨ ਦੇ ਪੱਧਰ ਨੂੰ ਸਹੀ ਰੱਖਣ ਲਈ ਪ੍ਰਾਣਾਯਾਮ ਕਰ ਸਕਦੇ ਹੋ, ਜਿਸ ਵਿੱਚ ਅਨੂਲੋਮ-ਵਿਲੋਮ, ਭ੍ਰਾਮਰੀ, ਕਪਾਲਭਾਤੀ ਅਤੇ ਭਾਸਤ੍ਰਿਕਾ ਪ੍ਰਣਾਯਾਮ ਨਾਲ ਸਰੀਰ ਵਿੱਚ ਆਕਸੀਜ਼ਨ ਦਾ ਪੱਧਰ ਠੀਕ ਰਹਿੰਦਾ ਹੈ।
3. ਖਾਣ-ਪੀਣ 'ਤੇ ਧਿਆਨ ਦਿਓ - ਕੋਰੋਨਾ ਤੋਂ ਠੀਕ ਹੋਣ ਤੋਂ ਬਾਅਦ ਸਰੀਰ 'ਚ ਬਹੁਤ ਕਮਜ਼ੋਰੀ ਆਉਂਦੀ ਹੈ। ਇਸ ਸਥਿਤੀ 'ਚ ਤੁਹਾਨੂੰ ਆਪਣੇ ਖਾਣ ਪੀਣ ਦਾ ਬਹੁਤ ਧਿਆਨ ਰੱਖਣ ਦੀ ਲੋੜ ਹੈ। ਹਰ ਰੋਜ਼ ਸਵੇਰ ਖਜੂਰ, ਕਿਸ਼ਮਿਸ਼, ਬਦਾਮ ਅਤੇ ਅਖਰੋਟ ਜ਼ਰੂਰ ਖਾਓ। ਤੁਸੀਂ ਇਨ੍ਹਾਂ ਨੂੰ ਭਿਓ ਕੇ ਵੀ ਖਾ ਸਕਦੇ ਹੋ। ਇਸ ਤੋਂ ਇਲਾਵਾ ਇਨ੍ਹਾਂ ਨੂੰ ਖਾਣ ਤੋਂ ਬਾਅਦ ਤੁਸੀਂ ਅਜਿਹਾ ਭੋਜਨ ਖਾਓ ਜੋ ਹਲਕਾ ਅਤੇ ਅਸਾਨੀ ਨਾਲ ਹਜ਼ਮ ਹੋ ਜਾਵੇ। ਜਿਵੇਂ ਪੌਸ਼ਟਿਕ ਭੋਜਨ ਖਿਚੜੀ ਖਾਓ।
4. ਮੋਰਿੰਗਾ ਸੂਪ - ਤੁਸੀਂ ਹੱਡੀਆਂ ਨੂੰ ਮਜ਼ਬੂਤ ਬਣਾਉਣ ਲਈ ਮੋਰਿੰਗਾ ਮਤਲਬ ਡਰੱਮਸਟਿਕ (ਸਹਿਜਨ) ਦਾ ਸੂਪ ਪੀ ਸਕਦੇ ਹੋ। ਇਹ ਚਿਕਿਤਸਕ ਗੁਣਾਂ ਨਾਲ ਭਰਪੂਰ ਹੁੰਦਾ ਹੈ। ਇਸ ਵਿਚ ਕੈਲਸ਼ੀਅਮ ਅਤੇ ਫਾਸਫੋਰਸ ਹੁੰਦੇ ਹਨ, ਜਿਸ ਕਾਰਨ ਉਦਾਸੀ, ਘਬਰਾਹਟ ਅਤੇ ਥਕਾਵਟ ਦੀ ਸਮੱਸਿਆ ਵੀ ਦੂਰ ਹੋ ਜਾਂਦੀ ਹੈ।
5. ਜ਼ੀਰਾ, ਧਨੀਆ ਅਤੇ ਸੌਂਫ ਦੀ ਚਾਹ - ਕੋਰੋਨਾ ਤੋਂ ਠੀਕ ਹੋਣ 'ਤੇ ਤੁਹਾਨੂੰ ਜ਼ੀਰਾ, ਧਨੀਆ ਅਤੇ ਸੌਂਫ ਦੀ ਬਣੀ ਚਾਹ ਦਿਨ 'ਚ ਦੋ ਵਾਰ ਪੀਣੀ ਚਾਹੀਦੀ ਹੈ। ਇਹ ਖੂਨ ਨੂੰ ਸਾਫ਼ ਕਰਦੀ ਹੈ ਅਤੇ ਤਣਾਅ ਤੋਂ ਵੀ ਮੁਕਤ ਕਰਦੀ ਹੈ। ਇਸ ਨਾਲ ਸਾਡੀ ਪਾਚਨ ਪ੍ਰਣਾਲੀ ਵੀ ਠੀਕ ਰਹਿੰਦੀ ਹੈ। ਭੋਜਨ ਖਾਣ ਦੇ ਇੱਕ ਘੰਟੇ ਬਾਅਦ ਪਾਣੀ ਪੀਣਾ ਚਾਹੀਦਾ ਹੈ। ਇਸ ਤੋਂ ਇਲਾਵਾ ਤੁਸੀਂ ਹਰਬਲ ਦੀ ਵਰਤੋਂ ਇਮਿਊਨਿਟੀ ਵਧਾਉਣ ਲਈ ਵੀ ਕਰ ਸਕਦੇ ਹੋ।
ਇਹ ਵੀ ਪੜ੍ਹੋ: Kangana Ranout ਨੂੰ 'ਬੰਗਾਲੀਆਂ' ਨਾਲ ਪੰਗਾ ਪਿਆ ਮਹਿੰਗਾ, ਪੁਲਿਸ ਦਾ ਐਕਸ਼ਨ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Check out below Health Tools-
Calculate Your Body Mass Index ( BMI )