Best Vegetarian Diet: ਮੀਟ-ਮੱਛੀ ਨਹੀਂ ਸਗੋਂ ਇਹ ਭੋਜਨ ਤਾਕਤ ਦਾ ਖ਼ਜ਼ਾਨਾ! ਖਾਣ ਨਾਲ ਬਣਦਾ ਫੌਲਾਦੀ ਸਰੀਰ
ਮਨੁੱਖ ਵੱਲੋਂ ਹਮੇਸ਼ਾਂ ਹੀ ਤਾਕਤ ਲਈ ਮੀਟ-ਮੱਛੀ ਨੂੰ ਤਰਜੀਹ ਦਿੱਤੀ ਗਈ ਹੈ। ਬੇਸ਼ੱਕ ਮੀਟ-ਮੱਛੀ ਕਈ ਪੌਸਟਿਕ ਤੱਤਾਂ ਨਾਲ ਭਰਪੂਰ ਹੁੰਦੇ ਹਨ ਪਰ ਕਈ ਅਜਿਹੇ ਸ਼ਾਕਾਹਾਰੀ ਭੋਜਨ ਵੀ ਮੌਜੂਦ ਹਨ ਜਿਨ੍ਹਾਂ ਅੱਗੇ ਮੀਟ-ਮੱਛੀ ਟਿਕ ਨਹੀਂ ਸਕਦੇ।
Best Vegetarian Diet: ਮਨੁੱਖ ਵੱਲੋਂ ਹਮੇਸ਼ਾਂ ਹੀ ਤਾਕਤ ਲਈ ਮੀਟ-ਮੱਛੀ ਨੂੰ ਤਰਜੀਹ ਦਿੱਤੀ ਗਈ ਹੈ। ਬੇਸ਼ੱਕ ਮੀਟ-ਮੱਛੀ ਕਈ ਪੌਸਟਿਕ ਤੱਤਾਂ ਨਾਲ ਭਰਪੂਰ ਹੁੰਦੇ ਹਨ ਪਰ ਕਈ ਅਜਿਹੇ ਸ਼ਾਕਾਹਾਰੀ ਭੋਜਨ ਵੀ ਮੌਜੂਦ ਹਨ ਜਿਨ੍ਹਾਂ ਅੱਗੇ ਮੀਟ-ਮੱਛੀ ਟਿਕ ਨਹੀਂ ਸਕਦੇ। ਜੀ ਹਾਂ, ਸ਼ਾਕਾਹਾਰੀ ਭੋਜਨ ਤਾਕਤ ਤੇ ਪੋਸ਼ਣ ਦੇ ਮਾਮਲੇ ਵਿੱਚ ਬਿਲਕੁਲ ਵੀ ਪਿੱਛੇ ਨਹੀਂ। ਇਸ ਲਈ ਹੀ ਬਹੁਤ ਸਾਰੇ ਐਥਲੀਟ ਤੇ ਬਾਡੀ ਬਿਲਡਰ ਸ਼ਾਕਾਹਾਰੀ ਭੋਜਨ ਖਾਂਦੇ ਹਨ। ਇਨ੍ਹਾਂ ਨੂੰ ਖਾਣ ਨਾਲ ਨਾ ਸਿਰਫ ਤਾਕਤ ਮਿਲਦੀ ਹੈ ਸਗੋ, ਸ਼ੂਗਰ, ਦਿਲ ਦੀ ਬਿਮਾਰੀ, ਗੁਰਦੇ ਤੇ ਜਿਗਰ ਦੀਆਂ ਬਿਮਾਰੀਆਂ ਵਿੱਚ ਵੀ ਰਾਹਤ ਮਿਲਦੀ ਹੈ।
ਦਰਅਸਲ ਤੁਸੀਂ ਮਾਸ ਤੇ ਮੱਛੀ ਦੀਆਂ ਜਿੰਨੀਆਂ ਮਰਜ਼ੀ ਵਿਸ਼ੇਸ਼ਤਾਵਾਂ ਗਿਣਵਾ ਲਵੋ ਪਰ ਇਹ ਸੱਚ ਹੈ ਕਿ ਇਨ੍ਹਾਂ ਨੂੰ ਖਾਣ ਨਾਲ ਇਨਫੈਕਸ਼ਨ ਤੇ ਚਰਬੀ ਦਾ ਖ਼ਤਰਾ ਵੱਧ ਜਾਂਦਾ ਹੈ। ਦੂਜੇ ਪਾਸੇ, ਸ਼ਾਕਾਹਾਰੀ ਭੋਜਨ ਖਾ ਕੇ ਵਿਅਕਤੀ ਤੰਦਰੁਸਤ ਤੇ ਮਜ਼ਬੂਤ ਤਾਂ ਰਹਿ ਹੀ ਸਕਦਾ ਹੈ, ਸਗੋਂ ਕਈ ਬਿਮਾਰੀਆਂ ਤੋਂ ਵੀ ਬਚ ਸਕਦਾ ਹੈ ਅੱਜਕੱਲ੍ਹ ਤੁਹਾਨੂੰ ਬਹੁਤ ਸਾਰੇ ਬਾਡੀ ਬਿਲਡਰ ਮਿਲਣਗੇ ਜੋ ਸਿਰਫ਼ ਸ਼ਾਕਾਹਾਰੀ ਭੋਜਨ ਖਾ ਕੇ ਇੰਨਾ ਮਜ਼ਬੂਤ ਸਰੀਰ ਕਾਇਮ ਰੱਖਦੇ ਹਨ। ਇਹ ਸਾਬਤ ਕਰਦਾ ਹੈ ਕਿ ਪੋਸ਼ਣ ਲਈ ਸਿਰਫ਼ ਚਿਕਨ ਤੇ ਮਟਨ 'ਤੇ ਨਿਰਭਰ ਕਰਨ ਦੀ ਕੋਈ ਲੋੜ ਨਹੀਂ।
ਵਿਟਾਮਿਨ ਤੇ ਖਣਿਜ ਸ਼ਾਕਾਹਾਰੀ ਭੋਜਨ ਤੋਂ ਪ੍ਰਾਪਤ ਕੀਤੇ ਜਾ ਸਕਦੇ ਹਨ ਤੇ ਜੇਕਰ ਪ੍ਰੋਟੀਨ ਦਾ ਡਰ ਹੈ ਤਾਂ ਉਹ ਵੀ ਆਸਾਨੀ ਨਾਲ ਪ੍ਰਾਪਤ ਕੀਤਾ ਜਾ ਸਕਦਾ ਹੈ। ਇਸ ਲਈ ਤੁਹਾਨੂੰ ਸਿਰਫ਼ ਇਹ ਜਾਣਨ ਦੀ ਲੋੜ ਹੈ ਕਿ ਕਿਹੜਾ ਭੋਜਨ ਖਾਣਾ ਹੈ ਤੇ ਕਿੰਨੀ ਮਾਤਰਾ ਵਿੱਚ ਖਾਣਾ ਹੈ। ਇਸ ਨੂੰ ਸੰਤੁਲਿਤ ਖੁਰਾਕ ਕਿਹਾ ਜਾਂਦਾ ਹੈ ਜੋ ਤੁਹਾਨੂੰ ਕਮਜ਼ੋਰੀ ਤੋਂ ਛੁਟਕਾਰਾ ਪਾਉਣ ਵਿੱਚ ਮਦਦ ਕਰ ਸਕਦੀ ਹੈ। ਆਓ ਕੁਝ ਤਾਕਤਵਰ ਸ਼ਾਕਾਹਾਰੀ ਭੋਜਨ ਬਾਰੇ ਜਾਣਦੇ ਹਾਂ...
1. ਦਾਲਾਂ
ਸਿਹਤ ਮਾਹਿਰਾਂ ਦੀ ਸ਼ਕਤੀਸ਼ਾਲੀ ਸ਼ਾਕਾਹਾਰੀ ਭੋਜਨਾਂ ਬਾਰੇ ਰਿਪੋਰਟ ਵਿੱਚ ਦਾਲਾਂ ਸਭ ਤੋਂ ਪਹਿਲਾਂ ਆਉਂਦੀਆਂ ਹਨ। ਇਹ ਭੋਜਨ ਵਿਟਾਮਿਨ ਬੀ ਦਾ ਪਾਵਰਹਾਊਸ ਹੈ ਤੇ ਪ੍ਰੋਟੀ ਅਤੇ ਫਾਈਬਰ ਦਾ ਇੱਕ ਸ਼ਾਨਦਾਰ ਖਜ਼ਾਨਾ ਹੈ। ਇਹ ਦਿਲ ਲਈ ਸਿਹਤਮੰਦ ਤੇ ਸੁਰੱਖਿਅਤ ਭੋਜਨ ਹੈ ਜੋ ਮਾੜੀ ਚਰਬੀ ਤੋਂ ਬਚਾ ਕੇ ਰੱਖਦਾ ਹੈ।
2. ਛੋਲੇ
ਜੇਕਰ ਤੁਹਾਡਾ ਟੀਚਾ ਪ੍ਰੋਟੀਨ ਲੈਣਾ ਹੈ ਤਾਂ ਛੋਲੇ ਖਾਣਾ ਸ਼ੁਰੂ ਕਰ ਦਿਓ। ਇਨ੍ਹਾਂ ਵਿੱਚ ਇੰਨਾ ਪ੍ਰੋਟੀਨ ਹੁੰਦਾ ਹੈ ਕਿ ਸਰੀਰ ਵਿੱਚ ਇਸ ਪੌਸ਼ਟਿਕ ਤੱਤ ਦੀ ਕਦੇ ਵੀ ਕਮੀ ਨਹੀਂ ਹੋਵੇਗੀ। USDA 'ਤੇ ਉਪਲਬਧ ਡੇਟਾ ਇਹ ਵੀ ਮੰਨਦਾ ਹੈ ਕਿ ਇਸ ਭੋਜਨ ਵਿੱਚ ਫਾਈਬਰ, ਆਇਰਨ, ਮੈਗਨੀਸ਼ੀਅਮ, ਫਾਸਫੋਰਸ, ਪੋਟਾਸ਼ੀਅਮ, ਸੋਡੀਅਮ, ਫੋਲੇਟ ਤੇ ਵਿਟਾਮਿਨ ਏ ਭਰਪੂਰ ਮਾਤਰਾ ਵਿੱਚ ਹੁੰਦਾ ਹੈ।
3. ਟੋਫੂ ਤੇ ਕਿਨੋਆ
ਟੋਫੂ ਇੱਕ ਗੈਰ-ਡੇਅਰੀ ਉਤਪਾਦ ਹੈ ਜਿਸ ਨੂੰ ਪ੍ਰੋਟੀਨ ਦਾ ਬਾਪ ਕਿਹਾ ਜਾਂਦਾ ਹੈ। ਇਸ ਵਿੱਚ ਸਰੀਰ ਨੂੰ ਮਜ਼ਬੂਤ ਬਣਾਉਣ ਦੇ ਸਾਰੇ ਗੁਣ ਹੁੰਦੇ ਹਨ ਤੇ ਇਹ ਚਿਕਨ ਤੇ ਮਟਨ ਦੀ ਥਾਂ ਲੈ ਸਕਦਾ ਹੈ। ਇਸ ਦੇ ਨਾਲ ਹੀ ਕਿਨੋਆ ਖਾਣ ਨਾਲ ਸ਼ਰੀਰ ਨੂੰ ਉਹ ਸਾਰੇ ਅਮੀਨੋ ਐਸਿਡ ਮਿਲਦੇ ਹਨ ਜੋ ਸੈੱਲਾਂ ਦੇ ਨਿਰਮਾਣ ਤੇ ਮੁਰੰਮਤ ਵਿੱਚ ਲਾਭਦਾਇਕ ਹੁੰਦੇ ਹਨ।
4. ਸੇਟਿਨ ਤੇ ਕਟਹਲ
ਸੇਟਿਨ ਤੇ ਕਟਹਲ ਨੂੰ ਸ਼ਾਕਾਹਾਰੀ ਮਾਸ ਕਿਹਾ ਜਾਂਦਾ ਹੈ। ਪਕਾਉਣ ਤੋਂ ਬਾਅਦ ਇਸ ਦਾ ਸੁਆਦ ਤੇ ਦਿੱਖ ਬਿਲਕੁਲ ਚਿਕਨ ਤੇ ਮਟਨ ਵਰਗਾ ਹੁੰਦਾ ਹੈ। ਸੇਟਿਨ ਕਣਕ ਦੇ ਗਲੂਟਨ ਤੋਂ ਬਣਾਇਆ ਜਾਂਦਾ ਹੈ ਤੇ ਕਟਹਲ ਇੱਕ ਸਬਜ਼ੀ ਹੈ। ਸੇਟਿਨ ਪ੍ਰੋਟੀਨ, ਸੇਲੇਨੀਅਮ, ਫਾਸਫੋਰਸ, ਕੈਲਸ਼ੀਅਮ ਤੇ ਤਾਂਬਾ ਪ੍ਰਦਾਨ ਕਰਦਾ ਹੈ। ਕਮਜ਼ੋਰੀ, ਕਬਜ਼, ਦਿਲ ਦੀ ਬਿਮਾਰੀ, ਸ਼ੂਗਰ ਆਦਿ ਦੀ ਸਥਿਤੀ ਵਿੱਚ ਕਟਹਲ ਖਾਣਾ ਚਾਹੀਦਾ ਹੈ।
5. ਮਸ਼ਰੂਮ ਤੇ ਟੰਪੇਹ
ਮਸ਼ਰੂਮ ਵਿਟਾਮਿਨ ਡੀ ਦਾ ਇੱਕ ਵਧੀਆ ਸਰੋਤ ਹਨ ਤੇ ਟੰਪੇਹ ਕਈ ਹੋਰ ਪੌਸ਼ਟਿਕ ਤੱਤ ਪ੍ਰਦਾਨ ਕਰਦਾ ਹੈ। ਮਸ਼ਰੂਮ ਖਾਣ ਨਾਲ ਹੱਡੀਆਂ ਮਜ਼ਬੂਤ ਹੁੰਦੀਆਂ ਹਨ ਤੇ ਮੂਡ ਸਹੀ ਰਹਿੰਦਾ ਹੈ। ਟੰਪੇਹ ਸੋਇਆਬੀਨ ਤੋਂ ਬਣਾਇਆ ਜਾਂਦਾ ਹੈ। ਇਸ ਲਈ ਇਸ ਵਿੱਚ ਆਪਣੀਆਂ ਸਾਰੀਆਂ ਵਿਸ਼ੇਸ਼ਤਾਵਾਂ ਹਨ। ਇਸ ਭੋਜਨ ਤੋਂ ਫੋਲੇਟ ਤੇ ਪੋਟਾਸ਼ੀਅਮ ਵਰਗੇ ਪੌਸ਼ਟਿਕ ਤੱਤ ਵੀ ਪ੍ਰਾਪਤ ਹੁੰਦੇ ਹਨ।
Disclaimer: ਖ਼ਬਰਾਂ ਵਿੱਚ ਦਿੱਤੀ ਗਈ ਕੁਝ ਜਾਣਕਾਰੀ ਮੀਡੀਆ ਰਿਪੋਰਟਾਂ 'ਤੇ ਅਧਾਰਤ ਹੈ। ਕਿਸੇ ਵੀ ਸੁਝਾਅ ਨੂੰ ਲਾਗੂ ਕਰਨ ਤੋਂ ਪਹਿਲਾਂ, ਤੁਹਾਨੂੰ ਸਬੰਧਤ ਮਾਹਿਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।
Check out below Health Tools-
Calculate Your Body Mass Index ( BMI )