Packed Food: ਕੀ ਤੁਸੀਂ ਵੀ ਪੈਕਡ ਫੂਡ ਦੇ ਸ਼ੌਕੀਨ? ਬੱਚਿਆਂ ਨੂੰ ਚਿਪਸ, ਕੁਰਕੁਰੇ, ਬਿਸਕੁਟ ਦਿਵਾਉਣ ਤੋਂ ਪਹਿਲਾਂ ਜਾਣ ਲਵੋ ਨੁਕਸਾਨ
Packed Food: ਅੱਜ ਦੇ ਸਮੇਂ ਵਿੱਚ ਬੱਚੇ ਹੋਣ ਜਾਂ ਵੱਡੇ, ਸਭ ਚਿਪਸ, ਕੁਰਕੁਰੇ, ਬਿਸਕੁਟ ਵਰਗੀਆਂ ਚੀਜ਼ਾਂ ਪਸੰਦ ਹਨ। ਪੈਕਡ ਫੂਡ ਦਾ ਜ਼ਿਆਦਾ ਸੇਵਨ ਸਿਹਤ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਅੱਜ ਅਸੀਂ ਪੈਕਡ ਫੂਡ ਖਾਣ ਦੇ ਨੁਕਸਾਨ ਬਾਰੇ ਦੱਸਾਂਗੇ।
Packed Food: ਅੱਜ ਦੇ ਸਮੇਂ ਵਿੱਚ ਬੱਚੇ ਹੋਣ ਜਾਂ ਵੱਡੇ, ਸਭ ਨੂੰ ਚਿਪਸ, ਕੁਰਕੁਰੇ, ਬਿਸਕੁਟ ਵਰਗੀਆਂ ਚੀਜ਼ਾਂ ਪਸੰਦ ਹਨ। ਕੁਝ ਲੋਕ ਅਜਿਹੇ ਹਨ ਜੋ ਰੋਜ਼ਾਨਾ ਇਨ੍ਹਾਂ ਚੀਜ਼ਾਂ ਦਾ ਸੇਵਨ ਕਰਦੇ ਹਨ ਪਰ ਕੀ ਤੁਸੀਂ ਜਾਣਦੇ ਹੋ, ਪੈਕਡ ਫੂਡ ਦਾ ਜ਼ਿਆਦਾ ਸੇਵਨ ਸਿਹਤ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਇਸ ਦੇ ਬਹੁਤ ਸਾਰੇ ਨੁਕਸਾਨ ਹੁੰਦੇ ਹਨ। ਅੱਜ ਇਸ ਰਿਪੋਰਟ ਵਿੱਚ ਅਸੀਂ ਤੁਹਾਨੂੰ ਪੈਕਡ ਫੂਡ ਖਾਣ ਦੇ ਨੁਕਸਾਨਾਂ ਬਾਰੇ ਦੱਸਾਂਗੇ।
ਜਾਣੋ ਇਸ ਦੇ ਨੁਕਸਾਨ
ਖਾਣ-ਪੀਣ ਦੀਆਂ ਆਦਤਾਂ ਬਦਲਣ ਕਾਰਨ ਲੋਕ ਜਲਦੀ ਬੀਮਾਰ ਹੋ ਜਾਂਦੇ ਹਨ। ਕੁਝ ਲੋਕ ਅਜਿਹੇ ਹਨ ਜੋ ਪੈਕਡ ਫੂਡ ਦੇ ਸ਼ੌਕੀਨ ਹੁੰਦੇ ਹਨ ਪਰ ਰੋਜ਼ਾਨਾ ਪੈਕਡ ਫੂਡ ਦਾ ਸੇਵਨ ਕਰਨਾ ਸਿਹਤ ਲਈ ਹਾਨੀਕਾਰਕ ਹੋ ਸਕਦਾ ਹੈ। ਪੈਕਡ ਫੂਡ ਵਿੱਚ ਬਹੁਤ ਜ਼ਿਆਦਾ ਮਾਤਰਾ ਵਿੱਚ ਨਮਕ ਤੇ ਚੀਨੀ ਹੁੰਦੀ ਹੈ, ਜਿਸ ਨਾਲ ਮੋਟਾਪੇ ਦਾ ਖਤਰਾ ਵੱਧ ਜਾਂਦਾ ਹੈ ਤੇ ਸ਼ੂਗਰ ਵਰਗੀਆਂ ਸਮੱਸਿਆਵਾਂ ਵੀ ਹੋ ਸਕਦੀਆਂ ਹਨ। ਇਸ ਕਾਰਨ ਦਿਲ ਨਾਲ ਸਬੰਧਤ ਬਿਮਾਰੀਆਂ ਦਾ ਵੀ ਖਤਰਾ ਹੋ ਸਕਦਾ ਹੈ।
ਗੁਰਦੇ ਤੇ ਜਿਗਰ ਨੂੰ ਨੁਕਸਾਨ
ਪੈਕਡ ਭੋਜਨ ਕਈ ਦਿਨਾਂ ਤੱਕ ਪੈਕ ਰਹਿੰਦਾ ਹੈ। ਜਦੋਂ ਅਸੀਂ ਉਸ ਨੂੰ ਖੋਲ੍ਹ ਕੇ ਖਾਂਦੇ ਹਾਂ ਤਾਂ ਕਈ ਵਾਰ ਤੇਲ ਖਰਾਬ ਹੋਣ ਦਾ ਖਦਸ਼ਾ ਵੀ ਬਣਿਆ ਰਹਿੰਦਾ ਹੈ। ਇਸ ਕਾਰਨ ਐਸੀਡਿਟੀ, ਗੈਸ ਤੇ ਪੇਟ ਨਾਲ ਸਬੰਧਤ ਬਿਮਾਰੀਆਂ ਹੋ ਸਕਦੀਆਂ ਹਨ। ਇਨ੍ਹਾਂ ਭੋਜਨਾਂ ਵਿੱਚ ਫਾਈਬਰ, ਵਿਟਾਮਿਨ ਤੇ ਖਣਿਜ ਵੀ ਘੱਟ ਹੁੰਦੇ ਹਨ। ਇੰਨਾ ਹੀ ਨਹੀਂ ਲੰਬੇ ਸਮੇਂ ਤੱਕ ਪੈਕਡ ਫੂਡ ਦਾ ਸੇਵਨ ਗੁਰਦਿਆਂ ਤੇ ਲੀਵਰ ਲਈ ਨੁਕਸਾਨਦੇਹ ਹੋ ਸਕਦਾ ਹੈ। ਬਹੁਤ ਜ਼ਿਆਦਾ ਪੈਕਡ ਫੂਡ ਖਾਣ ਨਾਲ ਮੋਟਾਪਾ ਵਧਦਾ ਹੈ। ਪੈਕਡ ਭੋਜਨ ਦੇ ਸੇਵਨ ਨਾਲ ਲੋਕ ਕਈ ਬੀਮਾਰੀਆਂ ਤੇ ਐਲਰਜੀ ਦਾ ਸ਼ਿਕਾਰ ਹੋ ਸਕਦੇ ਹਨ। ਜੇਕਰ ਤੁਹਾਨੂੰ ਵੀ ਅਜਿਹੀ ਸਮੱਸਿਆ ਹੈ ਤਾਂ ਡਾਕਟਰ ਦੀ ਸਲਾਹ ਜ਼ਰੂਰ ਲਓ।
ਆਪਣੇ ਆਪ ਨੂੰ ਇਸ ਤਰ੍ਹਾਂ ਬਚਾਓ
ਇਸ ਤੋਂ ਬਚਣ ਲਈ ਘਰ 'ਚ ਤਿਆਰ ਕੀਤਾ ਸ਼ੁੱਧ ਭੋਜਨ ਖਾਣਾ ਚਾਹੀਦਾ ਹੈ। ਪੈਕਡ ਫੂਡ ਖਾਣ ਤੋਂ ਪਹਿਲਾਂ ਇਸ ਨੂੰ ਖਰੀਦਣ ਸਮੇਂ ਕੁਝ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਜਿਵੇਂ ਇਸ ਦੀ ਮਿਆਦ ਪੁੱਗਣ ਦੀ ਤਾਰੀਖ, ਪੋਸ਼ਣ ਦਾ ਪੱਧਰ ਆਦਿ। ਹਮੇਸ਼ਾਂ ਘੱਟ ਖੰਡ ਤੇ ਨਮਕ ਵਾਲਾ ਪੈਕਡ ਭੋਜਨ ਖਰੀਦੋ।
Disclaimer: ਖ਼ਬਰ ਵਿੱਚ ਦਿੱਤੀ ਗਈ ਕੁਝ ਜਾਣਕਾਰੀ ਮੀਡੀਆ ਰਿਪੋਰਟਾਂ 'ਤੇ ਅਧਾਰਤ ਹੈ। ਕਿਸੇ ਵੀ ਸੁਝਾਅ ਨੂੰ ਲਾਗੂ ਕਰਨ ਤੋਂ ਪਹਿਲਾਂ, ਤੁਹਾਨੂੰ ਸਬੰਧਤ ਮਾਹਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ
Check out below Health Tools-
Calculate Your Body Mass Index ( BMI )