ਸਰਦੀਆਂ 'ਚ ਘੱਟ ਪਾਣੀ ਪੀਂਦੇ ਹੋ? ਪਾਣੀ ਦੀ ਕਮੀਂ ਹੋਣ ਕਰਕੇ ਸਰੀਰ 'ਚ ਨਜ਼ਰ ਆਉਂਦੇ ਆਹ ਲੱਛਣ
ਸਰਦੀਆਂ ਵਿੱਚ ਲੋਕਾਂ ਨੂੰ ਘੱਟ ਪਿਆਸ ਲੱਗਦੀ ਹੈ, ਜਿਸ ਕਰਕੇ ਉਹ ਪਾਣੀ ਘੱਟ ਪੀਂਦੇ ਹਨ। ਅਜਿਹੇ 'ਚ ਤੁਸੀਂ ਡੀਹਾਈਡ੍ਰੇਸ਼ਨ ਦਾ ਸ਼ਿਕਾਰ ਵੀ ਹੋ ਸਕਦੇ ਹੋ। ਇਨ੍ਹਾਂ ਲੱਛਣਾਂ ਤੋਂ ਤੁਸੀਂ ਜਾਣ ਸਕਦੇ ਹੋ ਕਿ ਤੁਹਾਡੇ ਸਰੀਰ ਵਿੱਚ ਪਾਣੀ ਦੀ ਕਮੀ ਹੋ ਗਈ ਹੈ।
ਹਰ ਮੌਸਮ 'ਚ ਲੋਕਾਂ ਦੀਆਂ ਖਾਣ-ਪੀਣ ਦੀਆਂ ਆਦਤਾਂ ਬਦਲਦੀਆਂ ਰਹਿੰਦੀਆਂ ਹਨ। ਸਰਦੀਆਂ ਆਉਂਦਿਆਂ ਹੀ ਲੋਕ ਗਰਮ ਭੋਜਨ ਖਾਣਾ ਸ਼ੁਰੂ ਕਰ ਦਿੰਦੇ ਹਨ। ਉਹ ਚਾਹ ਅਤੇ ਕੌਫੀ ਦਾ ਜ਼ਿਆਦਾ ਸੇਵਨ ਕਰਨ ਲੱਗ ਪੈਂਦੇ ਹਨ ਅਤੇ ਪਾਣੀ ਘੱਟ ਪੀਂਦੇ ਹਨ। ਠੰਡੇ ਮੌਸਮ ਕਾਰਨ ਵਿਅਕਤੀ ਨੂੰ ਘੱਟ ਪਿਆਸ ਲੱਗਦੀ ਹੈ। ਇਹੀ ਕਾਰਨ ਹੈ ਕਿ ਲੋਕ ਆਪਣੀ ਲਿਕਵਿਡ ਡਾਈਟ ਵੱਲ ਧਿਆਨ ਨਹੀਂ ਦਿੰਦੇ। ਸਰਦੀਆਂ ਵਿੱਚ ਪਿਆਸ ਘੱਟ ਲੱਗਣ ਦਾ ਮਤਲਬ ਇਹ ਨਹੀਂ ਹੈ ਕਿ ਸਰੀਰ ਨੂੰ ਪਾਣੀ ਦੀ ਜ਼ਰੂਰਤ ਨਹੀਂ ਹੈ। ਸਰਦੀਆਂ ਵਿੱਚ ਵੀ ਸਰੀਰ ਨੂੰ ਓਨੇ ਹੀ ਪਾਣੀ ਦੀ ਲੋੜ ਹੁੰਦੀ ਹੈ। ਘੱਟ ਪਾਣੀ ਪੀਣ ਨਾਲ ਤੁਸੀਂ ਡੀਹਾਈਡ੍ਰੇਸ਼ਨ ਦਾ ਸ਼ਿਕਾਰ ਹੋ ਸਕਦੇ ਹੋ। ਜੇਕਰ ਤੁਸੀਂ ਪਾਣੀ ਘੱਟ ਪੀ ਰਹੇ ਹੋ ਤਾਂ ਸਰੀਰ 'ਚ ਇਹ ਲੱਛਣ ਦਿਖਾਈ ਦਿੰਦੇ ਹਨ।
ਸਿਰ ਦਰਦ : ਜੇਕਰ ਤੁਹਾਨੂੰ ਸਿਰ ਵਿੱਚ ਭਾਰੀਪਨ ਜਾਂ ਦਰਦ ਮਹਿਸੂਸ ਹੋ ਰਿਹਾ ਹੈ ਤਾਂ ਸਮਝੋ ਕਿ ਤੁਸੀਂ ਪਾਣੀ ਘੱਟ ਪੀ ਰਹੇ ਹੋ। ਸਰੀਰ 'ਚ ਪਾਣੀ ਦੀ ਕਮੀ ਕਾਰਨ ਅਕਸਰ ਸਿਰ ਦਰਦ ਹੁੰਦਾ ਹੈ। ਸਰੀਰ 'ਚ ਪਾਣੀ ਦੀ ਕਮੀ ਕਾਰਨ ਦਿਮਾਗ ਦੇ ਸੈੱਲ ਸੁੰਗੜਨ ਲੱਗ ਜਾਂਦੇ ਹਨ। ਇੰਡੀਅਨ ਜਰਨਲ ਆਫ਼ ਮੈਡੀਕਲ ਰਿਸਰਚ ਦੇ ਅਨੁਸਾਰ, ਸਰੀਰ ਵਿੱਚ ਪਾਣੀ ਦੀ ਕਮੀ ਸੋਚਣ ਅਤੇ ਸਮਝਣ ਦੀ ਸਮਰੱਥਾ ਨੂੰ ਵੀ ਪ੍ਰਭਾਵਿਤ ਕਰਦੀ ਹੈ।
ਡ੍ਰਾਈ ਸਕਿਨ: ਸਰਦੀਆਂ ਵਿੱਚ ਘੱਟ ਪਾਣੀ ਪੀਣ ਦਾ ਇੱਕ ਹੋਰ ਲੱਛਣ ਸਕਿਨ ਦਾ ਰੁੱਖਾਪਨ ਵਧਣਾ ਹੈ। ਸਰਦੀਆਂ ਵਿੱਚ ਚਮੜੀ ਦਾ ਖੁਸ਼ਕ ਹੋਣਾ ਇੱਕ ਆਮ ਗੱਲ ਹੈ ਪਰ ਜੇਕਰ ਅਜਿਹਾ ਅਕਸਰ ਹੁੰਦਾ ਰਹਿੰਦਾ ਹੈ ਅਤੇ ਚਮੜੀ 'ਤੇ ਪਾਪੜੀ ਜੰਮ ਰਹੀ ਹੈ ਤਾਂ ਇਹ ਪਾਣੀ ਦੀ ਕਮੀ ਕਾਰਨ ਹੋ ਸਕਦਾ ਹੈ। ਲੰਬੇ ਸਮੇਂ ਤੱਕ ਘੱਟ ਪਾਣੀ ਪੀਣ ਵਾਲੇ ਲੋਕਾਂ ਦੀ ਚਮੜੀ ਖੁਸ਼ਕ ਹੋ ਸਕਦੀ ਹੈ। ਸਰਦੀਆਂ ਵਿੱਚ ਇਹ ਸਮੱਸਿਆ ਹੋਰ ਵੱਧ ਜਾਂਦੀ ਹੈ।
ਪੀਲਾ ਪਿਸ਼ਾਬ ਆਉਣਾ: ਜੇਕਰ ਪਿਸ਼ਾਬ ਦਾ ਰੰਗ ਬਹੁਤ ਪੀਲਾ ਹੈ ਅਤੇ ਪਿਸ਼ਾਬ ਘੱਟ ਆ ਰਿਹਾ ਹੈ। ਜੇਕਰ ਪਿਸ਼ਾਬ ਕਰਨ ਤੋਂ ਬਾਅਦ ਜਲਨ ਹੁੰਦੀ ਹੈ ਤਾਂ ਸਮਝੋ ਸਰੀਰ 'ਚ ਪਾਣੀ ਦੀ ਕਮੀ ਹੈ। ਪਾਣੀ ਘੱਟ ਪੀਣ ਨਾਲ ਪਿਸ਼ਾਬ 'ਤੇ ਤੁਰੰਤ ਅਸਰ ਪੈਂਦਾ ਹੈ। ਸਰੀਰ 'ਚ ਪਾਣੀ ਦੀ ਕਮੀ ਨਾਲ ਪਿਸ਼ਾਬ ਨਾਲ ਜੁੜੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਜੇਕਰ ਪਿਸ਼ਾਬ ਦਾ ਰੰਗ ਗੂੜਾ ਪੀਲਾ ਹੈ, ਤਾਂ ਤੁਹਾਨੂੰ ਤੁਰੰਤ ਸਮਝ ਲੈਣਾ ਚਾਹੀਦਾ ਹੈ ਕਿ ਤੁਸੀਂ ਘੱਟ ਪਾਣੀ ਪੀ ਰਹੇ ਹੋ।
ਮੂੰਹ ਸੁਕਣਾ: ਜੇਕਰ ਤੁਹਾਡੇ ਬੁੱਲ੍ਹ ਬਹੁਤ ਜ਼ਿਆਦਾ ਫਟ ਰਹੇ ਹਨ, ਵਾਰ-ਵਾਰ ਸੁੱਕ ਰਹੇ ਹਨ ਜਾਂ ਤੁਹਾਡਾ ਗਲਾ ਸੁੱਕ ਰਿਹਾ ਹੈ, ਤਾਂ ਸਮਝ ਜਾਓ ਤੁਹਾਡੇ ਸਰੀਰ ਵਿੱਚ ਪਾਣੀ ਦੀ ਕਮੀ ਹੋ ਗਈ ਹੈ। ਜੇਕਰ ਤੁਹਾਨੂੰ ਮੂੰਹ 'ਚ ਖੁਸ਼ਕੀ ਮਹਿਸੂਸ ਹੁੰਦੀ ਹੈ ਤਾਂ ਸਮਝ ਲਓ ਸਰੀਰ 'ਚ ਪਾਣੀ ਦੀ ਕਮੀ ਹੈ। ਸੁੱਕੇ ਮੂੰਹ ਦਾ ਮਤਲਬ ਹੈ ਕਿ ਲਾਰ ਦੀਆਂ ਗ੍ਰੰਥੀਆਂ ਪਾਣੀ ਦੀ ਕਮੀ ਕਾਰਨ ਲਾਰ ਦੀ ਸਹੀ ਮਾਤਰਾ ਪੈਦਾ ਨਹੀਂ ਕਰ ਰਹੀਆਂ ਹਨ। ਜੇਕਰ ਤੁਸੀਂ ਅਜਿਹੇ ਲੱਛਣ ਦੇਖਦੇ ਹੋ ਤਾਂ ਜ਼ਿਆਦਾ ਪਾਣੀ ਪੀਣਾ ਸ਼ੁਰੂ ਕਰ ਦਿਓ।
ਦਿਲ 'ਚ ਭਾਰੀਪਨ: ਸਰੀਰ 'ਚ ਲੰਬੇ ਸਮੇਂ ਤੱਕ ਪਾਣੀ ਦੀ ਕਮੀ ਹੋਣ ਨਾਲ ਖੂਨ ਦੀ ਮਾਤਰਾ ਵੀ ਪ੍ਰਭਾਵਿਤ ਹੁੰਦੀ ਹੈ। ਅਜਿਹੇ 'ਚ ਦਿਲ ਨੂੰ ਖੂਨ ਦੀ ਸਪਲਾਈ ਲਈ ਜ਼ਿਆਦਾ ਮਿਹਨਤ ਕਰਨੀ ਪੈਂਦੀ ਹੈ। ਇਸ ਨਾਲ ਦਿਲ 'ਤੇ ਦਬਾਅ ਪੈਂਦਾ ਹੈ ਅਤੇ ਭਾਰੀਪਣ ਮਹਿਸੂਸ ਹੁੰਦਾ ਹੈ। ਕਈ ਵਾਰ ਸੈਰ ਕਰਦੇ ਸਮੇਂ ਦਿਲ ਦੀ ਧੜਕਣ ਵੱਧ ਜਾਂਦੀ ਹੈ।
Disclaimer: ਖਬਰ 'ਚ ਦਿੱਤੀ ਗਈ ਕੁਝ ਜਾਣਕਾਰੀ ਮੀਡੀਆ ਰਿਪੋਰਟਾਂ 'ਤੇ ਆਧਾਰਿਤ ਹੈ। ਕਿਸੇ ਵੀ ਸੁਝਾਅ ਨੂੰ ਲਾਗੂ ਕਰਨ ਤੋਂ ਪਹਿਲਾਂ, ਤੁਹਾਨੂੰ ਸਬੰਧਤ ਮਾਹਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।
Check out below Health Tools-
Calculate Your Body Mass Index ( BMI )