Poppy Seeds Health Benefits: ਬਹੁਤ ਫਾਇਦੇਮੰਦ ਹੁੰਦੇ 'ਪੋਸਤ ਦੇ ਦਾਣੇ', ਹੱਡੀਆਂ ਮਜਬੂਤ ਕਰ ਖਸਖਸ ਕਰ ਸਕਦੀ ਕਾਇਆ ਕਲਪ
Poppy Seeds Health Benefits: ਪੌਪੀ ਸੀਡ ਭਾਵ ਖਸਖਸ ਜਾਂ ਪੋਸਤ ਦੇ ਦਾਣਿਆਂ ਦੇ ਬਹੁਤ ਫਾਇਦੇ ਹਨ।
Poppy Seeds Health Benefits: ਪੌਪੀ ਸੀਡ ਭਾਵ ਖਸਖਸ ਜਾਂ ਪੋਸਤ ਦੇ ਦਾਣਿਆਂ ਦੇ ਬਹੁਤ ਫਾਇਦੇ ਹਨ। ਖਸਖਸ ਦੇ ਬੀਜ ਫਾਈਬਰ, ਮੈਗਨੀਜ਼, ਕਾਪਰ ਤੇ ਕੈਲਸ਼ੀਅਮ ਨਾਲ ਭਰਪੂਰ ਹੁੰਦੇ ਹਨ। ਇਸ ਲਈ ਤੁਹਾਨੂੰ ਸਿਹਤਮੰਦ ਰਹਿਣ ਲਈ ਇਸ ਨੂੰ ਆਪਣੀ ਡਾਈਟ 'ਚ ਜ਼ਰੂਰ ਸ਼ਾਮਲ ਕਰਨਾ ਚਾਹੀਦਾ ਹੈ। ਇਸ ਦੇ ਸੇਵਨ ਨਾਲ ਤੁਹਾਡੀਆਂ ਹੱਡੀਆਂ ਮਜ਼ਬੂਤ ਹੁੰਦੀਆਂ ਹਨ। ਮਾਸਪੇਸ਼ੀਆਂ ਦਾ ਵਿਕਾਸ ਹੋਵੇਗਾ। ਇਸ ਤੋਂ ਇਲਾਵਾ ਇਸ ਦੇ ਹੋਰ ਵੀ ਫ਼ਾਇਦੇ ਹਨ।
ਹੱਡੀਆਂ ਲਈ ਕਿਉਂ ਜ਼ਰੂਰੀ ਖਸਖਸ ਦੇ ਬੀਜ?
ਹੱਡੀਆਂ ਲਈ ਖਸਖਸ (poppy seeds) ਕਿਸੇ ਵਰਦਾਨ ਤੋਂ ਘੱਟ ਨਹੀਂ। ਇਸ ਦੇ ਗੁਣਾਂ ਦੀ ਗੱਲ ਕਰੀਏ ਤਾਂ ਖਸਖਸ ਦੇ ਬੀਜ ਕੈਲਸ਼ੀਅਮ, ਜ਼ਿੰਕ ਤੇ ਕਾਪਰ ਵਰਗੇ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦੇ ਹਨ ਤੇ ਇਹ ਤਿੰਨੋਂ ਤੱਤ ਹੱਡੀਆਂ ਦੀ ਮਜ਼ਬੂਤੀ ਤੇ ਵਿਕਾਸ 'ਚ ਮਦਦ ਕਰਦੇ ਹਨ।
ਇੱਕ ਸਟੱਡੀ ਮੁਤਾਬਕ ਕੈਲਸ਼ੀਅਮ ਸਪਲੀਮੈਂਟ ਦੇ ਨਾਲ ਕਾਪਰ ਤੇ ਜ਼ਿੰਕ ਮਿਲ ਕੇ ਰੀੜ੍ਹ ਦੀ ਹੱਡੀ ਨੂੰ ਹੋਣ ਵਾਲੇ ਨੁਕਸਾਨ ਨੂੰ ਰੋਕਦੇ ਹਨ। ਹੱਡੀਆਂ ਦੀ ਸਿਹਤ ਲਈ ਕੈਲਸ਼ੀਅਮ ਤੇ ਫਾਸਫੋਰਸ ਦੋਵੇਂ ਸਹੀ ਮਾਤਰਾ 'ਚ ਲੈਣੇ ਜ਼ਰੂਰੀ ਹਨ। ਖਸਖਸ ਦੇ ਬੀਜ ਫਾਸਫੋਰਸ ਨਾਲ ਭਰਪੂਰ ਹੁੰਦੇ ਹਨ ਜੋ ਕੈਲਸ਼ੀਅਮ ਦੇ ਨਾਲ ਹੱਡੀਆਂ ਨੂੰ ਲਾਭ ਪਹੁੰਚਾਉਂਦੇ ਹਨ।
ਦੁੱਧ ਤੇ ਖਸਖਸ ਦਾ ਸੇਵਨ ਕਰਨ ਨਾਲ ਤੁਹਾਨੂੰ ਮਿਲਦੇ ਇਹ ਫਾਇਦੇ
ਖਸਖਸ ਤੇ ਦੁੱਧ ਦਾ ਸੇਵਨ ਕਰਨਾ ਚਾਹੀਦਾ ਹੈ। ਦੋਵਾਂ 'ਚ ਕੈਲਸ਼ੀਅਮ ਦੀ ਚੰਗੀ ਮਾਤਰਾ ਹੁੰਦੀ ਹੈ, ਜੋ ਤੁਹਾਡੀਆਂ ਹੱਡੀਆਂ ਨੂੰ ਮਜ਼ਬੂਤ ਬਣਾਉਣ ਲਈ ਜ਼ਰੂਰੀ ਹੈ। ਖਸਖਸ ਨੂੰ ਦੁੱਧ 'ਚ ਉਬਾਲ ਕੇ ਇਸ ਦਾ ਸੇਵਨ ਕਰੋ। ਇਸ ਨਾਲ ਹੱਡੀਆਂ ਮਜ਼ਬੂਤ ਹੁੰਦੀਆਂ ਹਨ ਤੇ ਜੋੜਾਂ ਨੂੰ ਰਾਹਤ ਮਿਲਦੀ ਹੈ। ਜੇਕਰ ਤੁਸੀਂ ਛੋਟੀ ਉਮਰ ਤੋਂ ਹੀ ਖਸਖਸ ਦੇ ਬੀਜਾਂ ਨੂੰ ਦੁੱਧ 'ਚ ਮਿਲਾ ਕੇ ਖਾਂਦੇ ਹੋ ਤਾਂ ਤੁਹਾਨੂੰ ਲੰਬੇ ਸਮੇਂ ਤੱਕ ਹੱਡੀਆਂ ਨਾਲ ਜੁੜੀਆਂ ਸਮੱਸਿਆਵਾਂ ਨਹੀਂ ਹੋਣਗੀਆਂ।
ਖਸਖਸ ਦੇ ਹੋਰ ਫ਼ਾਇਦੇ
ਨੀਂਦ 'ਚ ਸੁਧਾਰ
ਖਸਖਸ ਦੇ ਬੀਜਾਂ ਦਾ ਸੇਵਨ ਕਰਨ ਨਾਲ ਤੁਹਾਨੂੰ ਨੀਂਦ ਚੰਗੀ ਆਉਂਦੀ ਹੈ। ਜੇਕਰ ਤੁਹਾਨੂੰ ਨੀਂਦ ਨਾ ਆਉਣ ਦੀ ਸ਼ਿਕਾਇਤ ਹੈ ਤਾਂ ਤੁਸੀਂ ਰੋਜ਼ ਰਾਤ ਨੂੰ ਦੁੱਧ 'ਚ ਉਬਾਲ ਕੇ ਖਸਖਸ ਦੇ ਬੀਜ ਦਾ ਸੇਵਨ ਕਰ ਸਕਦੇ ਹੋ। ਖਸਖਸ ਦੇ ਬੀਜਾਂ 'ਚ ਮੌਜੂਦ ਗੁਣ ਚੰਗੀ ਨੀਂਦ ਲੈਣ 'ਚ ਮਦਦ ਕਰ ਸਕਦੇ ਹਨ।
ਪਾਚਨ ਤੰਤਰ ਨੂੰ ਸੁਧਾਰਦਾ
ਖਸਖਸ ਦਾ ਸੇਵਨ ਕਰਨ ਨਾਲ ਪੇਟ ਨਾਲ ਜੁੜੀਆਂ ਸਮੱਸਿਆਵਾਂ ਦੂਰ ਹੋ ਸਕਦੀਆਂ ਹਨ। ਦਰਅਸਲ, ਇਹ ਫਾਈਬਰ ਵਰਗੇ ਵਿਸ਼ੇਸ਼ ਪੌਸ਼ਟਿਕ ਤੱਤ ਨਾਲ ਭਰਪੂਰ ਹੁੰਦਾ ਹੈ, ਜੋ ਕਬਜ਼ ਤੇ ਗੈਸ ਵਰਗੀਆਂ ਢਿੱਡ ਨਾਲ ਜੁੜੀਆਂ ਸਮੱਸਿਆਵਾਂ ਤੋਂ ਛੁਟਕਾਰਾ ਦਿਵਾਉਣ ਦਾ ਕੰਮ ਕਰਦਾ ਹੈ। ਇਸ ਦਾ ਰੋਜ਼ਾਨਾ ਸੇਵਨ ਢਿੱਡ ਦੀ ਸਿਹਤ ਨੂੰ ਠੀਕ ਕਰ ਸਕਦਾ ਹੈ। ਤੁਸੀਂ ਖਸਖਸ ਦੇ ਪਾਊਡਰ ਨੂੰ ਦੁੱਧ 'ਚ ਉਬਾਲ ਕੇ ਪੀ ਸਕਦੇ ਹੋ।
ਅੱਖਾਂ ਲਈ ਫ਼ਾਇਦੇਮੰਦ
ਖਸਖਸ 'ਚ ਜ਼ਿੰਕ ਅਤੇ ਐਂਟੀ-ਆਕਸੀਡੈਂਟ ਪਾਏ ਜਾਂਦੇ ਹਨ, ਜੋ ਅੱਖਾਂ ਦੀ ਰੌਸ਼ਨੀ ਨੂੰ ਠੀਕ ਰੱਖਦੇ ਹਨ। ਖਸਖਸ ਦੇ ਬੀਜਾਂ ਦੇ ਪਾਊਡਰ ਨੂੰ ਦੁੱਧ 'ਚ ਉਬਾਲ ਕੇ ਪੀਣ ਨਾਲ ਅੱਖਾਂ ਦੀ ਸਿਹਤ 'ਚ ਸੁਧਾਰ ਹੁੰਦਾ ਹੈ। ਇਸ 'ਚ ਮੌਜੂਦ ਜ਼ਿੰਕ ਉਮਰ ਨਾਲ ਸਬੰਧਤ ਮੈਕੂਲਰ ਡੀ-ਜੇਨਰੇਸ਼ਨ ਦੇ ਜ਼ੋਖ਼ਮ ਨੂੰ ਘਟਾ ਸਕਦਾ ਹੈ।
ਦਿਲ ਨੂੰ ਸਿਹਤਮੰਦ
ਖਸਖਸ ਦਾ ਬੀਜ ਦਿਲ ਦੀ ਸਿਹਤ ਲਈ ਵੀ ਬਹੁਤ ਫ਼ਾਇਦੇਮੰਦ ਹੁੰਦਾ ਹੈ। ਇਸ 'ਚ ਫਾਈਬਰ ਹੁੰਦਾ ਹੈ ਜੋ ਖਰਾਬ ਕੋਲੈਸਟ੍ਰਾਲ ਨੂੰ ਘੱਟ ਕਰਨ 'ਚ ਮਦਦ ਕਰਦਾ ਹੈ। ਇਸ 'ਚ ਮੌਜੂਦ ਓਮੇਗਾ 3 ਫੈਟੀ ਐਸਿਡ ਦਿਲ ਦੀਆਂ ਬਿਮਾਰੀਆਂ ਦੇ ਖ਼ਤਰੇ ਨੂੰ ਘੱਟ ਕਰ ਸਕਦਾ ਹੈ।
Check out below Health Tools-
Calculate Your Body Mass Index ( BMI )