Pistachio Benefits: ਦਿਲ, ਦਿਮਾਗ ਤੋਂ ਲੈ ਕੇ ਹੱਡੀਆਂ ਤੱਕ ਦੀ ਹਿਫ਼ਾਜਤ ਕਰਦਾ ਪਿਸਤਾ, ਜਾਣੋ ਗਜ਼ਬ ਦੇ ਫਾਇਦੇ
Health: ਪਿਸਤਾ ਸੁੱਕੇ ਮੇਵਿਆਂ ਵਿੱਚੋਂ ਇੱਕ ਹੈ ਜਿਸ ਵਿੱਚ ਬਾਕੀ ਸੁੱਕੇ ਮੇਵਿਆਂ ਦੇ ਮੁਕਾਬਲੇ ਸਭ ਤੋਂ ਘੱਟ ਕੈਲੋਰੀ ਹੁੰਦੀ ਹੈ। ਦਿਲ ਦੇ ਨਾਲ-ਨਾਲ ਇਹ ਸਰੀਰ ਦੇ ਬਾਕੀ ਅੰਗਾਂ ਦੀ ਵੀ ਰੱਖਿਆ ਕਰਦਾ ਹੈ ਅਤੇ ਸਰੀਰ ਨੂੰ ਮਜ਼ਬੂਤ ਬਣਾਉਂਦਾ ਹੈ।
Pistachio benefits: ਅਜਿਹਾ ਹੀ ਕੋਈ ਸਖ਼ਸ਼ ਹੋਵੇਗਾ ਜਿਸ ਨੂੰ ਪਿਸਤਾ ਨਾ ਪਸੰਦ ਹੋਵੇ। ਇਹ ਹਰ ਕਿਸੇ ਦੇ ਮੂੰਹ ਵਿੱਚ ਆਪਣਾ ਸੁਆਦਾ ਘੋਲ ਦਿੰਦਾ ਹੈ। ਪਿਸਤਾ ਇੱਕ ਅਜਿਹਾ ਸੁੱਕਾ ਮੇਵਾ ਹੈ ਜੋ ਨਾ ਸਿਰਫ਼ ਸਵਾਦ ਵਿੱਚ ਹੀ ਚੰਗਾ ਹੁੰਦਾ ਹੈ ਸਗੋਂ ਇਸ ਦੇ ਕਈ ਸਿਹਤ ਲਾਭ, ਵਿਅਕਤੀ ਨੂੰ ਇਸ ਨੂੰ ਖਾਣ ਲਈ ਮਜਬੂਰ ਕਰਦੇ ਹਨ। ਹਲਵਾ ਹੋਵੇ ਜਾਂ ਕੋਈ ਮਿੱਠਾ ਪਕਵਾਨ ਹੋਵੇ ਜਾਂ ਕੋਈ ਵੀ ਡਿਸ਼, ਪਿਸਤਾ ਹਰ ਚੀਜ਼ ਦਾ ਸਵਾਦ ਵਧਾ ਦਿੰਦਾ ਹੈ। ਪਿਸਤਾ (Pistachio) ਖਾਸ ਕਰਕੇ ਦਿਲ ਦੀ ਸਿਹਤ (good for heart) ਨੂੰ ਮਜ਼ਬੂਤ ਕਰਨ ਲਈ ਜਾਣਿਆ ਜਾਂਦਾ ਹੈ। ਤੁਹਾਨੂੰ ਦੱਸ ਦੇਈਏ ਕਿ ਜੇਕਰ ਤੁਸੀਂ ਸਰਦੀਆਂ ਵਿੱਚ ਰੋਜ਼ਾਨਾ ਤਿੰਨ ਤੋਂ ਚਾਰ ਪਿਸਤਾ ਖਾਂਦੇ ਹੋ ਤਾਂ ਤੁਹਾਡਾ ਦਿਲ ਤੰਦਰੁਸਤ ਰਹੇਗਾ ਅਤੇ ਸਰੀਰ ਵੀ ਮਜ਼ਬੂਤ ਰਹੇਗਾ। ਆਓ ਜਾਣਦੇ ਹਾਂ ਪਿਸਤਾ (Pistachio Benefits for health) ਦਾ ਸੇਵਨ ਕਰਨ ਦੇ ਕੀ ਫਾਇਦੇ ਹਨ...
ਪਿਸਤਾ ਵਿੱਚ ਸ਼ਾਮਲ ਪੌਸ਼ਟਿਕ ਤੱਤ
ਪਿਸਤਾ ਫਾਈਬਰ ਨਾਲ ਭਰਪੂਰ ਹੁੰਦਾ ਹੈ ਅਤੇ ਦੂਜੇ ਸੁੱਕੇ ਫਲਾਂ ਦੇ ਮੁਕਾਬਲੇ ਇਸ ਵਿੱਚ ਸਭ ਤੋਂ ਘੱਟ ਕੈਲੋਰੀ ਹੁੰਦੀ ਹੈ। ਇਸ ਲਈ ਇਸ ਨੂੰ ਖਾਣ ਤੋਂ ਬਾਅਦ ਜ਼ਿਆਦਾ ਦੇਰ ਤੱਕ ਭੁੱਖ ਨਹੀਂ ਲੱਗਦੀ ਅਤੇ ਭਾਰ ਵੀ ਕੰਟਰੋਲ 'ਚ ਰਹਿੰਦਾ ਹੈ। ਫਾਈਬਰ ਦੇ ਨਾਲ, ਪਿਸਤਾ ਵਿੱਚ ਕਾਰਬੋਹਾਈਡਰੇਟ, ਅਮੀਨੋ ਐਸਿਡ, ਵਿਟਾਮਿਨ ਏ, ਵਿਟਾਮਿਨ ਬੀ6, ਵਿਟਾਮਿਨ ਕੇ, ਵਿਟਾਮਿਨ ਡੀ ਅਤੇ ਵਿਟਾਮਿਨ ਸੀ ਵੀ ਹੁੰਦਾ ਹੈ।
ਇਸ ਦੇ ਨਾਲ ਹੀ ਪਿਸਤਾ ਨੂੰ ਪ੍ਰੋਟੀਨ ਅਤੇ ਕੈਲਸ਼ੀਅਮ ਦਾ ਚੰਗਾ ਸਰੋਤ ਵੀ ਕਿਹਾ ਜਾਂਦਾ ਹੈ। ਇਸ 'ਚ ਮੈਂਗਨੀਜ਼ ਅਤੇ ਫੋਲੇਟ ਵਰਗੇ ਤੱਤ ਵੀ ਪਾਏ ਜਾਂਦੇ ਹਨ ਜੋ ਸਰੀਰ ਨੂੰ ਮਜ਼ਬੂਤ ਬਣਾਉਂਦੇ ਹਨ। ਇਸ ਦੇ ਨਾਲ ਹੀ ਪਿਸਤਾ 'ਚ ਕਈ ਐਂਟੀ-ਆਕਸੀਡੈਂਟ ਪਾਏ ਜਾਂਦੇ ਹਨ।
ਪਿਸਤਾ ਦਿਲ ਲਈ ਫਾਇਦੇਮੰਦ ਹੁੰਦਾ ਹੈ
ਪਿਸਤਾ ਨੂੰ ਦਿਲ ਲਈ ਬਹੁਤ ਚੰਗਾ ਕਿਹਾ ਜਾਂਦਾ ਹੈ ਕਿਉਂਕਿ ਇਸ ਦੇ ਸੇਵਨ ਨਾਲ ਸਰੀਰ ਵਿਚ ਚੰਗੇ ਕੋਲੈਸਟ੍ਰੋਲ ਦਾ ਪੱਧਰ ਵਧਦਾ ਹੈ ਅਤੇ ਖਰਾਬ ਕੋਲੈਸਟ੍ਰੋਲ ਦਾ ਪੱਧਰ ਘੱਟ ਹੁੰਦਾ ਹੈ। ਜੇਕਰ ਚੰਗੇ ਕੋਲੈਸਟ੍ਰਾਲ ਦਾ ਪੱਧਰ ਚੰਗਾ ਹੋਵੇ ਤਾਂ ਕਾਰਡੀਓਵੈਸਕੁਲਰ ਰੋਗ ਦਾ ਖਤਰਾ ਘੱਟ ਜਾਂਦਾ ਹੈ ਅਤੇ ਦਿਲ ਸਿਹਤਮੰਦ ਰਹਿੰਦਾ ਹੈ।
ਚਮੜੀ ਅਤੇ ਅੱਖਾਂ ਲਈ ਫਾਇਦੇਮੰਦ ਹੈ
ਪਿਸਤਾ ਵਿੱਚ ਪਾਇਆ ਜਾਣ ਵਾਲਾ ਵਿਟਾਮਿਨ ਈ ਚਮੜੀ ਲਈ ਬਹੁਤ ਵਧੀਆ ਹੁੰਦਾ ਹੈ। ਪਿਸਤਾ ਦਾ ਸੇਵਨ ਕਰਨ ਨਾਲ ਚਮੜੀ ਸੁੰਦਰ, ਸਿਹਤਮੰਦ ਅਤੇ ਚਮਕਦਾਰ ਬਣੀ ਰਹਿੰਦੀ ਹੈ। ਪਿਸਤਾ ਦਾ ਸੇਵਨ ਕਰਨ ਨਾਲ ਅੱਖਾਂ ਵੀ ਤੰਦਰੁਸਤ ਰਹਿੰਦੀਆਂ ਹਨ ਕਿਉਂਕਿ ਇਸ ਵਿਚ ਪਾਏ ਜਾਣ ਵਾਲੇ ਵਿਟਾਮਿਨ ਏ ਅਤੇ ਈ ਅੱਖਾਂ ਲਈ ਫਾਇਦੇਮੰਦ ਦੱਸੇ ਜਾਂਦੇ ਹਨ।
ਹੋਰ ਪੜ੍ਹੋ : ਵਾਲਾਂ ਤੋਂ ਲੈ ਕੇ ਚਿਹਰੇ ਤੱਕ ਹਰ ਸਮੱਸਿਆ ਲਈ 'ਨਿੰਮ ਦਾ ਤੇਲ' ਰਾਮਬਾਣ, ਜਾਣੋ ਇਸਦੇ ਚਮਤਕਾਰੀ ਲਾਭ
ਪਿਸਤਾ ਇਮਿਊਨਿਟੀ ਨੂੰ ਮਜ਼ਬੂਤ ਕਰਦਾ ਹੈ
ਸਰਦੀਆਂ ਵਿੱਚ ਪਿਸਤਾ ਸਰੀਰ ਦੀ ਰੋਗ ਪ੍ਰਤੀਰੋਧਕ ਸਮਰੱਥਾ ਨੂੰ ਮਜ਼ਬੂਤ ਰੱਖਦਾ ਹੈ। ਇਸ 'ਚ ਪਾਏ ਜਾਣ ਵਾਲੇ ਐਂਟੀ-ਆਕਸੀਡੈਂਟ ਅਤੇ ਵਿਟਾਮਿਨ ਸੀ ਸਰੀਰ ਨੂੰ ਮੌਸਮੀ ਬਿਮਾਰੀਆਂ ਨਾਲ ਲੜਨ ਲਈ ਮਜ਼ਬੂਤ ਬਣਾਉਂਦੇ ਹਨ। ਇਸ ਨਾਲ ਸਰਦੀਆਂ ਵਿੱਚ ਖੰਘ, ਜ਼ੁਕਾਮ ਅਤੇ ਮੌਸਮੀ ਫਲੂ ਦਾ ਖਤਰਾ ਘੱਟ ਹੋ ਜਾਂਦਾ ਹੈ।
ਹੱਡੀਆਂ ਅਤੇ ਦਿਮਾਗ ਲਈ ਫਾਇਦੇਮੰਦ ਹੈ
ਪਿਸਤਾ 'ਚ ਵਿਟਾਮਿਨ ਡੀ ਅਤੇ ਕੈਲਸ਼ੀਅਮ ਭਰਪੂਰ ਮਾਤਰਾ 'ਚ ਪਾਇਆ ਜਾਂਦਾ ਹੈ ਜੋ ਹੱਡੀਆਂ ਨੂੰ ਮਜ਼ਬੂਤ ਰੱਖਦਾ ਹੈ। ਇਸ ਨਾਲ ਬੁਢਾਪੇ ਵਿਚ ਓਸਟੀਓਪੋਰੋਸਿਸ ਦਾ ਖਤਰਾ ਘੱਟ ਹੁੰਦਾ ਹੈ ਅਤੇ ਜੋੜਾਂ ਦੇ ਦਰਦ ਆਦਿ ਤੋਂ ਵੀ ਰਾਹਤ ਮਿਲਦੀ ਹੈ। ਇਸ ਦੇ ਨਾਲ ਹੀ ਪਿਸਤਾ ਵਿੱਚ ਅਜਿਹੇ ਖਣਿਜ ਪਾਏ ਜਾਂਦੇ ਹਨ ਜੋ ਦਿਮਾਗ ਦੀ ਕਾਰਜਕੁਸ਼ਲਤਾ ਨੂੰ ਵਧਾਉਂਦੇ ਹਨ ਅਤੇ ਦਿਮਾਗ ਨੂੰ ਕਿਰਿਆਸ਼ੀਲ ਅਤੇ ਸਿਹਤਮੰਦ ਬਣਾਉਂਦੇ ਹਨ।
Disclaimer: ਇਸ ਲੇਖ ਵਿਚ ਦੱਸੇ ਗਏ ਤਰੀਕਿਆਂ ਅਤੇ ਸੁਝਾਵਾਂ ਨੂੰ ਅਪਣਾਉਣ ਤੋਂ ਪਹਿਲਾਂ,ਕਿਸੇ ਡਾਕਟਰ ਜਾਂ ਸਬੰਧਤ ਮਾਹਰ ਦੀ ਸਲਾਹ ਜ਼ਰੂਰ ਲਓ।
Check out below Health Tools-
Calculate Your Body Mass Index ( BMI )