ਪਬਲਿਕ ਟਾਇਲਟ ਦਾ ਹੈਂਡ ਡ੍ਰਾਇਰ ਵੀ ਦੇ ਸਕਦਾ ਬਿਮਾਰੀਆਂ, ਸਿਹਤ ਨੂੰ ਹੁੰਦੇ ਇਹ 5 ਵੱਡੇ ਨੁਕਸਾਨ
ਹੈਂਡ ਡ੍ਰਾਇਰ ਹੱਥ ਸੁਕਾਉਣ ਲਈ ਹਵਾ ਨੂੰ ਤੇਜ਼ੀ ਨਾਲ ਉਡਾਉਂਦੇ ਹਨ, ਪਰ ਇਸ ਪ੍ਰਕਿਰਿਆ ਵਿੱਚ ਇਹ ਆਸ-ਪਾਸ ਦੇ ਵਾਤਾਵਰਣ ਤੋਂ ਬੈਕਟੀਰੀਆ, ਵਾਇਰਸ ਅਤੇ ਫੰਗਸ ਨੂੰ ਖਿੱਚ ਕੇ ਤੁਹਾਡੇ ਹੱਥਾਂ 'ਤੇ ਚਿਪਕਾ ਵੀ ਸਕਦੇ ਹਨ।

ਕੋਰੋਨਾ ਕਾਲ ਤੋਂ ਬਾਅਦ ਹੱਥਾਂ ਨੂੰ ਵਾਰ-ਵਾਰ ਧੋਣ ਦੀ ਮਹੱਤਤਾ ਹੋਰ ਵੀ ਵੱਧ ਗਈ ਹੈ। ਹੱਥ ਧੋਣ ਨਾਲ ਉੱਪਰ ਲੱਗੇ ਜੀਵਾਣੂ ਸਾਫ਼ ਹੋ ਜਾਂਦੇ ਹਨ। ਇਸੇ ਕਰਕੇ ਡਾਕਟਰ ਵੀ ਕੁਝ ਖਾਣ-ਪੀਣ ਤੋਂ ਪਹਿਲਾਂ ਹੱਥ ਧੋਣ ਦੀ ਸਲਾਹ ਦਿੰਦੇ ਹਨ। ਦਫ਼ਤਰ ਜਾਂ ਪਬਲਿਕ ਟਾਇਲਟ ਵਿੱਚ ਹੱਥ ਧੋਣ ਤੋਂ ਬਾਅਦ ਗੀਲੇ ਹੱਥ ਸੁਕਾਉਣ ਲਈ ਪਹਿਲਾਂ ਪੇਪਰ ਟਾਵਲ ਜਾਂ ਟਿਸ਼ੂ ਵਰਤੇ ਜਾਂਦੇ ਸਨ। ਪਰ ਸਮਾਂ ਬਦਲਣ ਨਾਲ ਹੁਣ ਉਨ੍ਹਾਂ ਦੀ ਥਾਂ ਹੈਂਡ ਡ੍ਰਾਇਰ ਨੇ ਲੈ ਲਈ ਹੈ। ਇਹ ਹੈਂਡ ਡ੍ਰਾਇਰ ਗੀਲੇ ਹੱਥ ਝੱਟ-ਪੱਟ ਸੁਕਾ ਦਿੰਦੇ ਹਨ ਅਤੇ ਮਾਡਰਨ ਤੇ ਇਕੋ-ਫ੍ਰੈਂਡਲੀ ਵੀ ਮੰਨੇ ਜਾਂਦੇ ਹਨ। ਪਰ ਸਿਹਤ ਉੱਤੇ ਹੋਏ ਕਈ ਅਧਿਐਨ ਦੱਸਦੇ ਹਨ ਕਿ ਪਬਲਿਕ ਟਾਇਲਟਾਂ ਵਿਚ ਲੱਗੇ ਇਹ ਹੈਂਡ ਡ੍ਰਾਇਰ ਇੰਨੇ ਸੁਰੱਖਿਅਤ ਨਹੀਂ ਹੁੰਦੇ। ਜੀ ਹਾਂ, ਤੁਹਾਨੂੰ ਜਾਣ ਕੇ ਹੈਰਾਨੀ ਹੋ ਸਕਦੀ ਹੈ ਕਿ ਪਬਲਿਕ ਟਾਇਲਟ ਵਿੱਚ ਲੱਗੇ ਇਹ ਹੈਂਡ ਡ੍ਰਾਇਰ ਤੁਹਾਨੂੰ ਬਿਮਾਰ ਵੀ ਕਰ ਸਕਦੇ ਹਨ। ਆਓ ਜਾਣਦੇ ਹਾਂ ਕਿਵੇਂ...
ਬੈਕਟੀਰੀਆ ਅਤੇ ਜੀਵਾਣੂਆਂ ਦਾ ਫੈਲਾਅ
ਹੈਂਡ ਡ੍ਰਾਇਰ ਹੱਥ ਸੁਕਾਉਣ ਲਈ ਹਵਾ ਨੂੰ ਤੇਜ਼ੀ ਨਾਲ ਉਡਾਉਂਦੇ ਹਨ, ਪਰ ਇਸ ਪ੍ਰਕਿਰਿਆ ਵਿੱਚ ਇਹ ਆਸ-ਪਾਸ ਦੇ ਵਾਤਾਵਰਣ ਤੋਂ ਬੈਕਟੀਰੀਆ, ਵਾਇਰਸ ਅਤੇ ਫੰਗਸ ਨੂੰ ਖਿੱਚ ਕੇ ਤੁਹਾਡੇ ਹੱਥਾਂ 'ਤੇ ਚਿਪਕਾ ਵੀ ਸਕਦੇ ਹਨ। ਅਧਿਐਨ ਦੱਸਦੇ ਹਨ ਕਿ ਜੈਟ ਏਅਰ ਡ੍ਰਾਇਰ ਰੈਸਟ ਰੂਮ ਦੀ ਹਵਾ ਵਿੱਚ ਮੌਜੂਦ ਜੀਵਾਣੂਆਂ ਦੀ ਸੰਖਿਆ ਨੂੰ 60 ਗੁਣਾ ਤੱਕ ਵਧਾ ਸਕਦੇ ਹਨ। ਨਮੀ ਅਤੇ ਗੰਦੀ ਰੈਸਟ ਰੂਮ ਵਿੱਚ ਇਹ ਖ਼ਤਰਾ ਹੋਰ ਵੱਧ ਜਾਂਦਾ ਹੈ।
ਹੱਥਾਂ ਦੀ ਸਫਾਈ ਅਧੂਰੀ ਰਹਿ ਜਾਂਦੀ ਹੈ
ਪੇਪਰ ਟਾਵਲਜ਼ ਦੀ ਤੁਲਨਾ ਵਿੱਚ ਹੈਂਡ ਡ੍ਰਾਇਰ ਘੱਟ ਪ੍ਰਭਾਵਸ਼ਾਲੀ ਹੁੰਦੇ ਹਨ, ਕਿਉਂਕਿ ਪੇਪਰ ਟਾਵਲਜ਼ ਨਮੀ ਦੇ ਨਾਲ-ਨਾਲ ਜੀਵਾਣੂਆਂ ਨੂੰ ਵੀ ਹਟਾਉਂਦੇ ਹਨ। ਇੱਕ ਅਧਿਐਨ ਵਿੱਚ ਪਾਇਆ ਗਿਆ ਕਿ ਪੇਪਰ ਟਾਵਲਜ਼ ਬੈਕਟੀਰੀਆ ਨੂੰ 77 ਪ੍ਰਤੀਸ਼ਤ ਤੱਕ ਘਟਾ ਦਿੰਦੇ ਹਨ, ਜਦਕਿ ਹੈਂਡ ਡ੍ਰਾਇਰ ਇਸਨੂੰ ਵਧਾ ਸਕਦੇ ਹਨ।
ਵਾਇਰਲ ਇਨਫੈਕਸ਼ਨ ਦਾ ਖ਼ਤਰਾ
ਹੈਂਡ ਡ੍ਰਾਇਰ ਹਵਾ ਵਿੱਚ ਮੌਜੂਦ ਵਾਇਰਸਾਂ (ਜਿਵੇਂ COVID-19 ਜਾਂ ਫਲੂ) ਨੂੰ ਫੈਲਾ ਸਕਦੇ ਹਨ। ਇਹ ਗੰਦੇ ਰੈਸਟ ਰੂਮ ਵਿੱਚ ਹੋਰ ਵੀ ਖ਼ਤਰਨਾਕ ਹੋ ਸਕਦਾ ਹੈ, ਜਿੱਥੇ ਵੈਂਟੀਲੇਸ਼ਨ ਕਮਜ਼ੋਰ ਹੁੰਦਾ ਹੈ।
ਸ਼ੋਰ ਅਤੇ ਚਮੜੀ ਨੂੰ ਨੁਕਸਾਨ
ਖ਼ਾਸ ਕਰਕੇ ਬੱਚਿਆਂ ਅਤੇ ਬਜ਼ੁਰਗਾਂ ਲਈ ਜੈਟ ਡ੍ਰਾਇਰ ਦਾ ਤੇਜ਼ ਸ਼ੋਰ ਕੰਨ ਲਈ ਨੁਕਸਾਨਦਾਇਕ ਹੋ ਸਕਦਾ ਹੈ। ਨਾਲ ਹੀ, ਗਰਮ ਹਵਾ ਚਮੜੀ ਨੂੰ ਸੂਕਾ ਕਰ ਸਕਦੀ ਹੈ, ਜਿਸ ਨਾਲ ਡਰਮੈਟਾਈਟਿਸ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ।
ਬੱਚਿਆਂ ਅਤੇ ਬਜ਼ੁਰਗਾਂ ਲਈ ਨੁਕਸਾਨਦਾਇਕ
ਕਮਜ਼ੋਰ ਇਮਿਊਨਿਟੀ ਵਾਲੇ ਬੱਚਿਆਂ ਅਤੇ ਬਜ਼ੁਰਗਾਂ ਲਈ ਇਸਦਾ ਉਪਯੋਗ ਹੋਰ ਵੀ ਖ਼ਤਰਨਾਕ ਹੋ ਸਕਦਾ ਹੈ, ਕਿਉਂਕਿ ਉਨ੍ਹਾਂ ਦੀ ਰੋਗ ਪ੍ਰਤੀਰੋਧਕ ਸਮਰੱਥਾ ਪਹਿਲਾਂ ਹੀ ਕਮਜ਼ੋਰ ਹੁੰਦੀ ਹੈ। ਵਿਸ਼ਵ ਸਿਹਤ ਸੰਗਠਨ (WHO) ਅਤੇ ਮਿਓ ਕਲੀਨਿਕ ਦੀ ਅਧਿਐਨ ਅਨੁਸਾਰ, ਹੱਥ ਸੁਕਾਉਣ ਲਈ ਪੇਪਰ ਟਾਵਲ ਸਭ ਤੋਂ ਸੁਰੱਖਿਅਤ ਵਿਕਲਪ ਹਨ, ਕਿਉਂਕਿ ਇਹ ਤੇਜ਼ੀ ਨਾਲ ਹੱਥਾਂ ਦੀ ਨਮੀ ਸੋਖ ਲੈਂਦੇ ਹਨ। ਪੇਪਰ ਟਾਵਲ ਜੀਵਾਣੂਆਂ ਨੂੰ ਇੱਕ ਥਾਂ ਤੋਂ ਦੂਜੀ ਥਾਂ ਜਾਣ ਦੀ ਸੰਭਾਵਨਾ ਨੂੰ ਵੀ ਘਟਾ ਦਿੰਦੇ ਹਨ।
Disclaimer: ਖ਼ਬਰਾਂ ਵਿੱਚ ਦਿੱਤੀ ਗਈ ਕੁਝ ਜਾਣਕਾਰੀ ਮੀਡੀਆ ਰਿਪੋਰਟਾਂ 'ਤੇ ਅਧਾਰਤ ਹੈ। ਕਿਸੇ ਵੀ ਸੁਝਾਅ ਨੂੰ ਲਾਗੂ ਕਰਨ ਤੋਂ ਪਹਿਲਾਂ, ਤੁਹਾਨੂੰ ਸਬੰਧਤ ਮਾਹਿਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।
Check out below Health Tools-
Calculate Your Body Mass Index ( BMI )






















