(Source: ECI/ABP News/ABP Majha)
Monthly Periods : ਪੀਰੀਅਡਜ਼ ਦੌਰਾਨ ਹੋਣ ਵਾਲੀ ਖਾਰਸ਼ ਤੋਂ ਬਚਣ ਦੇ ਉਪਾਅ
Periods ਹਰ ਮਹੀਨੇ ਦੇ ਲਈ ਜਰੂਰੀ ਤੇ ਉਸਦੇ ਜੀਵਨ ਦਾ ਅਨਿਖਵਾਂ ਅੰਗ ਹੈ। ਔਰਤ ਪੀਰੀਅਡਜ਼ ਦੌਰਾਨ ਔਰਤਾਂ ਨੂੰ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਭਾਰੀ ਖੂਨ ਵਹਿਣ ਦੇ ਨਾਲ ਪੇਟ ਵਿੱਚ
Monthly Periods - ਪੀਰੀਅਡਜ਼ ਹਰ ਮਹੀਨੇ ਦੇ ਲਈ ਜਰੂਰੀ ਤੇ ਉਸਦੇ ਜੀਵਨ ਦਾ ਅਨਿਖਵਾਂ ਅੰਗ ਹੈ। ਔਰਤ ਪੀਰੀਅਡਜ਼ ਦੌਰਾਨ ਔਰਤਾਂ ਨੂੰ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਭਾਰੀ ਖੂਨ ਵਹਿਣ ਦੇ ਨਾਲ ਪੇਟ ਵਿੱਚ ਦਰਦ ਹੋਣਾ, ਫੁੱਲਣਾ ਬਹੁਤ ਆਮ ਗੱਲ ਹੈ ਪਰ ਗਰਮੀਆਂ ਵਿੱਚ ਕਈ ਵਾਰ ਰੈਸ਼ਜ਼ ਵੀ ਸਮੱਸਿਆ ਬਣ ਜਾਂਦੇ ਹਨ। ਜਿਸ ਕਰਕੇ ਚੱਲਣ-ਫਿਰਨ, ਬੈਠਣ 'ਚ ਕਾਫੀ ਦਿੱਕਤ ਹੁੰਦੀ ਹੈ ਅਤੇ ਕਈ ਵਾਰ ਤੇਜ਼ ਦਰਦ ਦੇ ਨਾਲ-ਨਾਲ ਜ਼ਿਆਦਾ ਖਾਰਸ਼ ਵੀ ਹੁੰਦੀ ਹੈ। ਪੀਰੀਅਡਜ਼ ਦੌਰਾਨ ਸਹੀ ਦੇਖਭਾਲ ਨਾਲ ਤੁਸੀਂ ਰੈਸ਼ਜ਼ ਦੀ ਸਮੱਸਿਆ ਨੂੰ ਆਸਾਨੀ ਨਾਲ ਰੋਕ ਸਕਦੇ ਹੋ।
ਜ਼ਿਕਰਯੋਗ ਹੈ ਕਿ ਪੀਰੀਅਡਜ਼ ਦੌਰਾਨ ਹਰ 4-6 ਘੰਟੇ ਬਾਅਦ ਪੈਡ ਬਦਲੋ ਅਤੇ ਜੇਕਰ ਤੁਹਾਨੂੰ ਜ਼ਿਆਦਾ ਖੂਨ ਵਹਿ ਰਿਹਾ ਹੈ ਤਾਂ ਤੁਹਾਨੂੰ ਇਸ ਦਾ ਧਿਆਨ ਰੱਖਣਾ ਹੋਵੇਗਾ। ਜ਼ਿਆਦਾ ਵਹਾਅ ਕਰਕੇ ਪੈਡ ਨੂੰ ਲੰਬੇ ਸਮੇਂ ਤੱਕ ਨਾ ਬਦਲਿਆ ਜਾਵੇ ਤਾਂ ਨਮੀ ਬਣੀ ਰਹਿੰਦੀ ਹੈ, ਜਿਸ ਕਰਕੇ ਧੱਫੜ ਦੀ ਸਮੱਸਿਆ ਵਧ ਜਾਂਦੀ ਹੈ ।
ਮਾਹਵਾਰੀ ਦੇ ਦੌਰਾਨ ਇੱਕ ਅਜਿਹਾ ਪੈਡ ਚੁਣੋ ਜੋ ਨਰਮ ਹੋਵੇ, ਚੰਗੀ ਕੁਆਲਿਟੀ ਦਾ ਹੋਵੇ ਅਤੇ ਨਮੀ ਨੂੰ ਜਲਦੀ ਜਜ਼ਬ ਕਰਦਾ ਹੋਵੇ। ਜੇਕਰ ਤੁਸੀਂ ਗਰਮ ਅਤੇ ਨਮੀ ਵਾਲੇ ਮੌਸਮ ਵਿੱਚ ਡਰਾਈ ਸ਼ੀਟ ਪੈਡ ਦੀ ਵਰਤੋਂ ਕਰਦੇ ਹੋ ਤਾਂ ਧੱਫੜ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ।
ਪੀਰੀਅਡਜ਼ ਦੌਰਾਨ ਸਫਾਈ ਦਾ ਖਾਸ ਧਿਆਨ ਰੱਖੋ। ਆਪਣੇ ਗੁਪਤ ਅੰਗਾਂ ਨੂੰ ਨਿਯਮਿਤ ਤੌਰ 'ਤੇ ਪਾਣੀ ਨਾਲ ਧੋਣਾ ਵੀ ਜ਼ਰੂਰੀ ਹੈ। ਕਿਸੇ ਵੀ ਕਿਸਮ ਦੇ ਕਾਸਮੈਟਿਕ ਸਾਬਣ ਜਾਂ ਕਰੀਮ ਦੀ ਵਰਤੋਂ ਕਰਨ ਤੋਂ ਬਚੋ।
ਰੈਸ਼ਜ਼ ਤੋਂ ਬਚਣ ਲਈ ਗੁਪਤ ਅੰਗ ਨੂੰ ਸੁੱਕਾ ਰੱਖੋ। ਗੁਪਤ ਅੰਗ ਨੂੰ ਪਾਣੀ ਨਾਲ ਧੋਵੋ, ਇਸਨੂੰ ਸਾਫ਼ ਕੱਪੜੇ ਜਾਂ ਟਿਸ਼ੂ ਪੇਪਰ ਨਾਲ ਸੁਕਾਓ, ਅਤੇ ਐਂਟੀ-ਫੰਗਲ/ਐਂਟੀ-ਬੈਕਟੀਰੀਅਲ ਪਾਊਡਰ ਦੀ ਵਰਤੋਂ ਕਰੋ।
ਪੀਰੀਅਡਜ਼ ਦੌਰਾਨ ਰੈਸ਼ਜ਼ ਦੀ ਸਮੱਸਿਆ ਤੋਂ ਬਚਣ ਲਈ, ਸੂਤੀ ਅੰਡਰਵੀਅਰ ਦੀ ਚੋਣ ਕਰੋ ਤਾਂ ਜੋ ਤੁਹਾਡੀ ਚਮੜੀ ਸਾਹ ਲੈ ਸਕੇ ਅਤੇ ਪਸੀਨੇ ਦੀ ਕੋਈ ਸਮੱਸਿਆ ਨਾ ਹੋਵੇ ਅਤੇ ਜੇਕਰ ਹੁੰਦਾ ਹੈ ਤਾਂ ਇਹ ਆਸਾਨੀ ਨਾਲ ਸੁੱਕ ਜਾਂਦਾ ਹੈ। ਇਸ ਕਾਰਨ ਧੱਫੜ ਹੋਣ ਦੀ ਸੰਭਾਵਨਾ ਨਾਮੁਮਕਿਨ ਹੀ ਰਹਿੰਦੀ ਹੈ।
ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ
Check out below Health Tools-
Calculate Your Body Mass Index ( BMI )