ਕਿਡਨੀ ਇਨਫੈਕਸ਼ਨ ਤੋਂ ਪਹਿਲਾਂ ਸਰੀਰ ‘ਚ ਦਿੰਦਾ ਇਹ ਸੰਕੇਤ, ਕਦੇ ਨਾ ਕਰੋ ਨਜ਼ਰਅੰਦਾਜ਼, ਹੋ ਸਕਦਾ ਵੱਡਾ ਨੁਕਸਾਨ
ਕਿਡਨੀਆਂ ਜਿਨ੍ਹਾਂ ਨੂੰ ਗੁਰਦੇ ਵੀ ਕਿਹਾ ਜਾਂਦਾ ਹੈ, ਇਹ ਸਰੀਰ ਦੇ ਮਹੱਤਵਪੂਰਨ ਅੰਗਾਂ ਵਿੱਚੋਂ ਇੱਕ ਹਨ। ਇਸ ਵਿੱਚ ਇਨਫੈਕਸ਼ਨ ਹੋਣ ਤੇ ਤੁਹਾਨੂੰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਹੋ ਸਕਦੀਆਂ ਹਨ।

ਕਿਡਨੀ ਸਾਡੇ ਸਰੀਰ ਦਾ ਇਕ ਮਹੱਤਵਪੂਰਨ ਅੰਗ ਮੰਨੀ ਜਾਂਦੀ ਹੈ। ਇਸ ਵਿੱਚ ਇਨਫੈਕਸ਼ਨ ਹੋਣ ਤੇ ਤੁਹਾਨੂੰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਕਿਡਨੀ ਇਨਫੈਕਸ਼ਨ ਦਾ ਕਾਰਣ ਹਮੇਸ਼ਾ ਪੱਥਰੀ ਨਹੀਂ ਹੁੰਦੀ, ਬਲਕਿ ਕਈ ਜੀਵਨ ਸ਼ੈਲੀ ਨਾਲ ਜੁੜੇ ਕਾਰਕ ਵੀ ਕਿਡਨੀ ਨੂੰ ਸੰਕ੍ਰਮਿਤ ਕਰ ਸਕਦੇ ਹਨ। ਕਿਡਨੀ ਖੂਨ ਨੂੰ ਸ਼ੁੱਧ ਕਰਨ ਦਾ ਕੰਮ ਕਰਦੀ ਹੈ, ਇਸ ਕਰਕੇ ਸਾਨੂੰ ਸਮੇਂ ਰਹਿੰਦਿਆਂ ਹੀ ਕਿਡਨੀ ਖ਼ਰਾਬ ਹੋਣ ਦੇ ਲੱਛਣ ਸਮਝ ਲੈਣੇ ਚਾਹੀਦੇ ਹਨ। ਕਿਡਨੀ ਇਨਫੈਕਸ਼ਨ ਦੇ ਕਾਰਣ ਕੀ ਹਨ, ਇਸ ਵਿੱਚ ਸੰਕ੍ਰਮਣ ਹੋਣ 'ਤੇ ਕਿਹੜੇ ਸੰਕੇਤ ਨਜ਼ਰ ਆਉਂਦੇ ਹਨ ਅਤੇ ਤੁਸੀਂ ਇਸ ਸਮੱਸਿਆ ਤੋਂ ਕਿਵੇਂ ਬਚ ਸਕਦੇ ਹੋ।
ਕੀ ਹਨ ਕਾਰਣ?
ਡਾਕਟਰ ਪੁਰੂ ਧਵਨ, ਜੋ ਕਿ ਗੁੜਗਾਂਵ ਦੇ ਨੇਫਰੋਲੋਜਿਸਟ ਹਨ, ਦੱਸਦੇ ਹਨ ਕਿ ਕਿਡਨੀ ਦਾ ਸੰਕ੍ਰਮਿਤ ਹੋਣਾ ਕਈ ਬਿਮਾਰੀਆਂ ਦੇ ਨਾਲ-ਨਾਲ ਤੁਹਾਡੀ ਖਰਾਬ ਜੀਵਨ ਸ਼ੈਲੀ ਨੂੰ ਵੀ ਦਰਸਾਉਂਦਾ ਹੈ। ਖ਼ਰਾਬ ਜੀਵਨ ਸ਼ੈਲੀ ਕਰਕੇ ਵੀ ਗੁਰਦੇ ਵਿੱਚ ਇਨਫੈਕਸ਼ਨ ਹੋ ਸਕਦਾ ਹੈ। ਇਸ ਵਿੱਚ ਸ਼ਰਾਬ ਪੀਣਾ, ਸਮੋਕਿੰਗ ਕਰਨਾ, ਅਣਹੈਲਦੀ ਖਾਣਾ, ਘੱਟ ਪਾਣੀ ਪੀਣਾ ਅਤੇ ਪੂਰੀ ਨੀਂਦ ਨਾ ਲੈਣਾ ਸ਼ਾਮਲ ਹਨ।
ਕਿਡਨੀ ਇਨਫੈਕਸ਼ਨ ਦੇ ਲੱਛਣ ਕੀ ਹਨ?
ਉਲਟੀ ਜਾਂ ਅਤੇ ਬੁਖ਼ਾਰ – ਕਿਡਨੀ ਖ਼ਰਾਬ ਹੋਣ ਕਾਰਨ ਮਰੀਜ਼ ਨੂੰ ਉਲਟੀ ਆ ਸਕਦੀ ਹੈ, ਖਾਸ ਕਰਕੇ ਭਾਰੀ ਖਾਣਾ ਖਾਣ ਤੋਂ ਬਾਅਦ ਜਾਂ ਸਵੇਰ ਦੇ ਸਮੇਂ।
ਵਾਰ-ਵਾਰ ਪਿਸ਼ਾਬ ਆਉਣਾ – ਜੇਕਰ ਕਿਸੇ ਨੂੰ ਵਾਰ-ਵਾਰ ਪਿਸ਼ਾਬ ਆਉਣ ਦੀ ਸਮੱਸਿਆ ਰਹਿੰਦੀ ਹੈ, ਤਾਂ ਇਹ ਵੀ ਕਿਡਨੀ ਖ਼ਰਾਬ ਹੋਣ ਦਾ ਸੰਕੇਤ ਹੋ ਸਕਦਾ ਹੈ।
ਪਿਸ਼ਾਬ ਵਿੱਚ ਖੂਨ ਜਾਂ ਪਸ ਆਉਣਾ – ਕਈ ਵਾਰ ਪਿਸ਼ਾਬ ਦਾ ਰੰਗ ਲਾਲ ਜਾਂ ਗੂੜ੍ਹਾ ਪੀਲਾ ਹੋ ਸਕਦਾ ਹੈ, ਜੋ ਕਿ ਖੂਨ ਜਾਂ ਪ੍ਰੋਟੀਨ ਹੋ ਸਕਦਾ ਹੈ। ਇਹ ਵੀ ਕਿਡਨੀ ਇਨਫੈਕਸ਼ਨ ਦਾ ਸੰਕੇਤ ਹੈ।
ਦਸਤ – ਕਿਡਨੀ ਖ਼ਰਾਬ ਹੋਣ ਕਾਰਨ ਖਾਣਾ ਪਾਚਣ ਵਿੱਚ ਦਿੱਕਤ ਆਉਂਦੀ ਹੈ, ਜੋ ਕਿ ਕਿਡਨੀ ਇਨਫੈਕਸ਼ਨ ਦੀ ਨਿਸ਼ਾਨੀ ਹੋ ਸਕਦੀ ਹੈ।
ਪਿੱਠ, ਬਾਹਾਂ ਜਾਂ ਕਮਰ ਵਿੱਚ ਦਰਦ – ਜਦੋਂ ਕਿਡਨੀ ਵਿੱਚ ਇਨਫੈਕਸ਼ਨ ਹੁੰਦਾ ਹੈ, ਤਾਂ ਵਿਅਕਤੀ ਨੂੰ ਪਿੱਠ ਅਤੇ ਕਮਰ ਵਿੱਚ ਦਰਦ ਮਹਿਸੂਸ ਹੁੰਦਾ ਹੈ।
ਠੰਢ ਲੱਗਣਾ – ਕਿਡਨੀ ਇਨਫੈਕਸ਼ਨ ਹੋਣ ਨਾਲ ਵਿਅਕਤੀ ਨੂੰ ਬੇਮੌਸਮੀ ਠੰਢ ਮਹਿਸੂਸ ਹੋ ਸਕਦੀ ਹੈ।
ਪੇਟ ਦਰਦ ਅਤੇ ਜਲਣ ਹੋਣੀ – ਕਿਡਨੀ ਇਨਫੈਕਸ਼ਨ ਹੋਣ ਤੇ ਪੇਟ ਵਿੱਚ ਦਰਦ ਅਤੇ ਜਲਣ ਦੀ ਸਮੱਸਿਆ ਵੀ ਹੋ ਸਕਦੀ ਹੈ, ਕਿਉਂਕਿ ਇਸ ਨਾਲ ਅੰਤੜੀਆਂ ਵਿੱਚ ਇਨਫੈਕਸ਼ਨ ਹੋ ਜਾਂਦਾ ਹੈ।
ਹੋਰ ਬਿਮਾਰੀਆਂ ਦੇ ਸੰਕੇਤ
ਕਿਡਨੀ ਵਿੱਚ ਇਨਫੈਕਸ਼ਨ ਹੋਣ ਤੇ UTI, ਕਿਡਨੀ ਪੱਥਰੀ, ਗਰਭਾਵਸਥਾ ਦੇ ਸੰਕੇਤ, ਦਵਾਈਆਂ ਦੇ ਅਸਰ, ਡਾਇਬਟੀਜ਼ ਤੋਂ ਲੈ ਕੇ ਪੁਰਸ਼ਾਂ ਵਿੱਚ ਪ੍ਰੋਸਟੇਟ ਸੰਬੰਧੀ ਸਮੱਸਿਆਵਾਂ ਵਰਗੀਆਂ ਬਿਮਾਰੀਆਂ ਦੇ ਸੰਕੇਤ ਦੇਖਣ ਨੂੰ ਮਿਲ ਸਕਦੇ ਹਨ।
ਕਿਡਨੀ ਇਨਫੈਕਸ਼ਨ ਲਈ ਘਰੇਲੂ ਨੁਸਖੇ
ਸੇਬ ਦਾ ਸਿਰਕਾ – ਪਾਣੀ ਵਿੱਚ ਸੇਬ ਦਾ ਸਿਰਕਾ ਮਿਲਾ ਕੇ ਪੀਣ ਨਾਲ ਵੀ ਕਿਡਨੀ ਇਨਫੈਕਸ਼ਨ ਵਿੱਚ ਰਾਹਤ ਮਿਲ ਸਕਦੀ ਹੈ।
ਲੱਸਣ ਦਾ ਸੇਵਨ – ਲੱਸਣ ਵਿੱਚ ਪ੍ਰਾਕ੍ਰਿਤਿਕ ਐਂਟੀਬਾਇਓਟਿਕ ਗੁਣ ਹੁੰਦੇ ਹਨ, ਜੋ ਕਿ ਕਿਡਨੀ ਦੀ ਸਿਹਤ ਲਈ ਫ਼ਾਇਦੇਮੰਦ ਹਨ।
ਸਹੀ ਮਾਤਰਾ ‘ਚ ਪਾਣੀ ਅਤੇ ਪ੍ਰੋਬਾਇਓਟਿਕਸ – ਕਿਡਨੀ ਨੂੰ ਸੁਧਾਰਣ ਲਈ ਵਧੀਆ ਮਾਤਰਾ ਵਿੱਚ ਪਾਣੀ ਪੀਣਾ ਅਤੇ ਪ੍ਰੋਬਾਇਓਟਿਕ ਭੋਜਨ (ਜਿਵੇਂ ਕਿ ਦਹੀਂ, ਲੱਸੀ ) ਦਾ ਸੇਵਨ ਕਰਨਾ ਲਾਭਕਾਰੀ ਹੁੰਦਾ ਹੈ।
ਰੋਜ਼ਾਨਾ ਯੋਗ ਕਰੋ – ਯੋਗ ਕਿਡਨੀ ਦੀ ਤੰਦਰੁਸਤੀ ਲਈ ਲਾਭਦਾਇਕ ਹੈ ਅਤੇ ਇਨਫੈਕਸ਼ਨ ਨੂੰ ਘਟਾ ਸਕਦਾ ਹੈ।
ਗਿਲੋਯ, ਤੁਲਸੀ ਅਤੇ ਅਸ਼ਵਗੰਧਾ ਦਾ ਕਾੜ੍ਹਾ – ਇਹ ਆਯੁਰਵੈਦਿਕ ਜੜੀਆਂ ਪ੍ਰਾਕ੍ਰਿਤਿਕ ਤਰੀਕੇ ਨਾਲ ਇਮਿਊਨਟੀ ਵਧਾਉਂਦੀਆਂ ਹਨ ਅਤੇ ਕਿਡਨੀ ਇਨਫੈਕਸ਼ਨ ਵਿੱਚ ਮਦਦਗਾਰ ਹੋ ਸਕਦੀਆਂ ਹਨ।
ਸਵੇਰੇ ਨੰਗੇ ਪੈਰ ਘਾਹ 'ਤੇ ਚਲੋ – ਰੋਜ਼ਾਨਾ ਸਵੇਰ ਨੰਗੇ ਪੈਰ ਹਰੀ ਘਾਹ 'ਤੇ ਤੁਰਨਾ ਸਿਹਤ ਲਈ ਫ਼ਾਇਦੇਮੰਦ ਹੁੰਦਾ ਹੈ ਅਤੇ ਸਰੀਰ ਨੂੰ ਡਿਟੌਕਸੀਫਾਈ ਕਰਨ ਵਿੱਚ ਮਦਦ ਕਰਦਾ ਹੈ।
Disclaimer: ਖ਼ਬਰਾਂ ਵਿੱਚ ਦਿੱਤੀ ਗਈ ਕੁਝ ਜਾਣਕਾਰੀ ਮੀਡੀਆ ਰਿਪੋਰਟਾਂ 'ਤੇ ਅਧਾਰਤ ਹੈ। ਕਿਸੇ ਵੀ ਸੁਝਾਅ ਨੂੰ ਲਾਗੂ ਕਰਨ ਤੋਂ ਪਹਿਲਾਂ, ਤੁਹਾਨੂੰ ਸਬੰਧਤ ਮਾਹਿਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।
Check out below Health Tools-
Calculate Your Body Mass Index ( BMI )






















