![ABP Premium](https://cdn.abplive.com/imagebank/Premium-ad-Icon.png)
Period Pain: ਪੀਰੀਅਡਸ ਤੋਂ ਪਹਿਲਾਂ ਲੱਤਾਂ 'ਚ ਕਿਉਂ ਹੁੰਦਾ ਦਰਦ? ਜਾਣੋ ਕਮਰ ਤੋਂ ਲੈ ਕੇ ਸਰੀਰ ਵਿੱਚ ਅਕੜਾਅ ਦੇ ਕਾਰਨ
Period signs: ਪੀਰੀਅਡਜ਼ ਯਾਨੀਕਿ ਮਾਹਵਾਰੀ ਜੋ ਕਿ ਹਰ ਮਹੀਨੇ ਔਰਤਾਂ ਅਤੇ ਕੁੜੀਆਂ ਨੂੰ ਹੁੰਦੀ ਹੈ। ਇਸ ਵਿੱਚ ਕਾਫੀ ਪੇਟ ਤੋਂ ਲੈ ਕੇ ਲੱਤਾਂ ਤੱਕ ਕਾਫੀ ਦਰਦ ਰਹਿੰਦਾ ਹੈ। ਕੀ ਤੁਸੀਂ ਕਦੇ ਸੋਚਿਆ ਹੈ ਕਿ ਇਸ ਦੇ ਪਿੱਛੇ ਕੀ ਕਾਰਨ ਹੋ ਸਕਦਾ ਹੈ?
![Period Pain: ਪੀਰੀਅਡਸ ਤੋਂ ਪਹਿਲਾਂ ਲੱਤਾਂ 'ਚ ਕਿਉਂ ਹੁੰਦਾ ਦਰਦ? ਜਾਣੋ ਕਮਰ ਤੋਂ ਲੈ ਕੇ ਸਰੀਰ ਵਿੱਚ ਅਕੜਾਅ ਦੇ ਕਾਰਨ signs your period is coming symptoms leg pain before menstruation details inside health news Period Pain: ਪੀਰੀਅਡਸ ਤੋਂ ਪਹਿਲਾਂ ਲੱਤਾਂ 'ਚ ਕਿਉਂ ਹੁੰਦਾ ਦਰਦ? ਜਾਣੋ ਕਮਰ ਤੋਂ ਲੈ ਕੇ ਸਰੀਰ ਵਿੱਚ ਅਕੜਾਅ ਦੇ ਕਾਰਨ](https://feeds.abplive.com/onecms/images/uploaded-images/2024/03/02/3dbb0666d568d31eca384ded0d30de581709358941402700_original.jpg?impolicy=abp_cdn&imwidth=1200&height=675)
Period is coming symptoms: ਪੀਰੀਅਡਜ਼ ਯਾਨੀਕਿ ਮਾਹਵਾਰੀ ਜੋ ਕਿ ਹਰ ਮਹੀਨੇ ਔਰਤਾਂ-ਕੁੜੀਆਂ ਨੂੰ ਹੁੰਦੀ ਹੈ। ਬਹੁਤ ਸਾਰੀਆਂ ਕੁੜੀਆਂ ਨੂੰ ਪੀਰੀਅਡਜ਼ ਦੌਰਾਨ ਕਈ ਤਰ੍ਹਾਂ ਦੀਆਂ ਦਿੱਕਤਾਂ ਵਿੱਚੋਂ ਲੰਘਣਾ (During period has to go through various difficulties) ਪੈਂਦਾ ਹੈ। ਇਸ ਦੌਰਾਨ ਜ਼ਿਆਦਾਤਰ ਔਰਤਾਂ ਅਤੇ ਕੁੜੀਆਂ ਅਕਸਰ ਆਪਣੀਆਂ ਲੱਤਾਂ ਵਿੱਚ ਦਰਦ ਮਹਿਸੂਸ ਕਰਦੀਆਂ ਹਨ। ਇਸ ਦੇ ਨਾਲ ਹੀ ਸਰੀਰ ਦੇ ਕੁੱਝ ਹਿੱਸਿਆਂ 'ਚ ਅਕੜਾਅ ਦੀ ਸ਼ਿਕਾਇਤ ਹੁੰਦੀ ਹੈ। ਲੱਤਾਂ ਵਿੱਚ ਦਰਦ ਦੀ ਸ਼ਿਕਾਇਤ ਅਕਸਰ ਪੀਰੀਅਡਸ ਤੋਂ ਪਹਿਲਾਂ ਹੁੰਦੀ ਹੈ। ਕੀ ਤੁਸੀਂ ਕਦੇ ਸੋਚਿਆ ਹੈ ਕਿ ਇਸ ਦੇ ਪਿੱਛੇ ਕੀ ਕਾਰਨ ਹੋ ਸਕਦਾ ਹੈ? ਇਸ ਦਰਦ ਤੋਂ ਛੁਟਕਾਰਾ ਪਾਉਣ ਲਈ ਘਰੇਲੂ ਨੁਸਖਿਆਂ ਦੀ ਪਾਲਣਾ ਕਰਨੀ ਚਾਹੀਦੀ ਹੈ।
ਮਾਹਵਾਰੀ ਤੋਂ ਪਹਿਲਾਂ ਲੱਤਾਂ ਦੇ ਦਰਦ ਦੇ ਕਾਰਨ? (Causes of leg pain before menstruation?)
ਮਾਹਵਾਰੀ ਦੇ ਦੌਰਾਨ ਐਸਟ੍ਰੋਜਨ ਅਤੇ ਪ੍ਰੋਜੇਸਟ੍ਰੋਨ ਦਾ ਪੱਧਰ ਘੱਟ ਜਾਂਦਾ ਹੈ। ਜਦੋਂ ਕਿ ਪ੍ਰੋਸਟਾਗਲੈਂਡਿਨ, ਪੀਰੀਅਡਸ ਦੇ ਅੰਤ 'ਤੇ ਇਸ ਦਾ ਪੱਧਰ ਵਧਦਾ ਹੈ। ਇਸ ਹਾਰਮੋਨਲ ਬਦਲਾਅ ਦੇ ਕਈ ਕਾਰਨ ਹੋ ਸਕਦੇ ਹਨ। ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਇਸ ਕਾਰਨ ਮਾਸਪੇਸ਼ੀਆਂ ਵਿਚ ਕੜਵੱਲ ਅਤੇ ਦਰਦ ਸ਼ੁਰੂ ਹੋ ਜਾਂਦਾ ਹੈ। ਇਸ ਦੌਰਾਨ ਤੇਜ਼ ਦਰਦ ਮਹਿਸੂਸ ਹੁੰਦਾ ਹੈ। ਇਹ ਦਰਦ ਇੱਕ ਜਾਂ ਦੋਵੇਂ ਲੱਤਾਂ ਵਿੱਚ ਮਹਿਸੂਸ ਕੀਤਾ ਜਾ ਸਕਦਾ ਹੈ। ਵਧਦੀ ਉਮਰ ਦੇ ਨਾਲ ਦਰਦ ਵੀ ਗੰਭੀਰ ਰੂਪ ਵਿੱਚ ਵੱਧ ਸਕਦਾ ਹੈ। ਇਸ ਤੋਂ ਇਲਾਵਾ ਪੇਟ ਵਿੱਚ ਦਰਦ, ਪੇਟ ਦਾ ਫੁੱਲਣਾ ਅਤੇ ਸੁਸਤੀ ਦਾ ਅਨੁਭਵ ਹੁੰਦਾ ਹੈ।
ਮਾਹਵਾਰੀ ਦੇ ਦੌਰਾਨ ਲੱਤਾਂ ਦੇ ਦਰਦ ਨੂੰ ਕਿਵੇਂ ਘੱਟ ਕੀਤਾ ਜਾਵੇ (How to reduce leg pain during menstruation)
- ਤੁਸੀਂ ਮਾਹਵਾਰੀ ਦੇ ਦਰਦ ਨੂੰ ਘਟਾਉਣ ਲਈ ਗਰਮ ਪਾਣੀ ਦੇ ਬੈਗ ਦੀ ਵਰਤੋਂ ਵੀ ਕਰ ਸਕਦੇ ਹੋ। ਨਾਲ ਹੀ ਤੁਸੀਂ ਇੱਕ ਗਰਮ ਪਾਣੀ ਦੀ ਬੋਤਲ ਦੀ ਵੀ ਵਰਤੋਂ ਕਰ ਸਕੇ ਹੋ।
- ਪਾਸਾ ਲੈ ਕੇ ਸੌਵੋ, ਇਸ ਨਾਲ ਦਰਦ ਘੱਟ ਹੋ ਜਾਵੇਗਾ। ਨਸਾਂ ਨੂੰ ਆਰਾਮ ਮਿਲੇਗਾ। ਪਾਣੀ 'ਚ ਨਮਕ ਮਿਲਾ ਕੇ ਪੈਰਾਂ 'ਤੇ ਰੱਖੋ। ਪੈਰਾਂ ਨੂੰ ਕੰਧ ਦੇ ਨਾਲ ਲਗਾ ਕੇ ਸੋਵੋ।
ਇਸ ਕਰਕੇ ਹੁੰਦਾ ਦਰਦ
ਪੀਰੀਅਡਜ਼ ਦੇ ਦੌਰਾਨ ਦਰਦ ਆਮ ਗੱਲ ਹੈ, ਪਰ ਬਹੁਤ ਜ਼ਿਆਦਾ ਸਰੀਰ ਦੇ ਦਰਦ ਅਤੇ ਦਰਦ ਨਾਲ ਭਰਿਆ ਮਾਹਵਾਰੀ ਆਮ ਨਹੀਂ ਹੈ। ਹਾਲਾਂਕਿ, ਮਾਹਵਾਰੀ ਦੇ ਦੌਰਾਨ ਕੜਵੱਲ ਅਤੇ ਦਰਦ ਅਕਸਰ ਚੰਗਾ ਨਹੀਂ ਮੰਨਿਆ ਜਾਂਦਾ ਹੈ। ਬਹੁਤ ਜ਼ਿਆਦਾ ਦਰਦ ਗੰਭੀਰ ਬਿਮਾਰੀ ਦਾ ਸੰਕੇਤ ਦੇ ਸਕਦਾ ਹੈ। ਇਸ ਲਈ, ਸਾਨੂੰ ਮਾਹਵਾਰੀ ਦੇ ਦੌਰਾਨ ਹੋਣ ਵਾਲੇ ਦਰਦ ਬਾਰੇ ਸਭ ਕੁਝ ਜਾਣਨ ਦੀ ਲੋੜ ਹੈ।
ਇੰਡੀਅਨ ਐਕਸਪ੍ਰੈਸ ਵਿੱਚ ਛਪੀ ਖਬਰ ਮੁਤਾਬਕ ਪੀਰੀਅਡਸ ਦੌਰਾਨ ਅੰਡਕੋਸ਼ ਯਾਨੀ ਅੰਡੇ ਦੀਆਂ ਪਰਤਾਂ ਟੁੱਟ ਕੇ ਬਾਹਰ ਆ ਜਾਂਦੀਆਂ ਹਨ। ਇਸ ਦੌਰਾਨ ਕੁੱਝ ਸਮੱਸਿਆਵਾਂ ਹੋ ਸਕਦੀਆਂ ਹਨ। ਹਾਲਾਂਕਿ, ਮਾਹਵਾਰੀ ਦੇ ਦੌਰਾਨ ਕੁੱਝ ਦਰਦ ਹੋਣਾ ਆਮ ਗੱਲ ਹੈ। ਪਰ ਅਜਿਹਾ ਦਰਦ ਜਿਸ ਕਾਰਨ ਤੁਹਾਨੂੰ ਆਪਣਾ ਕੰਮ ਜਾਂ ਕਲਾਸ ਛੱਡਣੀ ਪਵੇ, ਤਾਂ ਇਹ ਬਹੁਤ ਮੁਸ਼ਕਲ ਦੀ ਗੱਲ ਹੈ ਅਤੇ ਸਮੇਂ ਸਿਰ ਇਸ ਦਾ ਇਲਾਜ ਕਰਨਾ ਚਾਹੀਦਾ ਹੈ।
Check out below Health Tools-
Calculate Your Body Mass Index ( BMI )
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)