Socks Infection : ਸਰਦੀਆਂ ਵਿੱਚ ਠੰਢ ਤੋਂ ਬਚਣ ਲਈ ਜੁਰਾਬਾਂ ਪਾ ਕੇ ਸੌਂਦੇ ਹੋ ? ਅਜਿਹਾ ਕਰਨ ਤੋਂ ਪਹਿਲਾਂ ਪੜ੍ਹੋ ਇਹ ਖ਼ਬਰ
ਸਰਦੀ ਦੇ ਮੌਸਮ 'ਚ ਠੰਢ ਤੋਂ ਬਚਣ ਲਈ ਲੋਕ ਵੱਖ-ਵੱਖ ਤਰੀਕੇ ਅਪਣਾਉਂਦੇ ਹਨ। ਕਈ ਲੋਕ ਅਜਿਹੇ ਹਨ ਜੋ ਰਾਤ ਨੂੰ ਜੁਰਾਬਾਂ ਪਾ ਕੇ ਸੌਂਦੇ ਹਨ। ਪਰ ਇਹ ਸਿਹਤ ਲਈ ਠੀਕ ਨਹੀਂ ਹੈ। ਇਸ ਕਾਰਨ ਕਈ ਤਰ੍ਹਾਂ ਦੇ ਗੰਭੀਰ ਨੁਕਸਾਨ ਹੋਣੇ ਸ਼ੁਰੂ ਹੋ ਜਾਂਦੇ ਹਨ।
Health Tips : ਸਰਦੀ ਦੇ ਮੌਸਮ 'ਚ ਠੰਢ ਤੋਂ ਬਚਣ ਲਈ ਲੋਕ ਵੱਖ-ਵੱਖ ਤਰੀਕੇ ਅਪਣਾਉਂਦੇ ਹਨ। ਕਈ ਲੋਕ ਅਜਿਹੇ ਹਨ ਜੋ ਰਾਤ ਨੂੰ ਜੁਰਾਬਾਂ ਪਾ ਕੇ ਸੌਂਦੇ ਹਨ। ਪਰ ਇਹ ਸਿਹਤ ਲਈ ਠੀਕ ਨਹੀਂ ਹੈ। ਇਸ ਕਾਰਨ ਕਈ ਤਰ੍ਹਾਂ ਦੇ ਗੰਭੀਰ ਨੁਕਸਾਨ ਹੋਣੇ ਸ਼ੁਰੂ ਹੋ ਜਾਂਦੇ ਹਨ। ਜੇਕਰ ਤੁਹਾਡੀ ਵੀ ਇਹੋ ਜਿਹੀ ਆਦਤ ਹੈ ਤਾਂ ਅੱਜ ਹੀ ਛੱਡ ਦਿਓ, ਨਹੀਂ ਤਾਂ ਬਾਅਦ 'ਚ ਪਛਤਾਉਣਾ ਪੈ ਸਕਦਾ ਹੈ। ਆਓ ਜਾਣਦੇ ਹਾਂ ਰਾਤ ਨੂੰ ਜੁਰਾਬਾਂ ਪਾ ਕੇ ਸੌਣ ਦੇ ਕੀ ਨੁਕਸਾਨ ਹਨ।
ਖੂਨ ਦਾ ਵਹਾਅ ਵਿਗੜ ਸਕਦਾ ਹੈ
ਸੌਂਦੇ ਸਮੇਂ ਜੁਰਾਬਾਂ ਪਹਿਨਣ ਨਾਲ ਸਰੀਰ ਵਿੱਚ ਖੂਨ ਦੇ ਪ੍ਰਵਾਹ ਵਿੱਚ ਰੁਕਾਵਟ ਆ ਸਕਦੀ ਹੈ। ਖੂਨ ਦੇ ਪ੍ਰਵਾਹ ਵਿੱਚ ਰੁਕਾਵਟ ਸਰੀਰ ਦੇ ਕਿਸੇ ਵੀ ਹਿੱਸੇ ਨੂੰ ਪ੍ਰਭਾਵਿਤ ਕਰ ਸਕਦੀ ਹੈ। ਇਸ ਲਈ ਬਲੱਡ ਸਰਕੁਲੇਸ਼ਨ ਨੂੰ ਠੀਕ ਰੱਖਣ ਲਈ ਰਾਤ ਨੂੰ ਸੌਣ ਤੋਂ ਪਹਿਲਾਂ ਜੁਰਾਬਾਂ ਨੂੰ ਉਤਾਰ ਦੇਣਾ ਚਾਹੀਦਾ ਹੈ।
ਚਿੰਤਾ ਜਾਂ ਘਬਰਾਹਟ
ਰਾਤ ਨੂੰ ਸੌਂਦੇ ਸਮੇਂ ਜੁਰਾਬਾਂ ਪਹਿਨਣ ਨਾਲ ਸਰੀਰ ਦਾ ਤਾਪਮਾਨ ਕਿਸੇ ਵੀ ਸਮੇਂ ਵੱਧ ਸਕਦਾ ਹੈ। ਤਾਪਮਾਨ ਵਧਣ ਕਾਰਨ ਅਚਾਨਕ ਬੇਚੈਨੀ, ਘਬਰਾਹਟ ਅਤੇ ਰਾਤ ਨੂੰ ਪਸੀਨਾ ਆਉਣ ਦੀ ਸਮੱਸਿਆ ਹੋ ਸਕਦੀ ਹੈ। ਇਸ ਲਈ ਰਾਤ ਨੂੰ ਜੁਰਾਬਾਂ ਪਹਿਨਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਜੇਕਰ ਤੁਹਾਨੂੰ ਸਵੇਰੇ ਉੱਠਣ ਤੋਂ ਬਾਅਦ ਬੇਚੈਨੀ ਘਬਰਾਹਟ ਹੋ ਰਹੀ ਹੈ, ਤਾਂ ਇਹ ਰਾਤ ਨੂੰ ਜੁਰਾਬਾਂ ਪਹਿਨਣ ਕਾਰਨ ਹੋ ਸਕਦਾ ਹੈ।
ਚਮੜੀ ਦੀ ਇਨਫੈਕਸ਼ਨ ਦੀ ਸਮੱਸਿਆ
ਆਮ ਤੌਰ 'ਤੇ ਸਾਡੀਆਂ ਜੁਰਾਬਾਂ ਵਿੱਚ ਬਹੁਤ ਸਾਰੇ ਬੈਕਟੀਰੀਆ ਹੋ ਸਕਦੇ ਹਨ। ਇਹ ਬੈਕਟੀਰੀਆ ਦਿਨ ਭਰ ਬਾਹਰ ਰਹਿਣ ਕਾਰਨ ਸਾਡੀ ਚਮੜੀ ਨੂੰ ਨੁਕਸਾਨ ਪਹੁੰਚਾ ਸਕਦੇ ਹਨ। ਇਸ ਸਕਿਨ ਇਨਫੈਕਸ਼ਨ ਤੋਂ ਸ਼ੁਰੂ ਹੋ ਕੇ ਵੱਡੀ ਸਮੱਸਿਆ ਵੀ ਹੋ ਸਕਦੀ ਹੈ।
ਦਿਲ ਦੀ ਸਿਹਤ ਨੂੰ ਨੁਕਸਾਨ
ਜੁਰਾਬਾਂ ਅਕਸਰ ਸਾਡੇ ਪੈਰਾਂ 'ਤੇ ਤੰਗ ਹੁੰਦੀਆਂ ਹਨ। ਇਸ ਕਾਰਨ ਪੈਰਾਂ ਦੀਆਂ ਨਾੜੀਆਂ 'ਤੇ ਦਬਾਅ ਪੈਂਦਾ ਹੈ ਤੇ ਖੂਨ ਨੂੰ ਪੰਪ ਕਰਨ ਸਮੇਂ ਰੁਕਾਵਟ ਆ ਸਕਦੀ ਹੈ। ਇਸ ਕਾਰਨ ਦਿਲ ਨਾਲ ਜੁੜੀਆਂ ਕਈ ਬੀਮਾਰੀਆਂ ਦਾ ਖਤਰਾ ਵੀ ਹੋ ਸਕਦਾ ਹੈ। ਇਸਤੋਂ ਬਚਣ ਲਈ ਸਰਦੀਆਂ ਨੂੰ ਜੁਰਾਬਾਂ ਪਾ ਕੇ ਨਾ ਸੌਂਵੋ।
Check out below Health Tools-
Calculate Your Body Mass Index ( BMI )