ਪੜਚੋਲ ਕਰੋ
ਜਿਹੜੇ ਮਰਦ ਬਣਨਾ ਚਾਹੁੰਦੇ ਹਨ ਸੋਹਣੇ, ਪੜ੍ਹਨ ਇਹ ਖ਼ਬਰ

ਨਵੀਂ ਦਿੱਲੀ: ਔਰਤਾਂ ਦੇ ਮੁਕਾਬਲੇ ਬੰਦਿਆਂ ਦੀ ਚਮੜੀ 'ਚ ਜ਼ਿਆਦਾ ਕੋਲੇਜਨ ਅਤੇ ਇਲਾਸਟਿਨ ਹੁੰਦਾ ਹੈ। ਇਸ ਨਾਲ ਉਨ੍ਹਾਂ ਦੀ ਸਕਿੰਨ ਮੋਟੀ, ਸਖ਼ਤ ਅਤੇ ਮਜ਼ਬੂਤ ਹੁੰਦੀ ਹੈ। ਇਸ ਕਰਕੇ ਉਮਰ ਵਧਣ ਦੇ ਨਿਸ਼ਾਨ ਬੰਦਿਆਂ ਦੇ ਚਿਹਰੇ 'ਤੇ ਦੇਰ ਨਾਲ ਨਜ਼ਰ ਆਉਂਦੇ ਹਨ। ਫਿਰ ਵੀ, ਪੁਰਸ਼ਾਂ ਨੂੰ ਰੁਟੀਨ 'ਚ ਕਲਿੰਜ਼ਿੰਗ ਯਾਨੀ ਕਿ ਡੂੰਘੀ ਸਫ਼ਾਈ ਆਦਿ ਕਰਵਾ ਕੇ ਆਪਣੀ ਚਿਹਰੇ ਦਾ ਧਿਆਨ ਰੱਖਣਾ ਚਾਹੀਦਾ ਹੈ। ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਨੁਸਖੇ ਦੱਸਦੇ ਹਾਂ ਜਿਨ੍ਹਾਂ ਨਾਲ ਤੁਸੀਂ ਆਪਣੇ ਚਿਹਰੇ ਨੂੰ ਹੋਰ ਵੀ ਖ਼ੂਬਸੂਰਤ ਬਣਾ ਸਕਦੇ ਹੋ।
- ਚਿਹਰੇ ਦੀ ਦੇਖਭਾਲ ਲਈ ਸੱਭ ਤੋਂ ਵੱਧ ਜ਼ਰੂਰੀ ਹੈ ਚਿਹਰੇ ਦੀ ਕਿਸਮ ਬਾਰੇ ਜਾਣਨਾ। ਇਕ ਟਿਸ਼ੂ ਪੇਪਰ ਨਾਲ ਚਿਹਰੇ ਨੂੰ ਟੈਸਟ ਕਰੋ ਤਾਂ ਜੋ ਤੁਹਾਡੀ ਸਕਿਨ ਔਇਲੀ, ਡਰਾਈ ਜਾਂ ਦੋਵੇਂ ਤਾਂ ਨਹੀਂ, ਪਤਾ ਲੱਗ ਸਕੇ। ਆਪਣੇ ਨੱਕ, ਠੋਢੀ 'ਤੇ ਟਿਸ਼ੂ ਪੇਪਰ ਨਾਲ ਰਗੜੋ। ਜੇਕਰ ਸਕਿਨ ਆਇਲੀ ਹੋਈ ਤਾਂ ਪੇਪਰ 'ਤੇ ਲੱਗੇ ਤੇਲ ਤੋਂ ਪਤਾ ਲੱਗ ਜਾਵੇਗਾ।
- ਔਰਤਾਂ ਅਤੇ ਬੰਦਿਆਂ ਦੀ ਚਮੜੀ ਵੱਖੋ-ਵੱਖ ਹੁੰਦੀ ਹੈ। ਇਸ ਲਈ ਉਸ ਹਿਸਾਬ ਨਾਲ ਪ੍ਰੋਡਕਟ ਬਣਾਏ ਜਾਂਦੇ ਹਨ। ਸਕਿੱਨਕੇਅਰ ਪ੍ਰੋਡਕਟਸ ਦਾ ਸੋਚ-ਸਮਝ ਕੇ ਇਸਤੇਮਾਲ ਕਰੋ।
- ਦਿਨ 'ਚ ਦੋ ਵਾਰ ਫੇਸਵਾਸ਼ ਨਾਲ ਚਿਹਰਾ ਧੋਵੋ। ਦਿਨ 'ਚ ਸਕਿੱਨ ਆਇਲੀ ਹੋ ਜਾਂਦੀ ਹੈ ਅਤੇ ਉਸ ਦੇ ਰੋਮ ਭਰ ਜਾਂਦੇ ਹਨ। ਇਸ ਲਈ ਕਲਿੰਜ਼ਿੰਗ ਬਹੁਤ ਜ਼ਰੂਰੀ ਹੈ।
- ਚਿਹਰੇ 'ਤੇ ਧੂੜ ਅਤੇ ਆਇਲ ਦੇ ਕਾਰਨ ਬਲੈਕਹੈੱਡਸ ਵਰਗੀ ਪਰੇਸ਼ਾਨੀ ਸ਼ੁਰੂ ਹੋ ਜਾਂਦੀ ਹੈ। ਐਕਸਫੋਲਿਏਸ਼ਨ ਸਕਿੱਨ ਦੀ ਪਰਤ ਨੂੰ ਲਾਹੁੰਦਾ ਹੈ ਅਤੇ ਇਸ ਨੂੰ ਸਾਫ ਅਤੇ ਨਰਮ ਕਰ ਦਿੰਦਾ ਹੈ।
- ਐਸ.ਪੀ.ਐਫ. ਯੁਕਤ ਉਤਪਾਦ ਸਕਿਨ ਨੂੰ ਹਾਨੀਕਾਰਨ ਯੂ.ਵੀ. ਰੇਅਜ਼ ਯਾਨੀ ਪੈਰਾ ਬੈਂਗਣੀ ਕਿਰਨਾਂ ਤੋਂ ਬਚਾਉਂਦੇ ਹਨ। ਇਸ ਕਾਰਨ ਸਨਬਰਨ ਅਤੇ ਟੈਨਿੰਗ ਤੋਂ ਤੁਸੀਂ ਬਚ ਸਕਦੇ ਹੋ। ਸਨਬਰਨ ਅਤੇ ਟੈਨਿੰਗ ਨਾਲ ਉਮਰ ਤੋਂ ਪਹਿਲਾਂ ਹੀ ਚਿਹਰੇ 'ਚੇ ਝੁਰੜੀਆਂ ਵਿਖਾਈ ਦੇਣ ਲਗਦੀਆਂ ਹਨ। ਪੁਰਸ਼ਾਂ ਲਈ ਐਸ.ਪੀ.ਐਫ. 30 ਚੰਗੀ ਰਹਿੰਦੀ ਹੈ।
- ਸਕਿੱਨ ਨੂੰ ਨਮੀ ਦੇਣਾ ਬੜਾ ਜ਼ਰੂਰੀ ਹੈ। ਆਪਣੀ ਸਕਿਨ ਮੁਲਾਇਮ ਅਤੇ ਨਰਮ ਰੱਖਣੀ ਚਾਹੀਦੀ ਹੈ। ਮਾਸ਼ਚਰਾਇਜ਼ੇਸ਼ਨ ਕ੍ਰੀਮ ਨਾਲ ਸਕਿਨ ਨੂੰ ਚੰਗੀ ਤਰ੍ਹਾਂ ਨਮੀ ਮਿਲਦੀ ਹੈ ਅਤੇ ਇਹ ਹਾਇਡ੍ਰੇਟੇਡ ਅਤੇ ਸਾਫ ਰਹਿੰਦੀ ਹੈ। ਇਸ ਲਈ ਹੈਂਡ ਕ੍ਰੀਮ ਅਤੇ ਬਾਡੀ ਲੋਸ਼ਨ ਵੀ ਚੰਗੀ ਆਪਸ਼ਨ ਹੋ ਸਕਦੀ ਹੈ।
Check out below Health Tools-
Calculate Your Body Mass Index ( BMI )
Follow ਲਾਈਫਸਟਾਈਲ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















