(Source: ECI/ABP News)
Strong Hair Tips : ਵਾਲਾਂ ਦੀ ਮਜ਼ਬੂਤੀ ਵਧਾਉਣ ਲਈ ਇਸ ਦੇਸੀ ਤੇਲ ਨਾਲ ਰੋਜ਼ਾਨਾ ਕਰੋ ਆਪਣੇ ਵਾਲਾਂ ਦੀ ਮਾਲਿਸ਼, ਬੇਜ਼ਾਨ ਵਾਲਾਂ ਤੋਂ ਮਿਲੇਗਾ ਛੁਟਕਾਰਾ
ਸਰ੍ਹੋਂ ਦੇ ਤੇਲ ਦੀ ਵਰਤੋਂ ਜ਼ਿਆਦਾਤਰ ਲੋਕ ਭੋਜਨ ਦੇ ਰੂਪ ਵਿੱਚ ਕਰਦੇ ਹਨ। ਇਹ ਬਹੁਤ ਸਾਰੇ ਪੌਸ਼ਟਿਕ ਤੱਤ ਜਿਵੇਂ ਕਿ ਫੈਟੀ ਐਸਿਡ, ਓਮੇਗਾ -3 ਫੈਟੀ ਐਸਿਡ, ਕੈਲਸ਼ੀਅਮ, ਆਇਰਨ, ਜ਼ਿੰਕ ਆਦਿ ਨਾਲ ਭਰਪੂਰ ਹੁੰਦਾ ਹੈ।
![Strong Hair Tips : ਵਾਲਾਂ ਦੀ ਮਜ਼ਬੂਤੀ ਵਧਾਉਣ ਲਈ ਇਸ ਦੇਸੀ ਤੇਲ ਨਾਲ ਰੋਜ਼ਾਨਾ ਕਰੋ ਆਪਣੇ ਵਾਲਾਂ ਦੀ ਮਾਲਿਸ਼, ਬੇਜ਼ਾਨ ਵਾਲਾਂ ਤੋਂ ਮਿਲੇਗਾ ਛੁਟਕਾਰਾ Strong Hair Tips: To increase hair strength, massage your hair daily with this native oil, you will get rid of dull hair. Strong Hair Tips : ਵਾਲਾਂ ਦੀ ਮਜ਼ਬੂਤੀ ਵਧਾਉਣ ਲਈ ਇਸ ਦੇਸੀ ਤੇਲ ਨਾਲ ਰੋਜ਼ਾਨਾ ਕਰੋ ਆਪਣੇ ਵਾਲਾਂ ਦੀ ਮਾਲਿਸ਼, ਬੇਜ਼ਾਨ ਵਾਲਾਂ ਤੋਂ ਮਿਲੇਗਾ ਛੁਟਕਾਰਾ](https://feeds.abplive.com/onecms/images/uploaded-images/2022/09/27/d943f4f20874d49c7bd1b563d33fea111664259091539498_original.jpg?impolicy=abp_cdn&imwidth=1200&height=675)
Mustard oil For Hair : ਸਰ੍ਹੋਂ ਦੇ ਤੇਲ ਦੀ ਵਰਤੋਂ ਜ਼ਿਆਦਾਤਰ ਲੋਕ ਭੋਜਨ ਦੇ ਰੂਪ ਵਿੱਚ ਕਰਦੇ ਹਨ। ਇਹ ਬਹੁਤ ਸਾਰੇ ਪੌਸ਼ਟਿਕ ਤੱਤ ਜਿਵੇਂ ਕਿ ਫੈਟੀ ਐਸਿਡ, ਓਮੇਗਾ -3 ਫੈਟੀ ਐਸਿਡ, ਕੈਲਸ਼ੀਅਮ, ਆਇਰਨ, ਜ਼ਿੰਕ ਆਦਿ ਨਾਲ ਭਰਪੂਰ ਹੁੰਦਾ ਹੈ, ਜੋ ਤੁਹਾਡੇ ਸਰੀਰ ਨੂੰ ਸਿਹਤਮੰਦ ਰੱਖਣ ਵਿੱਚ ਮਦਦਗਾਰ ਸਾਬਤ ਹੋ ਸਕਦਾ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਸਰ੍ਹੋਂ ਦਾ ਤੇਲ ਵਾਲਾਂ ਦੇ ਵਾਧੇ ਲਈ ਵੀ ਬਹੁਤ ਕਾਰਗਰ ਹੋ ਸਕਦਾ ਹੈ। ਜੀ ਹਾਂ, ਸਰ੍ਹੋਂ ਦੇ ਤੇਲ ਦੀ ਵਰਤੋਂ ਕਰਕੇ ਤੁਸੀਂ ਬੇਜਾਨ ਵਾਲਾਂ ਦੇ ਝੜਨ ਤੋਂ ਛੁਟਕਾਰਾ ਪਾ ਸਕਦੇ ਹੋ। ਇਸ ਤੋਂ ਇਲਾਵਾ ਸਰ੍ਹੋਂ ਦਾ ਤੇਲ ਕਈ ਤਰੀਕਿਆਂ ਨਾਲ ਵਾਲਾਂ ਲਈ ਫਾਇਦੇਮੰਦ ਹੋ ਸਕਦਾ ਹੈ। ਆਓ ਜਾਣਦੇ ਹਾਂ ਵਾਲਾਂ ਲਈ ਸਰ੍ਹੋਂ ਦੇ ਤੇਲ ਦੇ ਕੀ ਫਾਇਦੇ ਹਨ ?
ਵਾਲਾਂ ਨੂੰ ਬਿਹਤਰ ਬਣਾਉਣ 'ਚ ਮਦਦ
ਜੇਕਰ ਤੁਸੀਂ ਸਰ੍ਹੋਂ ਦੇ ਤੇਲ ਨਾਲ ਆਪਣੇ ਵਾਲਾਂ ਦੀ ਨਿਯਮਿਤ ਮਾਲਿਸ਼ ਕਰਦੇ ਹੋ, ਤਾਂ ਇਸ ਨਾਲ ਤੁਹਾਡੇ ਵਾਲਾਂ ਨੂੰ ਬਹੁਤ ਪੋਸ਼ਣ ਮਿਲੇਗਾ। ਇਸ ਤੇਲ ਨਾਲ ਤੁਹਾਡੇ ਵਾਲ ਚਮਕਦਾਰ ਅਤੇ ਨਰਮ ਹੋ ਜਾਣਗੇ। ਸਰ੍ਹੋਂ ਦੇ ਤੇਲ ਵਿੱਚ ਮੌਜੂਦ ਗੁਣ ਵਾਲਾਂ ਦੇ ਵਾਧੇ ਨੂੰ ਬਿਹਤਰ ਬਣਾ ਸਕਦੇ ਹਨ।
ਖੋਪੜੀ ਨੂੰ ਇਨਫੈਕਸ਼ਨ ਤੋਂ ਸੁਰੱਖਿਅਤ ਰੱਖੋ
ਸਰ੍ਹੋਂ ਦੇ ਤੇਲ ਵਿੱਚ ਓਮੇਗਾ-3 ਫੈਟੀ ਐਸਿਡ (Omega-3 Fatty Acids)ਪਾਇਆ ਜਾਂਦਾ ਹੈ। ਇਹ ਐਂਟੀਆਕਸੀਡੈਂਟਸ ਅਤੇ ਐਂਟੀ-ਬੈਕਟੀਰੀਅਲ (Antioxidants and Anti-Bacterial) ਗੁਣਾਂ ਨਾਲ ਵੀ ਭਰਪੂਰ ਹੁੰਦਾ ਹੈ ਜੋ ਤੁਹਾਡੀ ਖੋਪੜੀ ਨੂੰ ਸੰਕਰਮਣ ਤੋਂ ਮੁਕਤ ਕਰ ਸਕਦਾ ਹੈ। ਜੇਕਰ ਤੁਸੀਂ ਆਪਣੇ ਵਾਲਾਂ ਨੂੰ ਫੰਗਲ ਇਨਫੈਕਸ਼ਨ ਤੋਂ ਬਚਾਉਣਾ ਚਾਹੁੰਦੇ ਹੋ ਤਾਂ ਇਸ ਤੇਲ ਦੀ ਵਰਤੋਂ ਕਰੋ।
ਵਾਲ ਦੀ ਕੰਡੀਸ਼ਨਿੰਗ ਕਰ ਦਿੰਦੈ
ਵਾਲਾਂ ਵਿੱਚ ਨਮੀ ਬਰਕਰਾਰ ਰੱਖਣ ਲਈ ਸਰ੍ਹੋਂ ਦੇ ਤੇਲ ਦੀ ਵਰਤੋਂ ਕਰੋ। ਇਸ ਵਿੱਚ ਅਲਫ਼ਾ ਫੈਟੀ ਐਸਿਡ ਗੁਣ ਹੁੰਦੇ ਹਨ ਜੋ ਤੁਹਾਡੇ ਵਾਲਾਂ ਨੂੰ ਨਮੀ ਪ੍ਰਦਾਨ ਕਰ ਸਕਦੇ ਹਨ। ਇਹ ਤੁਹਾਡੇ ਵਾਲਾਂ ਦੀ ਬਿਹਤਰ ਕੰਡੀਸ਼ਨਿੰਗ ਦਿੰਦਾ ਹੈ। ਇਸ ਦੇ ਨਾਲ ਹੀ ਤੁਹਾਡੇ ਵਾਲਾਂ ਦੀ ਕੋਮਲਤਾ ਵਧਦੀ ਹੈ।
ਵਾਲਾਂ ਨੂੰ ਮਿਲਦੈ ਪੋਸ਼ਣ
ਆਪਣੇ ਵਾਲਾਂ ਨੂੰ ਨਿਯਮਿਤ ਤੌਰ 'ਤੇ ਸਰ੍ਹੋਂ ਦਾ ਤੇਲ ਲਗਾਉਣ ਨਾਲ ਤੁਹਾਡੇ ਵਾਲਾਂ ਨੂੰ ਬਹੁਤ ਜ਼ਿਆਦਾ ਪੋਸ਼ਣ ਮਿਲਦਾ ਹੈ ਜੋ ਵਾਲਾਂ ਨੂੰ ਨੁਕਸਾਨ ਤੋਂ ਰੋਕ ਸਕਦਾ ਹੈ। ਇਸ ਤੋਂ ਇਲਾਵਾ ਵਾਲਾਂ 'ਚ ਸਰ੍ਹੋਂ ਦਾ ਤੇਲ ਲਗਾਉਣ ਨਾਲ ਵਾਲਾਂ ਦੀ ਮਜ਼ਬੂਤੀ ਵਧ ਸਕਦੀ ਹੈ।
Check out below Health Tools-
Calculate Your Body Mass Index ( BMI )
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)