Syphilis Disease: ਕੋਰੋਨਾ ਮਗਰੋਂ ਸਿਫਿਲਿਸ ਦਾ ਕਹਿਰ! ਅਮਰੀਕਾ ਮਗਰੋਂ ਭਾਰਤ 'ਚ ਵੀ ਖ਼ਤਰਾ?
ਕੋਰਨਾ ਵਾਇਰਸ ਮਗਰੋਂ ਸਿਫਿਲਿਸ ਦੀ ਬਿਮਾਰੀ ਕਹਿਰ ਮਚਾ ਰਹੀ ਹੈ। ਅਮਰੀਕਾ ਵਿੱਚ ਸਿਫਿਲਿਸ ਦੇ ਮਾਮਲੇ ਤੇਜ਼ੀ ਨਾਲ ਵਧ ਰਹੇ ਹਨ। ਰੋਜ਼ਾਨਾ ਇਹ ਲਾਗ ਤੇਜ਼ੀ ਨਾਲ ਫੈਲ ਰਹੀ ਹੈ।
Syphilis Disease: ਕੋਰਨਾ ਵਾਇਰਸ ਮਗਰੋਂ ਸਿਫਿਲਿਸ ਦੀ ਬਿਮਾਰੀ ਕਹਿਰ ਮਚਾ ਰਹੀ ਹੈ। ਅਮਰੀਕਾ ਵਿੱਚ ਸਿਫਿਲਿਸ ਦੇ ਮਾਮਲੇ ਤੇਜ਼ੀ ਨਾਲ ਵਧ ਰਹੇ ਹਨ। ਰੋਜ਼ਾਨਾ ਇਹ ਲਾਗ ਤੇਜ਼ੀ ਨਾਲ ਫੈਲ ਰਹੀ ਹੈ। ਸਿਲਫ਼ਿਸ ਇੱਕ ਜਿਨਸੀ ਤੌਰ 'ਤੇ ਫੈਲਣ ਵਾਲੀ ਬਿਮਾਰੀ ਹੈ। ਇਹ ਸਰੀਰਕ ਸਬੰਧਾਂ ਰਾਹੀਂ ਫੈਲਦੀ ਹੈ।
ਹਾਸਲ ਜਾਣਕਾਰੀ ਮੁਤਾਬਕ ਅਮਰੀਕਾ ਵਿੱਚ ਔਰਤਾਂ ਵਿੱਚ ਇਸ ਬਿਮਾਰੀ ਦੇ ਜ਼ਿਆਦਾ ਮਾਮਲੇ ਆ ਰਹੇ ਹਨ। ਡਾਕਟਰਾਂ ਅਨੁਸਾਰ ਸਿਲਫਿਸ ਦੀ ਬਿਮਾਰੀ ਜਾਨਲੇਵਾ ਹੋ ਸਕਦੀ ਹੈ। ਜੇਕਰ ਸਮੇਂ ਸਿਰ ਇਲਾਜ ਨਾ ਕਰਵਾਇਆ ਜਾਵੇ ਤਾਂ ਸਰੀਰ ਦੇ ਕਈ ਅੰਗ ਇੱਕੋ ਸਮੇਂ ਪ੍ਰਭਾਵਿਤ ਹੋ ਸਕਦੇ ਹਨ।
ਅਮਰੀਕਾ 'ਚ ਪਿਛਲੇ ਕੁਝ ਦਿਨਾਂ 'ਚ ਇਸ ਬੀਮਾਰੀ ਦੇ ਮਾਮਲਿਆਂ 'ਚ 90 ਫੀਸਦੀ ਤੱਕ ਦਾ ਵਾਧਾ ਹੋਇਆ ਹੈ। ਡਾਕਟਰਾਂ ਅਨੁਸਾਰ ਸਿਫਿਲਿਸ ਦੀ ਬਿਮਾਰੀ ਬੈਕਟੀਰੀਆ ਦੀ ਲਾਗ ਕਾਰਨ ਹੁੰਦੀ ਹੈ। ਇਸ ਬੈਕਟੀਰੀਆ ਨੂੰ ਟ੍ਰੇਪੋਨੇਮਾ ਪੈਲੀਡਮ ਕਿਹਾ ਜਾਂਦਾ ਹੈ। ਇਹ ਬੈਕਟੀਰੀਆ ਸਰੀਰਕ ਸਬੰਧ ਬਣਾਉਣ ਤੇ ਸੰਕਰਮਿਤ ਵਿਅਕਤੀ ਦੇ ਕਿਸੇ ਵੀ ਜ਼ਖ਼ਮ ਦੇ ਸੰਪਰਕ ਵਿੱਚ ਆਉਣ ਨਾਲ ਵੀ ਫੈਲ ਸਕਦੇ ਹਨ। ਇਹ ਬਿਮਾਰੀ ਸੰਕਰਮਿਤ ਮਾਂ ਤੋਂ ਉਸ ਦੇ ਬੱਚਿਆਂ ਵਿੱਚ ਵੀ ਫੈਲਦੀ ਹੈ।
ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ ਮੁਤਾਬਕ ਇਹ ਬੀਮਾਰੀ ਕਿਸੇ ਨੂੰ ਛੂਹਣ ਜਾਂ ਉਸ ਦੇ ਕੱਪੜਿਆਂ ਜਾਂ ਬਰਤਨਾਂ ਦੀ ਵਰਤੋਂ ਕਰਨ ਨਾਲ ਨਹੀਂ ਫੈਲਦੀ ਪਰ ਸੰਕਰਮਿਤ ਵਿਅਕਤੀ ਨਾਲ ਸਰੀਰਕ ਸਬੰਧ ਬਣਾਉਣ ਵਾਲਾ ਆਸਾਨੀ ਨਾਲ ਇਸ ਦਾ ਸ਼ਿਕਾਰ ਹੋ ਸਕਦਾ ਹੈ।
ਲੱਛਣ ਕੀ ਹਨ
ਇਸ ਬਿਮਾਰੀ ਦੇ ਲੱਛਣ ਸ਼ੁਰੂ ਹੋਣ ਵਿੱਚ ਦੋ ਤੋਂ ਤਿੰਨ ਹਫ਼ਤੇ ਲੱਗ ਸਕਦੇ ਹਨ। ਸ਼ੁਰੂ ਵਿੱਚ ਸਰੀਰ ਵਿੱਚ ਹਲਕੇ ਬੁਖਾਰ ਦੇ ਨਾਲ ਧੱਫੜ ਨਿਕਲਦੇ ਹਨ। ਬਾਅਦ ਵਿੱਚ ਮਾਸਪੇਸ਼ੀਆਂ ਵਿੱਚ ਦਰਦ, ਭਾਰ ਦਾ ਤੇਜ਼ੀ ਨਾਲ ਘਟਣਾ ਤੇ ਵਾਲ ਝੜਨ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਜੇਕਰ ਇਹ ਲੱਛਣ ਨਜ਼ਰ ਆਉਣ ਤਾਂ ਤੁਰੰਤ ਇਲਾਜ ਕਰਵਾਉਣਾ ਚਾਹੀਦਾ ਹੈ।
ਕੀ ਇਹ ਬਿਮਾਰੀ ਭਾਰਤ ਵਿੱਚ ਵੀ ਫੈਲ ਸਕਦੀ?
ਡਾਕਟਰਾਂ ਦਾ ਕਹਿਣਾ ਹੈ ਕਿ ਕੋਈ ਵੀ ਬਿਮਾਰੀ ਇੱਕ ਦੇਸ਼ ਤੋਂ ਦੂਜੇ ਦੇਸ਼ ਵਿੱਚ ਉਦੋਂ ਫੈਲਦੀ ਹੈ ਜਦੋਂ ਇੱਕ ਸੰਕਰਮਿਤ ਵਿਅਕਤੀ ਦੂਜੇ ਦੇਸ਼ ਵਿੱਚ ਆਉਂਦਾ ਹੈ। ਹਾਲਾਂਕਿ ਸਿਫਿਲਿਸ ਹਵਾ ਜਾਂ ਕਿਸੇ ਵਾਇਰਸ ਕਾਰਨ ਨਹੀਂ ਫੈਲਦੀ ਜਿਸ ਕਰਕੇ ਇਸ ਦਾ ਬਹੁਤ ਖ਼ਤਰਾ ਨਹੀਂ। ਇਸ ਬਿਮਾਰੀ ਦੇ ਕੁਝ ਮਾਮਲੇ ਭਾਰਤ ਵਿੱਚ ਵੀ ਆਉਂਦੇ ਹਨ। ਇੱਥੇ ਕਦੇ ਵੀ ਇਸ ਬਿਮਾਰੀ ਤੋਂ ਕੋਈ ਗੰਭੀਰ ਖ਼ਤਰਾ ਨਹੀਂ ਹੋਇਆ। ਅਜਿਹੇ 'ਚ ਘਬਰਾਉਣ ਦੀ ਲੋੜ ਨਹੀਂ।
Check out below Health Tools-
Calculate Your Body Mass Index ( BMI )