Fridge Water Side Effects: ਫਰਿੱਜ 'ਚੋਂ ਕੱਢ ਕੇ ਗਟਾਗਟ ਪੀ ਲੈਂਦੇ ਹੋ ਪਾਣੀ! ਤਾਂ ਹੋ ਜਾਓ ਸਾਵਧਾਨ, ਜਾਣੋ ਸਿਹਤ ਲਈ ਕਿੰਨਾ ਖਤਰਨਾਕ?
Health News: ਜੇਕਰ ਤੁਹਾਨੂੰ ਵੀ ਫਰਿੱਜ ਵਿੱਚੋਂ ਪਾਣੀ ਕੱਢ ਕੇ ਫਟਾਫਟ ਪੀਣ ਦੀ ਆਦਤ ਤਾਂ ਸਾਵਧਾਨ ਹੋ ਜਾਓ। ਕਿਉਂਕਿ ਤੁਹਾਡੀ ਇਹ ਆਦਤ ਤੁਹਾਡੀ ਸਿਹਤ ਉੱਤੇ ਭਾਰੀ ਪੈ ਸਕਦੀ ਹੈ। ਆਓ ਜਾਣਦੇ ਹਾਂ ਠੰਡ ਪਾਣੀ ਪੀਣ ਨਾਲ ਹੋਣ ਵਾਲੀਆਂ ਬਿਮਾਰੀਆਂ ਬਾਰੇ
Chilled Fridge Water Side Effects: ਗਰਮੀਆਂ ਦਾ ਮੌਸਮ ਸ਼ੁਰੂ ਹੋਇਆ ਹੀ ਹੈ ਕਿ ਲੋਕਾਂ ਨੇ ਫਰਿੱਜ ਦਾ ਠੰਡਾ ਪਾਣੀ ਪੀਣਾ ਸ਼ੁਰੂ ਕਰ ਵੀ ਦਿੱਤਾ ਹੈ। ਅਜੇ ਮੌਸਮ ਬਦਲਿਆ ਹੀ ਹੈ ਜਿਸ ਕਰਕੇ ਤੁਹਾਡੀ ਇਹ ਆਦਤ ਤੁਹਾਨੂੰ ਬਿਮਾਰ ਕਰ ਸਕਦੀ ਹੈ। ਬਹੁਤ ਸਾਰੇ ਲੋਕਾਂ ਨੂੰ ਆਦਤ ਹੁੰਦੀ ਹੈ ਕੜਕਦੀ ਧੁੱਪ ਤੋਂ ਘਰ ਆਉਣ ਤੋਂ ਬਾਅਦ ਤੁਰੰਤ ਠੰਡਾ ਪਾਣੀ ਪੀਣ ਲੱਗ ਜਾਂਦੇ ਹਨ। ਜੋ ਕਿ ਸਿਹਤ ਪੱਖ ਤੋਂ ਬਿਲਕੁਲ ਵੀ ਸਹੀ ਨਹੀਂ ਹੈ।
ਜੇਕਰ ਤੁਹਾਨੂੰ ਵੀ ਫਰਿੱਜ ਦਾ ਠੰਡਾ ਪਾਣੀ ਪੀਣ ਦੀ ਆਦਤ ਹੈ ਤਾਂ ਸਾਵਧਾਨ ਹੋ ਜਾਓ। ਫਰਿੱਜ ਦਾ ਠੰਡਾ ਪਾਣੀ ਪੀਣ ਨਾਲ ਨਾ ਸਿਰਫ ਮੋਟਾਪਾ ਵਧਦਾ ਹੈ ਸਗੋਂ ਕਈ ਹੋਰ ਬਿਮਾਰੀਆਂ ਦਾ ਖਤਰਾ ਵੀ ਬਣ ਸਕਦਾ ਹੈ। ਜਾਣੋ ਕਿਉਂ ਸਿਹਤ ਲਈ ਖਤਰਨਾਕ ਮੰਨਿਆ ਜਾਂਦਾ ਹੈ ਫਰਿੱਜ 'ਚ ਰੱਖਿਆ ਪਾਣੀ?
ਹੋਰ ਪੜ੍ਹੋ : ਮਰਦਾਂ ਦੀ ਸਿਹਤ ਨੂੰ ਨੁਕਸਾਨ ਪਹੁੰਚਾ ਸਕਦੀ ਕੌਫੀ? ਜਾਣੋ ਕਿੰਨੀ ਪੀਣੀ ਰਹਿੰਦੀ ਸਹੀ
ਸਿਹਤ ਮਾਹਿਰਾਂ ਅਨੁਸਾਰ ਅੱਤ ਦੀ ਗਰਮੀ ਵਿੱਚ ਠੰਡਾ ਪਾਣੀ ਪੀਣ ਨਾਲ ਤੁਸੀਂ ਬਿਮਾਰ ਹੋ ਸਕਦੇ ਹੋ। ਸਰੀਰ ਦੇ ਤਾਪਮਾਨ ਵਿੱਚ ਅਚਾਨਕ ਤਬਦੀਲੀ ਸਿਹਤ ਨੂੰ ਨੁਕਸਾਨ ਪਹੁੰਚਾ ਸਕਦੀ ਹੈ। ਬਹੁਤ ਜ਼ਿਆਦਾ ਠੰਡਾ ਪਾਣੀ ਜਾਂ ਠੰਡਾ ਕੋਈ ਡ੍ਰਿੰਕ ਪਦਾਰਥ ਖੂਨ ਦੀਆਂ ਨਾੜੀਆਂ ਦੇ ਸੁੰਗੜਨ ਦਾ ਕਾਰਨ ਬਣਦਾ ਹੈ। ਇਸ ਕਾਰਨ ਪਾਚਨ ਕਿਰਿਆ ਹੌਲੀ ਹੋ ਜਾਂਦੀ ਹੈ। ਅਜਿਹੀ ਸਥਿਤੀ ਵਿੱਚ, ਸਰੀਰ ਦਾ ਧਿਆਨ ਪਾਚਨ ਤੋਂ ਸਰੀਰ ਦੇ ਤਾਪਮਾਨ ਨੂੰ ਕੰਟਰੋਲ ਕਰਨ ਵੱਲ ਜਾਂਦਾ ਹੈ।
ਮੋਟਾਪਾ ਵਧਾਉਂਦਾ (Increases obesity)
ਠੰਡੇ ਪਾਣੀ ਨਾਲ ਚਰਬੀ ਹੌਲੀ-ਹੌਲੀ ਪਿਘਲ ਜਾਂਦੀ ਹੈ। ਅਜਿਹੇ 'ਚ ਮੋਟਾਪਾ ਘੱਟ ਕਰਨ ਅਤੇ ਫੈਟ ਬਰਨ ਕਰਨ 'ਚ ਦਿੱਕਤ ਆਉਂਦੀ ਹੈ। ਜੇਕਰ ਤੁਸੀਂ ਭਾਰ ਘਟਾਉਣਾ ਚਾਹੁੰਦੇ ਹੋ ਤਾਂ ਠੰਡਾ ਪਾਣੀ ਬਿਲਕੁਲ ਵੀ ਨਾ ਪੀਓ। ਤੁਹਾਨੂੰ ਸਿਰਫ਼ ਸਾਧਾਰਨ ਜਾਂ ਕੋਸਾ ਪਾਣੀ ਹੀ ਪੀਣਾ ਚਾਹੀਦਾ ਹੈ।
ਦਿਲ ਲਈ ਖਤਰਨਾਕ (Dangerous for the heart)
ਠੰਡਾ ਪਾਣੀ ਦਿਲ ਲਈ ਖਤਰਨਾਕ ਮੰਨਿਆ ਜਾਂਦਾ ਹੈ। ਇਸ ਕਾਰਨ ਖੂਨ ਦੀਆਂ ਨਾੜੀਆਂ ਸੁੰਗੜਨ ਲੱਗਦੀਆਂ ਹਨ ਅਤੇ ਖੂਨ ਦਾ ਵਹਾਅ ਹੌਲੀ ਹੋਣ ਲੱਗਦਾ ਹੈ। ਕਈ ਵਾਰ ਠੰਡੇ ਪੀਣ ਨਾਲ ਖੂਨ ਦੀਆਂ ਨਾੜੀਆਂ ਕਾਫੀ ਸਖਤ ਹੋ ਜਾਂਦੀਆਂ ਹਨ, ਜਿਸ ਨਾਲ ਸਮੱਸਿਆ ਹੋ ਸਕਦੀ ਹੈ।
ਪਾਚਨ ਕਿਰਿਆ ਨੂੰ ਵਿਗਾੜਦਾ ਹੈ (Disrupt the digestive system)
ਠੰਡਾ ਪਾਣੀ ਪੇਟ ਅਤੇ ਪਾਚਨ ਕਿਰਿਆ ਲਈ ਵੀ ਚੰਗਾ ਨਹੀਂ ਮੰਨਿਆ ਜਾਂਦਾ ਹੈ। ਠੰਡਾ ਪਾਣੀ ਪੀਣ ਨਾਲ ਵੱਡੀ ਅੰਤੜੀ ਸੁੰਗੜ ਜਾਂਦੀ ਹੈ ਅਤੇ ਇਸ ਨਾਲ ਪੇਟ ਸਾਫ਼ ਹੋਣ ਤੋਂ ਰੋਕਦਾ ਹੈ। ਅਜਿਹੀ ਸਥਿਤੀ ਵਿੱਚ ਕਬਜ਼ ਦੀ ਸਮੱਸਿਆ ਪੈਦਾ ਹੋ ਜਾਂਦੀ ਹੈ। ਖਰਾਬ ਪਾਚਨ ਕਾਰਨ ਗੈਸ ਅਤੇ ਐਸੀਡਿਟੀ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ।
Disclaimer: ਖ਼ਬਰਾਂ ਵਿੱਚ ਦਿੱਤੀ ਗਈ ਕੁਝ ਜਾਣਕਾਰੀ ਮੀਡੀਆ ਰਿਪੋਰਟਾਂ 'ਤੇ ਅਧਾਰਤ ਹੈ। ਕਿਸੇ ਵੀ ਸੁਝਾਅ ਨੂੰ ਲਾਗੂ ਕਰਨ ਤੋਂ ਪਹਿਲਾਂ, ਤੁਹਾਨੂੰ ਸਬੰਧਤ ਮਾਹਿਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।
Check out below Health Tools-
Calculate Your Body Mass Index ( BMI )