Banana Benifits: ਡਾਕਟਰ ਕੋਲ ਜਾਣ ਦੀ ਨਹੀੰ ਪਏਗੀ ਲੋੜ, ਬੱਸ ਕੇਲੇ ਖਾਣ ਦੇ ਜਾਣ ਲਵੋ ਫਾਇਦੇ
Banana Benifits: ਕੇਲੇ 'ਚ ਵਿਟਾਮਿਨ 'ਸੀ', ਵਿਟਾਮਿਨ ਏ, ਪੋਟਾਸ਼ੀਅਮ ਤੇ ਵਿਟਾਮਿਨ ਬੀ6 ਹੁੰਦੇ ਹਨ। ਦੂਜੇ ਫਲਾਂ ਦੇ ਮੁਕਾਬਲੇ ਇਹ ਦਾ ਭਾਅ ਵੀ ਘੱਟ ਹੀ ਹੁੰਦਾ ਹੈ। ਆਓ ਜਾਣਦੇ ਹਾਂ ਕੇਲਾ ਖਾਣ ਦਾ ਲਾਭ...
Banana Benifits: ਕੇਲਾ ਅਜਿਹਾ ਫਲ ਹੈ, ਜਿਹੜਾ ਵਿਟਾਮਿਨ, ਪ੍ਰੋਟੀਨ ਤੇ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦਾ ਹੈ। ਇਸ ਦੀ ਇਹ ਵੀ ਖਾਸੀਅਤ ਹੈ ਕਿ ਕੇਲਾ ਬਾਜ਼ਾਰ 'ਚ 12 ਮਹੀਨੇ ਉਪਲਬਧ ਰਹਿੰਦਾ ਹੈ। ਕੇਲਾ ਊਰਜਾ ਦਾ ਸਭ ਤੋਂ ਵਧੀਆ ਸਰੋਤ ਮੰਨਿਆ ਜਾਂਦਾ ਹੈ। ਕੇਲੇ 'ਚ ਵਿਟਾਮਿਨ 'ਸੀ', ਵਿਟਾਮਿਨ ਏ, ਪੋਟਾਸ਼ੀਅਮ ਤੇ ਵਿਟਾਮਿਨ ਬੀ6 ਹੁੰਦੇ ਹਨ। ਦੂਜੇ ਫਲਾਂ ਦੇ ਮੁਕਾਬਲੇ ਇਹ ਦਾ ਭਾਅ ਵੀ ਘੱਟ ਹੀ ਹੁੰਦਾ ਹੈ। ਆਓ ਜਾਣਦੇ ਹਾਂ ਕੇਲਾ ਖਾਣ ਦਾ ਲਾਭ...
1. ਊਰਜਾ ਦਾ ਸਰੋਤ
ਕੇਲਾ ਊਰਜਾ ਦਾ ਬਹੁਤ ਵਧੀਆ ਸਰੋਤ ਮੰਨਿਆ ਜਾਂਦਾ ਹੈ। ਸਰੀਰ ਨੂੰ ਕਿਸੇ ਵੀ ਪ੍ਰਕਾਰ ਦੀ ਕਮਜ਼ੋਰੀ ਤੋਂ ਬਚਾਉਂਦਾ ਹੈ। ਤੁਸੀਂ ਕੰਮ ਕਰਨ ਤੋਂ ਬਾਅਦ ਥੱਕ ਜਾਂਦੇ ਹੋ ਤਾਂ ਕੇਲਾ ਖਾ ਸਕਦੇ ਹੋ। ਇਹ ਸਰੀਰ 'ਚ ਗੂਲਕੋਜ਼ ਦਾ ਪੱਧਰ ਵਧਾ ਕੇ ਤੁਹਾਨੂੰ ਸ਼ਕਤੀ ਦੇਵੇਗਾ।
2. ਮਾਸਪੇਸ਼ੀਆਂ 'ਚ ਦਰਦਾਂ ਤੋਂ ਰਾਹਤ
ਕਦੀ-ਕਦੀ ਤੁਸੀਂ ਬਹੁਤ ਜ਼ਿਆਦਾ ਕੰਮ ਕਰ ਲੈਂਦੇ ਹੋ, ਜਿਸ ਕਾਰਨ ਤੁਹਾਡੀਆਂ ਮਾਸਪੇਸ਼ੀਆਂ ਦਰਦ ਕਰਨ ਲੱਗ ਪੈਂਦੀਆਂ ਹਨ। ਇਸ ਤੋਂ ਬਚਣ ਲਈ ਤੁਸੀਂ ਕੇਲੇ ਦੀ ਵਰਤੋਂ ਕਰੋ। ਭਰਪੂਰ ਮਾਤਰਾ 'ਚ ਪੋਟਾਸ਼ੀਅਮ ਤੇ ਮੈਗਨੀਸ਼ੀਅਮ ਪਾਇਆ ਜਾਂਦਾ ਹੈ।
3. ਬਲੱਡ ਪ੍ਰੈਸ਼ਰ ਕੰਟਰੋਲ
ਕੇਲੇ 'ਚ ਪੋਟਾਸ਼ੀਅਮ ਦੀ ਮਾਤਰਾ ਵੱਧ ਹੁੰਦੀ ਹੈ ਤੇ ਸੋਡੀਅਮ ਦੀ ਮਾਤਰਾ ਵਧੇਰੇ ਹੁੰਦੀ ਹੈ ਜਿਸ ਕਾਰਨ ਕੇਲੇ ਨੂੰ ਖਾਣ ਨਾਲ ਤੁਹਾਡਾ ਬੱਲਡ ਪ੍ਰੈਸ਼ਰ ਕੰਟਰੋਲ ਰਹਿੰਦਾ ਹੈ।
4. ਐਸੀਡਿਟੀ ਘਟਾਉਂਦਾ
ਕੇਲਾ ਐਸੀਡਿਟੀ ਘਟਾਉਂਦਾ ਹੈ ਤੇ ਪੇਟ 'ਚ ਅੰਦਰੂਨੀ ਪਰਤ ਚੜ੍ਹਾ ਕੇ ਅਲਸਰ ਵਰਗੀਆਂ ਬੀਮਰੀਆਂ ਤੋਂ ਬਚਾਉਂਦਾ ਹੈ।
5. ਕਬਜ ਨੂੰ ਦੂਰ ਕਰੇ
ਕੇਲੇ 'ਚ ਫਾਈਬਰ ਪਾਇਆ ਜਾਂਦਾ ਹੈ, ਜਿਸ ਨਾਲ ਪਾਚਣ ਕਿਰਿਆ ਮਜ਼ਬੂਤ ਹੁੰਦੀ ਹੈ। ਜਿਨ੍ਹਾੰ ਲੋਕਾਂ ਨੂੰ ਕਬਜ ਦੀ ਸ਼ਿਕਾਇਤ ਹੈ, ਕੇਲੇ ਨਾਲ ਦੂਰ ਹੋ ਸਕਦੀ ਹੈ।
6. ਦਸਤ ਤੋਂ ਕਰੇ ਬਚਾਅ
ਡਾਇਰੀਆ ਕਾਰਨ ਤੁਹਾਡੇ ਸਰੀਰ 'ਚ ਪਾਣੀ ਦਾ ਘਾਟ ਹੋ ਜਾਂਦੀ ਹੈ, ਜਿਸ ਨਾਲ ਕਮਜ਼ੋਰੀ ਹੋਣ ਲੱਗਦੀ ਹੈ। ਕੇਲੇ 'ਚ ਪੋਟਾਸ਼ੀਅਮ ਦੀ ਬਹੁਤ ਮਾਤਰਾ ਪਾਈ ਜਾਂਦੀ ਹੈ। ਇਸ ਲਈ ਇਹ ਦਸਤ ਤੋਂ ਬਚਾਉਂਦਾ ਹੈ।
7. ਵਧੀਆ ਨੀਂਦ ਆਵੇ
ਕੇਲਾ ਏਕਾਗਰਤਾ ਪੱਧਰ ਨੂੰ ਵਧਾਉਂਦਾ ਹੈ ਜਿਸ ਨਾਲ ਤੁਹਾਨੂੰ ਵਧੀਆ ਨੀਂਦ ਆਉਂਦੀ ਹੈ।
8. ਚਮੜੀ ਨੂੰ ਰਾਹਤ
ਕੇਲਾ ਖਾਣ ਨਾਲ ਚਮੜੀ ਸਿਹਤਮੰਦ ਤੇ ਚਮਕਦਾਰ ਰਹਿੰਦੀ ਹੈ। ਕੇਲੇ 'ਚ ਭਰਪੂਰ ਮਾਤਰਾ 'ਚ ਕਾਰਬੋਹਾਈਡਰੇਟ ਪਾਇਆ ਜਾਂਦਾ ਹੈ। ਇਸ ਨੂੰ ਚਮੜੀ ਤੇ ਲਾਉਣ ਤੇ ਖਾਣ ਦੋਵਾਂ ਨਾਲ ਫਾਇਦਾ ਹੁੰਦਾ ਹੈ।
9. ਸੈਕਸ ਜੀਵਨ ਸੁਧਾਰੇ
ਕੇਲੇ 'ਚ ਸੈਕਸੂਅਲ ਹਾਰਮੋਨਜ਼ ਵਧਾਉਣ ਦਾ ਵੀ ਗੁਣ ਹੁੰਦਾ ਹੈ, ਵਿਸ਼ੇਸ਼ ਕਰਕੇ ਮਰਦਾਂ ਲਈ ਇਹ ਕਾਫੀ ਫਾਇਦੇਮੰਦ ਸਾਬਤ ਹੋ ਸਕਦਾ ਹੈ।
Check out below Health Tools-
Calculate Your Body Mass Index ( BMI )