ਪੜਚੋਲ ਕਰੋ

ਕਿਡਨੀ ‘ਚ ਪੱਥਰੀ ਦਾ ਖਤਰਾ ਦੁੱਗਣਾ ਵਧਾ ਦਿੰਦੀਆਂ ਇਹ 7 ਜੀਵਨਸ਼ੈਲੀ ਦੀਆਂ ਆਦਤਾਂ, ਅੱਜ ਹੀ ਤਿਆਗੋ!

ਕਿਡਨੀ ਵਿੱਚ ਪੱਥਰੀ ਬਣਨਾ ਵੀ ਤੁਹਾਡੀ ਖਰਾਬ ਜੀਵਨਸ਼ੈਲੀ ਦੀ ਨਿਸ਼ਾਨੀ ਹੁੰਦੀ ਹੈ। ਆਮ ਤੌਰ 'ਤੇ ਲੋਕ ਮੰਨਦੇ ਹਨ ਕਿ ਜ਼ਿਆਦਾ ਨਮਕ ਖਾਣ ਜਾਂ ਘੱਟ ਪਾਣੀ ਪੀਣ ਕਾਰਨ ਕਿਡਨੀ ਵਿੱਚ ਪੱਥਰੀ ਬਣ ਜਾਂਦੀ ਹੈ, ਪਰ ਹਕੀਕਤ ਵਿੱਚ ਇਹ 7 ਆਦਤਾਂ ਵੀ ਕਿਡਨੀ...

ਕਿਡਨੀ ਵਿੱਚ ਪੱਥਰੀ ਹੋਣ 'ਤੇ ਤੇਜ਼ ਦਰਦ ਕਈ ਵਾਰ ਬਹੁਤ ਤੰਗ ਕਰਦਾ ਹੈ। ਕਾਫ਼ੀ ਸਾਰੇ ਲੋਕਾਂ ਨੂੰ ਕਿਡਨੀ ਵਿੱਚ ਪੱਥਰੀ ਦੀ ਸਮੱਸਿਆ ਰਹਿੰਦੀ ਹੈ। ਖ਼ਾਸ ਕਰਕੇ ਮਰਦਾਂ ਵਿੱਚ ਇਹ ਗਿਣਤੀ ਔਰਤਾਂ ਨਾਲੋਂ ਜ਼ਿਆਦਾ ਦੇਖਣ ਨੂੰ ਮਿਲਦੀ ਹੈ। ਅਸਲ ਵਿੱਚ, ਕਿਡਨੀ ਵਿੱਚ ਪੱਥਰੀ ਬਣਨਾ ਵੀ ਤੁਹਾਡੀ ਖਰਾਬ ਜੀਵਨਸ਼ੈਲੀ ਦੀ ਨਿਸ਼ਾਨੀ ਹੁੰਦੀ ਹੈ। ਆਮ ਤੌਰ 'ਤੇ ਲੋਕ ਮੰਨਦੇ ਹਨ ਕਿ ਜ਼ਿਆਦਾ ਨਮਕ ਖਾਣ ਜਾਂ ਘੱਟ ਪਾਣੀ ਪੀਣ ਕਾਰਨ ਕਿਡਨੀ ਵਿੱਚ ਪੱਥਰੀ (Kidney Stones) ਬਣ ਜਾਂਦੀ ਹੈ, ਪਰ ਹਕੀਕਤ ਵਿੱਚ ਇਹ 7 ਆਦਤਾਂ ਵੀ ਕਿਡਨੀ ਵਿੱਚ ਪੱਥਰੀ ਬਣਨ ਲਈ ਜ਼ਿੰਮੇਵਾਰ ਹੁੰਦੀਆਂ ਹਨ।

ਸਵੇਰ ਦੀ ਸ਼ੁਰੂਆਤ ਹੌਟ ਕੌਫੀ ਜਾਂ ਚਾਹ ਨਾਲ

ਬਹੁਤ ਸਾਰੇ ਲੋਕਾਂ ਨੂੰ ਸਵੇਰੇ ਦੀ ਸ਼ੁਰੂਆਤ ਗਰਮ-ਗਰਮ ਚਾਹ ਜਾਂ ਕੌਫੀ ਨਾਲ ਕਰਨੀ ਪਸੰਦ ਹੁੰਦੀ ਹੈ। ਪਰ ਜਦੋਂ ਤੁਸੀਂ ਬਿਲਕੁਲ ਖਾਲੀ ਪੇਟ ਹੋਵੋਗੇ, ਨਾ ਕੁਝ ਖਾਧਾ ਹੋਵੇ, ਨਾ ਕੁੱਝ ਪੀਤਾ ਹੋਵੇ, ਤੇ ਸਿੱਧੀ ਚਾਹ ਜਾਂ ਕੌਫੀ ਪੀ ਲੈਂਦੇ ਹੋ, ਤਾਂ ਇਹ ਸਿਹਤ ਲਈ ਨੁਕਸਾਨਦਾਇਕ ਸਾਬਤ ਹੋ ਸਕਦੀ ਹੈ। ਦਰਅਸਲ, ਚਾਹ ਅਤੇ ਕੌਫੀ ਦੋਹਾਂ ਵਿੱਚ ਆਕਸਲੇਟਸ ਹੁੰਦੇ ਹਨ। ਖ਼ਾਸ ਕਰਕੇ ਬਲੈਕ ਟੀ ਵਿੱਚ, ਜੋ ਬਾਹਰੋਂ ਤਾਂ ਸਿਹਤਮੰਦ ਲੱਗਦੀ ਹੈ, ਪਰ ਜਦੋਂ ਇਸਨੂੰ ਵੱਧ ਮਾਤਰਾ ਵਿੱਚ ਜਾਂ ਖਾਲੀ ਪੇਟ ਇਸ ਦਾ ਸੇਵਨ ਕੀਤਾ ਜਾਂਦਾ ਹੈ, ਤਾਂ ਇਹ ਕਿਡਨੀ ਵਿੱਚ ਆਕਸਲੇਟਸ ਨੂੰ ਕੈਲਸ਼ੀਅਮ ਨਾਲ ਮਿਲਾ ਕੇ ਕ੍ਰਿਸਟਲ ਬਣਾ ਦਿੰਦੇ ਹਨ। ਇਸ ਕਾਰਨ ਪੱਥਰੀ (Stones) ਬਣਨ ਦਾ ਖ਼ਤਰਾ ਵੱਧ ਜਾਂਦਾ ਹੈ। ਇਸ ਲਈ ਸਵੇਰੇ ਚਾਹ ਜਾਂ ਕੌਫੀ ਪੀਣ ਤੋਂ ਪਹਿਲਾਂ ਘੱਟੋ-ਘੱਟ ਕੁਝ ਹਲਕਾ ਜਿਹਾ ਗਰਮ ਪਾਣੀ ਪੀ ਲਵੋ ਜਾਂ ਕੁਝ ਖਾ ਲਵੋ।

ਬਿਨਾਂ ਸੰਤੁਲਨ ਦੇ ਮੀਟ ਅਤੇ ਅੰਡੇ ਖਾਣਾ

ਕਈ ਲੋਕ ਪ੍ਰੋਟੀਨ ਦੀ ਲੋੜ ਨੂੰ ਪੂਰਾ ਕਰਨ ਲਈ ਸਿਰਫ਼ ਐਨਿਮਲ ਪ੍ਰੋਟੀਨ ਉੱਤੇ ਨਿਰਭਰ ਹੋ ਜਾਂਦੇ ਹਨ। ਉਹ ਵੱਧ ਮਾਤਰਾ ਵਿੱਚ ਮੀਟ ਅਤੇ ਅੰਡੇ ਖਾਂਦੇ ਹਨ ਤਾਂ ਜੋ ਮਾਸਪੇਸ਼ੀਆਂ ਬਣ ਸਕਣ ਅਤੇ ਸਰੀਰ ਨੂੰ ਊਰਜਾ ਮਿਲੇ। ਪਰ ਮੀਟ ਵਿੱਚ ਮੌਜੂਦ ਪ੍ਰੋਟੀਨ ਪੇਸ਼ਾਬ ਨੂੰ ਐਸਿਡਿਕ ਬਣਾ ਦਿੰਦਾ ਹੈ। ਇਸ ਕਾਰਨ ਸਰੀਰ ਤੋਂ ਕੈਲਸ਼ੀਅਮ ਨਿਕਲ ਜਾਂਦਾ ਹੈ ਅਤੇ ਸਾਈਟ੍ਰੇਟ ਦਾ ਪੱਧਰ ਘੱਟ ਹੋ ਜਾਂਦਾ ਹੈ, ਜਦਕਿ ਇਹ ਦੋਹਾਂ ਹੀ ਪੱਥਰੀ ਬਣਨ ਤੋਂ ਰੋਕਣ ਵਿੱਚ ਮਦਦਗਾਰ ਹੁੰਦੇ ਹਨ। ਇਕ ਅਧਿਐਨ ਮੁਤਾਬਕ, ਐਨਿਮਲ ਪ੍ਰੋਟੀਨ ਦੀ ਵੱਧ ਖਪਤ ਕਰਕੇ ਕਿਡਨੀ ਵਿੱਚ ਪੱਥਰੀ ਬਣਨ ਦੀ ਸੰਭਾਵਨਾ ਸਭ ਤੋਂ ਜ਼ਿਆਦਾ ਹੁੰਦੀ ਹੈ। ਇਸ ਲਈ, ਜੇ ਤੁਸੀਂ ਕਿਡਨੀ ਸਟੋਨ ਤੋਂ ਬਚਣਾ ਚਾਹੁੰਦੇ ਹੋ ਤਾਂ ਹਫਤੇ ਵਿੱਚ ਵੱਧ ਤੋਂ ਵੱਧ ਪੌਦਿਆਂ ਤੋਂ ਪੈਂਦਾ ਹੋਏ ਪ੍ਰੋਟੀਨ ਦੀ ਵਰਤੋਂ ਕਰੋ। ਖੀਰਾ ਅਤੇ ਕੇਲਾ ਖਾਣ ਨਾਲ ਵੀ ਕਿਡਨੀ ਸਟੋਨ ਦਾ ਖ਼ਤਰਾ ਘੱਟ ਹੁੰਦਾ ਹੈ।

ਨਾਸ਼ਤਾ ਅਤੇ ਖਾਣਾ ਛੱਡਣਾ

ਜੇਕਰ ਤੁਸੀਂ ਸਮੇਂ 'ਤੇ ਭੋਜਨ ਨਹੀਂ ਕਰਦੇ, ਤਾਂ ਦਿਨ ਦੇ ਅੰਤ ਵਿੱਚ ਪੇਸ਼ਾਬ ਵਿੱਚ ਕੈਲਸ਼ੀਅਮ ਦੀ ਮਾਤਰਾ ਵਧ ਜਾਂਦੀ ਹੈ। ਜਦੋਂ ਸਰੀਰ ਨੂੰ ਨਿਯਮਤ ਪੌਸ਼ਟਿਕ ਤੱਤ ਨਹੀਂ ਮਿਲਦੇ, ਤਾਂ ਇਹ ਊਰਜਾ ਲਈ ਮਾਸਪੇਸ਼ੀਆਂ ਦੇ ਟਿਸ਼ੂ ਤੋੜਣ ਲੱਗ ਪੈਂਦਾ ਹੈ, ਜਿਸ ਨਾਲ ਯੂਰੀਕ ਐਸਿਡ ਦਾ ਪੱਧਰ ਵੱਧ ਜਾਂਦਾ ਹੈ। ਇੱਕ ਅਧਿਐਨ 'ਚ ਇਹ ਪਤਾ ਲੱਗਾ ਹੈ ਕਿ ਜਦੋਂ ਭੋਜਨ ਖਾਣ ਦਾ ਨਿਯਮਤ ਪੈਟਰਨ ਨਹੀਂ ਹੁੰਦਾ, ਜਾਂ ਕੋਈ ਵਿਅਕਤੀ ਹਰ ਰੋਜ਼ ਇੱਕੋ ਸਮੇਂ ਤੇ ਨਹੀਂ ਖਾਂਦਾ, ਤਾਂ ਸਰੀਰ ਵਿੱਚ ਹੋਣ ਵਾਲੇ ਮੈਟਾਬੌਲਿਕ ਬਦਲਾਅ ਕਰਕੇ ਕਿਡਨੀ ਵਿੱਚ ਪੱਥਰੀ ਬਣਨ ਦੀ ਸੰਭਾਵਨਾ ਵਧ ਜਾਂਦੀ ਹੈ। ਇਸ ਲਈ, ਨਾਸ਼ਤਾ ਅਤੇ ਦੁਪਹਿਰ ਦਾ ਭੋਜਨ ਨਿਯਮਤ ਸਮੇਂ ਤੇ ਕਰਨਾ ਚਾਹੀਦਾ ਹੈ।

ਘੱਟ ਪਾਣੀ ਪੀਣਾ

ਜੇਕਰ ਪਿਆਸ ਨਹੀਂ ਲੱਗੀ ਤਾਂ ਕਈ ਲੋਕ ਘੱਟ ਪਾਣੀ ਪੀਂਦੇ ਹਨ। ਪਰ ਜਦੋਂ ਪਾਣੀ ਦੀ ਮਾਤਰਾ ਘੱਟ ਹੋ ਜਾਂਦੀ ਹੈ, ਤਾਂ ਪੇਸ਼ਾਬ ਗਾੜ੍ਹਾ ਹੋ ਜਾਂਦਾ ਹੈ। ਇਸ ਕਾਰਨ ਪੇਸ਼ਾਬ ਵਿੱਚ ਮੌਜੂਦ ਕੈਲਸ਼ੀਅਮ ਅਤੇ ਆਕਸਲੇਟ ਆਸਾਨੀ ਨਾਲ ਇਕ-ਦੂਜੇ ਨਾਲ ਚਿਪਕ ਜਾਂਦੇ ਹਨ ਅਤੇ ਪੱਥਰੀ ਬਣਨ ਦਾ ਖ਼ਤਰਾ ਵੱਧ ਜਾਂਦਾ ਹੈ। ਇੱਕ ਅਧਿਐਨ ਵਿੱਚ ਪਤਾ ਲੱਗਾ ਹੈ ਕਿ ਜਿਨ੍ਹਾਂ ਲੋਕਾਂ ਦੀ ਪੇਸ਼ਾਬ ਪਤਲੀ ਹੁੰਦੀ ਹੈ, ਉਨ੍ਹਾਂ ਵਿੱਚ ਕਿਡਨੀ ਸਟੋਨ ਬਣਨ ਦਾ ਖਤਰਾ ਕਾਫੀ ਘੱਟ ਹੁੰਦਾ ਹੈ। ਇਸ ਲਈ, ਦਿਨ ਭਰ ਚੰਗੀ ਮਾਤਰਾ ਵਿੱਚ ਪਾਣੀ ਪੀਣਾ ਚਾਹੀਦਾ ਹੈ। ਕਦੇ-ਕਦੇ ਪਾਣੀ ਵਿੱਚ ਕੁਝ ਬੂੰਦਾਂ ਨਿੰਬੂ ਦਾ ਰਸ ਵੀ ਪਾਓ, ਕਿਉਂਕਿ ਨਿੰਬੂ ਵਿੱਚ ਮੌਜੂਦ ਸਾਈਟ੍ਰੇਟ ਪੱਥਰੀ ਬਣਨ ਦੀ ਪ੍ਰਕਿਰਿਆ ਨੂੰ ਰੋਕਦਾ ਹੈ।

ਬਹੁਤ ਵੱਧ ਪਾਲਕ, ਨਟਸ ਅਤੇ ਚੁਕੰਦਰ ਖਾਣਾ

ਸਿਹਤਮੰਦ ਭੋਜਨ ਖਾਣਾ ਚੰਗੀ ਗੱਲ ਹੈ, ਪਰ ਕਿਸੇ ਵੀ ਚੀਜ਼ ਦੀ ਅਤਿਅਧਿਕ ਮਾਤਰਾ ਸਰੀਰ ਲਈ ਨੁਕਸਾਨਦਾਇਕ ਹੋ ਸਕਦੀ ਹੈ। ਜੇ ਤੁਸੀਂ ਲੰਬੇ ਸਮੇਂ ਤੋਂ ਰੋਜ਼ਾਨਾ ਪਾਲਕ, ਚੁਕੰਦਰ ਅਤੇ ਨਟਸ ਬਹੁਤ ਵੱਧ ਖਾ ਰਹੇ ਹੋ, ਤਾਂ ਇਹ ਕਿਡਨੀ ਲਈ ਖ਼ਤਰਨਾਕ ਸਾਬਤ ਹੋ ਸਕਦੇ ਹਨ। ਅਧਿਐਨ ਅਨੁਸਾਰ, ਉਹ ਭੋਜਨ ਜਿਨ੍ਹਾਂ ਵਿੱਚ ਆਕਸਲੇਟਸ ਦੀ ਮਾਤਰਾ ਉੱਚੀ ਹੁੰਦੀ ਹੈ ਪਰ ਕੈਲਸ਼ੀਅਮ ਨਹੀਂ ਹੁੰਦਾ, ਉਹ ਕਿਡਨੀ ਸਟੋਨ ਦਾ ਖ਼ਤਰਾ ਕਾਫੀ ਵਧਾ ਦਿੰਦੇ ਹਨ। ਇਸ ਲਈ ਇਨ੍ਹਾਂ ਚੀਜ਼ਾਂ ਦੀ ਮਾਤਰਾ ਸੰਤੁਲਿਤ ਰੱਖੋ।

ਬਹੁਤ ਦੇਰ ਤੱਕ ਪੇਸ਼ਾਬ ਰੋਕ ਕੇ ਰੱਖਣ ਦੀ ਆਦਤ

ਅਕਸਰ ਕੰਮ ਦੇ ਚਲਦੇ ਜਾਂ ਸਫਰ ਦੌਰਾਨ ਲੋਕ ਪੇਸ਼ਾਬ ਰੋਕ ਕੇ ਰੱਖ ਲੈਂਦੇ ਹਨ। ਪਰ ਇਹ ਆਦਤ ਕਿਡਨੀ ਵਿੱਚ ਪੱਥਰੀ ਬਣਨ ਦੇ ਖ਼ਤਰੇ ਨੂੰ ਵਧਾ ਸਕਦੀ ਹੈ। ਇਸ ਲਈ ਸਮੇਂ-ਸਮੇਂ 'ਤੇ ਛੋਟੇ ਬ੍ਰੇਕ ਲੈ ਕੇ ਪੇਸ਼ਾਬ ਕਰ ਲੈਣੀ ਚਾਹੀਦੀ ਹੈ, ਤਾਂ ਜੋ ਕਿਡਨੀ 'ਚ ਵੈਸਟ ਇਕੱਠੀ ਨਾ ਹੋਵੇ।

ਲੋੜ ਤੋਂ ਵੱਧ ਕੈਲਸ਼ੀਅਮ ਦੀਆਂ ਦਵਾਈਆਂ ਲੈਣਾ

ਜੇ ਤੁਸੀਂ ਕੈਲਸ਼ੀਅਮ ਦੇ ਸਪਲੀਮੈਂਟ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋਂ ਵੱਧ ਮਾਤਰਾ ਵਿੱਚ ਲੈ ਰਹੇ ਹੋ, ਤਾਂ ਇਹ ਪੇਸ਼ਾਬ ਵਿੱਚ ਕੈਲਸ਼ੀਅਮ ਦੀ ਮਾਤਰਾ ਵਧਾ ਸਕਦਾ ਹੈ। ਖ਼ਾਸ ਕਰਕੇ ਜਦੋਂ ਇਹ ਦਵਾਈਆਂ ਖਾਣੇ ਬਿਨਾਂ ਲਈ ਜਾਂਦੀਆਂ ਹਨ, ਤਾਂ ਇਹ ਕਿਡਨੀ ਵਿੱਚ ਪੱਥਰੀ ਬਣਨ ਦਾ ਖ਼ਤਰਾ ਪੈਦਾ ਕਰ ਸਕਦੀਆਂ ਹਨ। ਇਸ ਲਈ ਕੈਲਸ਼ੀਅਮ ਦੀ ਦਵਾਈ ਲੈਣ ਤੋਂ ਪਹਿਲਾਂ ਹਮੇਸ਼ਾ ਡਾਕਟਰੀ ਸਲਾਹ ਲੈਣੀ ਚਾਹੀਦੀ ਹੈ।

Disclaimer: ਖ਼ਬਰਾਂ ਵਿੱਚ ਦਿੱਤੀ ਗਈ ਕੁਝ ਜਾਣਕਾਰੀ ਮੀਡੀਆ ਰਿਪੋਰਟਾਂ 'ਤੇ ਅਧਾਰਤ ਹੈ। ਕਿਸੇ ਵੀ ਸੁਝਾਅ ਨੂੰ ਲਾਗੂ ਕਰਨ ਤੋਂ ਪਹਿਲਾਂ, ਤੁਹਾਨੂੰ ਸਬੰਧਤ ਮਾਹਿਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।

Check out below Health Tools-
Calculate Your Body Mass Index ( BMI )

Calculate The Age Through Age Calculator

ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

ਮੋਗਾ ਅਦਾਲਤ ਦਾ ਵੱਡਾ ਫੈਸਲਾ! ਬਾਬਾ ਬਲਵਿੰਦਰ ਸਿੰਘ ਨੂੰ 10 ਸਾਲ ਦੀ ਸਜ਼ਾ; ਜਾਣੋ ਪੂਰਾ ਮਾਮਲਾ
ਮੋਗਾ ਅਦਾਲਤ ਦਾ ਵੱਡਾ ਫੈਸਲਾ! ਬਾਬਾ ਬਲਵਿੰਦਰ ਸਿੰਘ ਨੂੰ 10 ਸਾਲ ਦੀ ਸਜ਼ਾ; ਜਾਣੋ ਪੂਰਾ ਮਾਮਲਾ
ਲੁਧਿਆਣਾ ਦੇ ਖੇਤਾਂ ‘ਚ 2 ਹਿੱਸਿਆਂ ‘ਚ ਮਿਲੀ ਵਿਅਕਤੀ ਦੀ ਸੜੀ ਹੋਈ ਲਾਸ਼, ਮੱਚਿਆ ਹੜਕੰਪ
ਲੁਧਿਆਣਾ ਦੇ ਖੇਤਾਂ ‘ਚ 2 ਹਿੱਸਿਆਂ ‘ਚ ਮਿਲੀ ਵਿਅਕਤੀ ਦੀ ਸੜੀ ਹੋਈ ਲਾਸ਼, ਮੱਚਿਆ ਹੜਕੰਪ
Punjab News: ਪੰਜਾਬ ਦਾ ਇਹ ਸ਼ਹਿਰ ਹੋਇਆ ਬੰਦ, ਵੱਡੀ ਗਿਣਤੀ 'ਚ ਪੁਲਿਸ ਫੋਰਸ ਤਾਇਨਾਤ; ਜਾਣੋ ਕਿਉਂ ਮੱਚਿਆ ਬਵਾਲ...
Punjab News: ਪੰਜਾਬ ਦਾ ਇਹ ਸ਼ਹਿਰ ਹੋਇਆ ਬੰਦ, ਵੱਡੀ ਗਿਣਤੀ 'ਚ ਪੁਲਿਸ ਫੋਰਸ ਤਾਇਨਾਤ; ਜਾਣੋ ਕਿਉਂ ਮੱਚਿਆ ਬਵਾਲ...
Punjab News: ਪੰਜਾਬ ਦੇ ਸਕੂਲਾਂ 'ਚ ਛੁੱਟੀਆਂ ਵਿਚਾਲੇ ਅਹਿਮ ਖਬਰ, ਵਿਦਿਆਰਥੀ ਅਤੇ ਮਾਪੇ ਦੇਣ ਧਿਆਨ; 20 ਜਨਵਰੀ ਤੱਕ...
ਪੰਜਾਬ ਦੇ ਸਕੂਲਾਂ 'ਚ ਛੁੱਟੀਆਂ ਵਿਚਾਲੇ ਅਹਿਮ ਖਬਰ, ਵਿਦਿਆਰਥੀ ਅਤੇ ਮਾਪੇ ਦੇਣ ਧਿਆਨ; 20 ਜਨਵਰੀ ਤੱਕ...

ਵੀਡੀਓਜ਼

CM ਭਗਵੰਤ ਮਾਨ ਨੂੰ ਸ੍ਰੀ ਅਕਾਲ ਤਖ਼ਤ ਵੱਲੋਂ ਵੱਡਾ ਫ਼ਰਮਾਨ
ਜਥੇਦਾਰ ਗੜਗੱਜ ਵੱਲੋਂ CM ਭਗਵੰਤ ਮਾਨ 'ਤੇ ਵੱਡਾ ਇਲਜ਼ਾਮ
ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਨੂੰ ਕੋਈ ਚੈਲੰਜ ਨਹੀਂ ਕਰ ਸਕਦਾ: ਗੜਗੱਜ
ਆਖਰ ਸਰਕਾਰ ਰਾਮ ਰਹੀਮ ਨੂੰ ਗ੍ਰਿਫ਼ਤਾਰ ਕਿਉਂ ਨਹੀਂ ਕਰਦੀ ?
ਮਿਲੋ ਮਨਕਿਰਤ ਦੇ ਥਾਣੇਦਾਰ ਅੰਕਲ ਨੂੰ , ਲਾਇਵ ਸ਼ੋਅ 'ਚ ਸਟੇਜ ਤੇ ਬੁਲਾਇਆ

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਮੋਗਾ ਅਦਾਲਤ ਦਾ ਵੱਡਾ ਫੈਸਲਾ! ਬਾਬਾ ਬਲਵਿੰਦਰ ਸਿੰਘ ਨੂੰ 10 ਸਾਲ ਦੀ ਸਜ਼ਾ; ਜਾਣੋ ਪੂਰਾ ਮਾਮਲਾ
ਮੋਗਾ ਅਦਾਲਤ ਦਾ ਵੱਡਾ ਫੈਸਲਾ! ਬਾਬਾ ਬਲਵਿੰਦਰ ਸਿੰਘ ਨੂੰ 10 ਸਾਲ ਦੀ ਸਜ਼ਾ; ਜਾਣੋ ਪੂਰਾ ਮਾਮਲਾ
ਲੁਧਿਆਣਾ ਦੇ ਖੇਤਾਂ ‘ਚ 2 ਹਿੱਸਿਆਂ ‘ਚ ਮਿਲੀ ਵਿਅਕਤੀ ਦੀ ਸੜੀ ਹੋਈ ਲਾਸ਼, ਮੱਚਿਆ ਹੜਕੰਪ
ਲੁਧਿਆਣਾ ਦੇ ਖੇਤਾਂ ‘ਚ 2 ਹਿੱਸਿਆਂ ‘ਚ ਮਿਲੀ ਵਿਅਕਤੀ ਦੀ ਸੜੀ ਹੋਈ ਲਾਸ਼, ਮੱਚਿਆ ਹੜਕੰਪ
Punjab News: ਪੰਜਾਬ ਦਾ ਇਹ ਸ਼ਹਿਰ ਹੋਇਆ ਬੰਦ, ਵੱਡੀ ਗਿਣਤੀ 'ਚ ਪੁਲਿਸ ਫੋਰਸ ਤਾਇਨਾਤ; ਜਾਣੋ ਕਿਉਂ ਮੱਚਿਆ ਬਵਾਲ...
Punjab News: ਪੰਜਾਬ ਦਾ ਇਹ ਸ਼ਹਿਰ ਹੋਇਆ ਬੰਦ, ਵੱਡੀ ਗਿਣਤੀ 'ਚ ਪੁਲਿਸ ਫੋਰਸ ਤਾਇਨਾਤ; ਜਾਣੋ ਕਿਉਂ ਮੱਚਿਆ ਬਵਾਲ...
Punjab News: ਪੰਜਾਬ ਦੇ ਸਕੂਲਾਂ 'ਚ ਛੁੱਟੀਆਂ ਵਿਚਾਲੇ ਅਹਿਮ ਖਬਰ, ਵਿਦਿਆਰਥੀ ਅਤੇ ਮਾਪੇ ਦੇਣ ਧਿਆਨ; 20 ਜਨਵਰੀ ਤੱਕ...
ਪੰਜਾਬ ਦੇ ਸਕੂਲਾਂ 'ਚ ਛੁੱਟੀਆਂ ਵਿਚਾਲੇ ਅਹਿਮ ਖਬਰ, ਵਿਦਿਆਰਥੀ ਅਤੇ ਮਾਪੇ ਦੇਣ ਧਿਆਨ; 20 ਜਨਵਰੀ ਤੱਕ...
328 ਪਾਵਨ ਸਰੂਪਾਂ ਦੇ ਮਾਮਲੇ 'ਚ SGPC ਦਾ SIT ਦੀ ਜਾਂਚ ਨੂੰ ਲੈਕੇ ਵੱਡਾ ਬਿਆਨ, ਕਿਹਾ- ਜਾਂਚ 'ਚ ਨਹੀਂ ਕਰਾਂਗੇ ਸਹਿਯੋਗ
328 ਪਾਵਨ ਸਰੂਪਾਂ ਦੇ ਮਾਮਲੇ 'ਚ SGPC ਦਾ SIT ਦੀ ਜਾਂਚ ਨੂੰ ਲੈਕੇ ਵੱਡਾ ਬਿਆਨ, ਕਿਹਾ- ਜਾਂਚ 'ਚ ਨਹੀਂ ਕਰਾਂਗੇ ਸਹਿਯੋਗ
ਲੁਧਿਆਣਾ 'ਚ ਕੱਪੜਿਆਂ ਦੀ ਦੁਕਾਨ ‘ਤੇ ਫਾਇਰਿੰਗ, ਬਦਮਾਸ਼ਾਂ ਨੇ 5 ਰਾਊਂਡ ਫਾਇਰ ਕੀਤੇ, ਪੁਲਿਸ ਜਾਂਚ ਜਾਰੀ, ਕੀ ਰੰਗਦਾਰੀ ਦਾ ਮਾਮਲਾ?
ਲੁਧਿਆਣਾ 'ਚ ਕੱਪੜਿਆਂ ਦੀ ਦੁਕਾਨ ‘ਤੇ ਫਾਇਰਿੰਗ, ਬਦਮਾਸ਼ਾਂ ਨੇ 5 ਰਾਊਂਡ ਫਾਇਰ ਕੀਤੇ, ਪੁਲਿਸ ਜਾਂਚ ਜਾਰੀ, ਕੀ ਰੰਗਦਾਰੀ ਦਾ ਮਾਮਲਾ?
Punjab Woman Sarabjeet Kaur: ਪੰਜਾਬੀ ਔਰਤ ਸਰਬਜੀਤ ਕੌਰ ਦੀ ਪੁਲਿਸ ਹਿਰਾਸਤ ਦੌਰਾਨ ਪਹਿਲੀ ਤਸਵੀਰ ਆਈ ਸਾਹਮਣੇ, ਜਾਣੋ ਪਾਕਿ ਗ੍ਰਹਿ ਮੰਤਰਾਲੇ ਨੇ ਭਾਰਤ ਵਾਪਸੀ 'ਤੇ ਕਿਉਂ ਰੋਕ ਲਗਾਈ ? ਬੋਲੇ...
ਪੰਜਾਬੀ ਔਰਤ ਸਰਬਜੀਤ ਕੌਰ ਦੀ ਪੁਲਿਸ ਹਿਰਾਸਤ ਦੌਰਾਨ ਪਹਿਲੀ ਤਸਵੀਰ ਆਈ ਸਾਹਮਣੇ, ਜਾਣੋ ਪਾਕਿ ਗ੍ਰਹਿ ਮੰਤਰਾਲੇ ਨੇ ਭਾਰਤ ਵਾਪਸੀ 'ਤੇ ਕਿਉਂ ਰੋਕ ਲਗਾਈ ? ਬੋਲੇ...
ਰਜਾਈ 'ਚ ਵੜਦਿਆਂ ਹੀ ਕਿਉਂ ਲੱਗਣ ਲੱਗ ਜਾਂਦੀ ਗਰਮੀ? ਚਾਦਰ 'ਚ ਕਿਉਂ ਨਹੀਂ, ਜਾਣੋ
ਰਜਾਈ 'ਚ ਵੜਦਿਆਂ ਹੀ ਕਿਉਂ ਲੱਗਣ ਲੱਗ ਜਾਂਦੀ ਗਰਮੀ? ਚਾਦਰ 'ਚ ਕਿਉਂ ਨਹੀਂ, ਜਾਣੋ
Embed widget