ਸਿਆਲ 'ਚ ਇਹ ਵਾਲੀਆਂ ਦਾਲਾਂ ਸਰੀਰ ਨੂੰ ਦਿੰਦੀਆਂ ਗਰਮਾਹਟ, ਭਰਪੂਰ ਮਾਤਰਾ 'ਚ ਮਿਲਦਾ ਪ੍ਰੋਟੀਨ
ਸਰਦੀਆਂ 'ਚ ਸਰੀਰ ਨੂੰ ਗਰਮ ਰੱਖਣ ਦੇ ਲਈ ਲੋਕ ਕਈ ਤਰ੍ਹਾਂ ਦੇ ਸੁੱਕੇ ਮੇਵੇ ਖਾਂਦੇ ਹਨ। ਅੱਜ ਤੁਹਾਨੂੰ ਦੱਸਾਂਗੇ ਅਜਿਹੀਆਂ ਕੁੱਝ ਦਾਲਾਂ ਬਾਰੇ ਜੋ ਕਿ ਠੰਡ ਦੇ ਵਿੱਚ ਸਰੀਰ ਨੂੰ ਗਰਮੀ ਵੀ ਦਿੰਦੀਆਂ ਨੇ ਤੇ ਪ੍ਰੋਟੀਨ ਅਤੇ ਹੋਰ ਪੌਸ਼ਟਿਕ ਤੱਤ ਪ੍ਰਦਾਨ
High Protein Pulses for Winter: ਇਸ ਸਮੇਂ ਉੱਤਰ ਭਾਰਤ ਦੇ ਵਿੱਚ ਕੜਾਕੇ ਦੀ ਸਰਦੀ ਪੈ ਰਹੀ ਹੈ। ਇਸ ਲੋਕ ਸਰਦੀਆਂ ਵਿੱਚ ਆਪਣੇ ਸਰੀਰ ਨੂੰ ਗਰਮ ਰੱਖਣ ਲਈ ਕਈ ਤਰ੍ਹਾਂ ਦੀਆਂ ਚੀਜ਼ਾਂ ਖਾਂਦੇ ਹਨ। ਸਰੀਰ ਦੀ ਇਮਿਊਨਿਟੀ ਨੂੰ ਬਿਹਤਰ ਰੱਖਣ ਲਈ ਸਿਆਲ ਦੇ ਮੌਸਮ 'ਚ ਹਰੀਆਂ ਸਬਜ਼ੀਆਂ ਅਤੇ ਫਲਾਂ ਦਾ ਸੇਵਨ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਇਸ ਮੌਸਮ ਵਿੱਚ ਗਰਮ ਸੁਭਾਅ ਵਾਲੀਆਂ ਦਾਲਾਂ ਨਾ ਸਿਰਫ਼ ਭਰਪੂਰ ਮਾਤਰਾ ਵਿੱਚ ਪ੍ਰੋਟੀਨ ਅਤੇ ਹੋਰ ਪੌਸ਼ਟਿਕ ਤੱਤ ਪ੍ਰਦਾਨ ਕਰਦੀਆਂ ਹਨ, ਸਗੋਂ ਸਰੀਰ ਨੂੰ ਗਰਮ ਰੱਖਦੀਆਂ ਹਨ, ਜਿਸ ਨਾਲ ਜ਼ੁਕਾਮ, ਖੰਘ ਜਾਂ ਹੋਰ ਸਮੱਸਿਆਵਾਂ ਤੋਂ ਬਚਿਆ ਜਾਂਦਾ ਹੈ। ਆਓ ਜਾਣਦੇ ਹਾਂ ਕੁਝ ਅਜਿਹੀਆਂ ਦਾਲਾਂ ਦੇ ਬਾਰੇ 'ਚ ਜੋ ਸਾਨੂੰ ਸਰਦੀਆਂ 'ਚ ਗਰਮੀ ਦਾ ਅਹਿਸਾਸ ਕਰਵਾਉਂਦੀਆਂ ਹਨ ਅਤੇ ਨਾਲ ਹੀ ਭਰਪੂਰ ਮਾਤਰਾ 'ਚ ਪ੍ਰੋਟੀਨ ਵੀ ਦਿੰਦੀਆਂ ਹਨ।
ਹੋਰ ਪੜ੍ਹੋ : Urinary Bladder Stone ਤੋਂ ਵੱਧ ਸਕਦਾ ਕੈਂਸਰ ਦਾ ਖਤਰਾ! ਜਾਣੋ ਕੀ ਕਹਿੰਦੇ ਮਾਹਿਰ
ਅਰਹਰ ਦਾਲ (Arhar Dal)
ਅਰਹਰ ਦਾਲ ਪ੍ਰੋਟੀਨ ਨਾਲ ਭਰਪੂਰ ਹੁੰਦੀ ਹੈ। ਸਰਦੀਆਂ ਵਿੱਚ ਇਸ ਨੂੰ ਖਾਣਾ ਬਹੁਤ ਫਾਇਦੇਮੰਦ ਹੁੰਦਾ ਹੈ। ਇਸ ਦੀ ਤਾਸੀਰ ਗਰਮ ਹੁੰਦੀ ਹੈ। ਇਸ ਵਿੱਚ ਪੋਟਾਸ਼ੀਅਮ, ਕਾਰਬੋਹਾਈਡਰੇਟ, ਸੋਡੀਅਮ, ਫਾਈਬਰ, ਮੈਗਨੀਸ਼ੀਅਮ, ਆਇਰਨ ਅਤੇ ਕੈਲਸ਼ੀਅਮ ਵਰਗੇ ਕਈ ਪੌਸ਼ਟਿਕ ਤੱਤ ਹੁੰਦੇ ਹਨ। ਅਰਹਰ ਦੀ ਦਾਲ ਨੂੰ ਤੂਰ ਦੀ ਦਾਲ ਵੀ ਕਿਹਾ ਜਾਂਦਾ ਹੈ। ਇਸ ਨੂੰ ਖਾਣ ਨਾਲ ਪੇਟ ਠੀਕ ਰਹਿੰਦਾ ਹੈ ਅਤੇ ਕਬਜ਼ ਵਰਗੀਆਂ ਸਮੱਸਿਆਵਾਂ ਤੋਂ ਰਾਹਤ ਮਿਲਦੀ ਹੈ।
ਅਰਹਰ ਦੀ ਦਾਲ ਵੀ ਤੁਹਾਨੂੰ ਊਰਜਾ ਦਿੰਦੀ ਹੈ। ਇਹ ਦਾਲ ਵਿਟਾਮਿਨ ਬੀ ਦੀ ਕਮੀ ਨੂੰ ਵੀ ਪੂਰਾ ਕਰਦੀ ਹੈ। ਸਰਦੀਆਂ ਵਿੱਚ ਅਰਹਰ ਦਾਲ ਸਰੀਰਕ ਵਿਕਾਸ, ਅਨੀਮੀਆ ਨੂੰ ਦੂਰ ਕਰਨ, ਰੋਗ ਪ੍ਰਤੀਰੋਧਕ ਸ਼ਕਤੀ ਵਧਾਉਣ, ਆਲਸ ਅਤੇ ਥਕਾਵਟ ਦੂਰ ਕਰਨ ਵਿੱਚ ਸਹਾਇਕ ਹੁੰਦਾ ਹੈ।
ਮਸਰੀ ਦੀ ਦਾਲ (Masoor Daal)
ਸਰਦੀਆਂ ਵਿੱਚ ਮਸੂਰ ਦਾਲ ਜਾਂ ਮਸਰੀ ਦੀ ਦਾਲ ਖਾਣਾ ਸਿਹਤ ਲਈ ਵੀ ਫਾਇਦੇਮੰਦ ਹੁੰਦਾ ਹੈ। ਇਸ ਦੀ ਤਾਸੀਰ ਗਰਮ ਹੁੰਦੀ ਹੈ ਅਤੇ ਇਹ ਸਰੀਰ ਨੂੰ ਕਈ ਪੌਸ਼ਟਿਕ ਤੱਤ ਵੀ ਪ੍ਰਦਾਨ ਕਰਦਾ ਹੈ। ਪ੍ਰੋਟੀਨ ਤੋਂ ਇਲਾਵਾ ਇਸ ਦਾਲ ਵਿੱਚ ਕੈਲੋਰੀ, ਪੋਟਾਸ਼ੀਅਮ, ਸੋਡੀਅਮ, ਫਾਈਬਰ, ਕਾਰਬੋਹਾਈਡਰੇਟ, ਆਇਰਨ, ਵਿਟਾਮਿਨ ਬੀ6 ਅਤੇ ਮੈਗਨੀਸ਼ੀਅਮ ਦੀ ਚੰਗੀ ਮਾਤਰਾ ਹੁੰਦੀ ਹੈ। ਦਾਲ ਖਾਣ ਨਾਲ ਸ਼ੂਗਰ, ਮੋਟਾਪਾ, ਕੈਂਸਰ ਅਤੇ ਦਿਲ ਦੀਆਂ ਬਿਮਾਰੀਆਂ ਦਾ ਖਤਰਾ ਘੱਟ ਹੁੰਦਾ ਹੈ। ਇਸ ਦਾਲ ਨੂੰ ਖਾਣ ਨਾਲ ਭਾਰ ਵੀ ਤੇਜ਼ੀ ਨਾਲ ਘੱਟ ਹੁੰਦਾ ਹੈ।
ਉੜਦ ਦਾਲ (urad dal)
ਸਰਦੀਆਂ ਵਿੱਚ ਉੜਦ ਦੀ ਦਾਲ ਜਾਂ ਮਾਂਹ ਦੀ ਦਾਲ ਬਹੁਤ ਫਾਇਦੇਮੰਦ ਮੰਨੀ ਜਾਂਦੀ ਹੈ। ਇਹ ਦਾਲਾਂ ਕੈਲਸ਼ੀਅਮ ਅਤੇ ਮੈਗਨੀਸ਼ੀਅਮ ਦੇ ਨਾਲ ਪ੍ਰੋਟੀਨ ਨਾਲ ਭਰਪੂਰ ਹੁੰਦੀਆਂ ਹਨ। ਇਨ੍ਹਾਂ ਨੂੰ ਖਾਣ ਨਾਲ ਸਰੀਰ ਗਰਮ ਰਹਿੰਦਾ ਹੈ ਅਤੇ ਹੱਡੀਆਂ ਵੀ ਮਜ਼ਬੂਤ ਹੁੰਦੀਆਂ ਹਨ। ਇਸ ਦਾ ਨਿਯਮਤ ਸੇਵਨ ਕਰਨ ਨਾਲ ਜੋੜਾਂ ਦੇ ਦਰਦ ਤੋਂ ਵੀ ਰਾਹਤ ਮਿਲਦੀ ਹੈ।
ਮੂੰਗ ਦਾਲ (Mung Dal)
ਸਰਦੀਆਂ ਵਿੱਚ ਬਹੁਤ ਸਾਰੇ ਲੋਕ ਭਾਰੀ ਭੋਜਨ ਖਾਂਦੇ ਹਨ। ਸਿਹਤ ਨੂੰ ਬਿਹਤਰ ਬਣਾਉਣ ਲਈ ਮੂੰਗੀ ਦੀ ਦਾਲ ਦਾ ਸੇਵਨ ਕੀਤਾ ਜਾ ਸਕਦਾ ਹੈ। ਹਲਕੀ ਹੋਣ ਦੇ ਨਾਲ-ਨਾਲ ਇਹ ਪਚਣ 'ਚ ਵੀ ਆਸਾਨ ਹੁੰਦੀ ਹੈ। ਪਰ ਇਸ ਦਾ ਅਸਰ ਸਰੀਰ ਨੂੰ ਗਰਮੀ ਪ੍ਰਦਾਨ ਕਰਦਾ ਹੈ। ਇਸ ਨੂੰ ਖਾਣ ਨਾਲ ਪ੍ਰੋਟੀਨ ਦੀ ਚੰਗੀ ਮਾਤਰਾ ਮਿਲਦੀ ਹੈ।
ਰਾਜਮਾਂਹ (Rajma)
ਰਾਜਮਾਂਹ ਅਤੇ ਚੌਲ ਬਹੁਤ ਸਾਰੇ ਲੋਕਾਂ ਦੇ ਮਨਪਸੰਦ ਹਨ। ਇਹ ਸਵਾਦਿਸ਼ਟ ਹੋਣ ਦੇ ਨਾਲ-ਨਾਲ ਪੌਸ਼ਟਿਕ ਵੀ ਹੈ। ਇਸ ਨੂੰ ਕਿਡਨੀ ਬੀਨਜ਼ ਵੀ ਕਿਹਾ ਜਾਂਦਾ ਹੈ। ਰਾਜਮਾਂਹ ਖਾਣ ਨਾਲ ਸਿਹਤ ਨੂੰ ਕਈ ਫਾਇਦੇ ਹੁੰਦੇ ਹਨ। ਇਸ ਵਿੱਚ ਪ੍ਰੋਟੀਨ, ਕੈਲੋਰੀ, ਪੋਟਾਸ਼ੀਅਮ, ਕਾਰਬੋਹਾਈਡਰੇਟ, ਸੋਡੀਅਮ, ਡਾਇਟਰੀ ਫਾਈਬਰ, ਮੈਗਨੀਸ਼ੀਅਮ, ਕੈਲਸ਼ੀਅਮ, ਵਿਟਾਮਿਨ ਸੀ ਅਤੇ ਬੀ6 ਪਾਇਆ ਜਾਂਦਾ ਹੈ। ਇਸ ਨੂੰ ਖਾਣ ਨਾਲ ਸਰੀਰ ਐਨਰਜੀ ਨਾਲ ਭਰਪੂਰ ਰਹਿੰਦਾ ਹੈ ਅਤੇ ਪਾਚਨ ਕਿਰਿਆ ਵੀ ਠੀਕ ਰਹਿੰਦੀ ਹੈ। ਰਾਜਮਾਂਹ ਕੋਲੈਸਟ੍ਰੋਲ ਲੈਵਲ ਨੂੰ ਵੀ ਕੰਟਰੋਲ ਕਰਦਾ ਹੈ।
Check out below Health Tools-
Calculate Your Body Mass Index ( BMI )