ਜੇਕਰ ਭੋਜਨ ਕਰਨ ਤੋਂ ਬਾਅਦ ਤੁਸੀਂ ਵੀ ਕਰਦੇ ਹੋ ਇਹ ਕੰਮ... ਤਾਂ ਅੱਜ ਹੀ ਛੱਡ ਦਿਓ, ਨਹੀਂ ਤਾਂ ਸਿਹਤ ਨੂੰ ਹੋਵੇਗਾ ਨੁਕਸਾਨ
ਹੈਲਥੀ ਖਾਣਾ ਖਾਣ ਤੋਂ ਬਾਅਦ ਤੁਸੀਂ ਥਕਾਵਟ ਮਹਿਸੂਸ ਕਰਦੇ ਹੋ। ਉਲਟੀ ਅਤੇ ਦਸਤ ਦੀ ਸਮੱਸਿਆ ਹੁੰਦੀ ਹੈ, ਯਕੀਨ ਮੰਨੋ ਤੁਹਾਡੀਆਂ ਕੁਝ ਅਨ-ਹੈਲਥੀ ਆਦਤਾਂ ਕਾਰਨ ਅਜਿਹਾ ਹੁੰਦਾ ਹੈ, ਜਾਣੋ ਇਨ੍ਹਾਂ ਖਰਾਬ ਆਦਤਾਂ ਬਾਰੇ।
Things You Should Not Do After Meal: ਅਕਸਰ ਅਸੀਂ ਆਪਣੇ ਭੋਜਨ ਦਾ ਖਾਸ ਧਿਆਨ ਰੱਖਦੇ ਹਾਂ। ਕਿਉਂਕਿ ਇਸ ਵਿਚ ਥੋੜ੍ਹੀ ਜਿਹੀ ਗੜਬੜ ਵੀ ਸਿਹਤ ਨੂੰ ਨੁਕਸਾਨ ਪਹੁੰਚਾ ਸਕਦੀ ਹੈ। ਪਰ ਕਈ ਵਾਰ ਪੌਸ਼ਟਿਕ ਅਤੇ ਚੰਗਾ ਭੋਜਨ ਖਾਣ ਤੋਂ ਬਾਅਦ ਅਸੀਂ ਕੁਝ ਅਜਿਹੀਆਂ ਗਲਤੀਆਂ ਕਰ ਬੈਠਦੇ ਹਾਂ ਜਿਸ ਨਾਲ ਸਾਡੀ ਸਿਹਤ 'ਤੇ ਬੁਰਾ ਅਸਰ ਪੈਂਦਾ ਹੈ। ਸਿਹਤਮੰਦ ਭੋਜਨ ਖਾਣ ਤੋਂ ਬਾਅਦ ਤੁਸੀਂ ਥਕਾਵਟ ਮਹਿਸੂਸ ਕਰਦੇ ਹੋ। ਉਲਟੀ ਅਤੇ ਦਸਤ ਦੀ ਸਮੱਸਿਆ ਹੋ ਜਾਂਦੀ ਹੈ। ਜਦੋਂ ਅਜਿਹਾ ਹੁੰਦਾ ਹੈ, ਤਾਂ ਲੋਕਾਂ ਨੂੰ ਲੱਗਦਾ ਹੈ ਕਿ ਉਨ੍ਹਾਂ ਦੀ ਖੁਰਾਕ ਵਿੱਚ ਕੁਝ ਗੜਬੜ ਹੋਈ ਹੈ। ਪਰ ਅਜਿਹਾ ਤੁਹਾਡੀਆਂ ਕੁਝ ਨਾਨ-ਹੈਲਥੀ ਆਦਤਾਂ ਕਾਰਨ ਹੁੰਦਾ ਹੈ। ਅੱਜ ਅਸੀਂ ਤੁਹਾਨੂੰ ਇਸ ਆਰਟਿਕਲ ਵਿਚ ਕੁਝ ਅਜਿਹੀਆਂ ਆਦਤਾਂ ਬਾਰੇ ਦੱਸਣ ਜਾ ਰਹੇ ਹਾਂ, ਜਿਨ੍ਹਾਂ ਨੂੰ ਖਾਣਾ ਖਾਣ ਤੋਂ ਬਾਅਦ ਕਰਨ ਨਾਲ ਨੁਕਸਾਨ ਹੋ ਸਕਦਾ ਹੈ। ਤਾਂ ਆਓ ਜਾਣਦੇ ਹਾਂ ਇਨ੍ਹਾਂ ਆਦਤਾਂ ਬਾਰੇ...
ਰਨਿੰਗ ਕਰਨਾ- ਦੌੜਨਾ ਤੁਹਾਨੂੰ ਸਿਹਤਮੰਦ ਅਤੇ ਫਿੱਟ ਰੱਖਦਾ ਹੈ। ਪਰ ਖਾਣਾ ਖਾਣ ਤੋਂ ਤੁਰੰਤ ਬਾਅਦ ਦੌੜਨਾ ਤੁਹਾਨੂੰ ਨੁਕਸਾਨ ਪਹੁੰਚਾ ਸਕਦਾ ਹੈ। ਤੁਹਾਨੂੰ ਪਾਚਨ ਨਾਲ ਜੁੜੀ ਸਮੱਸਿਆ ਹੋ ਸਕਦੀ ਹੈ। ਖਾਣਾ ਅੱਪ ਡਾਊਨ ਹੋਣ ਨਾਲ ਪੇਟ ਵਿੱਚ ਜਲਨ ਅਤੇ ਪੇਟ ਵਿੱਚ ਤੇਜ਼ ਦਰਦ ਦੀ ਸ਼ਿਕਾਇਤ ਹੋ ਸਕਦੀ ਹੈ। ਇਸ ਕਰਕੇ ਰਾਤ ਜਾਂ ਦੁਪਹਿਰ ਦਾ ਖਾਣਾ ਖਾਣ ਤੋਂ ਬਾਅਦ ਰਨਿੰਗ ਨਾ ਕਰੋ। ਜੀ ਹਾਂ, ਤੁਸੀਂ ਕੁਝ ਸਮੇਂ ਲਈ ਸੈਰ ਜ਼ਰੂਰ ਕਰ ਸਕਦੇ ਹੋ।
ਲੇਟਣਾ ਜਾਂ ਝਪਕੀ ਲੈਣਾ- ਕੁਝ ਲੋਕ ਖਾਣਾ ਖਾਣ ਤੋਂ ਤੁਰੰਤ ਬਾਅਦ ਲੇਟ ਜਾਂਦੇ ਹਨ। ਅਜਿਹਾ ਕਰਨ ਨਾਲ ਸਿਹਤ ਨੂੰ ਵੀ ਨੁਕਸਾਨ ਹੋ ਸਕਦਾ ਹੈ। ਪੇਟ ਵਿਚ ਐਸਿਡ ਵਧਣ ਨਾਲ ਪਾਚਨ ਕਿਰਿਆ ਹੌਲੀ ਹੋ ਜਾਂਦੀ ਹੈ ਅਤੇ ਦਿਲ ਵਿਚ ਜਲਨ ਦੀ ਸਮੱਸਿਆ ਵੱਧ ਜਾਂਦੀ ਹੈ।
ਇਹ ਵੀ ਪੜ੍ਹੋ: Mosquito Coil Side Effects: ਮੱਛਰ ਮਾਰਦੇ-ਮਾਰਦੇ ਕਿਤੇ ਆਪਣੀ ਜਾਨ ਲਈ ਨਾ ਸਹੇੜ ਲਿਓ ਖਤਰਾ! ਜਾਨਲੇਵਾ ਸਾਬਤ ਹੋ ਸਕਦੀ ਮੋਸਕਿਟੋ ਕੋਇਲ
ਜਿੰਮ ‘ਚ ਵਰਕਆਉਟ- ਜੇਕਰ ਤੁਸੀਂ ਖਾਣਾ ਖਾਣ ਤੋਂ ਤੁਰੰਤ ਬਾਅਦ ਜਿੰਮ ਜਾਂਦੇ ਹੋ ਤਾਂ ਅਜਿਹੀ ਵਰਕਆਉਟ ਤੁਹਾਨੂੰ ਕੋਈ ਲਾਭ ਨਹੀਂ ਪਹੁੰਚਾ ਸਕਦੀ। ਕਸਰਤ ਕਰਨ ਨਾਲ ਪੇਟ ਫੁੱਲਣਾ, ਮਤਲੀ, ਉਲਟੀਆਂ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ।
ਚਾਹ ਪੀਣ ਦੀ ਆਦਤ - ਕਈ ਲੋਕਾਂ ਨੂੰ ਖਾਣਾ ਖਾਣ ਤੋਂ ਤੁਰੰਤ ਬਾਅਦ ਚਾਹ ਪੀਣ ਦੀ ਆਦਤ ਹੁੰਦੀ ਹੈ। ਪਰ ਤੁਹਾਨੂੰ ਅਜਿਹਾ ਕਰਨਾ ਭਾਰੀ ਪੈ ਸਕਦਾ ਹੈ। ਚਾਹ ਪੀਣ ਨਾਲ ਪਾਚਨ ਕਿਰਿਆ ਹੌਲੀ ਹੋ ਜਾਂਦੀ ਹੈ ਅਤੇ ਭੋਜਨ ਤੋਂ ਪੌਸ਼ਟਿਕ ਤੱਤਾਂ ਦੀ ਸਮਾਈ ਵੀ ਘੱਟ ਜਾਂਦੀ ਹੈ।
ਠੰਡਾ ਪਾਣੀ ਪੀਣਾ - ਜੇਕਰ ਤੁਸੀਂ ਖਾਣਾ ਖਾਣ ਤੋਂ ਤੁਰੰਤ ਬਾਅਦ ਠੰਡਾ ਪਾਣੀ ਪੀਂਦੇ ਹੋ ਤਾਂ ਇਹ ਤੁਹਾਨੂੰ ਨੁਕਸਾਨ ਵੀ ਪਹੁੰਚਾ ਸਕਦਾ ਹੈ। ਇਹ ਪੇਟ ਵਿੱਚ ਐਨਜ਼ਾਈਮ ਦੇ ਸਤ੍ਰਾਵ ਲਈ ਘੱਟ ਕਰਦਾ ਹੈ। ਐਸਿਡਿਟੀ ਅਤੇ ਬਲੋਟਿੰਗ ਦਾ ਕਾਰਨ ਬਣਦਾ ਹੈ। ਜਿਸ ਕਾਰਨ ਭੋਜਨ ਨੂੰ ਪਚਾਉਣਾ ਮੁਸ਼ਕਿਲ ਹੋ ਜਾਂਦਾ ਹੈ।
ਇਹ ਵੀ ਪੜ੍ਹੋ: Food for boost fertility: ਔਰਤਾਂ ਤੇ ਮਰਦਾਂ ਲਈ ਬੇਹੱਦ ਜ਼ਰੂਰੀ ਇਹ ਸੂਪਰਫੂਡ, ਗ੍ਰਹਿਸਤੀ ਜੀਵਨ ਨੂੰ ਕਰਦੇ ਬੂਸਟ
Check out below Health Tools-
Calculate Your Body Mass Index ( BMI )