ਪੜਚੋਲ ਕਰੋ
Advertisement
ਔਰਤਾਂ ਲਈ ਹਲਦੀ ਦਾ ਸੇਵਨ ਬੇਹੱਦ ਜ਼ਰੂਰੀ, ਅੰਦਰੂਨੀ ਸਮੱਸਿਆਵਾਂ ਨੂੰ ਕਰਦਾ ਦੂਰ
ਹਲਦੀ ਗਰਭ ਅਵਸਥਾ ਦੌਰਾਨ ਔਰਤਾਂ ਲਈ ਵੀ ਫਾਇਦੇਮੰਦ ਹੁੰਦੀ ਹੈ ਪਰ ਅਕਸਰ ਔਰਤਾਂ ਮਸਾਲੇ ਦੇ ਫਾਇਦਿਆਂ ਤੋਂ ਅਣਜਾਣ ਹੁੰਦੀਆਂ ਹਨ।
ਨਵੀਂ ਦਿੱਲੀ: ਹਲਦੀ ਹਰ ਘਰ ਦੀ ਮੁੱਢਲੀ ਜ਼ਰੂਰਤ ਹੈ। ਇਸ ਤੋਂ ਬਗੈਰ ਖਾਣਾ ਪਕਾਉਣਾ ਸੌਖਾ ਨਹੀਂ। ਇਹ ਸਿਰਫ ਖਾਣੇ ਨੂੰ ਸਵਾਦ ਬਣਾਉਣ ਲਈ ਨਹੀਂ ਬਲਕਿ ਔਰਤਾਂ ਦੀ ਸਿਹਤ ਵਿੱਚ ਵੀ ਮਦਦਗਾਰ ਹੈ। ਔਰਤਾਂ ਖਾਣਾ ਬਣਾਉਣ ਸਮੇਂ ਮਸਾਲੇ ਦੇ ਫਾਇਦਿਆਂ ਤੋਂ ਅਣਜਾਣ ਹੁੰਦੀਆਂ ਹਨ।
ਦੱਸ ਦਈਏ ਕਿ ਹਲਦੀ 'ਚ ਐਂਟੀ-ਆਕਸੀਡੈਂਟ, ਐਂਟੀ-ਵਾਇਰਲ, ਐਂਟੀ-ਇਨਫਲੇਮੇਟਰੀ, ਐਂਟੀ-ਬੈਕਟਰੀਆ ਤੇ ਐਂਟੀ-ਮਾਈਕ੍ਰੋਬਾਇਲ ਤੱਤ ਹੁੰਦੇ ਹਨ। ਇਸ ਤੋਂ ਇਲਾਵਾ ਬੀਟਾ ਕੈਰੋਟੀਨ, ਐਸਕੋਰਬਿਕ ਐਸਿਡ, ਵਿਟਾਮਿਨ ਸੀ, ਕੈਲਸ਼ੀਅਮ, ਫਾਈਬਰ, ਆਇਰਨ, ਪੋਟਾਸ਼ੀਅਮ, ਜ਼ਿੰਕ ਸਮੇਤ ਹੋਰ ਬਹੁਤ ਸਾਰੇ ਤੱਤ ਹੁੰਦੇ ਹਨ। ਔਰਤਾਂ ਇਸ ਨੂੰ ਮਾਹਵਾਰੀ, ਇਮਿਊਨ ਸਿਸਟਮ, ਗਰਭ ਅਵਸਥਾ ਤੇ ਪੀਸੀਓਡੀ ਵਰਗੀਆਂ ਗੁੰਝਲਦਾਰ ਸਮੱਸਿਆਵਾਂ ਵਿੱਚ ਇਸਤੇਮਾਲ ਕਰ ਸਕਦੀਆਂ ਹਨ।
ਹਲਦੀ ਦੇ ਹੋਰ ਫਾਈਦੇ:
ਇਮਿਊਨਿਟੀ ਵਧਾਉਣ ਲਈ: ਹਲਦੀ ਨੂੰ ਚਾਹ ਜਾਂ ਹੋਰ ਪੀਣਯੋਗ ਨਾਲ ਮਿਲਾਇਆ ਜਾਣਾ ਚਾਹੀਦਾ ਹੈ। ਹਰ ਰੋਜ ਭੋਜਨ ਵਿਚ ਹਲਦੀ ਮਿਲਾਉਣ ਤੋਂ ਇਲਾਵਾ ਇਸ ਨੂੰ ਪੀਣ ਦਾ ਹਿੱਸਾ ਬਣਾਇਆ ਜਾਣਾ ਚਾਹੀਦਾ ਹੈ।
ਮਾਹਵਾਰੀ ਦੀ ਸਮੱਸਿਆ ਲਈ: ਮਾਹਵਾਰੀ ਦੀ ਕਿਸੇ ਵੀ ਸਮੱਸਿਆ ਵਿੱਚ ਹਲਦੀ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ। ਇਹ ਸਰੀਰ ਦੇ ਦਰਦ ਤੇ ਮੂਡ ਨੂੰ ਰਾਹਤ ਮਿਲਦੀ ਹੈ।
ਹਾਰਮੋਨਜ਼ ਲਈ: ਵਧਦੀ ਉਮਰ ਦੇ ਨਾਲ ਕੁੜੀਆਂ ਦੇ ਹਾਰਮੋਨਸ ਵਿਗੜਣ ਤੇ ਸਰੀਰ ਵਿੱਚ ਗੈਰ ਜ਼ਰੂਰੀ ਤਬਦੀਲੀਆਂ ਦੀ ਸ਼ਿਕਾਇਤਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨ। ਹਲਦੀ ਦੀ ਵਰਤੋਂ ਕਰਨ ਨਾਲ ਔਰਤਾਂ ਅੰਦਰੂਨੀ ਸਮੱਸਿਆਵਾਂ ਤੋਂ ਛੁਟਕਾਰਾ ਪਾ ਸਕਦੀਆਂ ਹਨ।
ਕਮਰ ਦਰਦ ਤੇ ਹੋਰ ਮੁਸੀਬਤ: ਪਿੱਠ ਦਰਦ ਤੋਂ ਇਲਾਵਾ ਔਰਤਾਂ ਅਕਸਰ ਜੋੜਾਂ ਦੇ ਦਰਦ, ਉੱਠਣ ਤੇ ਬੈਠਣ ਵਿੱਚ ਮੁਸ਼ਕਲ ਦੀ ਸ਼ਿਕਾਇਤ ਕਰਦੀਆਂ ਹਨ। ਜੇ ਪ੍ਰਭਾਵਿਤ ਥਾਂ 'ਤੇ ਹਲਦੀ ਦਾ ਪੈਕ ਤਿਆਰ ਕਰਕੇ ਲਾਇਆ ਜਾਂਦਾ ਹੈ, ਤਾਂ ਦਰਦ ਤੋਂ ਆਰਾਮ ਮਿਲਦਾ ਹੈ।
ਦੁੱਧ ਪਿਲਾਉਣ ਵਾਲੀਆਂ ਔਰਤਾਂ ਲਈ: ਦੁੱਧ ਚੁੰਘਾਉਣ ਵਾਲੀਆਂ ਔਰਤਾਂ ਅਕਸਰ ਸੋਜ, ਤੰਗੀ ਜਾਂ ਘੱਟ ਦੁੱਧ ਦੀ ਸ਼ਿਕਾਇਤ ਕਰਦੀਆਂ ਹਨ ਪਰ ਹਲਦੀ ਦਾ ਦੁੱਧ ਪੀਣ ਨਾਲ ਜਾਂ ਖਾਣ ਵਿਚ ਹਲਦੀ ਨੂੰ ਸ਼ਾਮਲ ਕਰਕੇ ਇਸ ਸਮੱਸਿਆ ਨੂੰ ਠੀਕ ਕੀਤਾ ਜਾ ਸਕਦਾ ਹੈ।
ਗਰਭਵਤੀ ਔਰਤਾਂ ਤੇ ਬੱਚਿਆਂ ਲਈ: ਗਰਭ ਅਵਸਥਾ ਦੌਰਾਨ ਔਰਤਾਂ ਨੂੰ ਕਈ ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਨੁਕਸਾਨ ਤੋਂ ਬਚਣ ਲਈ ਔਰਤਾਂ ਬੱਚੇਦਾਨੀ ਵਿਚ ਵੱਧ ਰਹੇ ਬੱਚੇ ਪ੍ਰਤੀ ਵਧੇਰੇ ਜਾਗਰੁਕ ਰਹਿੰਦੀਆਂ ਹਨ। ਹਲਦੀ ਗਰਭ ਅਵਸਥਾ ਵਿੱਚ ਲਾਭਦਾਇਕ ਹੁੰਦੀ ਹੈ ਪਰ ਥੋੜ੍ਹੀ ਮਾਤਰਾ ਵਿੱਚ ਇਸਤੇਮਾਲ ਕੀਤਾ ਜਾਣਾ ਚਾਹੀਦਾ ਹੈ। ਇਹ ਮਾਂ ਤੇ ਅਣਜੰਮੇ ਬੱਚੇ ਨੂੰ ਲਾਭ ਦਿੰਦੀ ਹੈ।
ਸੁਰੱਖਿਆ: ਗਰਭ ਅਵਸਥਾ ਦੌਰਾਨ ਔਰਤਾਂ ਨੂੰ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਹਲਦੀ ਦੀ ਵਰਤੋਂ ਸਿਰਫ ਖਾਣੇ ਵਿੱਚ ਕੀਤੀ ਜਾਂਦੀ ਹੈ। ਇਸ ਲਈ ਤੁਹਾਨੂੰ ਕੈਪਸੂਲ ਜਾਂ ਸਪਲੀਮੈਂਟ ਨਹੀਂ ਲੈਣੇ ਚਾਹੀਦੇ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Check out below Health Tools-
Calculate Your Body Mass Index ( BMI )
Follow ਲਾਈਫਸਟਾਈਲ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਲੁਧਿਆਣਾ
ਸਿੱਖਿਆ
ਕਾਰੋਬਾਰ
ਪੰਜਾਬ
Advertisement