ਮੌਤ ਦੀ ਵਜ੍ਹਾ ਬਣ ਸਕਦੀ ਆਹ ਵਾਲੀ Diabetes, ਇਨ੍ਹਾਂ ਲੋਕਾਂ ਨੂੰ ਹੁੰਦਾ ਜ਼ਿਆਦਾ ਖਤਰਾ
ਨਵੀਂ ਖੋਜ ਤੋਂ ਪਤਾ ਲੱਗਾ ਹੈ ਕਿ ਜਿਨ੍ਹਾਂ ਲੋਕਾਂ ਨੂੰ Adulthood ਦੌਰਾਨ ਟਾਈਪ-1 ਸ਼ੂਗਰ ਹੋ ਜਾਂਦੀ ਹੈ, ਉਨ੍ਹਾਂ ਵਿੱਚ ਦਿਲ ਦੀਆਂ ਬਿਮਾਰੀਆਂ ਅਤੇ ਮੌਤ ਦਾ ਖ਼ਤਰਾ ਕਾਫ਼ੀ ਵੱਧ ਜਾਂਦਾ ਹੈ।

ਨੌਜਵਾਨਾਂ ਨੂੰ ਲੈਕੇ ਇੱਕ ਨਵੀਂ ਰਿਸਰਚ ਹੋਈ ਹੈ, ਜਿਸ ਵਿੱਚ ਉਨ੍ਹਾਂ ਦੀ ਜਾਨ ਨੂੰ ਖ਼ਤਰਾ ਦੱਸਿਆ ਗਿਆ ਹੈ। ਦਰਅਸਲ, ਇਹ ਰਿਸਰਚ ਕਹਿੰਦੀ ਹੈ ਕਿ ਜਿਨ੍ਹਾਂ ਲੋਕਾਂ ਨੂੰ ਅਡਲਟਹੁੱਡ ਦੌਰਾਨ ਟਾਈਪ-1 ਸ਼ੂਗਰ ਹੁੰਦੀ ਹੈ, ਉਨ੍ਹਾਂ ਨੂੰ ਦਿਲ ਦੀਆਂ ਬਿਮਾਰੀਆਂ ਅਤੇ ਮੌਤ ਦਾ ਖ਼ਤਰਾ ਵੱਧ ਜਾਂਦਾ ਹੈ।
ਰਿਸਰਚ ਵਿੱਚ ਸਾਹਮਣੇ ਆਈ ਗੱਲ
ਜ਼ਰੂਰੀ ਗੱਲ ਇਹ ਹੈ ਕਿ ਜਿਨ੍ਹਾਂ ਲੋਕਾਂ ਨੂੰ ਇਸ ਬਿਮਾਰੀ ਦਾ ਪਤਾ ਬਾਅਦ ਵਿੱਚ ਲੱਗਿਆ, ਉਨ੍ਹਾਂ ਦੀ ਹਾਲਤ ਪਹਿਲਾਂ ਪਾਏ ਗਏ ਮਰੀਜ਼ਾਂ ਨਾਲੋਂ ਬਿਹਤਰ ਨਹੀਂ ਹੈ। ਇਹ ਅਧਿਐਨ ਸਵੀਡਨ ਦੇ ਕੈਰੋਲਿੰਸਕਾ ਇੰਸਟੀਚਿਊਟ ਦੇ ਖੋਜਕਰਤਾਵਾਂ ਵਲੋਂ ਕੀਤੀ ਗਈ ਸੀ। ਇਹ ਪਾਇਆ ਗਿਆ ਕਿ ਸਿਗਰਟ, ਗਲੂਕੋਜ਼ ਦਾ ਮਾੜਾ ਕੰਟਰੋਲ ਅਤੇ ਮੋਟਾਪਾ ਇਸ ਸਮੱਸਿਆ ਦੇ ਮੁੱਖ ਕਾਰਨ ਹਨ।
ਇਨ੍ਹਾਂ ਲੋਕਾਂ ‘ਤੇ ਕੀਤੀ ਗਈ ਰਿਸਰਚ
ਤੁਹਾਨੂੰ ਦੱਸ ਦਈਏ ਕਿ ਬਾਲਗਾਂ ਵਿੱਚ ਟਾਈਪ-1 ਸ਼ੂਗਰ ਬਾਰੇ ਬਹੁਤ ਘੱਟ ਖੋਜ ਹੋਈ ਹੈ। ਅਜਿਹੀ ਸਥਿਤੀ ਵਿੱਚ, ਖੋਜਕਰਤਾ ਇਸ ਸਮੂਹ ਦੇ ਲੋਕਾਂ ਵਿੱਚ ਦਿਲ ਦੀ ਬਿਮਾਰੀ ਅਤੇ ਮੌਤ ਦੇ ਖ਼ਤਰੇ ਦੀ ਜਾਂਚ ਕਰਨਾ ਚਾਹੁੰਦੇ ਸਨ। ਇਨ੍ਹਾਂ ਵਿੱਚ ਖਾਸ ਤੌਰ 'ਤੇ ਉਹ ਲੋਕ ਸ਼ਾਮਲ ਸਨ ਜਿਨ੍ਹਾਂ ਵਿੱਚ 40 ਸਾਲ ਦੀ ਉਮਰ ਤੋਂ ਬਾਅਦ ਬਿਮਾਰੀ ਦਾ ਪਤਾ ਲੱਗਿਆ ਸੀ।
ਇਹ ਅਧਿਐਨ ਯੂਰਪੀਅਨ ਹਾਰਟ ਜਰਨਲ ਵਿੱਚ ਪ੍ਰਕਾਸ਼ਿਤ ਹੋਇਆ ਸੀ। ਇਸ ਵਿੱਚ, 2001 ਤੋਂ 2020 ਦੇ ਵਿਚਕਾਰ, ਉਨ੍ਹਾਂ ਲੋਕਾਂ ਦੀ ਪਛਾਣ ਕੀਤੀ ਗਈ ਜਿਨ੍ਹਾਂ ਨੂੰ ਅਡਲਟਹੁੱਡ ਦੌਰਾਨ ਟਾਈਪ-1 ਸ਼ੂਗਰ ਹੋ ਗਈ ਸੀ। ਉਨ੍ਹਾਂ ਦੀ ਤੁਲਨਾ ਕੰਟਰੋਲ ਗਰੁੱਪ ਦੇ 509,172 ਲੋਕਾਂ ਨਾਲ ਕੀਤੀ ਗਈ। ਅਧਿਐਨ ਵਿੱਚ ਪਾਇਆ ਗਿਆ ਕਿ ਜਿਨ੍ਹਾਂ ਲੋਕਾਂ ਨੂੰ ਅਡਲਟਹੁੱਡ ਦੌਰਾਨ ਟਾਈਪ 1 ਡਾਇਬਟੀਜ਼ ਹੋਇਆ ਸੀ, ਉਨ੍ਹਾਂ ਵਿੱਚ ਕੰਟਰੋਲ ਗਰੁੱਪ ਦੇ ਮੁਕਾਬਲੇ ਦਿਲ ਦੀ ਬਿਮਾਰੀ ਅਤੇ ਮੌਤ ਦਾ ਖਤਰਾ ਬਹੁਤ ਸੀ। ਇਸ ਤੋਂ ਇਲਾਵਾ ਕੈਂਸਰ ਅਤੇ ਇਨਫੈਕਸ਼ਨ ਵਰਗੀਆਂ ਸਮੱਸਿਆਵਾਂ ਵੀ ਸਾਹਮਣੇ ਆਈਆਂ।
ਮਾਹਰਾਂ ਨੇ ਦਿੱਤੀ ਆਹ ਸਲਾਹ
ਕੈਰੋਲਿੰਸਕਾ ਇੰਸਟੀਚਿਊਟ ਵਿਖੇ ਇੰਸਟੀਚਿਊਟ ਆਫ਼ ਇਨਵਾਇਰਮੈਂਟਲ ਮੈਡੀਸਨ ਦੇ ਪੋਸਟਡਾਕਟੋਰਲ ਫੈਲੋ, ਯੂਕਸੀਆ ਵੇਈ ਨੇ ਕਿਹਾ ਕਿ ਇਨ੍ਹਾਂ ਬਿਮਾਰੀਆਂ ਦੇ ਮੁੱਖ ਕਾਰਨ ਸਿਗਰਟ, ਮੋਟਾਪਾ, ਜ਼ਿਆਦਾ ਭਾਰ ਅਤੇ ਗਲੂਕੋਜ਼ ਕੰਟਰੋਲ ਦਾ ਮਾੜਾ ਪ੍ਰਭਾਵ ਹਨ। ਖੋਜ ਤੋਂ ਪਤਾ ਲੱਗਿਆ ਹੈ ਕਿ ਨੌਜਵਾਨ ਇਨਸੁਲਿਨ ਪੰਪ ਵਰਗੀਆਂ ਚੀਜ਼ਾਂ ਦੀ ਜ਼ਿਆਦਾ ਵਰਤੋਂ ਨਹੀਂ ਕਰਦੇ। ਅਜਿਹੀ ਸਥਿਤੀ ਵਿੱਚ, ਖੋਜਕਰਤਾਵਾਂ ਨੇ ਨੌਜਵਾਨਾਂ ਵਿੱਚ ਟਾਈਪ-1 ਸ਼ੂਗਰ ਦੀ ਜਾਂਚ ਜਾਰੀ ਰੱਖਣ ਦੀ ਯੋਜਨਾ ਬਣਾਈ ਹੈ, ਤਾਂ ਜੋ ਇਸ ਤੋਂ ਹੋਣ ਵਾਲੇ ਖ਼ਤਰਿਆਂ ਦਾ ਪਤਾ ਲਗਾਇਆ ਜਾ ਸਕੇ।
Check out below Health Tools-
Calculate Your Body Mass Index ( BMI )






















