ਕੋਰੋਨਾ ਮਹਾਮਾਰੀ ਤੋਂ ਬਚਾਅ ਲਈ ਮਾਹਿਰ ਡਾਕਟਰ ਦੇ ਵੱਡਮੁੱਲੇ ਸੁਝਾਅ
ਪੰਜਾਬ ਸਰਕਾਰ ਦੀ ‘ਕੌਂਸਲ ਆਫ਼ ਹੋਮਿਓਪੈਥਿਕ ਸਿਸਟਮ ਆਫ਼ ਮੈਡੀਸਨ ਪੰਜਾਬ’ (CHSM - PUNJAB) ਦੇ ਸਾਬਕਾ ਪ੍ਰਧਾਨ ਤੇ ਕੇਂਦਰੀ ਆਯੁਸ਼ ਮੰਤਰਾਲੇ ਦੀ ‘ਸੈਂਟਰਲ ਕੌਂਸਲ ਆਫ਼ ਹੋਮਿਓਪੈਥੀ ਨਵੀਂ ਦਿੱਲੀ’ (CCH – NEW DELHI) ਦੇ ਮੈਂਬਰ ਰਹਿ ਚੁੱਕੇ ਡਾ. ਰਾਣੂ ਨੇ ਅੱਗੇ ਕਿਹਾ ਕਿ ਇਸ ਵੇਲੇ ਪਿੰਡਾਂ ’ਚ ਛਾਈ ਅਜਿਹੀ ਮਾਨਸਿਕਤਾ ਨੂੰ ਬਹੁਤ ਧਿਆਨ ਤੇ ਪਿਆਰ ਨਾਲ ਬਦਲਣ ਦੀ ਲੋੜ ਹੈ।
ਮਹਿਤਾਬ-ਉਦ-ਦੀਨ
ਚੰਡੀਗੜ੍ਹ: ‘ਕੈਪਟਨ ਸਰਕਾਰ ਨੂੰ ਪੰਜਾਬ ਦੇ ਪਿੰਡ ਵਾਸੀਆਂ ਨੂੰ ਵੀ ਕੋਰੋਨਾ ਸਾਵਧਾਨੀਆਂ ਪ੍ਰਤੀ ਰਤਾ ਪਿਆਰ ਨਾਲ ਸਮਝਾਉਣਾ ਚਾਹੀਦਾ ਹੈ ਕਿਉਂਕਿ ਤੁਸੀਂ ਕਦੇ ਵੀ ਪਿੰਡਾਂ ’ਚ ਹੋਣ ਵਾਲੇ ਵਿਆਹ ਜਾਂ ਭੋਗ ਮੌਕੇ ਹੋਣ ਵਾਲੇ ਇਕੱਠਾਂ ’ਚ ਜਾ ਕੇ ਵੇਖ ਲਵੋ, ਉੱਥੇ ਨਾ ਤਾਂ ਕੋਈ ਮਾਸਕ ਲਾਉਂਦਾ ਹੈ ਤੇ ਨਾ ਹੀ ਕੋਈ ਸਮਾਜਕ ਦੂਰੀ ਬਣਾ ਕੇ ਰੱਖਦਾ ਹੈ ਤੇ ਉੱਥੇ ਇਕੱਠ ਵੀ ਚਾਰ-ਚਾਰ, ਪੰਜ-ਪੰਜ ਹਜ਼ਾਰ ਤੋਂ ਘੱਟ ਨਹੀਂ ਹੁੰਦੇ।’ ਇਹ ਪ੍ਰਗਟਾਵਾ ਪੰਜਾਬ ਦੀ ‘ਕੌਂਸਲ ਆਫ਼ ਹੋਮਿਓਪੈਥਿਕ ਸਿਸਟਮ’ (CHSM - PUNJAB) ਦੀ ਐਥੀਕਲ ਕਮੇਟੀ ਦੇ ਪ੍ਰਧਾਨ ਸੀਨੀਅਰ ਕੁਆਲੀਫ਼ਾਈਡ ਹੋਮਿਓਪੈਥਿਕ ਡਾਕਟਰ ਪਰਮਜੀਤ ਸਿੰਘ ਰਾਣੂ ਨੇ ਕੀਤਾ।
ਹੋਮਿਓਪੈਥਿਕ ਦਵਾਈਆਂ ਨਾਲ ਪਿਛਲੇ ਇੱਕ ਸਾਲ ਦੌਰਾਨ ਅਨੇਕ ਮਰੀਜ਼ ਠੀਕ ਕਰਨ ਦਾ ਦਾਅਵਾ ਕਰਨ ਵਾਲੇ ਮਾਹਿਰ ਡਾ. ਰਾਣੂ ਨੇ ਕਿਹਾ ਕਿ ਦਰਅਸਲ, ਪੰਜਾਬ ਦੇ ਪਿੰਡਾਂ ਦੇ ਬਹੁਤੇ ਲੋਕ ਕੋਰੋਨਾ ਮਹਾਮਾਰੀ ਨੂੰ ਐਂਵੇਂ ਕੂੜ ਪ੍ਰਚਾਰ ਸਮਝਦੇ ਆ ਰਹੇ ਹਨ। ਉਨ੍ਹਾਂ ਦੀ ਦਲੀਲ ਹਰ ਵਾਰ ਇਹੋ ਹੁੰਦੀ ਹੈ ਕਿ ਦਿੱਲੀ ਦੀਆਂ ਬਰੂਹਾਂ ’ਤੇ ਹਜ਼ਾਰਾਂ-ਲੱਖਾਂ ਕਿਸਾਨ ਅੰਦੋਲਨ ’ਤੇ ਬੈਠੇ ਰਹੇ ਹਨ, ਉਨ੍ਹਾਂ ’ਚੋਂ ਕਦੇ ਕਿਸੇ ਨੂੰ ਕੋਰੋਨਾ ਨਹੀਂ ਹੋਇਆ ਜਾਂ ਫਿਰ ਇਹ ਦਲੀਲ ਦਿੱਤੀ ਜਾਂਦੀ ਹੈ ਕਿ ਕੁੰਭ ਦੇ ਮੇਲੇ ਵਿੱਚ ਰੋਜ਼ਾਨਾ ਲੱਖਾਂ ਲੋਕ ਇਸ਼ਨਾਨ ਕਰ ਰਹੇ ਹਨ, ਉੱਥੇ ਵੀ ਕਿਸੇ ਨੂੰ ਬਹੁਤਾ ਕੁਝ ਨਹੀਂ ਹੋਇਆ।
ਪੰਜਾਬ ਸਰਕਾਰ ਦੀ ‘ਕੌਂਸਲ ਆਫ਼ ਹੋਮਿਓਪੈਥਿਕ ਸਿਸਟਮ ਆਫ਼ ਮੈਡੀਸਨ ਪੰਜਾਬ’ (CHSM - PUNJAB) ਦੇ ਸਾਬਕਾ ਪ੍ਰਧਾਨ ਤੇ ਕੇਂਦਰੀ ਆਯੁਸ਼ ਮੰਤਰਾਲੇ ਦੀ ‘ਸੈਂਟਰਲ ਕੌਂਸਲ ਆਫ਼ ਹੋਮਿਓਪੈਥੀ ਨਵੀਂ ਦਿੱਲੀ’ (CCH – NEW DELHI) ਦੇ ਮੈਂਬਰ ਰਹਿ ਚੁੱਕੇ ਡਾ. ਰਾਣੂ ਨੇ ਅੱਗੇ ਕਿਹਾ ਕਿ ਇਸ ਵੇਲੇ ਪਿੰਡਾਂ ’ਚ ਛਾਈ ਅਜਿਹੀ ਮਾਨਸਿਕਤਾ ਨੂੰ ਬਹੁਤ ਧਿਆਨ ਤੇ ਪਿਆਰ ਨਾਲ ਬਦਲਣ ਦੀ ਲੋੜ ਹੈ।
ਡਾ. ਰਾਣੂ ਨੇ ਦਾਅਵਾ ਕੀਤਾ ਕਿ ਅਜਿਹੇ ਕਾਰਣਾਂ ਕਰ ਕੇ ਕੋਰੋਨਾਵਾਇਰਸ ਮਹਾਮਾਰੀ ਦੀ ਲਾਗ ਦੇ ਮਾਮਲੇ ਬਹੁਤ ਜ਼ਿਆਦਾ ਵਧਦੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਅਸੀਂ ਕਾਫ਼ੀ ਚੇਤੰਨ ਸਾਂ ਪਰ ਇਸ ਵਰ੍ਹੇ ਕੁਝ ਅਵੇਸਲੇ ਹੋ ਗਏ ਹਾਂ ਅਤੇ ਮਾਸਕ ਲਾਉਣ, ਇੱਕ-ਦੂਜੇ ਤੋਂ ਦੂਰੀ ਬਣਾ ਕੇ ਰੱਖਣ ਤੇ ਆਪਣੇ ਹੱਥ ਲਗਾਤਾਰ ਧੋਂਦੇ ਰਹਿਣ।
ਉਨ੍ਹਾਂ ਕੋਰੋਨਾ ਦੇ ਮਰੀਜ਼ਾਂ ਨੂੰ ਸਲਾਹ ਦਿੱਤੀ ਕਿ ਜੇ ਉਨ੍ਹਾਂ ਵਿੱਚ ਮਾਮੂਲੀ ਲੱਛਣ ਹਨ ਜਾਂ ਲੱਛਣ ਵਿਖਾਈ ਹੀ ਨਹੀਂ ਦੇ ਰਹੇ, ਤਾਂ ਉਹ ਆਪਣੇ ਹੋਰਨਾਂ ਰੋਗਾਂ ਲਈ ਆਪਣੀਆਂ ਪਹਿਲਾਂ ਤੋਂ ਚੱਲਦੀਆਂ ਆ ਰਹੀਆਂ ਹੋਮਿਓਪੈਥਿਕ ਜਾਂ ਆਯੂਰਵੇਦਿਕ ਦਵਾਈਆਂ ਨੂੰ ਮਾਹਿਰ ਡਾਕਟਰ ਦੀ ਸਲਾਹ ਨਾਲ ਜਾਰੀ ਰੱਖ ਸਕਦੇ ਹਨ।
ਉਨ੍ਹਾਂ ਕਿਹਾ ਕਿ ਦਰਅਸਲ, ਲੋਕ ਕੋਰੋਨਾ ਟੈਸਟ ਪੌਜ਼ੇਟਿਵ ਆਉਣ ਤੋਂ ਬਾਅਦ ਕੁਝ ਦਹਿਸ਼ਤਜ਼ਦਾ (Panicky) ਹੋ ਜਾਂਦੇ ਹਨ। ਉਨ੍ਹਾਂ ਕਿਹਾ ਕਿ ਕੋਰੋਨਾ ਦਾ ਮਤਲਬ ਮੌਤ ਬਿਲਕੁਲ ਵੀ ਨਹੀਂ ਹੈ। ਆਪਣੇ ਮਨ ਨੂੰ ਪੂਰੀ ਤਰ੍ਹਾਂ ਸ਼ਾਂਤ ਰੱਖੋ ਤੇ ਮਨ ਵਿੱਚ ਕਿਸੇ ਤਰ੍ਹਾਂ ਦੀ ਬੇਚੈਨੀ ਨੂੰ ਆਉਣ ਨਾ ਦੇਵੋ। ਇਸ ਲਈ ਆਪਣੀ ਕੋਈ ਮਨਪਸੰਦ ਕਿਤਾਬ ਪੜ੍ਹੀ ਜਾ ਸਕਦੀ ਹੈ, ਸੰਗੀਤ ਸੁਣਿਆ ਜਾ ਸਕਦਾ ਹੈ ਜਾਂ ਫ਼ਿਲਮਾਂ ਵੇਖੀਆਂ ਜਾ ਸਕਦੀਆਂ ਹਨ ਤੇ ਆਪਣੇ ਆਪ ਨੂੰ ਨਾਂਹ ਪੱਖੀ ਵਿਚਾਰਾਂ ਤੋਂ ਦੂਰ ਰੱਖਣ ਦੀ ਲੋੜ ਹੈ।
ਡਾ. ਪਰਮਜੀਤ ਸਿੰਘ ਰਾਣੂ ਨੇ ਕਿਹਾ ਕਿ ਸਿਰਫ਼ ਗੰਭੀਰ ਹਾਲਤ ਵਿੱਚ ਹੀ ਮਰੀਜ਼ ਨੂੰ ਹਸਪਤਾਲਾਂ ’ਚ ਜਾਣਾ ਚਾਹੀਦਾ ਹੈ ਤੇ ਬਿਨਾ ਮਤਲਬ ਐਂਵੇਂ ਹੀ ਸਿਹਤ ਸੰਸਥਾਨਾਂ ਵਿੱਚ ਭੀੜਾਂ ਨਹੀਂ ਵਧਾਉਣੀਆਂ ਚਾਹੀਦੀਆਂ। ਜੇ ਲੱਛਣ ਜ਼ਿਆਦਾ ਗੰਭੀਰ ਜਾਪਣ, ਤਦ ਹੀ ਹਸਪਤਾਲ ਜਾ ਕੇ ਦਾਖ਼ਲ ਹੋਣ ਦੀ ਲੋੜ ਪੈਂਦੀ ਹੈ।
ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਜਿਵੇਂ ਕੋਰੋਨਾ ਦੇ ਚਲੱਦਿਆਂ ਆਯੁਰਵੇਦਿਕ ਕਾੜ੍ਹਾ ਪੀਣ ਦੀ ਸਲਾਹ ਦਿੰਦੀ ਹੈ, ਉਵੇਂ ਹੀ ਕੋਰੋਨਾ ਦੀਆਂ ਦਵਾਈਆਂ ਨਾਲ ਹੋਮਿਓਪੈਥਿਕ ਦਵਾਈਆਂ ਵੀ ਨਾਲੋ-ਨਾਲ (ਪਰ ਮਾਹਿਰ ਡਾਕਟਰ ਦੀ ਸਲਾਹ ਨਾਲ) ਲਈਆਂ ਜਾ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਹੋਮਿਓਪੈਥੀ ਵਿੱਚ ਹਰੇਕ ਮਰੀਜ਼ ਦੀ ਵੱਖਰੀ ਦਵਾਈ ਹੁੰਦੀ ਹੈ, ਕੋਈ ਇੱਕ ਦਵਾਈ ਨਹੀਂ ਹੁੰਦੀ। ਇਸ ਲਈ ਕਦੇ ਵੀ ਬਿਨਾ ਮਤਲਬ ਆਪਣੇ-ਆਪ ਹੀ ਇਨ੍ਹਾਂ ਦਵਾਈਆਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਮਾਹਿਰ ਡਾਕਟਰ ਦੀ ਸਲਾਹ ਹਰ ਹਾਲਤ ਵਿੱਚ ਜ਼ਰੂਰੀ ਹੈ।
ਡਾ. ਰਾਣੂ ਨੇ ਕਿਹਾ ਕਿ ਹੋਮਿਓਪੈਥਿਕ ਦਵਾਈਆਂ ਵੀ ਕੋਰੋਨਾ ਦੇ ਇਲਾਜ ਲਈ ਐਲੋਪੈਥੀ ਜਿੰਨੀਆਂ ਹੀ ਕਾਰਗਰ ਹਨ। ਇਸ ਲਈ ਇਹ ਦਵਾਈ ਲੈਂਦਿਆਂ ਸੰਗਣ ਦੀ ਲੋੜ ਨਹੀਂ ਹੈ। ‘ਹੋਮਿਓਪੈਥੀ ਤਾਂ ਜੀ ਬਹੁਤ ਹੌਲੀ-ਹੌਲੀ ਅਸਰ ਕਰਦੀ ਹੈ’ ਜਿਹੀ ਧਾਰਨਾ ਦਰਅਸਲ, ਦੁਨੀਆ ਦੇ ਬਹੁਤ ਮਜ਼ਬੂਤ ਡ੍ਰੱਗ ਫ਼ਾਰਮਾ-ਮਾਫ਼ੀਆ ਨੇ ਫੈਲਾਈ ਹੋਈ ਹੈ। ਇਹ ਦਵਾਈ ਜਿੰਨੀ ਛੇਤੀ ਅਸਰ ਕਰਦੀ ਹੈ, ਓਨੀ ਸ਼ਾਇਦ ਹੋਰ ਕੋਈ ਵੀ ਨਹੀਂ ਕਰਦੀ ਹੋਣੀ, ਇਸੇ ਲਈ ਇਸ ਵਿੱਚ ਟੀਕਿਆਂ ਦੀ ਜ਼ਰੂਰਤ ਨਹੀਂ ਪੈਂਦੀ।
ਇਹ ਵੀ ਪੜ੍ਹੋ: Flight Cancelled: ਉਡਾਣ ਭਰਨ ਤੋਂ ਪਹਿਲਾਂ ਬੰਦੇ ਨੇ ਕੀਤਾ ਅਜਿਹਾ ਕਾਰਾ ਕਿ ਸਾਰਾ ਦਿਨ ਰੋਕਣਾ ਪਿਆ ਜਹਾਜ਼
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Check out below Health Tools-
Calculate Your Body Mass Index ( BMI )