Vegetables health benefits: ਛਿੱਲੜਾਂ ਸਣੇ ਬਣਾਓ ਇਹ ਸਬਜ਼ੀਆਂ, ਮਿਲਣਗੇ ਭਰਪੂਰ ਪੌਸ਼ਟਿਕ ਤੱਤ...
ਜ਼ਿਆਦਾਤਰ ਸਬਜ਼ੀਆਂ ਨੂੰ ਅਸੀਂ ਛਿੱਲ ਕੇ ਖਾਂਦੇ ਹਾਂ। ਇਹ ਸਰੀਰ ਨੂੰ ਪੋਸ਼ਟਿਕ ਤੱਤ ਪ੍ਰਦਾਨ ਕਰਦੀਆਂ ਹਨ, ਪਰ ਕੁਝ ਸਬਜ਼ੀਆਂ ਨੂੰ ਛਿੱਲ ਕੇ ਨਹੀਂ ਖਾਣਾ ਚਾਹੀਦਾ।
Cook Vegetables With Peels: ਜ਼ਿਆਦਾਤਰ ਸਬਜ਼ੀਆਂ ਨੂੰ ਅਸੀਂ ਛਿੱਲ ਕੇ ਖਾਂਦੇ ਹਾਂ। ਇਹ ਸਰੀਰ ਨੂੰ ਪੋਸ਼ਟਿਕ ਤੱਤ ਪ੍ਰਦਾਨ ਕਰਦੀਆਂ ਹਨ, ਪਰ ਕੁਝ ਸਬਜ਼ੀਆਂ ਨੂੰ ਛਿੱਲ ਕੇ ਨਹੀਂ ਖਾਣਾ ਚਾਹੀਦਾ। ਛਿੱਲ ਕੇ ਖਾਣ ਨਾਲ ਇਨ੍ਹਾਂ ਵਿਚਲੇ ਪੌਸ਼ਟਿਕ ਤੱਤ ਨਸ਼ਟ ਹੋ ਜਾਂਦੇ ਹਨ। ਸ਼ਬਜੀਆਂ ਛਿੱਲ ਕੇ ਖਾਣ ਨਾਲ ਸਾਡੇ ਸਰੀਰ ਨੂੰ ਇਨ੍ਹਾਂ ਸ਼ਬਜ਼ੀਆਂ ਦਾ ਪੂਰਾ ਲਾਭ ਨਹੀਂ ਮਿਲ ਪਾਉਂਦਾ। ਆਓ ਆਯੁਰਵੇਦ ਡਾਕਟਰ ਅਕਾਂਕਸ਼ਾ ਦੀਕਸ਼ਿਤ ਤੋਂ ਜਾਣਦੇ ਹਾਂ ਕਿ ਸਾਨੂੰ ਕਿਹੜੀਆਂ ਸਬਜ਼ੀਆਂ ਛਿੱਲ ਕੇ ਨਹੀਂ ਖਾਣੀਆਂ ਚਾਹੀਦੀਆਂ।
ਇਨ੍ਹਾਂ ਸਬਜ਼ੀਆਂ ਨੂੰ ਛਿੱਲੜ ਸਣੇ ਖਾਓ
ਆਲੂ: ਅਸੀਂ ਆਲੂ ਦਾ ਸੇਵਨ ਹਮੇਸ਼ਾ ਛਿੱਲ ਕੇ ਕਰਦੇ ਹਾਂ। ਇਸ ਨਾਲ ਅਸੀਂ ਇਸਦੇ ਕਈ ਪੌਸ਼ਟਿਕ ਤੱਤਾਂ ਨੂੰ ਗਵਾ ਦਿੰਦੇ ਹਾਂ। ਇਸ ਲਈ ਸਾਨੂੰ ਆਲੂ ਦੀ ਵਰਤੋਂ ਵੀ ਛਿਲਕੇ ਸਮੇਤ ਹੀ ਕਰਨੀ ਚਾਹੀਦੀ ਹੈ। ਇਸ ਨਾਲ ਸਾਡੇ ਸਰੀਰ ਨੂੰ ਅਧਿਕ ਪੌਸ਼ਟਿਕ ਤੱਤ ਮਿਲਦੇ ਹਨ।
ਮੂਲੀ: ਸਲਾਦ ਵਿਚ ਮੂਲੀ ਦੀ ਵਰਤੋਂ ਪ੍ਰਮੁੱਖ ਰੂਪ ਵਿਚ ਕੀਤੀ ਜਾਂਦੀ ਹੈ। ਸਰਦੀਆਂ ਵਿਚ ਇਸ ਦੀ ਵਰਤੋਂ ਸਬਜ਼ੀ ਅਤੇ ਪਰਾਠੇ ਬਣਾਉਣ ਲਈ ਕੀਤੀ ਜਾਂਦੀ ਹੈ। ਮੂਲੀ ਨੂੰ ਪੇਟ ਲਈ ਬਹੁਤ ਚੰਗਾ ਮੰਨਿਆ ਜਾਂਦਾ ਹੈ। ਪਰ ਅਸੀਂ ਮੂਲੀ ਦੀ ਵਰਤੋਂ ਛਿੱਲ ਕੇ ਕਰਦੇ ਹਾਂ। ਸਾਨੂੰ ਮੂਲੀ ਦੇ ਛਿਲਕਿਆਂ ਨੂੰ ਸੁੱਟਣਾ ਨਹੀਂ ਚਾਹੀਦਾ।
ਪੇਠਾ ਜਾਂ ਕੱਦੂ: ਗਰਮੀਆਂ ਵਿਚ ਪੇਠਾ ਸਿਹਤਮੰਦ ਸਬਜ਼ੀਆਂ ਵਿਚ ਇਕ ਹੈ। ਇਸ ਨੂੰ ਖਾਣਾ ਬਹੁਤ ਫ਼ਾਇਦੇਮੰਦ ਮੰਨਿਆ ਜਾਂਦਾ ਹੈ। ਗਰਮੀਆਂ ਵਿਚ ਇਹ ਸਾਡੇ ਸਰੀਰ ਨੂੰ ਠੰਡਕ ਪਹੁੰਚਾਉਂਦਾ ਹੈ। ਇਸ ਵਿਚ ਐਂਟੀਆਕਸੀਡੈਂਟ, ਵਿਟਾਮਿਨ ਅਤੇ ਖਣਿਜ ਪਦਾਰਥਾਂ ਦੀ ਭਰਪੂਰ ਮਾਤਰਾਂ ਹੁੰਦੀ ਹੈ। ਅਸੀਂ ਪੇਠੇ ਜਾਂ ਕੱਦੂ ਦੀ ਵਰਤੋਂ ਛਿੱਲ ਕੇ ਕਰਦੇ ਹਾਂ। ਪਰ ਇਸ ਦੇ ਛਿਲਕੇ ਵੀ ਸਾਡੀ ਸਿਹਤ ਲਈ ਬਹੁਤ ਫ਼ਾਇਦੇਮੰਦ ਹੁੰਦੇ ਹਨ। ਇਸ ਲਈ ਇਨ੍ਹਾਂ ਨੂੰ ਕਦੇ ਵੀ ਸੁੱਟਣਾ ਨਹੀ ਚਾਹੀਦਾ।
ਖੀਰਾ: ਖੀਰਾ ਸਾਡੀ ਸਿਹਤ ਲਈ ਬਹੁਤ ਚੰਗਾ ਹੈ। ਇਸ ਵਿਚ ਅਧਿਕ ਮਾਤਰਾ ਵਿਚ ਐਂਟੀ ਆਕਸੀਡੈਂਟ ਅਤੇ ਪਾਣੀ ਦੀ ਮਾਤਰਾ ਪਾਈ ਜਾਂਦੀ ਹੈ। ਖੀਰੇ ਦਾ ਛਿਲਕਾ ਸਾਡੀ ਸਿਹਤ ਲਈ ਬਹੁਤ ਚੰਗਾ ਹੁੰਦਾ ਹੈ। ਇਸ ਲਈ ਖੀਰੇ ਨੂੰ ਹਮੇਸ਼ਾ ਛਿਲਕੇ ਸਮੇਤ ਖਾਣਾ ਚਾਹੀਦਾ ਹੈ। ਇਸ ਨੂੰ ਛਿੱਲਣ ਨਾਲ ਇਸਦੇ ਕਈ ਪੌਸ਼ਟਿਕ ਤੱਤ ਨਸ਼ਟ ਹੋ ਜਾਂਦੇ ਹਨ।
ਸ਼ਕਰਕੰਦੀ: ਸ਼ਕਰਕੰਦੀ ਵਿਚ ਵਿਟਾਮਿਨ ਸੀ, ਈ, ਫਾਇਬਰ ਬੀਟਾ ਕੈਰੋਟੀਨ ਆਦਿ ਦੀ ਭਰਪੂਰ ਮਾਤਰਾ ਪਾਈ ਜਾਂਦੀ ਹੈ। ਇਹ ਤੱਤ ਸਾਡੀ ਸਿਹਤ ਲਈ ਬਹੁਤ ਚੰਗੇ ਹਨ। ਡਾਕਟਰ ਅਕਾਂਕਸ਼ਾ ਦੀਕਸ਼ਿਤ ਅਨੁਸਾਰ ਸ਼ਕਰਕੰਦੀ ਦੇ ਛਿਲਕੇ ਵੀ ਸਾਡੇ ਲਈ ਬਹੁਤ ਫ਼ਇਦੇਮੰਦ ਹੁੰਦੇ ਹਨ। ਇਸ ਲਈ ਸ਼ਕਰਕੰਦੀ ਦਾ ਸੇਵਨ ਸਮੇਤ ਛਿਲਕੇ ਕਰਨਾ ਚਾਹੀਦਾ ਹੈ।
Disclaimer: (ਉੱਪਰ ਦਿੱਤੇ ਤੱਥ-ਜਾਣਕਾਰੀ ਆਮ ਜਾਣਕਾਰੀ 'ਤੇ ਅਧਾਰਿਤ ਹਨ। ਇਨ੍ਹਾਂ ਨੂੰ ਅਜ਼ਮਾਉਣ ਤੋਂ ਪਹਿਲਾਂ ਸਬੰਧਤ ਮਾਹਿਰਾਂ ਦੀ ਸਲਾਹ ਲਵੋ।)
Check out below Health Tools-
Calculate Your Body Mass Index ( BMI )