(Source: ECI/ABP News)
Vitamin B12 Deficiency : ਸਰੀਰ 'ਚ ਨਜ਼ਰ ਆਉਣ ਲੱਗਣ ਇਹ ਲੱਛਣ ਤਾਂ ਹੋ ਜਾਓ ਸਾਵਧਾਨ, ਹੋ ਸਕਦੀ ਵਿਟਾਮਿਨ ਬੀ12 ਦੀ ਕਮੀ, ਜਾਣੋ ਬਚਾਅ ਦੇ ਤਰੀਕੇ
ਵਿਗੜਦੀ ਜੀਵਨਸ਼ੈਲੀ ਕਾਰਨ ਵਿਟਾਮਿਨ ਬੀ12 ਦੀ ਕਮੀ ਲੋਕਾਂ ਦੇ ਤਣਾਅ ਨੂੰ ਵਧਾ ਰਹੀ ਹੈ। ਤਣਾਅ ਦਾ ਮਾਮਲਾ ਇਸ ਲਈ ਵੀ ਹੈ ਕਿਉਂਕਿ ਇਹ ਇਕ ਅਜਿਹਾ ਵਿਟਾਮਿਨ ਹੈ ਜਿਸ ਦੀ ਕਮੀ ਨਾਲ ਸਰੀਰ ਦੇ ਕਈ ਅੰਗ ਪ੍ਰਭਾਵਿਤ ਹੁੰਦੇ ਹਨ।
![Vitamin B12 Deficiency : ਸਰੀਰ 'ਚ ਨਜ਼ਰ ਆਉਣ ਲੱਗਣ ਇਹ ਲੱਛਣ ਤਾਂ ਹੋ ਜਾਓ ਸਾਵਧਾਨ, ਹੋ ਸਕਦੀ ਵਿਟਾਮਿਨ ਬੀ12 ਦੀ ਕਮੀ, ਜਾਣੋ ਬਚਾਅ ਦੇ ਤਰੀਕੇ Vitamin B12 Deficiency: If these symptoms appear in the body, be careful, it may be vitamin B12 deficiency, know how to prevent it. Vitamin B12 Deficiency : ਸਰੀਰ 'ਚ ਨਜ਼ਰ ਆਉਣ ਲੱਗਣ ਇਹ ਲੱਛਣ ਤਾਂ ਹੋ ਜਾਓ ਸਾਵਧਾਨ, ਹੋ ਸਕਦੀ ਵਿਟਾਮਿਨ ਬੀ12 ਦੀ ਕਮੀ, ਜਾਣੋ ਬਚਾਅ ਦੇ ਤਰੀਕੇ](https://feeds.abplive.com/onecms/images/uploaded-images/2022/09/18/94c7c481b4b9f593ca452f2a9f39e7151663478477399498_original.jpg?impolicy=abp_cdn&imwidth=1200&height=675)
Vitamin B12 : ਵਿਗੜਦੀ ਜੀਵਨਸ਼ੈਲੀ ਕਾਰਨ ਵਿਟਾਮਿਨ ਬੀ12 ਦੀ ਕਮੀ ਲੋਕਾਂ ਦੇ ਤਣਾਅ ਨੂੰ ਵਧਾ ਰਹੀ ਹੈ। ਤਣਾਅ ਦਾ ਮਾਮਲਾ ਇਸ ਲਈ ਵੀ ਹੈ ਕਿਉਂਕਿ ਇਹ ਇਕ ਅਜਿਹਾ ਵਿਟਾਮਿਨ ਹੈ ਜਿਸ ਦੀ ਕਮੀ ਨਾਲ ਸਰੀਰ ਦੇ ਕਈ ਅੰਗ ਪ੍ਰਭਾਵਿਤ ਹੁੰਦੇ ਹਨ। ਵਿਟਾਮਿਨ ਬੀ12 ਦਾ ਅਸਰ ਦਿਮਾਗ 'ਤੇ ਵੀ ਦੇਖਿਆ ਜਾ ਸਕਦਾ ਹੈ। ਜੇਕਰ ਵਿਟਾਮਿਨ ਦੀ ਕਮੀ ਹੋ ਜਾਵੇ ਤਾਂ ਸਰੀਰ 'ਚ ਕੁਝ ਲੱਛਣ ਨਜ਼ਰ ਆਉਣ ਲੱਗਦੇ ਹਨ। ਅੱਜ ਅਸੀਂ ਤੁਹਾਨੂੰ ਵਿਟਾਮਿਨ ਬੀ12 ਦੀ ਕਮੀ ਦੇ ਲੱਛਣਾਂ ਬਾਰੇ ਦੱਸਣ ਜਾ ਰਹੇ ਹਾਂ।
ਵਿਟਾਮਿਨ ਬੀ 12 ਦੀ ਕਮੀ ਦੇ ਲੱਛਣ
ਹੱਥਾਂ ਅਤੇ ਪੈਰਾਂ ਵਿੱਚ ਝਰਨਾਹਟ
ਵਿਟਾਮਿਨ ਬੀ12 ਦੀ ਕਮੀ ਦੇ ਲੱਛਣ ਸਰੀਰ ਦੇ 4 ਹਿੱਸਿਆਂ ਜਿਵੇਂ ਹੱਥ, ਬਾਹਾਂ, ਲੱਤਾਂ ਅਤੇ ਪੈਰਾਂ ਵਿੱਚ ਦੇਖੇ ਜਾ ਸਕਦੇ ਹਨ। ਸਰੀਰ ਦੇ ਇਹਨਾਂ ਹਿੱਸਿਆਂ ਵਿੱਚ ਇੱਕ ਅਜੀਬ ਜਿਹੀ ਝਰਨਾਹਟ (Tingling) ਮਹਿਸੂਸ ਹੋਣ ਲੱਗਦੀ ਹੈ। ਇਸਨੂੰ ਪਿੰਨ ਜਾਂ ਸੂਈ ਵਾਂਗ ਚੁੱਬਣਾ ਵੀ ਕਿਹਾ ਜਾਂਦਾ ਹੈ। ਇਹ ਜ਼ਰੂਰੀ ਨਹੀਂ ਹੈ ਕਿ ਇਹ ਲੱਛਣ ਸਰੀਰ ਵਿੱਚ ਵਿਟਾਮਿਨ ਬੀ12 ਦੀ ਕਮੀ ਦੇ ਕਾਰਨ ਹੋਣ ਪਰ ਇਹ ਲੱਛਣ ਸਰੀਰ ਵਿੱਚ ਕਿਸੇ ਹੋਰ ਸਮੱਸਿਆ ਦੇ ਕਾਰਨ ਦੇਖੇ ਜਾ ਸਕਦੇ ਹਨ।
ਜੀਭ 'ਤੇ ਛਾਲੇ
ਤੁਸੀਂ ਜੀਭ 'ਤੇ ਵਿਟਾਮਿਨ ਬੀ12 ਦੀ ਕਮੀ ਦੇ ਲੱਛਣ ਵੀ ਦੇਖ ਸਕਦੇ ਹੋ। ਇਸ ਵਿਟਾਮਿਨ ਦੀ ਕਮੀ ਕਾਰਨ ਜੀਭ 'ਤੇ ਛਾਲੇ, ਸੋਜ ਜਾਂ ਛੋਟੇ ਲਾਲ ਧੱਫੜ ਦਿਖਾਈ ਦੇ ਸਕਦੇ ਹਨ। ਕਈ ਵਾਰ ਜੀਭ ਵਿੱਚੋਂ ਇੱਕ ਪਰਤ ਵੀ ਨਿਕਲਦੀ ਦਿਖਾਈ ਦਿੰਦੀ ਹੈ।
ਚਮੜੀ ਦਾ ਪੀਲਾ ਹੋਣਾ
ਜੇਕਰ ਤੁਹਾਡੀ ਚਮੜੀ 'ਤੇ ਹਲਕਾ ਪੀਲਾਪਨ (yellowness) ਦਿਖਾਈ ਦੇਣ ਲੱਗੇ ਤਾਂ ਤੁਹਾਨੂੰ ਵਿਟਾਮਿਨ ਬੀ12 ਦਾ ਟੈਸਟ ਕਰਵਾਉਣਾ ਚਾਹੀਦਾ ਹੈ। ਇਸ ਵਿਟਾਮਿਨ ਦੀ ਕਮੀ ਕਾਰਨ ਚਮੜੀ ਪੀਲੀ ਹੋ ਜਾਂਦੀ ਹੈ। ਹਾਲਾਂਕਿ ਇਹ ਪੀਲਾਪਨ ਪੀਲੀਆ ਜਿੰਨਾ ਡੂੰਘਾ ਨਹੀਂ ਹੋਵੇਗਾ, ਪਰ ਇੱਕ ਹਲਕਾ ਰੰਗ ਜ਼ਰੂਰ ਵਧਦਾ ਨਜ਼ਰ ਆਵੇਗਾ।
ਅੱਖਾਂ ਦਾ ਕਮਜ਼ੋਰ ਹੋਣਾ
ਲਗਾਤਾਰ ਫੋਨ ਜਾਂ ਲੈਪਟਾਨ 'ਤੇ ਲੰਬੇ ਸਮੇਂ 'ਤੇ ਕੰਮ ਕਰਨ ਨਾਲ ਵੀ ਅੱਖਾਂ ਦੀ ਨਿਗਾ ਪ੍ਰਭਾਵਿਤ ਹੁੰਦੀ ਹੈ। ਇਸ ਨਾਲ ਹੀ ਸਾਨੂੰ ਦੇਖਣ 'ਚ ਦਿੱਕਤ ਮਹਿਸੂਸ ਹੋਣ ਲੱਗਦੀ ਹੈ ਤਾਂ ਅਸੀਂ ਸੋਚਦੇ ਹਾਂ ਕਿ ਅਜਿਹਾ ਸਮਾਰਟਫੋਨ ਜਾਂ ਸਕਰੀਨ ਟਾਈਮ ਦੀ ਜ਼ਿਆਦਾ ਵਰਤੋਂ ਕਾਰਨ ਹੋ ਰਿਹਾ ਹੈ। ਪਰ ਕਈ ਵਾਰ ਵਿਟਾਮਿਨ ਬੀ12 ਦੀ ਕਮੀ ਨਾਲ ਵੀ ਅੱਖਾਂ ਕਮਜ਼ੋਰ ਹੋ ਜਾਂਦੀਆਂ ਹਨ।
ਸਰੀਰ ਵਿੱਚ ਦਰਦ
ਹੱਥਾਂ ਅਤੇ ਪੈਰਾਂ ਵਿੱਚ ਦਰਦ ਵਿਟਾਮਿਨ ਬੀ12 ਦਾ ਲੱਛਣ ਹੋ ਸਕਦਾ ਹੈ। ਇਹ ਦਰਦ ਉੱਠਣ ਜਾਂ ਬੈਠਣ ਵੇਲੇ ਵੀ ਮਹਿਸੂਸ ਕੀਤਾ ਜਾ ਸਕਦਾ ਹੈ। ਮਾਸਪੇਸ਼ੀਆਂ (Muscles) ਦਾ ਦਰਦ ਇਸ ਵਿਟਾਮਿਨ ਦੀ ਕਮੀ ਨੂੰ ਦਰਸਾਉਂਦਾ ਹੈ।
ਇਸ ਤਰ੍ਹਾਂ ਇਹ ਘਾਟ ਪੂਰੀ ਹੋ ਜਾਵੇਗੀ
ਦੁੱਧ, ਪਨੀਰ, ਦਹੀਂ ਅਤੇ ਅੰਡੇ ਵਿਟਾਮਿਨ ਬੀ12 ਦੇ ਚੰਗੇ ਸਰੋਤ ਹਨ। ਨਾਲ ਹੀ, ਵਿਟਾਮਿਨ ਬੀ12 ਦੇ ਸਪਲੀਮੈਂਟਸ ਦਾ ਵੀ ਸੇਵਨ ਕੀਤਾ ਜਾ ਸਕਦਾ ਹੈ। ਇਸ ਨਾਲ ਤੁਹਾਨੂੰ ਕਾਫੀ ਫਾਇਦਾ ਮਿਲੇਗਾ।
Check out below Health Tools-
Calculate Your Body Mass Index ( BMI )
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)