ਪੜਚੋਲ ਕਰੋ

ਸਾਵਧਾਨ! ਔਰਤਾਂ ‘ਚ ਵਧ ਰਿਹਾ ‘ਸਰਵਾਈਕਲ ਕੈਂਸਰ’ ਦਾ ਖ਼ਤਰਾ, ਛੇਤੀ ਹੀ ਸ਼ੁਰੂ ਹੋਵੇਗੀ ਵੈਕਸੀਨ

cervical cancer: ਅਪ੍ਰੈਲ ਚ 9 ਤੋਂ 14 ਸਾਲ ਦੀਆਂ ਕੁੜੀਆਂ ਲਈ ਵੈਕਸੀਨੇਸ਼ਨ ਡ੍ਰਾਈਵ ਸ਼ੁਰੂ ਕੀਤਾ ਜਾਵੇਗਾ। ਇਸ ਤਹਿਤ ਸਰਵਾਈਕਲ ਕੈਂਸਰ ਦੇ ਖਿਲਾਫ ਇੱਕ ਨਵੀਂ ਵੈਕਸੀਨ ਦੀ ਵਰਤੋਂ ਕੀਤੀ ਜਾਵੇਗੀ, ਜੋ ਕਿ HPV ਵਾਇਰਸ ਨੂੰ ਅਟੈਕ ਕਰ ਸਕਦੀ ਹੈ।

Cervical Cancer Vaccine: ਮੌਜੂਦਾ ਦੌਰ ਵਿੱਚ ਕੈਂਸਰ ਤੇਜ਼ੀ ਨਾਲ ਫੈਲ ਰਿਹਾ ਹੈ, ਜੋ ਕਿ ਖਤਰਨਾਕ ਬਿਮਾਰੀ ਬਣਦਾ ਜਾ ਰਿਹਾ ਹੈ। ਚੰਗੇ-ਭਲੇ ਤੰਦਰੁਸਤ ਲੋਕ ਵੀ ਇਸ ਬਿਮਾਰੀ ਦਾ ਸ਼ਿਕਾਰ ਹੋ ਰਹੇ ਹਨ ਅਤੇ ਉਨ੍ਹਾਂ ਨੂੰ ਇਸ ਗੱਲ ਦਾ ਪਤਾ ਵੀ ਨਹੀਂ ਹੈ। ਔਰਤਾਂ ਵਿੱਚ ਵੀ ਬ੍ਰੈਸਟ ਕੈਂਸਰ ਅਤੇ ਓਵਰੀ ਕੈਂਸਰ ਤੋਂ ਬਾਅਦ ਇੱਕ ਹੋਰ ਕੈਂਸਰ ਤੇਜ਼ੀ ਨਾਲ ਉਭਰ ਰਿਹਾ ਹੈ, ਜੋ ਕਿ ਬਹੁਤ ਖਤਰਨਾਕ ਹੈ। ਔਰਤਾਂ ਵਿੱਚ ਹੋਣ ਵਾਲੇ ਜਿਸ ਕੈਂਸਰ ਦੀ ਗੱਲ ਅਸੀਂ ਕਰ ਰਹੇ ਹਾਂ, ਉਹ ਹੈ ‘ਸਰਵਾਈਕਲ ਕੈਂਸਰ’ (Cervical Cancer)। ਸਰਵਾਈਕਲ ਕੈਂਸਰ ਐਚਪੀਵੀ (HPV) (ਹਿਊਮਨ ਪੈਪੀਲੋਮਾ ਵਾਇਰਸ) ਦੀ ਲਾਗ ਕਾਰਨ ਹੁੰਦਾ ਹੈ। ਇਹ ਇੱਕ ਜਿਨਸੀ ਤੌਰ 'ਤੇ ਫੈਲਣ ਵਾਲਾ ਵਾਇਰਸ ਹੈ, ਜੋ ਸੈਕਸ ਕਰਨ ਨਾਲ ਫੈਲਦਾ ਹੈ। ਜੇਕਰ ਕੋਈ ਵਿਅਕਤੀ ਵਾਰ-ਵਾਰ ਇਸ ਵਾਇਰਸ ਨਾਲ ਸੰਕਰਮਿਤ ਹੁੰਦਾ ਹੈ, ਤਾਂ ਉਹ ਬਾਅਦ ਵਿਚ ਇਸ ਖਤਰਨਾਕ ਬਿਮਾਰੀ ਦਾ ਸ਼ਿਕਾਰ ਹੋ ਸਕਦਾ ਹੈ।

ਹਿੰਦੁਸਤਾਨ ਟਾਈਮਜ਼ ਦੀ ਰਿਪੋਰਟ ਦੇ ਅਨੁਸਾਰ, ਔਰਤਾਂ ਵਿੱਚ ਸਰਵਾਈਕਲ ਕੈਂਸਰ ਦੇ ਵਧਦੇ ਮਾਮਲਿਆਂ ਦੇ ਮੱਦੇਨਜ਼ਰ, ਭਾਰਤ ਸਰਕਾਰ ਨੇ ਹਾਲ ਹੀ ਵਿੱਚ ਘੋਸ਼ਣਾ ਕੀਤੀ ਹੈ ਕਿ ਅਪ੍ਰੈਲ ਵਿੱਚ 9 ਤੋਂ 14 ਸਾਲ ਦੀ ਉਮਰ ਦੀਆਂ ਕੁੜੀਆਂ ਲਈ ਇੱਕ ਨੇਸ਼ਨਵਾਈਡ ਇਮਿਊਨਾਈਜੇਸ਼ਨ ਡ੍ਰਾਈਵ ਸ਼ੁਰੂ ਕੀਤਾ ਜਾਵੇਗਾ। ਇਸ ਡ੍ਰਾਈਵ ਦੇ ਤਹਿਤ, ਉਸ ਨਵੀਂ ਵੈਕਸੀਨ ਦੀ ਵਰਤੋਂ ਕੀਤੀ ਜਾਵੇਗੀ, ਜੋ ਹਿਊਮਨ ਪੈਪਿਲੋਮਾ ਵਾਇਰਸ (ਐਚਪੀਵੀ) ਨੂੰ ਨਿਸ਼ਾਨਾ ਬਣਾ ਸਕਦੀ ਹੈ। HPV ਵਾਇਰਸ ਭਵਿੱਖ ਵਿੱਚ ਸਰਵਾਈਕਲ ਕੈਂਸਰ ਦਾ ਖ਼ਤਰਾ ਪੈਦਾ ਕਰਦਾ ਹੈ। ਕਈ ਵਾਰ ਇਹ ਹੋਰ ਕੈਂਸਰਾਂ ਦਾ ਕਾਰਨ ਵੀ ਬਣਦਾ ਹੈ।

41 ਲੱਖ ਔਰਤਾਂ ਦੀ ਹੋ ਚੁੱਕੀ ਮੌਤ 
ਵਿਸ਼ਵ ਸਿਹਤ ਸੰਗਠਨ (WHO) ਦੇ ਅਨੁਸਾਰ, 2019 ਤੋਂ, ਭਾਰਤ ਵਿੱਚ 41 ਲੱਖ ਔਰਤਾਂ ਇਸ ਭਿਆਨਕ ਬਿਮਾਰੀ ਕਾਰਨ ਆਪਣੀ ਜਾਨ ਗੁਆ ਚੁੱਕੀਆਂ ਹਨ। WHO ਨੇ ਇਹ ਵੀ ਦਾਅਵਾ ਕੀਤਾ ਹੈ ਕਿ 2070 ਤੱਕ 57 ਲੱਖ ਔਰਤਾਂ ਦੀ ਮੌਤ ਹੋ ਸਕਦੀ ਹੈ। ਡਬਲਯੂਐਚਓ (WHO ) ਨੇ ਨਿਰਦੇਸ਼ ਦਿੱਤੇ ਹਨ ਕਿ ਸਾਰੇ ਦੇਸ਼ਾਂ ਨੂੰ 2030 ਤੱਕ ਹਰ ਸਾਲ ਪ੍ਰਤੀ 1,00,000 ਔਰਤਾਂ ‘ਤੇ 4 ਤੋਂ ਘੱਟ ਨਵੇਂ ਕੇਸਾਂ ਦੀ ਦਰ ਤੱਕ ਪਹੁੰਚਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਅਤੇ ਇਸ ਕ੍ਰਮ ਨੂੰ ਬਰਕਰਾਰ ਰੱਖਣ ਦੀ ਵੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਸਰਵਾਈਕਲ ਕੈਂਸਰ ਦੇ ਖਤਰੇ ਨੂੰ ਘੱਟ ਕਰਨ ਦੇ ਲਈ ਔਰਤਾਂ ਲਈ ਇਸ ਨੂੰ ਰੋਕਣ ਵਾਲਾ ਟੀਕਾਕਰਣ ਜ਼ਰੂਰੀ ਹੈ। 

ਨੈਸ਼ਨਲ ਟੈਕਨੀਕਲ ਐਡਵਾਈਜ਼ਰੀ ਗਰੁੱਪ ਆਫ਼ ਇਮਯੂਨਾਈਜ਼ੇਸ਼ਨ ਦੇ ਚੇਅਰਪਰਸਨ ਐਨ ਕੇ ਅਰੋੜਾ ਨੇ ਡਬਲਯੂਐਚਓ (WHO) ਨੂੰ ਦੱਸਿਆ ਕਿ ਟੀਕਾਕਰਨ ਲਈ ਇੱਕ ਢੁਕਵਾਂ ਰੋਡਮੈਪ ਅਤੇ ਰਣਨੀਤੀ ਤਿਆਰ ਕੀਤੀ ਗਈ ਹੈ। ਕੋਵਿਡ ਟੀਕਾਕਰਨ ਮੁਹਿੰਮ ਤੋਂ ਪ੍ਰਾਪਤ ਹੋਏ ਤਜ਼ਰਬਿਆਂ ਨੇ ਸਾਡੀ ਬਹੁਤ ਮਦਦ ਕੀਤੀ ਹੈ। ਸੀਰਮ ਇੰਸਟੀਚਿਊਟ ਆਫ ਇੰਡੀਆ (SII) ਦੁਆਰਾ ਵਿਕਸਤ 'ਕਵਾਡ੍ਰੀਵੈਲੈਂਟ ਵੈਕਸੀਨ', ਜਿਸ ਨੂੰ "ਸਰਵਵੈਕ" (Cervavac)  ਵੀ ਕਿਹਾ ਜਾਂਦਾ ਹੈ। ਇਹ ਵੈਕਸੀਨ ਕਈ ਤਰੀਕਿਆਂ ਨਾਲ HPV ਵਾਇਰਸ ਤੋਂ ਸੁਰੱਖਿਆ ਪ੍ਰਦਾਨ ਕਰਦੀ ਹੈ।

ਇਹ ਵੀ ਪੜ੍ਹੋ: ਪਾਕਿ ਹਾਈ ਕਮਿਸ਼ਨ 'ਚ ਜਿਨ ਸੀ ਸ਼ੋਸ਼ਣ ਦਾ ਮਾਮਲਾ: ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਨੇ ਸ਼ਿਕਾਇਤ ਦੇ ਸਮੇਂ 'ਤੇ ਉਠਾਇਆ ਸਵਾਲ, ਜਾਂਚ ਦੇ ਹੁਕਮ

HPV ਇੱਕ ਜਿਨਸੀ ਤੌਰ 'ਤੇ ਸੰਚਾਰਿਤ ਵਾਇਰਸ 
ਇਸ ਸਮੇਂ, ਭਾਰਤ ਵੈਕਸੀਨ ਦੇ ਲਈ ਪੂਰੀ ਤਰ੍ਹਾਂ ਨਾਲ ਵਿਦੇਸ਼ੀ ਨਿਰਮਾਤਾਵਾਂ 'ਤੇ ਨਿਰਭਰ ਹੈ, ਜੋ ਕਿ ਬਹੁਤ ਮਹਿੰਗੀਆਂ ਹਨ। ਭਾਰਤ ਐਚਪੀਵੀ (HPV) ਦੇ ਵਿਰੁੱਧ ਵਧੇਰੇ ਕਿਫਾਇਤੀ ਟੀਕਾਕਰਨ ਚਾਹੁੰਦਾ ਹੈ ਤਾਂ ਜੋ ਵੱਧ ਤੋਂ ਵੱਧ ਔਰਤਾਂ ਇਸ ਦਾ ਲਾਭ ਲੈ ਸਕਣ। HPV ਇੱਕ ਜਿਨਸੀ ਤੌਰ 'ਤੇ ਸੰਚਾਰਿਤ ਵਾਇਰਸ ਹੈ, ਜੋ ਜਣਨ ਅੰਗਾਂ, ਗਲੇ ਅਤੇ ਮੂੰਹ ਨੂੰ ਪ੍ਰਭਾਵਿਤ ਕਰਦਾ ਹੈ। ਇਸ ਬਿਮਾਰੀ ਦੇ ਖਿਲਾਫ ਬਣੀ ਵੈਕਸੀਨ Ceravac  ਦਾ ਪ੍ਰੋਡਕਸ਼ਨ 2022 ਦੇ ਅਖੀਰ ਵਿੱਚ ਸ਼ੁਰੂ ਹੋਇਆ ਸੀ। ਇਹ ਟੀਕਾ ਪ੍ਰਤੀ ਖੁਰਾਕ 200 ਤੋਂ 400 ਭਾਰਤੀ ਰੁਪਏ ਦੀ ਲਾਗਤ ਨਾਲ ਉਪਲਬਧ ਕਰਵਾਇਆ ਜਾਵੇਗਾ। ਉਮੀਦ ਹੈ ਕਿ ਸੀਰਮ ਇੰਸਟੀਚਿਊਟ ਆਫ ਇੰਡੀਆ ਦੋ ਸਾਲਾਂ ਵਿੱਚ ਲਗਭਗ 200 ਮਿਲੀਅਨ ਖੁਰਾਕਾਂ ਦੀ ਪ੍ਰੋਡਕਸ਼ਨ ਕਰੇਗਾ।

Check out below Health Tools-
Calculate Your Body Mass Index ( BMI )

Calculate The Age Through Age Calculator

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Sukhbir Badal: ਸੁਖਬੀਰ ਸਿੰਘ ਬਾਦਲ ਦੀ ਸਿਹਤ ਨੂੰ ਲੈ ਕੇ ਵੱਡਾ ਅਪਡੇਟ, ਉਤਰਿਆ ਮੋਢਾ! ਤਸਵੀਰਾਂ ਆਈਆਂ ਸਾਹਮਣੇ
Sukhbir Badal: ਸੁਖਬੀਰ ਸਿੰਘ ਬਾਦਲ ਦੀ ਸਿਹਤ ਨੂੰ ਲੈ ਕੇ ਵੱਡਾ ਅਪਡੇਟ, ਉਤਰਿਆ ਮੋਢਾ! ਤਸਵੀਰਾਂ ਆਈਆਂ ਸਾਹਮਣੇ
18 ਸੂਬਿਆਂ ‘ਚ ਤੂਫਾਨ ਦਾ ਅਲਰਟ, ਪਵੇਗਾ ਭਾਰੀ ਮੀਂਹ, ਚੱਕਰਵਾਤ ਬਣਿਆ ਵਜ੍ਹਾ; ਰਹੋ ਸਾਵਧਾਨ
18 ਸੂਬਿਆਂ ‘ਚ ਤੂਫਾਨ ਦਾ ਅਲਰਟ, ਪਵੇਗਾ ਭਾਰੀ ਮੀਂਹ, ਚੱਕਰਵਾਤ ਬਣਿਆ ਵਜ੍ਹਾ; ਰਹੋ ਸਾਵਧਾਨ
CBSE ਦੇ 12ਵੀਂ ਜਮਾਤ ਦੇ 15 ਮਾਰਚ ਨੂੰ ਹੋਣ ਵਾਲੇ ਹਿੰਦੀ ਦੇ ਪੇਪਰ ਨੂੰ ਲੈਕੇ ਵੱਡਾ ਅਪਡੇਟ, ਨਹੀਂ ਦਿੱਤਾ ਗਿਆ Exam ਤਾਂ...
CBSE ਦੇ 12ਵੀਂ ਜਮਾਤ ਦੇ 15 ਮਾਰਚ ਨੂੰ ਹੋਣ ਵਾਲੇ ਹਿੰਦੀ ਦੇ ਪੇਪਰ ਨੂੰ ਲੈਕੇ ਵੱਡਾ ਅਪਡੇਟ, ਨਹੀਂ ਦਿੱਤਾ ਗਿਆ Exam ਤਾਂ...
ਹੋਲੀ ਤੋਂ ਪਹਿਲਾਂ ਚੰਡੀਗੜ੍ਹ ਵਾਲਿਆਂ ਲਈ ਜ਼ਰੂਰੀ ਖ਼ਬਰ, ਖੋਰੂ ਪਾਇਆ ਤਾਂ ਹੋ ਜਾਵੇਗੀ ਕਾਰਵਾਈ, 1300 ਪੁਲਿਸ ਮੁਲਾਜ਼ਮ ਰੱਖਣਗੇ ਨਜ਼ਰ
ਹੋਲੀ ਤੋਂ ਪਹਿਲਾਂ ਚੰਡੀਗੜ੍ਹ ਵਾਲਿਆਂ ਲਈ ਜ਼ਰੂਰੀ ਖ਼ਬਰ, ਖੋਰੂ ਪਾਇਆ ਤਾਂ ਹੋ ਜਾਵੇਗੀ ਕਾਰਵਾਈ, 1300 ਪੁਲਿਸ ਮੁਲਾਜ਼ਮ ਰੱਖਣਗੇ ਨਜ਼ਰ
Advertisement
ABP Premium

ਵੀਡੀਓਜ਼

Bikram Majithia| ਬਿਕਰਮ ਮਜੀਠੀਆ ਨੂੰ ਵੀ ਨਹੀਂ ਬਖ਼ਸ਼ਿਆ...ਜੇ ਹਿੰਮਤ ਹੈ ਤਾਂ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਜਾ ਕਹੋ....|Sukhbir Badal|Akali Dalਪੰਜਾਬ ਕਾਂਗਰਸ ਦੀ ਆਪਸੀ ਫੁੱਟ 'ਤੇ ਵੱਡਾ ਐਕਸ਼ਨ ! ਦਿੱਲੀ ਦੀ ਮੀਟਿੰਗ 'ਚ ਅਹਿਮ ਫੈਸਲੇ|Partap Bajwa|Raja Warringਸਰਕਾਰੀ ਹਸਪਤਾਲ ਦਾ ਵੇਖੋ ਹਾਲ!  ਸਿਹਤ ਮੰਤਰੀ ਵੇਖ ਖੁਦ ਹੋਏ ਹੈਰਾਨ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Sukhbir Badal: ਸੁਖਬੀਰ ਸਿੰਘ ਬਾਦਲ ਦੀ ਸਿਹਤ ਨੂੰ ਲੈ ਕੇ ਵੱਡਾ ਅਪਡੇਟ, ਉਤਰਿਆ ਮੋਢਾ! ਤਸਵੀਰਾਂ ਆਈਆਂ ਸਾਹਮਣੇ
Sukhbir Badal: ਸੁਖਬੀਰ ਸਿੰਘ ਬਾਦਲ ਦੀ ਸਿਹਤ ਨੂੰ ਲੈ ਕੇ ਵੱਡਾ ਅਪਡੇਟ, ਉਤਰਿਆ ਮੋਢਾ! ਤਸਵੀਰਾਂ ਆਈਆਂ ਸਾਹਮਣੇ
18 ਸੂਬਿਆਂ ‘ਚ ਤੂਫਾਨ ਦਾ ਅਲਰਟ, ਪਵੇਗਾ ਭਾਰੀ ਮੀਂਹ, ਚੱਕਰਵਾਤ ਬਣਿਆ ਵਜ੍ਹਾ; ਰਹੋ ਸਾਵਧਾਨ
18 ਸੂਬਿਆਂ ‘ਚ ਤੂਫਾਨ ਦਾ ਅਲਰਟ, ਪਵੇਗਾ ਭਾਰੀ ਮੀਂਹ, ਚੱਕਰਵਾਤ ਬਣਿਆ ਵਜ੍ਹਾ; ਰਹੋ ਸਾਵਧਾਨ
CBSE ਦੇ 12ਵੀਂ ਜਮਾਤ ਦੇ 15 ਮਾਰਚ ਨੂੰ ਹੋਣ ਵਾਲੇ ਹਿੰਦੀ ਦੇ ਪੇਪਰ ਨੂੰ ਲੈਕੇ ਵੱਡਾ ਅਪਡੇਟ, ਨਹੀਂ ਦਿੱਤਾ ਗਿਆ Exam ਤਾਂ...
CBSE ਦੇ 12ਵੀਂ ਜਮਾਤ ਦੇ 15 ਮਾਰਚ ਨੂੰ ਹੋਣ ਵਾਲੇ ਹਿੰਦੀ ਦੇ ਪੇਪਰ ਨੂੰ ਲੈਕੇ ਵੱਡਾ ਅਪਡੇਟ, ਨਹੀਂ ਦਿੱਤਾ ਗਿਆ Exam ਤਾਂ...
ਹੋਲੀ ਤੋਂ ਪਹਿਲਾਂ ਚੰਡੀਗੜ੍ਹ ਵਾਲਿਆਂ ਲਈ ਜ਼ਰੂਰੀ ਖ਼ਬਰ, ਖੋਰੂ ਪਾਇਆ ਤਾਂ ਹੋ ਜਾਵੇਗੀ ਕਾਰਵਾਈ, 1300 ਪੁਲਿਸ ਮੁਲਾਜ਼ਮ ਰੱਖਣਗੇ ਨਜ਼ਰ
ਹੋਲੀ ਤੋਂ ਪਹਿਲਾਂ ਚੰਡੀਗੜ੍ਹ ਵਾਲਿਆਂ ਲਈ ਜ਼ਰੂਰੀ ਖ਼ਬਰ, ਖੋਰੂ ਪਾਇਆ ਤਾਂ ਹੋ ਜਾਵੇਗੀ ਕਾਰਵਾਈ, 1300 ਪੁਲਿਸ ਮੁਲਾਜ਼ਮ ਰੱਖਣਗੇ ਨਜ਼ਰ
ਨਾਰਾਜ਼ ਬਿਕਰਮ ਮਜੀਠੀਆ ਨੂੰ ਮਨਾਉਣ ਲਈ ਪਾਰਟੀ ਲਾ ਰਹੀ ਪੂਰਾ ਜ਼ੋਰ...ਜਥੇਦਾਰ ਨੂੰ ਹਟਾਉਣ ਤੋਂ ਬਾਅਦ ਵਧਿਆ ਵਿਵਾਦ, ਇੱਥੇ ਪੜ੍ਹੋ ਪੂਰਾ ਮਾਮਲਾ
ਨਾਰਾਜ਼ ਬਿਕਰਮ ਮਜੀਠੀਆ ਨੂੰ ਮਨਾਉਣ ਲਈ ਪਾਰਟੀ ਲਾ ਰਹੀ ਪੂਰਾ ਜ਼ੋਰ...ਜਥੇਦਾਰ ਨੂੰ ਹਟਾਉਣ ਤੋਂ ਬਾਅਦ ਵਧਿਆ ਵਿਵਾਦ, ਇੱਥੇ ਪੜ੍ਹੋ ਪੂਰਾ ਮਾਮਲਾ
ਮਾਪਿਆਂ ਨੂੰ ਮਿਲਿਆ ਅਗਵਾ ਕੀਤਾ 7 ਸਾਲਾ ਬੱਚਾ ਭਵਕੀਰਤ, ਆਇਆ ਸੁੱਖ ਦਾ ਸਾਹ, ਮੁਲਜ਼ਮਾਂ ਦਾ ਐਨਕਾਊਂਟਰ
ਮਾਪਿਆਂ ਨੂੰ ਮਿਲਿਆ ਅਗਵਾ ਕੀਤਾ 7 ਸਾਲਾ ਬੱਚਾ ਭਵਕੀਰਤ, ਆਇਆ ਸੁੱਖ ਦਾ ਸਾਹ, ਮੁਲਜ਼ਮਾਂ ਦਾ ਐਨਕਾਊਂਟਰ
ਗੈਰ-ਹਾਜ਼ਰ ਮਿਲੇ ਸਿਵਲ ਸਰਜਨ ਅਤੇ SMO, ਸਿਹਤ ਮੰਤਰੀ ਨੇ ਕਰ'ਤੀ ਵੱਡੀ ਕਾਰਵਾਈ, ਫਸੇ ਕਸੁੱਤੇ
ਗੈਰ-ਹਾਜ਼ਰ ਮਿਲੇ ਸਿਵਲ ਸਰਜਨ ਅਤੇ SMO, ਸਿਹਤ ਮੰਤਰੀ ਨੇ ਕਰ'ਤੀ ਵੱਡੀ ਕਾਰਵਾਈ, ਫਸੇ ਕਸੁੱਤੇ
ਕਾਂਗਰਸ ਨੇ 2027 ਲਈ ਖਿੱਚ ਲਈ ਤਿਆਰੀ, 18 ਨੂੰ ਸੱਦੀ ਵਿਧਾਇਕਾਂ ਦੀ ਮੀਟਿੰਗ, AAP ਨੂੰ ਵੀ ਲਾਏ ਚੰਗੇ ਰਗੜੇ
ਕਾਂਗਰਸ ਨੇ 2027 ਲਈ ਖਿੱਚ ਲਈ ਤਿਆਰੀ, 18 ਨੂੰ ਸੱਦੀ ਵਿਧਾਇਕਾਂ ਦੀ ਮੀਟਿੰਗ, AAP ਨੂੰ ਵੀ ਲਾਏ ਚੰਗੇ ਰਗੜੇ
Embed widget