White Hair: ਇਸ ਵਿਟਾਮਿਨ ਦੀ ਕਮੀ ਕਾਰਨ ਜਲਦ ਆ ਜਾਂਦੇ ਨੇ ਚਿੱਟੇ ਵਾਲ, ਇੰਝ ਕਰੋ ਇਸ ਸਮੱਸਿਆ ਨੂੰ ਦੂਰ
ਸਾਡੇ ਆਲੇ-ਦੁਆਲੇ ਕਈ ਅਜਿਹੇ ਨੌਜਵਾਨ ਹਨ, ਜਿਨ੍ਹਾਂ ਦੇ ਵਾਲ ਸਮੇਂ ਤੋਂ ਪਹਿਲਾਂ ਹੀ ਪੱਕਣ ਲੱਗ ਪੈਂਦੇ ਹਨ, ਪਰ ਉਨ੍ਹਾਂ ਨੂੰ ਸਮਝ ਨਹੀਂ ਆਉਂਦੀ ਕਿ ਅਜਿਹੀ ਸਥਿਤੀ 'ਚ ਕੀ ਕੀਤਾ ਜਾਵੇ, ਹਾਲਾਂਕਿ ਖੁਰਾਕ ਵੱਲ ਧਿਆਨ ਦੇਣ ਨਾਲ ਇਸ ਸਮੱਸਿਆ ਦਾ ਹੱਲ ਹੋ ਸਕਦਾ ਹੈ।
Vitamin B For Premature White Hair: ਅੱਜ ਦੇ ਦੌਰ 'ਚ ਸਫੇਦ ਵਾਲਾਂ ਤੋਂ ਸਭ ਤੋਂ ਜ਼ਿਆਦਾ ਪਰੇਸ਼ਾਨ ਨੌਜਵਾਨ ਵਰਗ ਦੇ ਲੋਕ ਹੀ ਹੁੰਦੇ ਹਨ, ਕਿਉਂਕਿ ਅਜਿਹਾ ਉਨ੍ਹਾਂ ਦੀ ਉਮੀਦ ਦੇ ਉਲਟ ਹੁੰਦਾ ਹੈ। ਆਮ ਤੌਰ 'ਤੇ ਵਾਲਾਂ ਦਾ ਪੱਕਣਾ 35 ਸਾਲ ਤੋਂ ਬਾਅਦ ਸ਼ੁਰੂ ਹੋ ਜਾਣਾ ਚਾਹੀਦਾ ਹੈ ਪਰ ਹੁਣ 25 ਸਾਲ ਦੇ ਬੱਚੇ ਵੀ ਵਾਲਾਂ ਦੇ ਬਦਲਦੇ ਰੰਗ ਨੂੰ ਲੈ ਕੇ ਚਿੰਤਤ ਹਨ। ਇਸ ਕਾਰਨ ਉਨ੍ਹਾਂ ਨੂੰ ਸ਼ਰਮ ਦੇ ਨਾਲ-ਨਾਲ ਘੱਟ ਆਤਮ ਵਿਸ਼ਵਾਸ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ।
ਘਟ ਉਮਰ ਚ ਕਿਉਂ ਹੋ ਜਾਂਦੇ ਨੇ ਵਾਲ ਚਿੱਟੇ?
ਛੋਟੀ ਉਮਰ ਵਿੱਚ ਸਫ਼ੇਦ ਵਾਲ ਜੈਨੇਟਿਕ ਕਾਰਨਾਂ ਕਰਕੇ ਆ ਸਕਦੇ ਹਨ, ਪਰ ਆਮ ਤੌਰ 'ਤੇ ਇਹ ਸਾਡੀ ਰੋਜ਼ਾਨਾ ਖੁਰਾਕ ਨਾਲ ਸਬੰਧਤ ਹੈ, ਸਿਹਤਮੰਦ ਭੋਜਨ ਖਾ ਕੇ, ਸਫੈਦ ਵਾਲਾਂ ਨੂੰ ਵਧਣ ਤੋਂ ਰੋਕਿਆ ਜਾ ਸਕਦਾ ਹੈ। ਹਾਲਾਂਕਿ ਵਾਲਾਂ ਦੀ ਦੇਖਭਾਲ ਲਈ ਬਹੁਤ ਸਾਰੇ ਪੌਸ਼ਟਿਕ ਤੱਤਾਂ ਦੀ ਜ਼ਰੂਰਤ ਹੁੰਦੀ ਹੈ ਪਰ ਜੇ ਸਰੀਰ ਵਿੱਚ ਵਿਟਾਮਿਨ ਬੀ ਦੀ ਕਮੀ ਹੋ ਜਾਂਦੀ ਹੈ ਤਾਂ ਚੀਜ਼ਾਂ ਵਿਗੜ ਜਾਣਗੀਆਂ।
ਸਰੀਰ 'ਚ ਵਿਟਾਮਿਨ ਬੀ ਦੀ ਕਮੀ
ਜਦੋਂ ਸਰੀਰ 'ਚ ਵਿਟਾਮਿਨ ਬੀ ਦੀ ਕਮੀ ਹੋ ਜਾਂਦੀ ਹੈ ਤਾਂ ਇਸ ਦਾ ਅਸਰ ਸਾਡੇ ਵਾਲਾਂ 'ਤੇ ਦਿਖਾਈ ਦੇਣਾ ਸ਼ੁਰੂ ਹੋ ਜਾਂਦਾ ਹੈ, ਇਸ ਕਾਰਨ ਨਾ ਸਿਰਫ ਵਾਲ ਸਫੇਦ ਹੋ ਜਾਂਦੇ ਹਨ, ਸਗੋਂ ਵਾਲ ਝੜਨ ਦੀ ਸਮੱਸਿਆ ਵੀ ਹੋਣ ਲੱਗਦੀ ਹੈ, ਜੋ ਬਾਅਦ 'ਚ ਗੰਜੇਪਨ ਦਾ ਕਾਰਨ ਬਣ ਜਾਂਦੀ ਹੈ। ਇਸ ਲਈ ਇਹ ਜ਼ਰੂਰੀ ਹੈ ਕਿ ਇਸ ਵਿਟਾਮਿਨ ਦੀ ਕਮੀ ਆਪਣੇ ਖਾਣ-ਪੀਣ ਦੀਆਂ ਵਸਤੂਆਂ ਵਿੱਚ ਨਾ ਹੋਣ ਦਿਓ।
ਮਹੱਤਵਪੂਰਨ ਕਿਉਂ ਹੈ ਵਿਟਾਮਿਨ ਬੀ?
ਜੇ ਤੁਹਾਨੂੰ ਵੀ ਘੱਟ ਉਮਰ 'ਚ ਵਾਲਾਂ ਦੇ ਸਫ਼ੇਦ ਹੋਣ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤਾਂ ਵਿਟਾਮਿਨ ਬੀ, ਵਿਟਾਮਿਨ ਬੀ6 (Vitamin B) ਅਤੇ ਵਿਟਾਮਿਨ ਬੀ12 ਦਾ ਸੇਵਨ ਕਰੋ, ਇਨ੍ਹਾਂ ਪੋਸ਼ਕ ਤੱਤਾਂ ਦੀ ਕਮੀ ਨਾਲ ਵਾਲਾਂ ਨੂੰ ਆਕਸੀਜਨ ਦੀ ਸਪਲਾਈ ਘੱਟ ਹੋ ਜਾਂਦੀ ਹੈ ਅਤੇ ਸਿਰ 'ਤੇ ਸਫ਼ੈਦ ਵਾਲ ਆਉਣ ਲੱਗਦੇ ਹਨ।
ਇਹ ਚੀਜ਼ਾਂ ਖਾਓ
ਵਿਟਾਮਿਨ ਬੀ (Vitamin B) ਦੀ ਕਮੀ ਨੂੰ ਪੂਰਾ ਕਰਨ ਲਈ ਰੋਜ਼ਾਨਾ ਡਾਈਟ 'ਚ ਮਸ਼ਰੂਮ, ਦਾਲਾਂ ਅਤੇ ਚਾਕਲੇਟ ਦਾ ਸੇਵਨ ਕਰਨਾ ਚਾਹੀਦਾ ਹੈ। ਇਨ੍ਹਾਂ ਚੀਜ਼ਾਂ 'ਚ ਕੌਪਰ ਪਾਇਆ ਜਾਂਦਾ ਹੈ ਜੋ ਵਾਲਾਂ ਦੀ ਸਿਹਤ ਲਈ ਚੰਗਾ ਹੈ। ਇਸ ਤੋਂ ਇਲਾਵਾ ਕੜੀ ਪੱਤਾ ਅਤੇ ਆਂਵਲਾ ਵਾਲਾਂ ਲਈ ਕਿਸੇ ਦਵਾਈ ਤੋਂ ਘੱਟ ਨਹੀਂ ਹਨ।
Check out below Health Tools-
Calculate Your Body Mass Index ( BMI )