Alcohol Affects: ਜ਼ਰਾ ਸੰਭਲ ਕੇ! ਸ਼ਰਾਬ ਇੰਝ ਕਰਦੀ ਸਰੀਰ 'ਤੇ ਹਮਲਾ, ਪਹਿਲਾਂ ਲੀਵਰ, ਫਿਰ ਪੇਟ ਤੇ ਦਿਲ ਦੀ ਤਬਾਹੀ...
Health Tips: ਜ਼ਿਆਦਾ ਸ਼ਰਾਬ ਪੀਣ ਵਾਲਿਆਂ ਨੂੰ ਅਕਸਰ ਲੀਵਰ ਦੇ ਨੁਕਸਾਨ ਦੀ ਚੇਤਾਵਨੀ ਦਿੱਤੀ ਜਾਂਦੀ ਹੈ। ਇਹ ਸੁਣਨ ਤੋਂ ਬਾਅਦ ਕੀ ਤੁਸੀਂ ਕਦੇ ਸੋਚਿਆ ਹੈ ਕਿ ਸ਼ਰਾਬ ਦਾ ਸਿੱਧਾ ਅਸਰ ਲੀਵਰ 'ਤੇ ਕਿਉਂ ਪੈਂਦਾ ਹੈ।
Alcohol Affects Liver More Than Any Other Organ: ਜੇਕਰ ਕੋਈ ਵਿਅਕਤੀ ਬਹੁਤ ਜ਼ਿਆਦਾ ਸ਼ਰਾਬ ਪੀਂਦਾ ਹੋਏ ਤਾਂ ਉਸ ਨੂੰ ਅਕਸਰ ਸਲਾਹ ਦਿੱਤੀ ਜਾਂਦੀ ਹੈ ਕਿ ਜ਼ਿਆਦਾ ਸ਼ਰਾਬ ਨਾ ਪੀਓ, ਲੀਵਰ ਖਰਾਬ ਹੋ ਜਾਵੇਗਾ। ਇਹ ਵੀ ਸੰਭਵ ਹੈ ਕਿ ਤੁਸੀਂ ਵੀ ਇਸ ਮਾਮਲੇ ਦੀ ਗਹਿਰਾਈ ਨੂੰ ਸਮਝੇ ਬਿਨਾਂ ਹੀ ਸ਼ਰਾਬ ਦੀ ਲਤ ਤੋਂ ਛੁਟਕਾਰਾ ਪਾਉਣ ਲਈ ਅਜਿਹੀ ਹੀ ਸਲਾਹ ਦਿੱਤੀ ਹੋਵੇ ਜੋ ਕਿ ਗਲਤ ਵੀ ਨਹੀਂ ਪਰ ਕੀ ਤੁਸੀਂ ਕਦੇ ਸੋਚਿਆ ਹੈ ਕਿ ਸ਼ਰਾਬ ਸਭ ਤੋਂ ਪਹਿਲਾਂ ਪੂਰੇ ਸਰੀਰ ਦੇ ਹੋਰ ਮਹੱਤਵਪੂਰਣ ਅੰਗਾਂ ਦੀ ਬਜਾਏ ਜਿਗਰ 'ਤੇ ਹਮਲਾ ਹੀ ਕਿਉਂ ਕਰਦੀ ਹੈ?
ਜਿਗਰ ‘ਤੇ ਕਿਉਂ ਜ਼ਿਆਦਾ ਪ੍ਰਭਾਵ ਪੈਂਦਾ?
ਸ਼ਰਾਬ ਪੀਣ ਨਾਲ ਪੇਟ 'ਚ ਮੌਜੂਦ ਗੈਸਟ੍ਰਿਕ ਐਸਿਡ 'ਤੇ ਬੁਰਾ ਪ੍ਰਭਾਵ ਪੈਂਦਾ ਹੈ। ਇਸ ਲਈ ਜੋ ਲੋਕ ਜ਼ਿਆਦਾ ਸ਼ਰਾਬ ਪੀਂਦੇ ਹਨ, ਉਨ੍ਹਾਂ ਦਾ ਗੈਸਟ੍ਰਿਕ ਐਸਿਡ ਖਰਾਬ ਹੋ ਜਾਂਦਾ ਹੈ, ਜਿਸ ਦਾ ਸਿੱਧਾ ਅਸਰ ਪੇਟ ਦੇ ਅੰਦਰ ਦੀ ਲਾਈਨਿੰਗ 'ਤੇ ਪੈਂਦਾ ਹੈ।
ਵੈਸੇ ਲੀਵਰ ਸਰੀਰ ਦੇ ਜ਼ਹਿਰੀਲੇ ਤੱਤਾਂ ਨੂੰ ਬਾਹਰ ਕੱਢਦਾ ਹੈ ਪਰ ਗੈਸਟ੍ਰਿਕ ਐਸਿਡ ਦੇ ਵਿਗਾੜ ਕਾਰਨ, ਜਿਗਰ ਅਲਕੋਹਲ ਨੂੰ ਹੀ ਚਰਬੀ ਦੇ ਰੂਪ ਵਿੱਚ ਸਟੋਰ ਕਰਨਾ ਸ਼ੁਰੂ ਕਰ ਦਿੰਦਾ ਹੈ। ਇਸ ਕਾਰਨ ਜ਼ਿਆਦਾ ਸ਼ਰਾਬ ਪੀਣ ਵਾਲਿਆਂ ਦਾ ਪੇਟ ਵੀ ਫੁੱਲਿਆ ਹੋਇਆ ਦਿਖਾਈ ਦਿੰਦਾ ਹੈ। ਹੌਲੀ-ਹੌਲੀ ਇਸ ਦਾ ਅਸਰ ਪੇਟ ਦੇ ਕੰਮਕਾਜ 'ਤੇ ਅਤੇ ਫਿਰ ਦਿਲ 'ਤੇ ਵੀ ਪੈਣ ਲੱਗਦਾ ਹੈ।
ਜਿਗਰ ਦਾ ਕੀ ਕੰਮ?
ਜਿਗਰ ਸਾਡੇ ਸਰੀਰ ਦੇ ਪਾਚਨ ਤੰਤਰ ਦਾ ਇੱਕ ਹਿੱਸਾ ਹੈ। ਪਾਚਨ ਕਿਰਿਆ ਨੂੰ ਸੁਧਾਰਨ ਵਿੱਚ ਮਦਦਗਾਰ ਹੋਣ ਦੇ ਨਾਲ ਇਹ ਵਿਟਾਮਿਨ ਤੇ ਹਾਰਮੋਨਸ ਨੂੰ ਰੀਸਾਈਕਲ ਕਰਨ ਵਿੱਚ ਵੀ ਮਦਦ ਕਰਦਾ ਹੈ। ਇਸ ਤੋਂ ਇਲਾਵਾ ਲੀਵਰ ਸਰੀਰ 'ਚ ਵਧ ਰਹੇ ਜ਼ਹਿਰੀਲੇ ਤੱਤਾਂ ਨੂੰ ਵੀ ਬਾਹਰ ਕੱਢਦਾ ਹੈ।
ਜਿਗਰ ਰੋਜ਼ਾਨਾ ਲਗਪਗ ਇੱਕ ਲੀਟਰ ਬਾਇਲ ਜੂਸ ਵੀ ਤਿਆਰ ਕਰਦਾ ਹੈ। ਲੀਵਰ ਸ਼ੂਗਰ ਨੂੰ ਨਿਯਮਤ ਕਰਨ ਦਾ ਕੰਮ ਕਰਦਾ ਹੈ ਤੇ ਨਾਲ ਹੀ ਇਹ ਕੁਝ ਹੱਦ ਤੱਕ ਪੌਸ਼ਟਿਕ ਤੱਤਾਂ ਦਾ ਬੈਂਕ ਵੀ ਹੈ, ਜੋ ਲੋੜ ਪੈਣ 'ਤੇ ਉਨ੍ਹਾਂ ਨੂੰ ਰਿਲੀਜ਼ ਕਰਦਾ ਜਾਂਦਾ ਹੈ। ਜਿਗਰ ਦੇ ਇਹ ਸਾਰੇ ਕਾਰਜ ਜ਼ਿਆਦਾ ਸ਼ਰਾਬ ਨਾਲ ਪ੍ਰਭਾਵਿਤ ਹੁੰਦੇ ਹਨ।
Check out below Health Tools-
Calculate Your Body Mass Index ( BMI )