ਸੌਣ ਮਹੀਨੇ ਕੁੜੀਆਂ ਕਿਉਂ ਝੂਟਦੀਆਂ ਪੀਂਘਾਂ? ਸੱਭਿਆਚਾਰਕ ਹੀ ਨਹੀਂ ਕਈ ਸਰੀਰਕ ਫਾਇਦੇ, ਜਾਣ ਕੇ ਹੋ ਜਾਓਗੇ ਹੈਰਾਨ
ਪੀਂਘਾਂ ਝੂਟਣ ਦਾ ਜਿੱਥੇ ਸਮਾਜਿਕ ਤੇ ਸੱਭਿਆਚਾਰਕ ਮਹੱਤਵ ਹੈ, ਉੱਥੇ ਹੀ ਕਈ ਸਰੀਰਕ ਫਾਇਦੇ ਵੀ ਹਨ ਜਿਨ੍ਹਾਂ ਬਾਰੇ ਜਾਣ ਕੇ ਤੁਸੀਂ ਹੈਰਾਨ ਰਹਿ ਜਾਓਗੇ। ਜਾਣੋ ਪੀਂਘ ਝੂਟਣ ਦੇ 5 ਵੱਡੇ ਫਾਇਦੇ...
Benefits of swinging in Sawan: ਪੁਰਾਣੇ ਸਮਿਆਂ ਅੰਦਰ ਸੌਣ ਦਾ ਮਹੀਨਾ ਸ਼ੁਰੂ ਹੁੰਦੇ ਹੀ ਦਰਖਤਾਂ ਉੱਪਰ ਪੀਂਘਾਂ ਪੈ ਜਾਂਦੀਆਂ ਸੀ। ਬੇਸ਼ੱਕ ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ਪੀਂਘਾਂ ਦਾ ਲੁਤਫ ਲੈਂਦੇ ਸੀ ਪਰ ਕੁੜੀਆਂ ਲਈ ਇਹ ਖਾਸ ਖਿੱਚ ਦਾ ਕੇਂਦਰ ਹੁੰਦਾ ਸੀ। ਅੱਜ ਵੀ ਪੰਜਾਬ ਅੰਦਰ ਕੁੜੀਆਂ ਪੀਂਘਾਂ ਝੂਟਦੀਆਂ ਹਨ। ਪੀਂਘਾਂ ਝੂਟਣ ਦਾ ਜਿੱਥੇ ਸਮਾਜਿਕ ਤੇ ਸੱਭਿਆਚਾਰਕ ਮਹੱਤਵ ਹੈ, ਉੱਥੇ ਹੀ ਕਈ ਸਰੀਰਕ ਫਾਇਦੇ ਵੀ ਹਨ ਜਿਨ੍ਹਾਂ ਬਾਰੇ ਜਾਣ ਕੇ ਤੁਸੀਂ ਹੈਰਾਨ ਰਹਿ ਜਾਓਗੇ। ਜਾਣੋ ਪੀਂਘ ਝੂਟਣ ਦੇ 5 ਵੱਡੇ ਫਾਇਦੇ...
1. ਮਾਨਸਿਕ ਤਣਾਅ ਦੂਰ ਹੋਵੇਗਾ
ਸਿਹਤ ਮਾਹਿਰਾਂ ਮੁਤਾਬਕ ਸੌਣ ਮਹੀਨੇ 'ਚ ਹਰ ਤਰ੍ਹਾਂ ਦੇ ਮਾਨਸਿਕ ਤਣਾਅ ਨੂੰ ਦੂਰ ਕਰਨ ਲਈ ਪੀਂਘ ਬਿਹਤਰ ਵਿਕਲਪ ਹੈ। ਪੀਂਘ ਝੂਟਣ ਨਾਲ ਮੂਡ ਠੀਕ ਹੁੰਦਾ ਹੈ। ਦੱਸ ਦੇਈਏ ਕਿ ਸੌਣ 'ਚ ਜਦੋਂ ਤੁਸੀਂ ਕੁਦਰਤ ਦੇ ਵਿਚਕਾਰ ਪੀਂਘ ਝੂਟਦੇ ਹੋ ਤਾਂ ਤੁਹਾਨੂੰ ਖੁਸ਼ੀ ਮਹਿਸੂਸ ਹੁੰਦੀ ਹੈ, ਜੋ ਤੁਹਾਡੇ ਮੂਡ ਨੂੰ ਤਰੋਤਾਜ਼ਾ ਕਰ ਦਿੰਦੀ ਹੈ। ਜੇਕਰ ਤੁਸੀਂ ਵੀ ਚਿੰਤਾ ਜਾਂ ਉਦਾਸੀ ਦੇ ਸ਼ਿਕਾਰ ਹੋ, ਤਾਂ ਤੁਸੀਂ ਕੁਝ ਸਮਾਂ ਪੀਂਘ ਝੂਟ ਸਕਦੇ ਹੋ।
2. ਮਾਸਪੇਸ਼ੀਆਂ ਮਜ਼ਬੂਤ ਹੋਣਗੀਆਂ
ਸਿਹਤ ਮਾਹਿਰਾਂ ਮੁਤਾਬਕ ਸੌਣ 'ਚ ਹਰਿਆਲੀ ਦੇ ਵਿਚਕਾਰ ਪੀਂਘ ਝੂਟਣਾ ਸਿਹਤ ਲਈ ਫਾਇਦੇਮੰਦ ਹੁੰਦਾ ਹੈ। ਦੱਸ ਦੇਈਏ ਕਿ ਪੀਂਘ ਝੂਟਣ ਲਈ ਤੁਹਾਨੂੰ ਆਪਣੇ ਪੈਰਾਂ ਦੇ ਨਾਲ-ਨਾਲ ਪੂਰੇ ਸਰੀਰ ਦੀ ਤਾਕਤ ਲਾਉਣੀ ਪੈਂਦੀ ਹੈ। ਇਸ ਤਰ੍ਹਾਂ ਦੀ ਨਿਯਮਤ ਕਸਰਤ ਕਰਨ ਨਾਲ ਤੁਹਾਡੀਆਂ ਮਾਸਪੇਸ਼ੀਆਂ ਮਜ਼ਬੂਤਹੋ ਜਾਂਦੀਆਂ ਹਨ। ਇਸ ਤੋਂ ਇਲਾਵਾ ਸਰੀਰ ਦੇ ਹੋਰ ਅੰਗਾਂ ਨੂੰ ਵੀ ਲਾਭ ਮਿਲਦਾ ਹੈ।
3. ਧਿਆਨ ਕੇਂਦਰਤ ਹੋਣਾ
ਪੀਂਘ ਝੂਟਣ ਨਾਲ ਇਕਾਗਰਤਾ ਸ਼ਕਤੀ ਵਧਦੀ ਹੈ। ਇਸ ਤੋਂ ਇਲਾਵਾ ਇਹ ਤੁਹਾਡੇ ਮਨ ਨੂੰ ਸ਼ਾਂਤੀ ਨਾਲ ਵੀ ਭਰ ਦਿੰਦੀ ਹੈ। ਮਾਹਿਰਾਂ ਅਨੁਸਾਰ ਪੀਂਘ ਝੂਟਣ ਨਾਲ ਬੱਚਿਆਂ ਵਿੱਚ ਧਿਆਨ ਕੇਂਦਰਿਤ ਕਰਨ ਦੀ ਸਮਰੱਥਾ ਵਧਦੀ ਹੈ ਤੇ ਬੱਚਾ ਸੰਤੁਲਨ ਬਣਾਉਣਾ ਵੀ ਸਿੱਖਦਾ ਹੈ। ਇਸ ਨਾਲ ਬੱਚਿਆਂ ਦੀ ਗਰਦਨ ਵੀ ਮਜ਼ਬੂਤ ਹੁੰਦੀ ਹੈ।
ਇਹ ਵੀ ਪੜ੍ਹੋ: ਕੀ ਤੁਸੀਂ ਵੀ ਪੀਂਦੇ ਹੋ ਜ਼ਿਆਦਾ ਗਰਮ ਚਾਹ? ਤਾਂ ਅੱਜ ਹੀ ਛੱਡ ਦਿਓ, ਨਹੀਂ ਤਾਂ ਇਨ੍ਹਾਂ ਪਰੇਸ਼ਾਨੀਆਂ...
4. ਜਾਗਰੂਕਤਾ ਵਧਦੀ
ਪੀਂਘ ਝੂਟਣ ਨਾਲ ਜਾਗਰੂਕਤਾ ਵਧਦੀ ਹੈ। ਦੱਸ ਦੇਈਏ ਕਿ ਸਰੀਰ ਦੇ ਜੋੜਾਂ ਵਿੱਚ ਰੀਸੈਪਟਰ ਹੁੰਦੇ ਹਨ ਤੇ ਜਦੋਂ ਉਹ ਸਰਗਰਮ ਹੋ ਜਾਂਦੇ ਹਨ ਤਾਂ ਇਹ ਸਰੀਰ ਨੂੰ ਸੰਕੇਤ ਦੇਣਾ ਸ਼ੁਰੂ ਕਰ ਦਿੰਦੇ ਹਨ। ਇਸ ਲਈ ਜਦੋਂ ਤੁਸੀਂ ਆਪਣੇ ਪੈਰਾਂ ਨਾਲ ਪੀਂਘ ਨੂੰ ਧੱਕਦੇ ਹੋ, ਤਾਂ ਤੁਹਾਡਾ ਸਰੀਰ ਜੋੜਾਂ ਦੀ ਗਤੀਵਿਧੀ ਵੱਲ ਧਿਆਨ ਦੇਣਾ ਸ਼ੁਰੂ ਕਰ ਦਿੰਦਾ ਹੈ। ਇਹ ਗਤੀਵਿਧੀ ਆਤਮ ਵਿਸ਼ਵਾਸ ਦੇ ਪੱਧਰ ਨੂੰ ਵਧਾਉਣ ਵਿੱਚ ਵੀ ਮਦਦ ਕਰਦੀ ਹੈ।
5. ਮਨੋਬਲ ਵਧਾਉਣ 'ਚ ਮਦਦ ਕਰਦਾ
ਪੀਂਘ ਝੂਟਣ ਨਾਲ ਤੁਹਾਡਾ ਮਨੋਬਲ ਵਧਦਾ ਹੈ, ਤੁਸੀਂ ਖੁਸ਼ ਤੇ ਸਿਹਤਮੰਦ ਮਹਿਸੂਸ ਕਰਦੇ ਹੋ। ਅਜਿਹਾ ਇਸ ਲਈ ਹੁੰਦਾ ਹੈ ਕਿਉਂਕਿ ਪੀਂਘ ਝੂਟਣ ਨਾਲ ਸਰੀਰ 'ਚ ਠੰਢਕ ਵਧ ਜਾਂਦੀ ਹੈ। ਇਸ ਦੇ ਨਾਲ ਹੀ ਪੀਂਘ ਝੂਟਣ ਨਾਲ ਦਿਲ ਦੀ ਕਾਰਜਕੁਸ਼ਲਤਾ ਵੀ ਵਧਦੀ ਹੈ ਤੇ ਦਿਮਾਗ ਦਾ ਕੰਮਕਾਜ ਵੀ ਤੇਜ਼ ਹੁੰਦਾ ਹੈ।
ਇਹ ਵੀ ਪੜ੍ਹੋ: ਹਲਦੀ ਤੋਂ ਲੈ ਕੇ ਕਾਲੀ ਮਿਰਚ ਤੱਕ...ਇਨ੍ਹਾਂ ਬਿਮਾਰੀਆਂ 'ਚ ਦਵਾਈ ਦਾ ਕੰਮ ਕਰਦੇ ਇਹ ਮਸਾਲੇ
Check out below Health Tools-
Calculate Your Body Mass Index ( BMI )