World Heart Day 2021: ਦੁਨੀਆਂ 'ਚ ਵਧ ਰਿਹਾ ਹਾਰਟ ਅਟੈਕ ਦਾ ਖ਼ਤਰਾ, ਜਾਣੋ ਕਿਵੇਂ ਕਰੀਏ ਇਸ ਦੇ ਲੱਛਣਾਂ ਦੀ ਪਛਾਣ
ਵਰਲਡ ਹਾਰਟ ਫੈਡਰੇਸ਼ਨ ਦੇ ਮੁਤਾਬਕ ਸਭ ਤੋਂ ਜ਼ਿਆਦਾ ਮੌਤਾਂ ਦਿਲ ਦੀਆਂ ਬਿਮਾਰੀਆਂ ਦੀ ਵਜ੍ਹਾ ਨਾਲ ਹੁੰਦੀਆਂ ਹਨ। ਆਓ ਜਾਣਦੇ ਹਾਂ ਕਿ ਕਿਵੇਂ ਹਾਰਟ ਫੇਲ੍ਹ ਦੀ ਸਥਿਤੀ ਹੁੰਦੀ ਹੈ ਤੇ ਕਿਵੇਂ ਇਸ ਦੇ ਲੱਛਣਾਂ ਨੂੰ ਪਛਾਣ ਸਕਦੇ ਹਾਂ।
World Heart Day 2021: ਦਿਲ ਮਨੁੱਖ ਦੇ ਸਭ ਤੋਂ ਅਹਿਮ ਅੰਗਾਂ 'ਚੋਂ ਇਕ ਹੈ। ਇਸ ਦੇ ਮੱਦੇਨਜ਼ਰ 29 ਸਤੰਬਰ ਨੂੰ ਵਿਸ਼ਵ ਦਿਲ ਦਿਵਸ ਦੇ ਰੂਪ 'ਚ ਮਨਾਇਆ ਜਾਂਦਾ ਹੈ। ਅੱਜ ਦੇ ਦੌਰ 'ਚ ਲੋਕਾਂ ਨੂੰ ਹਾਰਟ ਸਬੰਧੀ ਕਈ ਬਿਮਾਰੀਆਂ ਹੋ ਰਹੀਆਂ ਹਨ। ਭਾਰਤ 'ਚ 25 ਸਾਲ ਤੋਂ ਲੈਕੇ 60 ਸਾਲ ਤਕ ਦੀ ਉਮਰ ਵਰਗ ਦੇਲੋਕ ਇਸ ਬਿਮਾਰੀ ਦੇ ਸ਼ਿਕਾਰ ਹੋ ਰਹੇ ਹਨ।
ਵਰਲਡ ਹਾਰਟ ਫੈਡਰੇਸ਼ਨ ਦੇ ਮੁਤਾਬਕ ਸਭ ਤੋਂ ਜ਼ਿਆਦਾ ਮੌਤਾਂ ਦਿਲ ਦੀਆਂ ਬਿਮਾਰੀਆਂ ਦੀ ਵਜ੍ਹਾ ਨਾਲ ਹੁੰਦੀਆਂ ਹਨ। ਆਓ ਜਾਣਦੇ ਹਾਂ ਕਿ ਕਿਵੇਂ ਹਾਰਟ ਫੇਲ੍ਹ ਦੀ ਸਥਿਤੀ ਹੁੰਦੀ ਹੈ ਤੇ ਕਿਵੇਂ ਇਸ ਦੇ ਲੱਛਣਾਂ ਨੂੰ ਪਛਾਣ ਸਕਦੇ ਹਾਂ। ਦਿਲ ਰੋਗ ਯਾਨੀ ਦਿਲ ਦੀਆਂ ਬਿਮਾਰੀਆਂ ਕਈ ਤਰ੍ਹਾਂ ਨਾਲ ਹੋ ਸਕਦੀਆਂ ਹਨ। ਇਹ ਕਈ ਤਰ੍ਹਾਂ ਨਾਲ ਤਹਾਨੂੰ ਪਰੇਸ਼ਾਨ ਕਰ ਸਕਦੀਆਂ ਹਨ ਤੇ ਇਸ ਦੇ ਲੱਛਣ ਵੀ ਵੱਖ-ਵੱਖ ਹਨ।
ਕੀ ਕਹਿੰਦੇ ਹਨ ਡਾਕਟਰ
ਧਰਮਸ਼ਿਲਾ ਨਾਰਾਇਣਾ ਹਸਪਤਾਲ ਦੇ ਡਾਇਰੈਕਟਰ ਡਾ.ਆਨੰਦ ਕੁਮਾਰ ਪਾਂਡੇ ਦੇ ਮੁਤਾਬਕ ਜੇਕਰ ਕੋਈ ਮਰੀਜ਼ ਡਾਇਬਟੀਜ਼ ਨਾਲ ਪੀੜਤ ਹੈ, ਹਾਈਪਰਟੈਂਸਿਵ, ਸਮੋਕ ਕਰਦਾ ਹੈ, ਫੈਮਿਲੀ ਹਿਸਟਰੀ ਰਹੀ ਹੈ ਤਾਂ ਅਜਿਹੇ ਵਿਅਕਤੀ ਹਾਰਟ ਅਟੈਕ ਦੀਆਂ ਬਿਮਾਰੀਆਂ ਲਈ ਜ਼ਿਆਦਾ ਰਿਸਕ ਚ ਰਹਿੰਦਾ ਹੈ। ਉਨ੍ਹਾਂ ਦੱਸਿਆ ਕਿ ਦੋਵੇਂ ਚੈਸਟ 'ਚ ਦਰਦ ਹੋਣਾ, ਛਾਤੀ ਭਾਰੀ ਹੋਣਾ, ਜਬਾੜਿਆਂ ਤਕ ਦਰਦ ਦਾ ਪਹੁੰਚਣਾ, ਖਾਸਕਰ ਹੇਠਾਂ ਵਾਲੇ ਜਬਾੜੇ 'ਚ, ਦੋ ਕਦਮ ਚੱਲਣ 'ਤੇ ਛਾਤੀ ਭਾਰੀ ਹੋ ਜਾਣਾ, ਤੇਜ਼ ਪਸੀਨਾ ਨਿੱਕਲਣਾ ਤੇ ਘਬਰਾਹਟ ਹੋਵੇ ਤਾਂ ਅਜਿਹੇ ਦਰਦ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ। ਅਜਿਹੇ ਦਰਦ 'ਚ ਜਲਦ ਤੋਂ ਜਲਦ ਡਾਕਟਰ ਨੂੰ ਮਿਲਣਾ ਚਾਹੀਦਾ ਹੈ।
ਡਾਕਟਰ ਦੇ ਮੁਤਾਬਕ ਹਾਰਟ ਅਟੈਕ ਅਚਾਨਕ ਨਹੀਂ ਆਉਂਦਾ। ਦਿਲ ਦਾ ਦੌਰਾ ਆਉਣ ਤੋਂ ਪਹਿਲਾਂ ਕਈ ਤਰ੍ਹਾਂ ਦੇ ਲੱਛਣ ਦਿਖਾਈ ਦਿੰਦੇ ਹਨ। ਲੋੜ ਹੈ ਇਨ੍ਹਾਂ ਲੱਛਣਾਂ ਦੇ ਪਛਾਣਨ ਦੀ। ਆਮ ਤੌਰ 'ਤੇ ਦਿਲ ਦੇ ਮਰੀਜ਼ ਬਲੱਦ ਪ੍ਰੈਸ਼ਰ ਦੀ ਸਮੱਸਿਆ ਤੋਂ ਪੀੜਤ ਹੁੰਦੇ ਹਨ। ਹਾਰਟ ਦੀ ਬਿਮਾਰੀ ਕਿੰਨੀ ਗੰਭੀਰ ਹੋਵੇ, ਇਹ ਜਾਣਨ ਲਈ ਡਾਕਟਰ ਸਭ ਤੋਂ ਪਹਿਲਾਂ ECG ਕਰਦੇ ਹਨ। ECG ਯਾਨੀ ਇਲੈਕਟ੍ਰੋਕਾਰਡਿਯੋਗ੍ਰਾਮ।
ਹਾਰਟ ਰੇਟ 'ਚ ਬਦਲਾਅ ਤੇ ਹੁੰਦੀ ਹੈ ਇਕੋ ਕਾਰਡੀਓਗ੍ਰਾਫੀ
ECG 'ਚ ਜੇਕਰ ਹਾਰਟ ਰੇਟ 'ਚ ਬਦਲਾਅ ਦਿਖਾਈ ਦਿੰਦਾ ਹੈ ਤਾਂ ਮਰੀਜ਼ ਦੀ ਈਕੋ ਕਾਰਡਿਓਗ੍ਰਾਫੀ ਕੀਤੀ ਜਾਂਦੀ ਹੈ। ਇਸ ਤਕਨੀਕ ਨਾਲ ਦਿਲ ਕਿਵੇਂ ਪੰਪ ਕਰ ਰਿਹਾ ਹੈ ਉਸ ਨੂੰ ਜਾਣਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਡਾਕਟਰ ਦੱਸਦੇ ਹਨ ਕਿ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਅਜਿਹੀ ਕੋਈ ਵੀ ਨੌਬਤ ਨਾ ਆਵੇ ਇਸ ਲਈ ਤਹਾਨੂੰ ਕਈ ਗੱਲਾਂ ਦਾ ਧਿਆਨ ਰੱਖਣਾ ਪਵੇਗਾ।
ਡਾਟਕਰਾਂ ਦੇ ਮੁਤਾਬਕ ਸਮੋਕਿੰਗ ਨਾ ਕਰੋ। ਜ਼ਿਆਦਾ ਮਾਤਰਾ 'ਚ ਤਲੀਆਂ-ਭੁੱਜੀਆਂ ਚੀਜ਼ਾਂ ਨਾ ਖਾਓ। ਜੇਕਰ ਸੰਭਵ ਹੋਵੇ ਤਾਂ ਇਸ ਨੂੰ ਪੂਰੀ ਤਰ੍ਹਾਂ ਬੰਦ ਕਰ ਦਿਉ। ਸ਼ਰਾਬ ਦਾ ਸੇਵਨ ਨਾ ਕਰੋ। ਨਮਕ ਤੇ ਚੀਨੀ ਜ਼ਿਆਦਾ ਨਾ ਖਾਓ। ਉੱਥੇ ਹੀ ਡਾਕਟਰ ਸਲਾਹ ਦਿੰਦੇ ਹਨ ਕਿ ਹਰ ਦਿਨ ਐਕਸਰਸਾਇਜ਼ ਕਰੋ। ਦਿਨ 'ਚ ਕਰੀਬ 40 ਮਿੰਟ ਵਾਕ ਕਰੋ। ਬਲੱਡ ਪੈਸ਼ਰ ਨੂੰ ਕੰਟਰੋਲ 'ਚ ਰੱਖੋ ਤੇ ਫਲ ਤੇ ਹੋਰ ਸਬਜ਼ੀਆਂ ਦਾ ਸੇਵਨ ਜ਼ਿਆਦਾ ਕਰੋ।
ਡਾਕਟਰਾਂ ਦੇ ਮੁਤਾਬਕ ਹਾਰਟ ਨੂੰ ਕੰਟਰੋਲ ਕਰਨ ਲਈ ਫਿਜ਼ੀਕਲ ਹੈਲਥ ਤੋਂ ਇਲਾਵਾ ਮੈਂਟਲ ਹੈਲਥ, ਸੋਸ਼ਲ ਹੈਲਥ ਇਹ ਸਾਰੀਆਂ ਚੀਜ਼ਾਂ ਜ਼ਰੂਰੀ ਹਨ। ਕੀ ਤੁਸੀਂ ਅੱਠ ਘੰਟੇ ਦੀ ਨੀਂਦ ਪੂਰੀ ਕਰਦੇ ਹੋ, ਕੀ ਮੈਂਟਲ ਸਟ੍ਰੈੱਸ ਹੈ? ਕੀ ਜੌਬ ਦਾ ਸਟ੍ਰੈੱਸ ਹੈ, ਕਿਤੇ ਸਟ੍ਰੈੱਸ ਦਾ ਬੁਰਾ ਅਸਰ ਤਾਂ ਨਹੀਂ ਪੈ ਰਿਹਾ। ਸਾਨੂੰ ਇਕ ਵਾਰ ਫਿਰ ਰੁਕ ਕੇ ਇਸ ਬਾਰੇ ਸੋਚਣਾ ਚਾਹੀਦਾ।
Check out below Health Tools-
Calculate Your Body Mass Index ( BMI )