ਕੀ ਤੁਸੀਂ ਵੀ ਸਵੇਰੇ ਉੱਠ ਕੇ ਮੋਬਾਈਲ ਦੀ ਵਰਤੋਂ ਕਰਦੇ ਹੋ? ਤਾਂ ਤੁਰੰਤ ਬਦਲੋ ਇਹ ਆਦਤ, ਨਹੀਂ ਤਾਂ ਸਿਹਤ 'ਤੇ ਪਵੇਗਾ ਬੂਰਾ ਅਸਰ
ਸੋਸ਼ਲ ਮੀਡੀਆ ਜਾਂ ਈਮੇਲ ਸਕ੍ਰੋਲ ਕਰਦੇ ਸਮੇਂ ਦਿਮਾਗ ਬਹੁਤ ਸਾਰਾ ਡੋਪਾਮਿਨ ਰਿਲੀਜ਼ ਕਰਦਾ ਹੈ। ਡੋਪਾਮਾਈਨ ਇੱਕ ਨਿਊਰੋਟ੍ਰਾਂਸਮੀਟਰ ਹੈ, ਜੋ ਸਰੀਰ ਅਤੇ ਦਿਮਾਗ ਦੇ ਵੱਖ-ਵੱਖ ਕਾਰਜਾਂ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ।
ਜ਼ਿਆਦਾਤਰ ਲੋਕ ਸਵੇਰੇ ਉੱਠਦੇ ਹਨ ਅਤੇ ਸਭ ਤੋਂ ਪਹਿਲਾਂ ਉਹ ਆਪਣੇ ਮੋਬਾਈਲ ਦੀ ਵਰਤੋਂ ਕਰਦੇ ਹਨ। ਕਈ ਵਾਰ ਮੰਜੇ 'ਤੇ ਪਿਆ ਇਕ ਘੰਟਾ, ਦੋ ਘੰਟੇ ਬੀਤ ਜਾਂਦੇ ਹਨ ਅਤੇ ਪਤਾ ਹੀ ਨਹੀਂ ਲੱਗਦਾ। ਪਰ ਕੀ ਤੁਸੀਂ ਜਾਣਦੇ ਹੋ ਕਿ ਤੁਹਾਨੂੰ ਸਵੇਰੇ ਸਭ ਤੋਂ ਪਹਿਲਾਂ ਮੋਬਾਈਲ ਦੀ ਵਰਤੋਂ ਨਹੀਂ ਕਰਨੀ ਚਾਹੀਦੀ? ਨਿਊਟ੍ਰੀਸ਼ਨਿਸਟ ਲਵਨੀਤ ਬੱਤਰਾ ਨੇ ਆਪਣੇ ਇੰਸਟਾਗ੍ਰਾਮ ਰਾਹੀਂ ਦੱਸਿਆ ਕਿ ਸਾਨੂੰ ਸਵੇਰੇ-ਸਵੇਰੇ ਮੋਬਾਈਲ ਦੇ ਸੰਪਰਕ ਵਿੱਚ ਆਉਣ ਤੋਂ ਬਚਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਸਵੇਰੇ ਉੱਠਣ ਤੋਂ ਬਾਅਦ ਈਮੇਲ, ਇੰਸਟਾਗ੍ਰਾਮ ਨੂੰ ਸਕ੍ਰੋਲ ਕਰਕੇ, ਤੁਸੀਂ ਜ਼ਰੂਰੀ ਥੀਟਾ ਬ੍ਰੇਨ ਵੇਵ ਨੂੰ ਸਕਿੱਪ ਕਰ ਦਿੰਦੇ ਹੋ ਅਤੇ ਡਾਇਰੈਕਟ ਜ਼ਿਆਦਾ ਤਣਾਅ ਵਾਲਾ ਬੀਟਾ ਬ੍ਰੇਨਵੇਵ 'ਚ ਚਲਾ ਜਾਂਦਾ ਹੈ, ਜਿਸ ਦਾ ਦਿਮਾਗ ਦੀ ਸਰੀਰਕ ਬਣਤਰ 'ਤੇ ਪ੍ਰਭਾਵ ਪੈਂਦਾ ਹੈ।
ਸਵੇਰੇ ਉੱਠਣ ਤੋਂ ਬਾਅਦ ਮੋਬਾਈਲ ਦੀ ਵਰਤੋਂ ਕਰਨਾ ਤੁਹਾਡੇ ਸਮੇਂ ਅਤੇ ਧਿਆਨ ਦੋਵਾਂ ਨੂੰ ਪ੍ਰਭਾਵਿਤ ਕਰ ਸਕਦਾ ਹੈ, ਜਿਸ ਕਾਰਨ ਤੁਹਾਡੀ ਉਤਪਾਦਕਤਾ ਦਾ ਪੱਧਰ ਡਿੱਗ ਸਕਦਾ ਹੈ। ਸੋਸ਼ਲ ਮੀਡੀਆ ਜਾਂ ਈਮੇਲ ਸਕ੍ਰੋਲ ਕਰਦੇ ਸਮੇਂ ਦਿਮਾਗ ਬਹੁਤ ਸਾਰਾ ਡੋਪਾਮਿਨ ਰਿਲੀਜ਼ ਕਰਦਾ ਹੈ। ਡੋਪਾਮਾਈਨ ਇੱਕ ਨਿਊਰੋਟ੍ਰਾਂਸਮੀਟਰ ਹੈ, ਜੋ ਸਰੀਰ ਅਤੇ ਦਿਮਾਗ ਦੇ ਵੱਖ-ਵੱਖ ਕਾਰਜਾਂ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਜਦੋਂ ਤੁਸੀਂ ਸਵੇਰੇ ਉੱਠਦੇ ਹੋ, ਤਾਂ ਸਭ ਤੋਂ ਪਹਿਲਾਂ ਆਪਣੇ ਫ਼ੋਨ ਦੀ ਵਰਤੋਂ ਕਰਨਾ ਤੁਹਾਡੀ ਸਵੇਰ ਦੀ ਰੁਟੀਨ ਨੂੰ ਵਿਗਾੜਦਾ ਹੈ।
ਲਵਨੀਤ ਦਾ ਕਹਿਣਾ ਹੈ ਕਿ ਅਜਿਹੇ ਲੋਕਾਂ ਦੀ ਗਿਣਤੀ ਜ਼ਿਆਦਾ ਹੈ, ਜਿਹੜੇ ਸਵੇਰੇ ਉੱਠਦਿਆਂ ਸਾਰ ਹੀ ਹੋਰ ਕੰਮ ਕਰਨ ਦੀ ਬਜਾਏ ਆਪਣੇ ਫੋਨ ਨਾਲ ਚਿਪਕ ਜਾਂਦੇ ਹਨ। ਇੱਕ ਰਿਸਰਚ ਦੇ ਅਨੁਸਾਰ, ਲਗਭਗ 80 ਪ੍ਰਤੀਸ਼ਤ ਲੋਗ ਸਵੇਰੇ ਉੱਠਣ ਤੋਂ ਤੁਰੰਤ ਬਾਅਦ ਸਭ ਤੋਂ ਪਹਿਲਾਂ ਆਪਣੇ ਮੋਬਾਈਲ ਦੀ ਵਰਤੋਂ ਕਰਦੇ ਹਨ। ਨਿਊਟ੍ਰੀਸ਼ਨਿਸਟ ਨੇ ਕਿਹਾ ਕਿ ਜੇਕਰ ਤੁਸੀਂ ਆਪਣੇ ਦਿਨ ਦੀ ਸ਼ੁਰੂਆਤ ਚੰਗੀ ਤਰ੍ਹਾਂ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਇਨ੍ਹਾਂ ਤਰੀਕਿਆਂ ਨੂੰ ਅਪਣਾਓ।
ਇਹ ਵੀ ਪੜ੍ਹੋ: ਜੇਕਰ ਤੁਸੀਂ ਵੀ ਪਬਲਿਕ ਟਾਇਲੇਟ ਦੀ ਵਰਤੋਂ ਕਰਨ ਵੇਲੇ ਕਰਦੇ ਹੋ ਇਹ ਗਲਤੀ, ਤਾਂ ਹੋਵੇਗਾ ਭਾਰੀ ਨੁਕਸਾਨ, ਜਾਣੋ
- ਕੁਝ ਸਮੇਂ ਲਈ ਸੈਰ ਕਰੋ ਜਾਂ 10 ਮਿੰਟ ਦਾ ਯੋਗਾ ਸੈਸ਼ਨ ਕਰੋ।
- ਆਪਣੇ ਬਿਸਤਰੇ ਨੂੰ ਠੀਕ ਕਰੋ।
- 10-15 ਮਿੰਟ ਲਈ ਕੁਦਰਤੀ ਰੌਸ਼ਨੀ ਲਓ।
- ਇੱਕ ਵਧੀਆ ਨਾਸ਼ਤਾ ਤਿਆਰ ਕਰੋ।
ਸਵੇਰੇ ਉੱਠ ਕੇ ਮੋਬਾਈਲ ਦੀ ਵਰਤੋਂ ਕਰਨ ਨਾਲ ਸਿਹਤ 'ਤੇ ਬੁਰਾ ਪ੍ਰਭਾਵ ਪੈਂਦਾ ਹੈ। ਇਹ ਤੁਹਾਡੇ ਦਿਮਾਗ ਦੇ ਕਾਰਜਾਂ ਨੂੰ ਵੀ ਪ੍ਰਭਾਵਿਤ ਕਰਦਾ ਹੈ। ਇਸ ਲਈ ਸਵੇਰੇ ਉੱਠ ਕੇ ਮੋਬਾਈਲ ਚਲਾਉਣ ਦੀ ਬਜਾਏ ਤੁਸੀਂ ਉਪਰੋਕਤ ਆਦਤਾਂ ਨੂੰ ਆਪਣੀ ਰੁਟੀਨ ਵਿੱਚ ਸ਼ਾਮਲ ਕਰ ਸਕਦੇ ਹੋ।
Check out below Health Tools-
Calculate Your Body Mass Index ( BMI )