Home Cleaning Tips- ਘਰ ਨੂੰ ਧੂੜ ਤੇ ਐਲਰਜੀ ਮੁਕਤ ਬਣਾਉਣ ਲਈ ਵਰਤੋ ਇਹ ਢੰਗ-ਤਰੀਕੇ...
Home Cleaning Tips- ਸਾਫ਼-ਸੁਥਰੇ ਘਰ ਵਿਚ ਹੀ ਤੁਸੀਂ ਇਕ ਸਿਹਤਮੰਦ ਜੀਵਨ ਜਿਓਂ ਸਕਦੇ ਹੋ। ਸਾਫ਼ ਘਰ ਅਤੇ ਆਲਾ-ਦੁਆਲਾ ਸਾਨੂੰ ਕਈ ਤਰ੍ਹਾਂ ਦੀਆਂ ਸਿਹਤ ਸਮੱਸਿਆਵਾਂ ਤੋਂ ਬਚਾਉਂਦਾ ਹੈ।
Home Cleaning Tips- ਸਾਫ਼-ਸੁਥਰੇ ਘਰ ਵਿਚ ਹੀ ਤੁਸੀਂ ਇਕ ਸਿਹਤਮੰਦ ਜੀਵਨ ਜਿਓਂ ਸਕਦੇ ਹੋ। ਸਾਫ਼ ਘਰ ਅਤੇ ਆਲਾ-ਦੁਆਲਾ ਸਾਨੂੰ ਕਈ ਤਰ੍ਹਾਂ ਦੀਆਂ ਸਿਹਤ ਸਮੱਸਿਆਵਾਂ ਤੋਂ ਬਚਾਉਂਦਾ ਹੈ। ਜੇਕਰ ਤੁਸੀਂ ਆਪਣੇ ਘਰ ਦੀ ਸਫਾਈ ਨਹੀਂ ਰੱਖਦੇ, ਤਾਂ ਘਰ ਵਿਚ ਗੰਦਗੀ ਦੇ ਨਾਲ ਨਾਲ ਧੂੜ ਜਮ੍ਹਾਂ ਹੋ ਜਾਂਦੀ ਹੈ।
ਇਹ ਧੂੜ ਕਈ ਤਰ੍ਹਾਂ ਦੀ ਐਲਰਜੀ ਦਾ ਕਾਰਨ ਬਣਦੀ ਹੈ। ਧੂੜ ਕਾਰਨ ਤੁਹਾਨੂੰ ਜ਼ੁਕਾਮ ਹੋ ਸਕਦਾ ਹੈ। ਧੂੜ ਕਰਕੇ ਹੋ ਸਕਦਾ ਹੈ ਕਿ ਤੁਹਾਨੂੰ ਲਗਾਤਾਰ ਛਿੱਕਾਂ ਆਉਂਦੀਆਂ ਰਹਿਣ। ਅਜਿਹੇ ਵਿਚ ਤੁਹਾਨੂੰ ਆਪਣੇ ਘਰ ਨੂੰ ਧੂੜ ਮੁਕਤ ਬਣਾਉਣਾ ਚਾਹੀਦਾ ਹੈ। ਆਓ ਜਾਣਦੇ ਹਾਂ ਇਸ ਸੰਬੰਧੀ ਟਿਪਸ...
ਘਰ ਨੂੰ ਧੂੜ ਮੁਕਤ ਬਣਾਉਣ ਦੀਆਂ ਟਿਪਸ
ਬਿਸਤਰੇ ਦੀ ਸਾਡੇ ਜੀਵਨ ਵਿਚ ਬਹੁਤ ਅਹਿਮੀਅਤ ਹੈ। ਘਰ ਵਿਚ ਰਹਿੰਦਿਆਂ ਅਸੀਂ ਇਸਦੀ ਅਧਿਕ ਵਰਤੋਂ ਕਰਦੇ ਹਾਂ। ਇਸ ਲਈ ਸਾਨੂੰ ਆਪਣਾ ਬਿਸਤਰਾ ਜਾਂ ਬੈੱਡ ਹਰ ਰੋਜ਼ ਚੰਗੀ ਤਰ੍ਹਾਂ ਸਾਫ਼ ਕਰਨਾ ਚਾਹੀਦਾ ਹੈ। ਇਸਦੇ ਨਾਲ ਹੀ ਸਿਰਹਾਣਿਆਂ ਦੇ ਕਵਰ ਅਤੇ ਚਾਦਰ ਨੂੰ ਵੀ ਸਮੇਂ ਸਿਰ ਬਦਲਣਾ ਚਾਹੀਦਾ ਹੈ। ਚਾਦਰਾਂ ਨੂੰ ਹਮੇਸ਼ਾਂ ਗਰਮ ਪਾਣੀ ਨਾਲ ਧੋ ਕੇ ਧੁੱਪ ਵਿਚ ਸੁਕਾਓ। ਇਸਦੇ ਇਲਾਵਾ ਸਿੰਥੈਟਿਕ ਚਾਦਰਾਂ ਦੀ ਬਜਾਇ ਕਾਟਨ ਦੀਆਂ ਚਾਦਰਾਂ ਦੀ ਵਰਤੋਂ ਕਰਨੀ ਚਾਹੀਦੀ ਹੈ।
ਰੋਜ਼ਾਨਾ ਫਰਸ਼ ਸਾਫ਼ ਕਰੋ
ਘਰ ਦੇ ਫਰਸ਼ ਨੂੰ ਹਰ ਰੋਜ਼ ਸਾਫ਼ ਕਰਨਾ ਚਾਹੀਦਾ ਹੈ। ਕੋਸ਼ਿਸ਼ ਕਰੋ ਕਿ ਘਰ ਦੇ ਫਰਸ਼ ਨੂੰ ਨੰਗਾ ਰੱਖੋ ਅਤੇ ਕਾਰਪੇਟ ਜਾਂ ਗਲੀਚੇ ਆਦਿ ਨਾ ਵਿਸ਼ਾਓ। ਪਰ ਜੇਕਰ ਤੁਸੀਂ ਘਰ ਦੀ ਸਜਾਵਟ ਲਈ ਕਾਰਪੇਟ ਜਾਂ ਗਲੀਚੇ ਫਰਸ਼ ਉੱਤੇ ਵਿਸ਼ਾਉਂਦੇ ਹੋ, ਤਾਂ ਹਫ਼ਤੇ ਵਿਚ ਇਕ ਵਾਰ ਘਰ ਨੂੰ ਚੰਗੀ ਤਰ੍ਹਾਂ ਸਾਫ਼ ਕਰੋ। ਗਲੀਚਿਆਂ ਨੂੰ ਧੁੱਪ ਜ਼ਰੂਰ ਲਵਾਓ।
ਖਿੜਕੀਆਂ, ਦਰਵਾਜ਼ੇ ਵੀ ਕਰੋ ਸਾਫ਼
ਅਕਸਰ ਹੀ ਲੋਕ ਘਰ ਦੀਆਂ ਖਿੜਕੀਆਂ ਦਰਵਾਜ਼ਿਆਂ ਨੂੰ ਨਿਯਮਿਤ ਰੂਪ ਵਿਚ ਸਾਫ਼ ਨਹੀਂ ਕਰਦੇ। ਜਿਸ ਕਾਰਨ ਇਨ੍ਹਾਂ ਉੱਤੇ ਧੂੜ ਜੰਮ ਜਾਂਦੀ ਹੈ। ਜੋ ਸਾਡੇ ਸਾਹ ਰਾਹੀ ਅੰਦਰ ਚਲੀ ਜਾਂਦੀ ਹੈ ਅਤੇ ਸਾਡੇ ਲਈ ਪ੍ਰੇਸ਼ਾਨੀ ਦਾ ਕਾਰਨ ਬਣਦੀ ਹੈ। ਇਸ ਲਈ ਘਰ ਦੇ ਖਿੜਕੀਆਂ ਦਰਵਾਜ਼ਿਆਂ ਅਤੇ ਫਰਨੀਚਰ ਨੂੰ ਨਿਯਮਿਤ ਰੂਪ ਵਿਚ ਗਿੱਲੇ ਕੱਪੜੇ ਨਾਲ ਸਾਫ਼ ਕਰਨਾ ਚਾਹੀਦਾ ਹੈ।
ਪਰਦਿਆਂ ਨੂੰ ਖੁੱਲ੍ਹਾ ਛੱਡੋ
ਅਸੀਂ ਅਕਸਰ ਹੀ ਘਰ ਵਿਚ ਪਰਦੇ ਲਗਾਉਂਦੇ ਹਾਂ। ਧੁੱਪ ਅਤੇ ਰੌਸ਼ਨੀ ਨੂੰ ਘਰ ਦੇ ਅੰਦਰ ਆਉਣ ਤੋਂ ਰੋਕਦੇ ਹਨ। ਧੁੱਪ ਤੇ ਰੌਸ਼ਨੀ ਘਰ ਵਿਚ ਨਾ ਆਉਣ ਕਰਕੇ ਘਰ ਦੇ ਅੰਦਰ ਕੀਟਾਣੂ ਪੈਦਾ ਹੋਣ ਦੀ ਸੰਭਵਾਨਾ ਵਧ ਜਾਂਦੀ ਹੈ। ਇਸ ਲਈ ਬੈਕਟੀਆਂ ਤੇ ਕੀਟਾਣੂਆਂ ਤੋਂ ਬਚਣ ਲਈ ਘਰ ਦੇ ਪਰਦਿਆਂ ਨੂੰ ਕੁਝ ਦੇਰ ਇਕੱਠੇ ਕਰ ਦੇਣਾ ਚਾਹੀਦਾ ਹੈ, ਤਾਂ ਜੋ ਘਰ ਅੰਦਰ ਧੁੱਪ ਤੇ ਰੌਸ਼ਨੀ ਆ ਸਕੇ। ਅਜਿਹਾ ਕਰਨ ਨਾਲ ਤੁਸੀਂ ਬੈਕਟੀਆਂ ਤੋਂ ਪੈਦਾ ਹੋਣ ਵਾਲੀਆਂ ਸਿਹਤ ਸਮੱਸਿਆਵਾਂ ਤੋਂ ਬਚ ਸਕਦੇ ਹੋ।