Snowfall Places In India: ਜੇਕਰ ਸਰਦੀਆਂ ਦੀ ਛੁੱਟੀਆਂ 'ਚ ਬਰਫਬਾਰੀ ਦਾ ਮਜ਼ਾ ਲੈਣਾ ਚਾਹੁੰਦੇ ਹੋ ਤਾਂ ਭਾਰਤ ਦੀਆਂ ਇਨ੍ਹਾਂ ਥਾਵਾਂ 'ਤੇ ਜ਼ਰੂਰ ਜਾਓ, ਵਿਦੇਸ਼ ਵਰਗਾ ਆਨੰਦ ਆਵੇਗਾ
winter holidays: ਜਿੱਥੇ ਪਹੁੰਚ ਤੁਹਾਨੂੰ ਇਵੇਂ ਲੱਗੇਗਾ ਕਿ ਤੁਸੀਂ ਵਿਦੇਸ਼ ਦੇ ਵਿੱਚ ਹੋ। ਆਓ ਜਾਣਦੇ ਹਾਂ ਕਿ ਨਵੰਬਰ ਮਹੀਨੇ 'ਚ ਬਰਫਬਾਰੀ ਲਈ ਕਿਹੜੀ ਜਗ੍ਹਾ ਸਭ ਤੋਂ ਵਧੀਆ ਹੈ।
Snowfall Places In India: ਸਰਦ ਰੁੱਤ ਸ਼ੁਰੂ ਹੋ ਚੁੱਕੀ ਹੈ, ਜਿਸ ਕਰਕੇ ਪਹਾੜਾਂ ਵਿੱਚ ਵੀ ਬਰਫ ਸ਼ੁਰੂ ਹੋ ਜਾਂਦੀ ਹੈ। ਜੇਕਰ ਤੁਸੀਂ ਬਰਫਬਾਰੀ ਦੇਖਣਾ ਚਾਹੁੰਦੇ ਹੋ, ਤਾਂ ਅੱਜ ਅਸੀਂ ਤੁਹਾਨੂੰ ਆਪਣੇ ਹੀ ਦੇਸ਼ ਭਾਰਤ ਦੀਆਂ ਉਨ੍ਹਾਂ ਥਾਵਾਂ ਬਾਰੇ ਦੱਸਾਂਗੇ , ਜਿੱਥੇ ਤੁਸੀਂ ਇਸ ਸਾਲ ਸਰਦੀਆਂ ਵਿੱਚ ਜਾ ਸਕਦੇ ਹੋ। ਭਾਰਤ ਵਿੱਚ ਕਈ ਅਜਿਹੀਆਂ ਥਾਵਾਂ ਹਨ ਜਿੱਥੇ ਲੋਕ ਬਰਫ਼ਬਾਰੀ ਦਾ ਆਨੰਦ ਲੈਣ ਆਉਂਦੇ ਹਨ। ਜਿੱਥੇ ਪਹੁੰਚ ਤੁਹਾਨੂੰ ਇਵੇਂ ਲੱਗੇਗਾ ਕਿ ਤੁਸੀਂ ਵਿਦੇਸ਼ ਦੇ ਵਿੱਚ ਹੋ। ਆਓ ਜਾਣਦੇ ਹਾਂ ਕਿ ਨਵੰਬਰ ਮਹੀਨੇ 'ਚ ਬਰਫਬਾਰੀ ਲਈ ਕਿਹੜੀ ਜਗ੍ਹਾ ਸਭ ਤੋਂ ਵਧੀਆ ਹੈ।
ਸ਼ਾਇਦ ਹੀ ਕੋਈ ਅਜਿਹਾ ਹੋਵੇਗਾ ਜੋ ਬਰਫਬਾਰੀ ਨੂੰ ਪਸੰਦ ਨਾ ਕਰਦਾ ਹੋਵੇ। ਭਾਰਤ ਵਿੱਚ ਕਈ ਅਜਿਹੀਆਂ ਥਾਵਾਂ ਹਨ ਜਿੱਥੇ ਲੋਕ ਬਰਫ਼ਬਾਰੀ ਦਾ ਆਨੰਦ ਲੈਣ ਆਉਂਦੇ ਹਨ। ਆਓ ਜਾਣਦੇ ਹਾਂ ਕਿ ਨਵੰਬਰ ਮਹੀਨੇ 'ਚ ਬਰਫਬਾਰੀ ਲਈ ਕਿਹੜੀ ਜਗ੍ਹਾ ਸਭ ਤੋਂ ਵਧੀਆ ਹੈ।
ਕੁੱਲੂ-ਮਨਾਲੀ-ਸ਼ਿਮਲਾ
ਨਵੰਬਰ ਦਾ ਮਹੀਨਾ ਸ਼ੁਰੂ ਹੋ ਗਿਆ ਹੈ ਅਤੇ ਭਾਰਤ ਵਿੱਚ ਕੁਝ ਅਜਿਹੀਆਂ ਥਾਵਾਂ ਹਨ ਜਿੱਥੇ ਬਰਫ਼ਬਾਰੀ ਸ਼ੁਰੂ ਹੋ ਗਈ ਹੈ। ਇਸ ਮਹੀਨੇ ਤਿਉਹਾਰਾਂ ਕਰਕੇ ਕਈ ਛੁੱਟੀਆਂ ਵੀ ਆ ਰਹੀਆਂ ਹਨ। ਜੇਕਰ ਤੁਸੀਂ ਵੀ ਇਨ੍ਹਾਂ ਛੁੱਟੀਆਂ ਦੇ ਵਿੱਚ ਘੁੰਮਣ ਬਾਰੇ ਸੋਚ ਰਹੇ ਹੋ ਤਾਂ ਇਹ ਤੁਹਾਡੇ ਕੋਲ ਇਹ ਚੰਗਾ ਮੌਕਾ ਹੈ, ਪਰਿਵਾਰ ਅਤੇ ਦੋਸਤਾਂ ਦੇ ਨਾਲ ਘੁੰਮਣ ਦਾ। ਜੇਕਰ ਤੁਸੀਂ ਵੀ ਬਰਫਬਾਰੀ ਦਾ ਆਨੰਦ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਕੁੱਲੂ-ਮਨਾਲੀ, ਸ਼ਿਮਲਾ ਜਾਂ ਡਲਹੌਜ਼ੀ ਵਰਗੀਆਂ ਥਾਵਾਂ 'ਤੇ ਜਾ ਸਕਦੇ ਹੋ। ਸਰਦੀਆਂ ਵਿੱਚ ਇਹ ਥਾਵਾਂ ਸਵਰਗ ਤੋਂ ਘੱਟ ਨਹੀਂ ਹੁੰਦੀਆਂ। ਸਰਦੀਆਂ ਦੇ ਮੌਸਮ ਵਿੱਚ ਇਨ੍ਹਾਂ ਥਾਵਾਂ 'ਤੇ ਜਾਣਾ ਸਭ ਤੋਂ ਵਧੀਆ ਹੈ।
ਉੱਤਰਾਖੰਡ, ਮਸੂਰੀ, ਨੈਨੀਤਾਲ
ਨਵੰਬਰ ਨੂੰ ਬਰਫਬਾਰੀ ਦਾ ਆਨੰਦ ਲੈਣ ਲਈ ਸਭ ਤੋਂ ਵਧੀਆ ਮਹੀਨਾ ਮੰਨਿਆ ਜਾਂਦਾ ਹੈ। ਜੇਕਰ ਤੁਸੀਂ ਇਸ ਸਾਲ ਬਰਫਬਾਰੀ ਦਾ ਆਨੰਦ ਲੈਣਾ ਚਾਹੁੰਦੇ ਹੋ, ਤਾਂ ਤੁਸੀਂ ਉੱਤਰਾਖੰਡ, ਨੈਨੀਤਾਲ, ਮਸੂਰੀ, ਅਲਮੋੜਾ ਜਾਂ ਮੁਨਸਿਆਰੀ ਜਾ ਸਕਦੇ ਹੋ। ਵਿਦੇਸ਼ਾਂ ਤੋਂ ਵੀ ਲੋਕ ਬਰਫਬਾਰੀ ਦਾ ਆਨੰਦ ਲੈਣ ਲਈ ਇਨ੍ਹਾਂ ਥਾਵਾਂ 'ਤੇ ਆਉਂਦੇ ਹਨ।
ਰੋਹਤਾਂਗ ਦੱਰੇ
ਜੇਕਰ ਤੁਸੀਂ ਬਰਫਬਾਰੀ ਦਾ ਆਨੰਦ ਲੈਣ ਲਈ ਜਗ੍ਹਾ ਲੱਭ ਰਹੇ ਹੋ ਤਾਂ ਤੁਸੀਂ ਰੋਹਤਾਂਗ ਦੱਰੇ 'ਤੇ ਜਾ ਸਕਦੇ ਹੋ। ਇਹ ਥਾਂ ਨਵੰਬਰ ਤੋਂ ਬਰਫ਼ ਨਾਲ ਢਕੀ ਹੋਈ ਹੈ। ਰੋਹਤਾਂਗ ਪਾਸ ਭਾਰਤ ਦੇ ਸਭ ਤੋਂ ਉੱਚੇ ਸਥਾਨਾਂ ਵਿੱਚੋਂ ਇੱਕ ਹੈ। ਜੇਕਰ ਤੁਸੀਂ ਆਪਣੀ ਜ਼ਿੰਦਗੀ ਵਿੱਚ ਸਵਰਗ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਇੱਥੇ ਜਾ ਸਕਦੇ ਹੋ।