Lockdown : 'ਚ ਕੇਰਲ ਦੇ ਵਿਅਕਤੀ ਨੇ ਖੁਦ ਬਣਾਇਆ ਜਹਾਜ਼, ਹੁਣ ਪਰਿਵਾਰ ਨਾਲ ਯੂਰਪ ਦੀ ਕਰ ਰਿਹਾ ਯਾਤਰਾ
ਅਸ਼ੋਕ ਦਾ ਕਹਿਣਾ ਹੈ ਕੀ ਤਾਲਾਬੰਦੀ ਦੌਰਾਨ ਘਰ ਦੇ ਅੰਦਰ ਹੀ ਸੀਮਤ ਰਹਿਣ ਤੋਂ ਬਾਅਦ ਉਸ ਨੂੰ ਆਪਣਾ ਹਵਾਈ ਜਹਾਜ਼ ਬਣਾਉਣ ਲਈ ਪ੍ਰੇਰਿਤ ਕੀਤਾ ਗਿਆ ਸੀ।
Man Built Plane In Lockdown : ਇਸ ਸਮੇਂ ਹਵਾਬਾਜ਼ੀ ਉਦਯੋਗ ਕੋਵਿਡ-19 ਮਹਾਮਾਰੀ (Covid-19 pandemic) ਦੇ ਮਾੜੇ ਪ੍ਰਭਾਵਾਂ ਤੋਂ ਉਭਰ ਰਿਹਾ ਹੈ। ਇਸ ਦੇ ਨਾਲ ਹੀ ਕੇਰਲ ਦਾ ਇੱਕ ਵਿਅਕਤੀ ਆਪਣੇ ਬਣਾਏ ਹਵਾਈ ਜਹਾਜ਼ ਵਿੱਚ ਆਪਣੇ ਪਰਿਵਾਰ ਨਾਲ ਯੂਰਪ ਦੀ ਯਾਤਰਾ ਕਰ ਰਿਹਾ ਹੈ। ਇਸ ਵਿਅਕਤੀ ਦਾ ਨਾਮ ਅਸ਼ੋਕ ਅਲੀਸੇਰਿਲ ਥਾਮਰਕਸ਼ਨ ਹੈ।
ਅਸ਼ੋਕ ਦਾ ਕਹਿਣਾ ਹੈ ਕੀ ਤਾਲਾਬੰਦੀ ਦੌਰਾਨ ਘਰ ਦੇ ਅੰਦਰ ਹੀ ਸੀਮਤ ਰਹਿਣ ਤੋਂ ਬਾਅਦ ਉਸ ਨੂੰ ਆਪਣਾ ਹਵਾਈ ਜਹਾਜ਼ ਬਣਾਉਣ ਲਈ ਪ੍ਰੇਰਿਤ ਕੀਤਾ ਗਿਆ ਸੀ। ਇਸ ਵਿਚਾਰ 'ਤੇ ਅਮਲ ਕਰਦੇ ਹੋਏ ਅਸ਼ੋਕ ਨੇ ਬਾਅਦ ਵਿਚ ਆਪਣੇ ਹਵਾਈ ਜਹਾਜ਼ ਨੂੰ ਬਣਾਉਣ ਸ਼ੁਰੂ ਕਰ ਦਿੱਤਾ।
ਇਸ ਹਵਾਈ ਜਹਾਜ਼ ਨੂੰ ਅਸ਼ੋਕ ਅਲੀਸੇਰਿਲ ਥਾਮਰਕਸ਼ਣ (Ashok Aliseril Thamarakshan) ਨੇ ਖੁਦ ਬਣਾਇਆ ਸੀ ਪ੍ਰਾਪਤ ਜਾਣਕਾਰੀ ਅਨੁਸਾਰ ਕੇਰਲ ਦੇ ਅਲਾਪੁਝਾ ਦੇ ਰਹਿਣ ਵਾਲੇ ਥਾਮਰਕਸ਼ਣ ਨੂੰ 4 ਸੀਟਾਂ ਵਾਲੇ ਹਵਾਈ ਜਹਾਜ਼ ਨੂੰ ਬਣਾਉਣ ਵਿੱਚ ਕਰੀਬ 18 ਮਹੀਨੇ ਲੱਗੇ ਸਨ। ਉਸਨੇ ਅਤੇ ਉਸਦੇ ਪਰਿਵਾਰ ਨੇ ਹਵਾਈ ਜਹਾਜ਼ ਬਣਾਉਣ ਲਈ ਇੱਕ-ਇੱਕ ਪੈਸਾ ਬਚਾਇਆ। ਉਨ੍ਹਾਂ ਦੀ ਪਤਨੀ ਅਭਿਲਾਸ਼ਾ ਨੇ ਕਿਹਾ ਕਿ ਉਨ੍ਹਾਂ ਨੇ ਆਪਣੇ ਸੁਪਨੇ ਨੂੰ ਪੂਰਾ ਕਰਨ ਲਈ ਜੋ ਵੀ ਕਮਾਈ ਕੀਤੀ ਸੀ, ਉਸ ਨੂੰ ਬਚਾ ਕੇ ਰੱਖਿਆ ਸੀ ਪਰ ਸਾਰੀ ਕਮਾਈ ਹਵਾਈ ਜਹਾਜ਼ ਲਈ ਲੋੜੀਂਦੇ ਸਾਜ਼ੋ-ਸਾਮਾਨ ਦੀ ਪ੍ਰਾਪਤੀ ਵਿੱਚ ਚਲੀ ਗਈ।
ਅਸ਼ੋਕ ਫੋਰਡ ਲਈ ਕੰਮ ਕਰਦਾ ਹੈ
ਮੀਡੀਆ ਰਿਪੋਰਟਾਂ ਮੁਤਾਬਕ 4-ਸੀਟਰ ਏਅਰਕ੍ਰਾਫਟ ਮਾਡਲ 'ਸਲਿੰਗ TSI' ਦਾ ਨਾਂ 'ਜੀ-ਦੀਆ' ਰੱਖਿਆ ਗਿਆ ਹੈ, ਜਿਸ 'ਚ ਦੀਆ ਉਨ੍ਹਾਂ ਦੀ ਛੋਟੀ ਬੇਟੀ ਦਾ ਨਾਂ ਹੈ। ਤਾਮਰਕਸ਼ਨ ਆਪਣੀ ਮਾਸਟਰ ਡਿਗਰੀ ਹਾਸਲ ਕਰਨ ਲਈ 2006 ਵਿੱਚ ਯੂਕੇ ਚਲੇ ਗਏ ਅਤੇ ਵਰਤਮਾਨ ਵਿੱਚ ਫੋਰਡ ਮੋਟਰ ਕੰਪਨੀ ਲਈ ਕੰਮ ਕਰਦੇ ਹਨ।
ਅਸ਼ੋਕ ਜੋ ਇਨ੍ਹਾਂ ਦੇਸ਼ਾਂ ਦੀ ਯਾਤਰਾ ਕਰ ਚੁੱਕੇ ਹਨ
ਥਾਮਰਕਸ਼ਨ, ਜਿਸ ਕੋਲ ਪਾਇਲਟ ਦਾ ਲਾਇਸੈਂਸ ਹੈ, ਹੁਣ ਤਕ ਆਪਣੇ ਪਰਿਵਾਰ ਨਾਲ ਚਾਰ ਸੀਟਾਂ ਵਾਲੇ ਸਵੈ-ਬਣਾਇਆ ਜਹਾਜ਼ ਵਿੱਚ ਜਰਮਨੀ, ਆਸਟ੍ਰੀਆ ਅਤੇ ਚੈੱਕ ਗਣਰਾਜ ਦਾ ਦੌਰਾ ਕਰ ਚੁੱਕਾ ਹੈ। ਉਸ ਨੇ ਦੱਸਿਆ ਕਿ ਸਹੀ ਚਾਰ-ਸੀਟਰ ਏਅਰਕ੍ਰਾਫਟ ਲੱਭਣ ਦੀ ਇਸ ਮੁਸ਼ਕਲ ਨੇ ਉਸ ਨੂੰ ਇਸ ਵਿਸ਼ੇ 'ਤੇ ਖੋਜ ਕਰਨ ਅਤੇ ਲਾਕਡਾਊਨ ਦੌਰਾਨ ਘਰੇਲੂ ਬਣੇ ਜਹਾਜ਼ਾਂ ਬਾਰੇ ਜਾਣਨ ਲਈ ਪ੍ਰੇਰਿਤ ਕੀਤਾ।