ਕੋਰੋਨਾ ਦੇ ਕਹਿਰ 'ਚ ਭਾਰਤੀਆਂ ਨੂੰ 16 ਦੇਸ਼ਾਂ ’ਚ ਜਾਣ ਲਈ ਨਹੀਂ ਕਿਸੇ ਵੀਜ਼ੇ ਦੀ ਲੋੜ
ਇਸ ਤੋਂ ਇਲਾਵਾ ਸ੍ਰੀ ਲੰਕਾ ਸਮੇਤ 3 ਦੇਸ਼ਾਂ ਦੀ ਯਾਤਰਾ ਲਈ ਈਟੀਏ ਸਹੂਲਤ ਉਪਲਬਧ ਹੈ। ਈਟੀਏ ਵੀਜ਼ਾ ਨਹੀਂ ਹੁੰਦਾ, ਸਗੋਂ ਇਹ ਯਾਤਰਾ ਤੋਂ ਪਹਿਲਾਂ ਅਥਾਰਟੀ ਦੀ ਮਨਜ਼ੂਰੀ ਹੁੰਦੀ ਹੈ।
ਚੰਡੀਗੜ੍ਹ: ਕੋਰੋਨਾ ਵਾਇਰਸ ਦੀ ਮਹਾਮਾਰੀ ਦੇ ਚੱਲਦਿਆਂ ਦੁਨੀਆ ਭਰ ਦੀ ਆਵਾਜਾਈ ਪ੍ਰਭਾਵਿਤ ਹੋਈ ਹੈ। ਭਾਰਤ ਦੀ ਗੱਲ ਕਰੀਏ, ਤਾਂ ਬਿਨਾ ਵੀਜ਼ਾ ਜਾਂ ‘ਵੀਜ਼ਾ ਆਨ ਅਰਾਈਵਲ’ ਜਾਂ ‘ਈਟੀਏ’ (ਈ-ਟ੍ਰੈਵਲ ਅਥਾਰਟੀ) ਦੀ ਸੁਵਿਧਾ ਨਾਲ ਭਾਰਤੀ 53 ਦੇਸ਼ਾਂ ਦੀ ਯਾਤਰਾ ਕਰ ਸਕਦੇ ਹਨ। ਇਨ੍ਹਾਂ 53 ਦੇਸ਼ਾਂ ਵਿੱਚ ਨੇਪਾਲ ਤੇ ਭੂਟਾਨ ਸਮੇਤ 16 ਦੇਸ਼ਾਂ ਵਿੱਚ ਵੀਜ਼ਾ ਦੀ ਜ਼ਰੂਰਤ ਨਹੀਂ ਪਵੇਗੀ। ਇਰਾਨ-ਮਿਆਂਮਾਰ ਸਮੇਤ 34 ਦੇਸ਼ਾਂ ਵਿੱਚ ਜਾਂ ਤਾਂ ‘ਵੀਜ਼ਾ ਆਨ ਅਰਾਈਵਲ’ ਦੀ ਸਹੂਲਤ ਮਿਲ ਰਹੀ ਹੈ ਜਾਂ ਈ-ਵੀਜ਼ਾ ਦੀ ਸਹੂਲਤ।
ਇਸ ਤੋਂ ਇਲਾਵਾ ਸ੍ਰੀ ਲੰਕਾ ਸਮੇਤ 3 ਦੇਸ਼ਾਂ ਦੀ ਯਾਤਰਾ ਲਈ ਈਟੀਏ ਸਹੂਲਤ ਉਪਲਬਧ ਹੈ। ਈਟੀਏ ਵੀਜ਼ਾ ਨਹੀਂ ਹੁੰਦਾ, ਸਗੋਂ ਇਹ ਯਾਤਰਾ ਤੋਂ ਪਹਿਲਾਂ ਅਥਾਰਟੀ ਦੀ ਮਨਜ਼ੂਰੀ ਹੁੰਦੀ ਹੈ।
145 ਦੇਸ਼ਾਂ ਵਿੱਚ ਅਫ਼ਗ਼ਾਨਿਸਤਾਨ, ਚੀਨ, ਇਰਾਕ, ਸਿੰਗਾਪੁਰ ਤੇ ਅਮਰੀਕਾ ਸਮੇਤ ਕਈ ਦੇਸ਼ ਸ਼ਾਮਲ ਹਨ, ਜਿੱਥੇ ਜਾਣ ਲਈ ਵੀਜ਼ਾ ਦੀ ਜ਼ਰੂਰਤ ਪਵੇਗੀ। ਇਸ ਤੋਂ ਇਲਾਵਾ ਇਨ੍ਹਾਂ 145 ਦੇਸ਼ਾਂ ਵਿੱਚ ਫ਼ਰਾਂਸ, ਜਰਮਨੀ, ਇੰਡੋਨੇਸ਼ੀਆ, ਮਲੇਸ਼ੀਆ, ਨਿਊ ਜ਼ੀਲੈਂਡ, ਸਵਿਟਜ਼ਰਲੈਂਡ ਤੇ ਵੀਅਤਨਾਮ ਸਮੇਤ ਕਈ ਦੇਸ਼ ਅਜਿਹੇ ਹਨ, ਜਿੱਥੇ ਕੋਰੋਨਾ ਕਰਕੇ ਬੈਨ ਲੱਗਾ ਹੋਇਆ ਹੈ ਤੇ ਉੱਥੇ ਕਿਸੇ ਵਿਦੇਸ਼ੀ ਦੇ ਜਾਣ ਦੀ ਮਨਾਹੀ ਹੈ।
ਇਨ੍ਹਾਂ 16 ਦੇਸ਼ਾ ਵਿੱਚ ਕੀਤੀ ਜਾ ਸਕਦੀ ਹੈ ਬਿਨਾ ਵੀਜ਼ਾ ਦੇ ਯਾਤਰਾ
ਬਾਰਾਬਾਡੋਸ (ਬਿਨਾਂ ਵੀਜ਼ਾ ਯਾਤਰਾ ਦੇ 90 ਦਿਨ)
ਭੂਟਾਨ (ਬਿਨਾਂ ਵੀਜ਼ਾ ਯਾਤਰਾ ਦੇ 14 ਦਿਨ)
ਡੋਮਿਨਿਕਾ (180 ਦਿਨਾਂ ਲਈ ਵੀਜ਼ਾ ਤੋਂ ਬਿਨਾਂ ਵੀਜ਼ਾ)
ਐਲ ਸੈਲਵੇਡੋਰ (ਬਿਨਾਂ ਵੀਜ਼ਾ ਯਾਤਰਾ ਦੇ 90 ਦਿਨ)
ਜ਼ੈਂਬੀਆ (ਬਿਨਾਂ ਵੀਜ਼ਾ ਯਾਤਰਾ ਦੇ 90 ਦਿਨ)
ਗ੍ਰੇਨਾਡਾ (ਬਿਨਾਂ ਵੀਜ਼ਾ ਯਾਤਰਾ ਦੇ 90 ਦਿਨ)
ਹੈਤੀ (ਬਿਨਾਂ ਵੀਜ਼ਾ ਯਾਤਰਾ ਦੇ 90 ਦਿਨ)
ਨੇਪਾਲ
ਫਲਸਤੀਨੀ ਪ੍ਰਦੇਸ਼
ਸੇਂਟ ਕਿੱਟਸ ਅਤੇ ਨੇਵਿਸ (90 ਦਿਨਾਂ ਦੀ ਨਾਨ-ਵੀਜ਼ਾ ਯਾਤਰਾ)
ਸੇਨੇਗਲ (ਬਿਨਾਂ ਵੀਜ਼ਾ ਯਾਤਰਾ ਦੇ 90 ਦਿਨ)
ਸਰਬੀਆ (ਬਿਨਾਂ ਵੀਜ਼ਾ ਯਾਤਰਾ ਦੇ 30 ਦਿਨ)
ਸੇਂਟ ਵਿਨਸੈਂਟ ਐਂਡ ਗ੍ਰੇਨਾਡਾਈਨਜ਼ (30 ਦਿਨ ਕੋਈ ਵੀਜ਼ਾ ਯਾਤਰਾ ਨਹੀਂ)
ਤ੍ਰਿਨੀਦਾਦ ਤੇ ਟੋਬੈਗੋ (90 ਦਿਨਾਂ ਲਈ ਕੋਈ ਵੀਜ਼ਾ ਯਾਤਰਾ)
ਟਿਊਨੀਸ਼ੀਆ (ਬਿਨਾਂ ਵੀਜ਼ਾ ਯਾਤਰਾ ਦੇ 90 ਦਿਨ)
ਵਲੂਆਤੂ (ਬਿਨਾਂ ਵੀਜ਼ਾ ਯਾਤਰਾ ਦੇ 30 ਦਿਨ)
ਇਹ ਵੀ ਪੜ੍ਹੋ: ਕੀ COVAXIN ਲਵਾਉਣ ਵਾਲੇ ਲੋਕ ਵਿਦੇਸ਼ ਜਾ ਸਕਣਗੇ? ਸਰਕਾਰ ਨੇ ਕਿਹਾ, ਹਾਲੇ WHO ’ਚ ਜਾਰੀ ਚਰਚਾ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin