Intermittent Fasting: ਰੁੱਕ-ਰੁੱਕ ਕੇ ਵਰਤ ਰੱਖਣ ਵਾਲਿਆਂ ਨੂੰ ਦਿਲ ਦੀ ਬਿਮਾਰੀ ਅਤੇ ਮੌਤ ਦਾ ਖ਼ਤਰਾ - ਸਟੱਡੀ
Intermittent Fasting: ਅਧਿਐਨ ਵਿੱਚ ਸਾਹਮਣੇ ਆਇਆ ਹੈ ਕਿ ਭੋਜਨ ਦੇ ਸਮੇਂ ਨੂੰ ਦਿਨ ਵਿੱਚ ਸਿਰਫ਼ ਅੱਠ ਘੰਟੇ ਦੀ ਮਿਆਦ ਤੱਕ ਸੀਮਤ ਕਰਨ ਨਾਲ ਦਿਲ ਦੀ ਬਿਮਾਰੀ ਤੋਂ ਲੈਕੇ ਮੌਤ ਦੇ ਖ਼ਤਰਾ ਹੋਣ ਵਿੱਚ 91% ਵਾਧਾ ਹੋਇਆ ਹੈ।
Intermittent Fasting: ਰੁੱਕ-ਰੁੱਕ ਕੇ ਵਰਤ ਰੱਖਣਾ, ਥੋੜੇ ਸਮੇਂ ਤੱਕ ਭੋਜਨ ਕਰਕੇ ਭਾਰ ਘਟਾਉਣ ਦੇ ਤਰੀਕੇ ਨੂੰ ਲੈਕੇ ਇੱਕ ਮੈਡੀਕਲ ਮੀਟਿੰਗ ਵਿੱਚ ਪੇਸ਼ ਕੀਤੀ ਗਈ ਖੋਜ ਵਿੱਚ ਹੈਰਾਨੀਜਨਕ ਖੁਲਾਸੇ ਹੋਏ ਹਨ। ਸ਼ਿਕਾਗੋ ਵਿੱਚ ਸੋਮਵਾਰ ਨੂੰ ਜਾਰੀ ਕੀਤੇ ਗਏ ਅਧਿਐਨ ਵਿੱਚ ਦਿਨ ਵਿੱਚ ਸਿਰਫ਼ ਅੱਠ ਘੰਟੇ ਖਾਣਾ ਖਾਣ ਵਾਲਿਆਂ ਨੂੰ 91% ਦਿਲ ਦੀ ਬਿਮਾਰੀ ਤੋਂ ਲੈਕੇ ਮੌਤ ਦਾ ਖਤਰਾ ਹੋ ਸਕਦਾ ਹੈ।
ਅਮੈਰੀਕਨ ਹਾਰਟ ਐਸੋਸੀਏਸ਼ਨ ਨੇ ਅਧਿਐਨ ਪ੍ਰੋਟੋਕੋਲ ਦੇ ਵੇਰਵਿਆਂ ਬਾਰੇ ਵਿਗਿਆਨੀਆਂ ਨੂੰ ਅੰਦਾਜ਼ਾ ਲਗਾਉਣਾ ਛੱਡ ਕੇ ਸਿਰਫ ਇੱਕ ਸਾਰ ਪ੍ਰਕਾਸ਼ਿਤ ਕੀਤਾ। AHA ਦੇ ਅਨੁਸਾਰ, ਇਸ ਦੇ ਰੀਲੀਜ਼ ਹੋਣ ਤੋਂ ਪਹਿਲਾਂ ਅਧਿਐਨ ਦੀ ਹੋਰ ਮਾਹਰਾਂ ਦੁਆਰਾ ਸਮੀਖਿਆ ਕੀਤੀ ਗਈ ਸੀ।
ਲੋਕ ਭਾਰ ਘਟਾਉਣ ਦੇ ਉਦੇਸ਼ ਨਾਲ ਆਪਣੇ ਲਾਈਫਸਟਾਈਲ ਨਾਲ ਛੇੜਛਾੜ ਕਰਦੇ ਹਨ ਅਤੇ ਉੱਥੇ ਹੀ ਨਵੀਂ ਪੀੜ੍ਹੀ ਨਸ਼ੇ ਕਰਨ ਲਈ ਕਈ ਤਰ੍ਹਾਂ ਦੀ ਦਵਾਈਆਂ ਖਾਂਦੀ ਹੈ। ਉੱਥੇ ਹੀ ਕੁਝ ਡਾਕਟਰਾਂ ਨੇ ਅਧਿਐਨ ਦੇ ਨਤੀਜਿਆਂ 'ਤੇ ਸਵਾਲ ਚੁੱਕਦਿਆਂ ਹੋਇਆਂ ਕਿਹਾ ਕਿ ਉਹ ਵਰਤ ਰੱਖਣ ਵਾਲੇ ਮਰੀਜ਼ਾਂ ਅਤੇ ਤੁਲਨਾ ਕਰਨ ਵਾਲੇ ਸਮੂਹ ਦੇ ਵਿਚਕਾਰ ਅੰਤਰ - ਜਿਵੇਂ ਕਿ ਦਿਲ ਦੀ ਅੰਦਰੂਨੀ ਸਿਹਤ ਦੇ ਕਾਰਨ ਹੋ ਸਕਦੇ ਹਨ, ਜੋ ਕਿ 12 ਤੋਂ 16 ਘੰਟਿਆਂ ਦੀ ਰੋਜ਼ਾਨਾ ਮਿਆਦ ਵਿਚਕਾਰ ਭੋਜਨ ਖਾਂਦੇ ਹਨ।
ਇਹ ਵੀ ਪੜ੍ਹੋ: Undergarment: ਹੋਰ ਕੱਪੜਿਆਂ ਨਾਲ ਤਾਂ ਨਹੀਂ ਧੋ ਰਹੇ ਅੰਡਰਗਾਰਮੈਂਟਸ? ਤਾਂ ਹੋ ਜਾਓ ਸਾਵਧਾਨ, ਇਹ ਆਦਤ ਸਿਹਤ ਲਈ ਖਤਰਾ
ਆਕਸਫੋਰਡ ਯੂਨੀਵਰਸਿਟੀ ਦੇ ਮਨੁੱਖੀ ਮੈਟਾਬੋਲਿਜ਼ਮ ਦੇ ਐਮਰੀਟਸ ਪ੍ਰੋਫੈਸਰ ਕੀਥ ਫਰੇਨ ਨੇ ਯੂਕੇ ਸਾਇੰਸ ਮੀਡੀਆ ਸੈਂਟਰ ਨੂੰ ਦਿੱਤੇ ਇੱਕ ਬਿਆਨ ਵਿੱਚ ਕਿਹਾ, " ਪ੍ਰਤੀਬੰਧਿਤ ਸਮੇਂ ਵਿੱਚ ਖਾਣਾ ਕੈਲੋਰੀ ਦੀ ਮਾਤਰਾ ਨੂੰ ਘਟਾਉਣ ਦੇ ਇੱਕ ਸਾਧਨ ਵਜੋਂ ਪ੍ਰਸਿੱਧ ਹੈ।" ਉੱਥੇ ਹੀ ਇਸ ਦਾ ਕੀ ਅਸਰ ਪੈਂਦਾ ਹੈ, ਇਸ ਲਈ ਸਾਨੂੰ ਲੰਬੇ ਸਮੇਂ ਤੱਕ ਅਧਿਐਨ ਕਰਨ ਦੀ ਲੋੜ ਹੈ। ਪਰ ਇਸ ਸਟੱਡੀ ਨਾਲ ਸਾਨੂੰ ਬਹੁਤ ਸਾਰੇ ਸਵਾਲਾਂ ਦੇ ਜਵਾਬ ਨਹੀਂ ਮਿਲਦੇ ਹਨ।
ਸ਼ੰਘਾਈ ਜਿਓ ਟੋਂਗ ਯੂਨੀਵਰਸਿਟੀ ਸਕੂਲ ਆਫ ਮੈਡੀਸਨ ਦੇ ਵਿਕਟਰ ਝੌਂਗ ਦੀ ਅਗਵਾਈ ਵਾਲੇ ਖੋਜਕਰਤਾਵਾਂ ਨੇ ਯੂਐਸ ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ ਦੇ ਨੈਸ਼ਨਲ ਹੈਲਥ ਐਂਡ ਨਿਊਟ੍ਰੀਸ਼ਨ ਐਗਜ਼ਾਮੀਨੇਸ਼ਨ ਸਰਵੇ ਵਿੱਚ ਸ਼ਾਮਲ ਲਗਭਗ 20,000 ਬਾਲਗਾਂ ਦੇ ਅੰਕੜਿਆਂ ਦਾ ਵਿਸ਼ਲੇਸ਼ਣ ਕੀਤਾ।
ਇਹ ਵੀ ਪੜ੍ਹੋ: Meghana Foods: IT ਵੱਲੋਂ ਮੇਘਨਾ ਫੂਡਜ਼ ਬਿਰਿਆਨੀ ਕੇਂਦਰਾਂ 'ਤੇ ਰੇਡ, ਜਾਣੋ ਪੂਰਾ ਮਾਮਲਾ