Thick Beard: ਦਾੜ੍ਹੀ-ਮੁੱਛ ਨੂੰ ਸੰਘਣੀ ਬਣਾਉਣ ਦੇ ਨੁਸਖੇ
ਮਰਦਾਂ ਦੀ ਦਾੜ੍ਹੀ ਨੂੰ ਸ਼ਕਤੀ ਅਤੇ ਮਰਦਾਨਗੀ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਸੰਘਣੀ ਅਤੇ ਮਜ਼ਬੂਤ ਦਾੜ੍ਹੀ ਮਰਦ ਦੀ ਤਾਕਤ ਨਾਲ ਜੁੜੀ ਹੁੰਦੀ ਹੈ। ਉਂਝ ਤਾਂ ਬਿਨ੍ਹਾਂ ਦਾੜ੍ਹੀ-ਮੁੱਛ ਵਾਲੇ ਚਿਕਨੇ ਅਤੇ ਸਪੌਟੀ ਲੁਕ ਦੇਣ ਵਾਲੇ ਮਰਦ ਵੀ ਕਾਫੀ ਸਮਾਰਟ ਲੱਗਦੇ ਹਨ, ਬਾਵਜੂਦ ਇਸ ਦੇ ਉਨ੍ਹਾਂ ਨੂੰ ਆਪਣੀ ਦਾੜ੍ਹੀ-ਮੁੱਛ ਨਾਲ ਜ਼ਿਆਦਾ ਲਗਾਅ ਹੁੰਦਾ ਹੈ।
ਚੰਡੀਗੜ੍ਹ: ਮਰਦਾਂ ਦੀ ਦਾੜ੍ਹੀ ਨੂੰ ਸ਼ਕਤੀ ਅਤੇ ਮਰਦਾਨਗੀ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਸੰਘਣੀ ਅਤੇ ਮਜ਼ਬੂਤ ਦਾੜ੍ਹੀ ਮਰਦ ਦੀ ਤਾਕਤ ਨਾਲ ਜੁੜੀ ਹੁੰਦੀ ਹੈ। ਉਂਝ ਤਾਂ ਬਿਨ੍ਹਾਂ ਦਾੜ੍ਹੀ-ਮੁੱਛ ਵਾਲੇ ਚਿਕਨੇ ਅਤੇ ਸਪੌਟੀ ਲੁਕ ਦੇਣ ਵਾਲੇ ਮਰਦ ਵੀ ਕਾਫੀ ਸਮਾਰਟ ਲੱਗਦੇ ਹਨ, ਬਾਵਜੂਦ ਇਸ ਦੇ ਉਨ੍ਹਾਂ ਨੂੰ ਆਪਣੀ ਦਾੜ੍ਹੀ-ਮੁੱਛ ਨਾਲ ਜ਼ਿਆਦਾ ਲਗਾਅ ਹੁੰਦਾ ਹੈ। ਇਹ ਮਰਦਾਂ ਦੀ ਪਰਸਨੈਲਿਟੀ ਨੂੰ ਨਿਖਾਰਨ 'ਚ ਅਹਿਮ ਭੂਮਿਕਾ ਨਿਭਾਉਂਦੀ ਹੈ। ਦਾੜ੍ਹੀ ਦੀ ਚੰਗੀ ਗ੍ਰੋਥ ਚਿਹਰੇ ਨੂੰ ਆਕਰਸ਼ਕ ਬਣਾ ਦਿੰਦੀ ਹੈ ਪਰ ਹਰ ਮਰਦ ਮਨਚਾਹੀ ਦਾੜ੍ਹੀ-ਮੁੱਛ ਰੱਖਣ ਵਿਚ ਸਫਲ ਨਹੀਂ ਹੁੰਦਾ ਕਿਉਂਕਿ ਦਾੜ੍ਹੀ ਵਧਣ ਦੀ ਰਫਤਾਰ ਤੁਹਾਡੇ ਹਾਰਮੋਨ, ਉਮਰ ਅਤੇ ਜੈਨੇਟਿਕ 'ਤੇ ਨਿਰਭਰ ਕਰਦੀ ਹੈ। ਕੁਝ ਲੋਕਾਂ ਦੀ ਦਾੜ੍ਹੀ ਬਹੁਤ ਹੀ ਤੇਜ਼ੀ ਨਾਲ ਵੱਧਦੀ ਹੈ ਤੇ ਕਈਆਂ ਦੀ ਬਹੁਤ ਦੀ ਹੌਲੀ ਰਫਤਾਰ ਨਾਲ। ਉਥੇ ਹੀ ਕਈਆਂ ਦੇ ਚਿਹਰੇ 'ਤੇ ਕੁਝ ਹੀ ਹਿੱਸੇ 'ਤੇ ਵਾਲ ਉੱਗਦੇ ਹਨ। ਆਮ ਤੌਰ 'ਤੇ ਦਾੜ੍ਹੀ ਲਈ ਲੜਕੇ ਸ਼ੇਵਿੰਗ ਵਾਲਾ ਤਰੀਕਾ ਹੀ ਅਪਣਾਉਂਦੇ ਹਨ, ਇਸ ਨਾਲ ਦਾੜ੍ਹੀ ਸੰਘਣੀ ਹੋਣ ਦੀ ਸਮੱਸਿਆ ਤਾਂ ਹੱਲ ਹੋ ਜਾਂਦੀ ਹੈ ਪਰ ਚਿਹਰੇ ਦੇ ਵੱਖ-ਵੱਖ ਹਿੱਸਿਆਂ ਦੀ ਦਾੜ੍ਹੀ ਵਰਗੀ ਸਮੱਸਿਆ ਦਾ ਕੋਈ ਹੱਲ ਨਹੀਂ ਨਿਕਲਦਾ। ਤੁਹਾਡੇ ਖਾਣ-ਪੀਣ ਦੀਆਂ ਆਦਤਾਂ ਦਾ ਵੀ ਇਸ 'ਤੇ ਅਸਰ ਪੈਂਦਾ ਹੈ।
1. ਖਾਣੇ 'ਚ ਪ੍ਰੋਟੀਨ ਭਰਪੂਰ ਆਹਾਰ, ਸਟ੍ਰੈੱਸ ਨਾ ਲੈਣਾ ਅਤੇ ਭਰਪੂਰ ਨੀਂਦ ਤੇਜ਼ੀ ਨਾਲ ਦਾੜ੍ਹੀ ਵਧਾਉਣ ਵਿਚ ਮਦਦਗਾਰ ਸਾਬਿਤ ਹੋ ਸਕਦੇ ਹਨ। ਪ੍ਰੋਟੀਨ ਵਾਲੇ ਆਹਾਰ ਵਿਚ ਪੌਸ਼ਟਿਕ ਤੱਤ ਭਰਪੂਰ ਹੁੰਦੇ ਹਨ ਜੋ ਵਾਲਾਂ ਦੀ ਗ੍ਰੋਥ ਨੂੰ ਵਧਾਉਂਦੇ ਹਨ। ਉਥੇ ਹੀ ਸੌਂਦੇ ਸਮੇਂ ਇਹ ਪੌਸ਼ਟਿਕ ਤੱਤ ਜ਼ਿਆਦਾ ਛੇਤੀ ਆਪਣਾ ਕੰਮ ਕਰਦੇ ਹਨ। ਸਿਹਤ ਅਤੇ ਸੰਘਣੇ ਵਾਲਾਂ ਲਈ ਖੂਬ ਪਾਣੀ ਪੀਓ, ਇਸ ਨਾਲ ਵਾਲਾਂ ਨੂੰ ਮਜ਼ਬੂਤੀ ਮਿਲਦੀ ਹੈ। ਮਾਨਸਿਕ ਅਤੇ ਸਰੀਰਿਕ ਤਣਾਅ ਵਾਲਾਂ ਦੇ ਝੜਨ ਦਾ ਕਾਰਨ ਬਣਦੇ ਹਨ, ਇਸ ਲਈ ਤਣਾਅਮੁਕਤ ਰਹਿਣ ਦੀ ਕੋਸ਼ਿਸ਼ ਕਰੋ।
2. ਨੈਚੁਰਲ ਰੂਪ ਨਾਲ ਸੰਘਣੀ ਦਾੜ੍ਹੀ ਪਾਉਣ ਲਈ ਹਫਤੇ ਵਿਚ 3 ਵਾਰ ਸ਼ੇਵ ਕਰੋ। ਜੇ ਤੁਸੀਂ ਸਿੱਧੀ ਦੀ ਥਾਂ ਉਲਟੀ ਦਿਸ਼ਾ ਵਿਚ ਉਪਰ ਤੋਂ ਹੇਠਾਂ ਵੱਲ ਜਾਂ ਫਿਰ ਸੱਜੇ ਤੋਂ ਖੱਬੇ ਪਾਸੇ ਸ਼ੇਵਿੰਗ ਕਰਦੇ ਹੋ ਤਾਂ ਜ਼ਿਆਦਾ ਫਾਇਦਾ ਹੋਵੇਗਾ। ਅਜਿਹਾ ਕਰਨ ਨਾਲ ਵਾਲਾਂ ਦੀ ਗ੍ਰੋਥ ਤੇਜ਼ੀ ਨਾਲ ਵਧੇਗੀ ਅਤੇ ਸੰਘਣੀ ਵੀ ਹੋਵੇਗੀ। ਅਜਿਹਾ ਕਰਦੇ ਸਮੇਂ ਰੇਜ਼ਰ ਦਾ ਇਸਤੇਮਾਲ ਧਿਆਨ ਨਾਲ ਕਰੋ ਕਿਉਂਕਿ ਇਸ ਨਾਲ ਸਕਿਨ 'ਤੇ ਕੱਟ ਪੈ ਸਕਦੇ ਹਨ।
3. ਦਾੜ੍ਹੀ ਦੀ ਲਗਾਤਾਰ ਟ੍ਰਿਮਿੰਗ ਕਰਨ ਨਾਲ ਵੀ ਦਾੜ੍ਹੀ ਸੰਘਣੀ ਹੋ ਸਕਦੀ ਹੈ। ਇਸ ਨਾਲ ਗ੍ਰੋਥ ਵਧੇਗੀ ਅਤੇ ਅਣਚਾਹੇ ਵਾਲਾਂ ਤੋਂ ਵੀ ਛੁਟਕਾਰਾ ਮਿਲਦਾ ਹੈ।
4.ਆਂਵਲੇ ਦਾ ਤੇਲ ਦਾੜ੍ਹੀ ਸੰਘਣੀ, ਕਾਲੀ ਅਤੇ ਛੇਤੀ ਵਧਾਉਣ ਵਿਚ ਮਦਦਗਾਰ ਸਾਬਿਤ ਹੋ ਸਕਦਾ ਹੈ। ਚਿਹਰੇ 'ਤੇ ਆਂਵਲੇ ਦੇ ਤੇਲ ਦੀ ਮਾਲਿਸ਼ ਕਰਨਾ ਇਕ ਚੰਗਾ ਬਦਲ ਹੈ। ਰੋਜ਼ਾਨਾ ਚਿਹਰੇ 'ਤੇ 20 ਮਿੰਟ ਤੱਕ ਤੇਲ ਨਾਲ ਮਸਾਜ ਕਰੋ ਅਤੇ ਫਿਰ ਤਾਜ਼ੇ ਪਾਣੀ ਨਾਲ ਮੂੰਹ ਧੋ ਲਓ।
5.ਦਾਲਚੀਨੀ ਦੇ ਪਾਊਡਰ ਵਿਚ ਨਿੰਬੂ ਦਾ ਰਸ ਮਿਲਾ ਕੇ ਪੇਸਟ ਤਿਆਰ ਕਰ ਲਓ, ਇਸ ਪੇਸਟ ਨੂੰ ਚਿਹਰੇ 'ਤੇ ਘੱਟ ਤੋਂ ਘੱਟ 15 ਮਿੰਟ ਲੱਗਾ ਰਹਿਣ ਦਿਓ। ਇਸ ਤੋਂ ਬਾਅਦ ਚਿਹਰਾ ਧੋ ਲਓ ਅਤੇ ਸੂਤੀ ਕੱਪੜੇ ਨਾਲ ਪੂੰਝ ਲਓ। ਇਸ ਨਾਲ ਚਿਹਰੇ 'ਤੇ ਸੰਘਣੇ ਵਾਲਾਂ ਦੇ ਨਾਲ ਨਮੀ ਵੀ ਬਰਕਰਾਰ ਰਹੇਗੀ। ਅਜਿਹਾ ਹਫਤੇ ਵਿਚ 2 ਵਾਰ ਕਰੋ।
6.ਨਾਰੀਅਲ ਦੇ ਤੇਲ ਵਿਚ ਕੜ੍ਹੀ ਪੱਤਾ ਪਾ ਕੇ ਚੰਗੀ ਤਰ੍ਹਾਂ ਉਬਾਲ ਲਓ। ਜਦੋਂ ਤੇਲ ਠੰਡਾ ਹੋ ਜਾਵੇ ਤਾਂ ਇਸ ਨਾਲ ਚਿਹਰੇ ਦੀ ਮਾਲਿਸ਼ ਕਰੋ। ਇਸ ਤਰ੍ਹਾਂ ਨਾਰੀਅਲ ਦੇ ਤੇਲ ਵਿਚ ਤੁਸੀਂ ਆਂਵਲਾ ਪਾਊਡਰ (ਤੇਲ ਦਾ ਇਕ ਚੌਥਾਈ) ਮਿਕਸ ਕਰਕੇ ਉਬਾਲ ਲਓ। ਠੰਡਾ ਹੋਣ 'ਤੇ ਦਾੜ੍ਹੀ ਵਾਲੀ ਥਾਂ 'ਤੇ ਚੰਗੀ ਤਰ੍ਹਾਂ ਮਸਾਜ ਕਰੋ।
7. ਆਂਵਲੇ ਦੇ ਤੇਲ ਵਿਚ ਸਰ੍ਹੋਂ ਦੇ ਪੱਤੇ ਮਿਲਾ ਕੇ ਮਸਾਜ ਕਰਨ ਨਾਲ ਦਾੜ੍ਹੀ ਸੰਘਣੀ ਹੋ ਸਕਦੀ ਹੈ। ਪਹਿਲਾਂ ਸਰ੍ਹੋਂ ਦੇ ਪੱਤਿਆਂ ਦਾ ਪੇਸਟ ਬਣਾ ਲਓ, ਫਿਰ ਉਸ ਵਿਚ ਆਂਵਲਾ ਤੇਲ ਦੀਆਂ 2 ਤੋਂ 4 ਬੂੰਦਾਂ ਮਿਕਸ ਕਰ ਲਓ। ਪੇਸਟ ਨੂੰ ਦਾੜ੍ਹੀ ਵਾਲੇ ਹਿੱਸੇ 'ਤੇ ਲਗਾਓ ਅਤੇ 20 ਮਿੰਟ ਲਈ ਛੱਡ ਦਿਓ। ਠੰਡੇ ਪਾਣੀ ਨਾਲ ਚਿਹਰੇ ਨੂੰ ਧੋ ਲਓ। ਅਜਿਹਾ ਹਫਤੇ ਵਿਚ 3 ਜਾਂ 4 ਵਾਰ ਕਰਨ ਨਾਲ ਤੁਸੀਂ ਸੰਘਣੀ ਦਾੜ੍ਹੀ ਪਾ ਸਕਦੇ ਹੋ।
8. ਯੂਕੇਲਿਪਟਸ ਤੇਲ ਵੀ ਵਾਲਾਂ ਦੀ ਗ੍ਰੋਥ ਲਈ ਵਧੀਆ ਹੈ। ਸਿੱਧੇ ਤੌਰ 'ਤੇ ਇਸ ਨੂੰ ਚਿਹਰੇ 'ਤੇ ਲਗਾਉਣ ਨਾਲ ਖਾਰਿਸ਼ ਅਤੇ ਸਕਿਨ ਐਲਰਜੀ ਦੀ ਸਮੱਸਿਆ ਹੋ ਸਕਦੀ ਹੈ, ਇਸ ਲਈ ਇਸ ਨੂੰ ਆਲਿਵ ਜਾਂ ਤਿਲ ਦੇ ਤੇਲ ਵਿਚ ਮਿਕਸ ਕਰਕੇ ਲਗਾਓ। ਅੱਧਾ ਕੱਪ ਜੈਤੂਨ ਜਾਂ ਤਿਲ ਦੇ ਤੇਲ ਵਿਚ 15-30 ਬੂੰਦਾਂ ਯੂਕੇਲਿਪਟਸ ਤੇਲ ਦੀਆਂ ਮਿਲਾ ਕੇ ਇਸ ਨੂੰ 30 ਮਿੰਟ ਲਈ ਚਿਹਰੇ 'ਤੇ ਲਗਾਓ ਅਤੇ ਮਸਾਜ ਕਰੋ। ਬਾਅਦ ਵਿਚ ਤਾਜ਼ੇ ਪਾਣੀ ਨਾਲ ਚਿਹਰੇ ਨੂੰ ਧੋ ਲਓ।