(Source: ECI/ABP News)
Skin Care Tips: ਲੀਚੀ ਦੇ ਛਿਲਕੇ ਚਮੜੀ ਲਈ ਰਾਮਬਾਣ, ਇੰਝ ਕਰੋ ਇਨ੍ਹਾਂ ਦੀ ਵਰਤੋਂ, ਮਿਲੇਗਾ ਫਾਇਦਾ
Skin Care: ਸਕਿਨ ਨੂੰ ਖੂਬਸੂਰਤ ਅਤੇ ਚਮਕਦਾਰ ਬਣਾਉਣ ਦੇ ਲਈ ਅਸੀਂ ਬਹੁਤ ਸਾਰੀਆਂ ਮਹਿੰਗੀਆਂ ਕਰੀਮਾਂ ਦੀ ਵਰਤੋਂ ਕਰਦੇ ਹਾਂ। ਪਰ ਅੱਜ ਤੁਹਾਨੂੰ ਕੁਦਰਤੀ ਤਰੀਕਾ ਦੱਸਾਂਗੇ ਜਿਸ ਨਾਲ ਤੁਸੀਂ ਆਪਣੇ ਚਿਹਰੇ ਨੂੰ ਦਾਗ ਰਹਿਤ ਅਤੇ ਖੂਬਸੂਰਤ ਬਣਾ ਸਕਦੇ ਹੋ
![Skin Care Tips: ਲੀਚੀ ਦੇ ਛਿਲਕੇ ਚਮੜੀ ਲਈ ਰਾਮਬਾਣ, ਇੰਝ ਕਰੋ ਇਨ੍ਹਾਂ ਦੀ ਵਰਤੋਂ, ਮਿਲੇਗਾ ਫਾਇਦਾ litchi peels beneficial for skin use it like this details inside Skin Care Tips: ਲੀਚੀ ਦੇ ਛਿਲਕੇ ਚਮੜੀ ਲਈ ਰਾਮਬਾਣ, ਇੰਝ ਕਰੋ ਇਨ੍ਹਾਂ ਦੀ ਵਰਤੋਂ, ਮਿਲੇਗਾ ਫਾਇਦਾ](https://feeds.abplive.com/onecms/images/uploaded-images/2024/06/28/c5a6e5db1e9e471f5999ef0f5cc9c1bf1719584395747700_original.jpg?impolicy=abp_cdn&imwidth=1200&height=675)
Litchi peels beneficial for skin: ਲੀਚੀ ਜੋ ਕਿ ਮੌਸਮੀ ਫਲ ਹੈ ਅਤੇ ਗਰਮੀਆਂ ਦੇ ਵਿੱਚ ਆਉਂਦਾ ਹੈ। ਲੋਕ ਬਹੁਤ ਹੀ ਚਾਅ ਦੇ ਨਾਲ ਇਸ ਫਲ ਦਾ ਸੇਵਨ ਕਰਦੇ ਹਨ। ਲੀਚੀ ਸੁਆਦੀ ਹੋਣ ਦੇ ਨਾਲ-ਨਾਲ ਸਿਹਤ ਲਈ ਵੀ ਬਹੁਤ ਫਾਇਦੇਮੰਦ ਮੰਨੀ ਜਾਂਦੀ ਹੈ। ਇਸ 'ਚ ਵਿਟਾਮਿਨ ਸੀ, ਬੀ, ਪੋਟਾਸ਼ੀਅਮ, ਫਾਸਫੋਰਸ ਅਤੇ ਮੈਗਨੀਸ਼ੀਅਮ ਵਰਗੇ ਕਈ ਪੋਸ਼ਕ ਤੱਤ ਪਾਏ ਜਾਂਦੇ ਹਨ, ਜੋ ਸਰੀਰ ਨੂੰ ਸਿਹਤਮੰਦ ਰੱਖਣ 'ਚ ਮਦਦ ਕਰਦੇ ਹਨ। ਪਰ ਅਕਸਰ ਲੋਕ ਲੀਚੀ ਖਾਣ ਤੋਂ ਬਾਅਦ ਇਸਦੇ ਛਿਲਕੇ ਬਾਹਰ ਸੁੱਟ ਦਿੰਦੇ ਹਨ ਪਰ ਹੁਣ ਤੁਸੀਂ ਇਸ ਦੇ ਛਿਲਕੇ ਦੀ ਮਦਦ ਨਾਲ ਆਪਣੇ ਚਿਹਰੇ ਨੂੰ ਦਾਗ ਰਹਿਤ ਅਤੇ ਖੂਬਸੂਰਤ (Blemish free and beautiful face) ਬਣਾ ਸਕਦੇ ਹੋ। ਤੁਸੀਂ ਸੋਚੋਗੇ ਕਿਵੇਂ...ਤਾਂ ਆਓ ਜਾਣਦੇ ਹਾਂ ਇਸ ਆਰਟੀਕਲ ਦੇ ਰਾਹੀਂ।
ਲੀਚੀ ਦੇ ਛਿਲਕੇ ਦੇ ਫਾਇਦੇ (Benefits of litchi peel)
ਲੀਚੀ ਦੇ ਛਿਲਕੇ ਵਿੱਚ ਐਂਟੀਆਕਸੀਡੈਂਟ ਅਤੇ ਐਂਟੀ-ਇੰਫਲੇਮੇਟਰੀ ਗੁਣ ਪਾਏ ਜਾਂਦੇ ਹਨ, ਜੋ ਚਮੜੀ ਦੀ ਸਿਹਤ ਲਈ ਬਹੁਤ ਫਾਇਦੇਮੰਦ ਮੰਨੇ ਜਾਂਦੇ ਹਨ। ਲੀਚੀ ਦੇ ਛਿਲਕੇ ਦੀ ਵਰਤੋਂ ਤੁਸੀਂ ਕਈ ਤਰੀਕਿਆਂ ਨਾਲ ਕਰ ਸਕਦੇ ਹੋ। ਇਸ ਦੇ ਛਿਲਕੇ ਤੋਂ ਫੇਸ ਸਕਰਬ ਬਣਾਉਣ ਲਈ ਲੀਚੀ ਦੇ ਛਿਲਕੇ ਨੂੰ ਪਾਣੀ ਵਿਚ ਧੋ ਕੇ ਸੁਕਾ ਲਓ। ਜਦੋਂ ਇਹ ਚੰਗੀ ਤਰ੍ਹਾਂ ਸੁੱਕ ਜਾਵੇ ਤਾਂ ਇਸ ਨੂੰ ਮਿਕਸਰ 'ਚ ਪੀਸ ਕੇ ਪਾਊਡਰ ਬਣਾ ਲਓ।
ਇਸ ਪਾਊਡਰ 'ਚ ਦਹੀਂ, ਐਲੋਵੇਰਾ ਅਤੇ ਮੈਦਾ ਮਿਲਾ ਕੇ ਚਮੜੀ 'ਤੇ 10 ਮਿੰਟ ਤੱਕ ਲਗਾਓ ਅਤੇ ਫਿਰ ਸਾਫ ਪਾਣੀ ਨਾਲ ਧੋ ਲਓ। ਅਜਿਹਾ ਕਰਨ ਨਾਲ ਚਿਹਰੇ ਤੋਂ ਡੈੱਡ ਸਕਿਨ ਆਸਾਨੀ ਨਾਲ ਦੂਰ ਹੋ ਜਾਵੇਗੀ।
ਟੈਨਿੰਗ ਨੂੰ ਦੂਰ ਕਰੋ (remove tanning)
ਤੁਸੀਂ ਲੀਚੀ ਦੇ ਛਿਲਕਿਆਂ ਦੀ ਮਦਦ ਨਾਲ ਟੈਨਿੰਗ ਨੂੰ ਦੂਰ ਕਰ ਸਕਦੇ ਹੋ, ਇਸ ਦੇ ਲਈ ਲੀਚੀ ਦੇ ਛਿਲਕਿਆਂ ਨੂੰ ਪੀਸ ਕੇ ਪਾਊਡਰ ਬਣਾ ਲਓ, ਫਿਰ ਇਸ 'ਚ ਬੇਕਿੰਗ ਸੋਡਾ, ਨਿੰਬੂ ਦਾ ਰਸ ਅਤੇ ਥੋੜ੍ਹੀ ਚੀਨੀ ਮਿਲਾ ਕੇ ਸਕਰਬ ਤਿਆਰ ਕਰੋ। ਇਸ ਨੂੰ ਆਪਣੇ ਚਿਹਰੇ 'ਤੇ ਲਗਾਓ ਅਤੇ 10 ਮਿੰਟ ਤੱਕ ਮਾਲਿਸ਼ ਕਰੋ, ਫਿਰ ਆਪਣੇ ਚਿਹਰੇ ਨੂੰ ਸਾਫ ਪਾਣੀ ਨਾਲ ਧੋ ਲਓ। ਲੀਚੀ ਦੇ ਛਿਲਕੇ ਚਿਹਰੇ ਤੋਂ ਗੰਦਗੀ ਸਾਫ਼ ਕਰਨ ਅਤੇ ਮੁਹਾਂਸਿਆਂ ਨਾਲ ਲੜਨ ਵਿੱਚ ਮਦਦ ਕਰਦੇ ਹਨ।
ਲੀਚੀ ਦੇ ਛਿਲਕੇ ਦਾ ਪਾਊਡਰ ਲਓ, ਇਸ ਵਿਚ ਗੁਲਾਬ ਜਲ ਅਤੇ ਐਲੋਵੇਰਾ ਮਿਲਾ ਕੇ ਪੇਸਟ ਤਿਆਰ ਕਰੋ। ਇਸ ਨੂੰ ਆਪਣੇ ਚਿਹਰੇ 'ਤੇ 10 ਤੋਂ 15 ਮਿੰਟ ਤੱਕ ਲਗਾਓ, ਫਿਰ ਸਾਫ ਪਾਣੀ ਨਾਲ ਚਿਹਰਾ ਧੋ ਲਓ।
ਗਰਦਨ, ਕੂਹਣੀ ਅਤੇ ਗੋਡਿਆਂ ਦਾ ਕਾਲਾਪਨ ਦੂਰ ਹੋ ਜਾਵੇਗਾ
ਚਿਹਰੇ ਦੇ ਨਾਲ-ਨਾਲ ਲੀਚੀ ਦੇ ਛਿਲਕੇ ਗਰਦਨ, ਕੂਹਣੀ ਅਤੇ ਗੋਡਿਆਂ ਦੇ ਕਾਲੇਪਨ ਨੂੰ ਦੂਰ ਕਰਨ 'ਚ ਕਾਫੀ ਮਦਦ ਕਰਦੇ ਹਨ। ਇਸਦੇ ਲਈ ਤੁਹਾਨੂੰ ਲੀਚੀ ਦੇ ਛਿਲਕੇ ਦਾ ਪਾਊਡਰ ਲੈਣਾ ਹੋਵੇਗਾ, ਇਸ ਵਿੱਚ ਅੱਧਾ ਚਮਚ ਬੇਕਿੰਗ ਸੋਡਾ, ਅੱਧਾ ਚਮਚ ਲੌਂਗ ਦਾ ਤੇਲ, ਇੱਕ ਚੁਟਕੀ ਹਲਦੀ ਅਤੇ ਥੋੜਾ ਜਿਹਾ ਦਹੀਂ ਪਾਓ।
ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਮਿਲਾ ਕੇ ਪੇਸਟ ਤਿਆਰ ਕਰੋ। ਇਸ ਨੂੰ ਗਰਦਨ 'ਤੇ ਲਗਾਓ ਅਤੇ 10 ਮਿੰਟ ਲਈ ਛੱਡ ਦਿਓ, ਫਿਰ ਸਾਫ਼ ਪਾਣੀ ਨਾਲ ਧੋ ਲਓ। ਅਜਿਹਾ ਹਫਤੇ 'ਚ ਤਿੰਨ ਤੋਂ ਚਾਰ ਵਾਰ ਕਰੋ। ਇਸ ਦਾ ਅਸਰ ਤੁਹਾਨੂੰ ਕੁਝ ਹੀ ਦਿਨਾਂ 'ਚ ਦੇਖਣ ਨੂੰ ਮਿਲੇਗਾ।
ਫਟੀਆਂ ਹੋਈ ਅੱਡੀਆਂ ਲਈ ਫਾਇਦੇਮੰਦ
ਜੇਕਰ ਤੁਹਾਡੀ ਅੱਡੀਆਂ ਫਟ ਗਈਆਂ ਹਨ ਤਾਂ ਤੁਸੀਂ ਲੀਚੀ ਦੇ ਛਿਲਕੇ ਤੋਂ ਬਣੇ ਫੇਸ ਪੈਕ ਦੀ ਵਰਤੋਂ ਕਰ ਸਕਦੇ ਹੋ। ਇਸਦੇ ਲਈ ਤੁਹਾਨੂੰ ਲੀਚੀ ਦੇ ਛਿਲਕੇ ਦੇ ਪਾਊਡਰ ਵਿੱਚ ਥੋੜ੍ਹੀ ਜਿਹੀ ਮੁਲਤਾਨੀ ਮਿੱਟੀ ਅਤੇ ਬੇਕਿੰਗ ਸੋਡਾ ਮਿਲਾਉਣਾ ਹੋਵੇਗਾ। ਇਸ ਪੇਸਟ ਨੂੰ ਫਟੀ ਹੋਈ ਅੱਡੀ 'ਤੇ ਲਗਾਓ ਅਤੇ 10 ਤੋਂ 15 ਮਿੰਟ ਬਾਅਦ ਪੈਰ ਧੋ ਲਓ। ਇਸ ਤਰ੍ਹਾਂ ਕਰਨ ਨਾਲ ਫਟੀ ਹੋਈ ਅੱਡੀ ਜਲਦੀ ਠੀਕ ਹੋ ਜਾਵੇਗੀ। ਇਨ੍ਹਾਂ ਸਾਰੇ ਟਿਪਸ ਨੂੰ ਅਪਣਾ ਕੇ ਤੁਸੀਂ ਚਮੜੀ ਨਾਲ ਜੁੜੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾ ਸਕਦੇ ਹੋ।
ਹੋਰ ਪੜ੍ਹੋ : ਲੰਬੇ ਅਤੇ ਮਜ਼ਬੂਤ ਵਾਲਾਂ ਦੇ ਲਈ ਇਸ ਤਰ੍ਹਾਂ ਕਰੋ ਪਿਆਜ਼ ਦਾ ਇਸਤੇਮਾਲ, ਜਾਣੋ ਵਰਤੋਂ ਦਾ ਸਹੀ ਤਰੀਕਾ
Disclaimer: ਖ਼ਬਰਾਂ ਵਿੱਚ ਦਿੱਤੀ ਗਈ ਕੁਝ ਜਾਣਕਾਰੀ ਮੀਡੀਆ ਰਿਪੋਰਟਾਂ 'ਤੇ ਅਧਾਰਤ ਹੈ। ਕਿਸੇ ਵੀ ਸੁਝਾਅ ਨੂੰ ਲਾਗੂ ਕਰਨ ਤੋਂ ਪਹਿਲਾਂ, ਤੁਹਾਨੂੰ ਸਬੰਧਤ ਮਾਹਿਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।
Check out below Health Tools-
Calculate Your Body Mass Index ( BMI )
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)